• Home
  • »
  • News
  • »
  • lifestyle
  • »
  • LIFE STYLE WHATSAPP NOW BE TURNED OFF IN THESE SMARTPHONES SEE LIST OF SMARTPHONES KS

ਹੁਣ ਇਨ੍ਹਾਂ ਸਮਾਰਟਫੋਨਾਂ 'ਚ ਬੰਦ ਹੋ ਜਾਵੇਗਾ WhatsApp, ਵੇਖੋ ਸਮਾਰਟਫੋਨਾਂ ਦੀ ਸੂਚੀ 

ਆਪਰੇਟਿੰਗ ਸਿਸਟਮਾਂ 'ਚ ਐਂਡ੍ਰਾਇਡ 4.0.3 ਆਈਸਕ੍ਰੀਮ ਸੈਂਡਵਿਚ, iOS 9 ਅਤੇ KaiOS 2.5 ਸ਼ਾਮਲ ਹਨ। ਸੈਮਸੰਗ, LG, ZTE, Huawei, Sony, Alcatel ਅਤੇ ਕੁਝ ਹੋਰ ਕੰਪਨੀਆਂ ਦੇ ਡਿਵਾਈਸ ਇਸ ਸੂਚੀ ਵਿੱਚ ਹਨ।

  • Share this:
    ਨਵੀਂ ਦਿੱਲੀ: 1 ਨਵੰਬਰ ਤੋਂ ਕੁਝ ਸਮਾਰਟਫੋਨਸ 'ਤੇ WhatsApp ਕੰਮ ਕਰਨਾ ਬੰਦ ਕਰ ਦੇਵੇਗਾ। ਜੇਕਰ ਵਟਸਐਪ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਯੂਜ਼ਰਸ ਕਿਸੇ ਨੂੰ ਕੋਈ ਮੈਸੇਜ, ਫੋਟੋ ਜਾਂ ਵੀਡੀਓ ਨਹੀਂ ਭੇਜ ਸਕਣਗੇ। ਤੁਹਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹ ਤੁਹਾਡੇ ਫ਼ੋਨ 'ਤੇ ਕੰਮ ਕਰੇਗਾ ਜਾਂ ਨਹੀਂ।

    ਕੰਪਨੀ ਨੇ ਐਲਾਨ ਕੀਤਾ ਹੈ ਕਿ ਵਟਸਐਪ ਐਂਡ੍ਰਾਇਡ (Android) ਅਤੇ ਆਈਓਐਸ (IOS) ਦੇ ਪੁਰਾਣੇ ਵਰਜਨ 'ਤੇ ਚੱਲਣ ਵਾਲੇ ਸਮਾਰਟਫੋਨ (Smartphone) 'ਤੇ ਕੰਮ ਨਹੀਂ ਕਰੇਗਾ। ਪੁਰਾਣੇ ਦਾ ਮਤਲਬ ਹੈ ਕਿ ਐਂਡ੍ਰਾਇਡ 4.1 ਅਤੇ iOS 10 ਤੋਂ ਘੱਟ ਵਰਜਨ 'ਤੇ ਚੱਲ ਰਹੇ ਸਾਰੇ ਸਮਾਰਟਫੋਨ ਪ੍ਰਭਾਵਿਤ ਹੋਣਗੇ। WhatsApp ਆਪਣੇ ਉੱਪਰਲੇ ਸਾਰੇ ਸੰਸਕਰਣਾਂ 'ਤੇ ਚੱਲਦਾ ਰਹੇਗਾ।

    WhatsApp ਉਪਭੋਗਤਾ ਵਟਸਐਪ FAQ ਸੈਕਸ਼ਨ 'ਤੇ ਜਾ ਕੇ ਉਨ੍ਹਾਂ ਓਪਰੇਟਿੰਗ ਸਿਸਟਮਾਂ ਦੀ ਸੂਚੀ ਦੀ ਜਾਂਚ ਕਰ ਸਕਦੇ ਹਨ ਜੋ 1 ਨਵੰਬਰ 2021 ਤੋਂ WhatsApp ਨੂੰ ਚਲਾਉਣ ਦੇ ਯੋਗ ਨਹੀਂ ਹੋਣਗੇ। ਇਨ੍ਹਾਂ ਆਪਰੇਟਿੰਗ ਸਿਸਟਮਾਂ 'ਚ ਐਂਡ੍ਰਾਇਡ 4.0.3 ਆਈਸਕ੍ਰੀਮ ਸੈਂਡਵਿਚ, iOS 9 ਅਤੇ KaiOS 2.5 ਸ਼ਾਮਲ ਹਨ। ਸੈਮਸੰਗ, LG, ZTE, Huawei, Sony, Alcatel ਅਤੇ ਕੁਝ ਹੋਰ ਕੰਪਨੀਆਂ ਦੇ ਡਿਵਾਈਸ ਇਸ ਸੂਚੀ ਵਿੱਚ ਹਨ। ਪੂਰੀ ਸੂਚੀ ਹੇਠਾਂ ਦਿੱਤੀ ਗਈ ਹੈ-

    ਇਨ੍ਹਾਂ ਸਮਾਰਟਫੋਨਾਂ ਵਿੱਚ ਨਹੀਂ ਚੱਲੇਗਾ ਵਟਸਅੱਪ

    ਐਪਲ (Apple) –
    iPhone 6S, iPhone 6S Plus, Apple iPhone SE

    ਸੈਮਸੰਗ (Samsung) –
    Samsung Galaxy Trend Lite, Galaxy SII, Galaxy Trend II, Galaxy S3 mini, Galaxy Core, Galaxy Xcover 2, Galaxy Ace 2

    ਐਲਜੀ (LG) –
    LG Lucid 2, Optimus L5 Dual, Optimus L4 II Dual, Optimus F3Q, Optimus F7, Optimus F5, Optimus L3 II Dual, Optimus F5, Optimus L5, Optimus L5 II, Optimus L3 II, Optimus L7, Optimus L7 II Dual, Optimus L7 II, Optimus F6 Enact, Optimus F3, Optimus L4 II, Optimus L2 II, Optimus Nitro HD and 4X HD

    ZTE –
    ZTE Grand S Flex, Grand X Quad V987, ZTE V956, Grand Memo

    Huawei –
    Huawei Ascend G740, Ascend D Quad XL, Ascend Mate, Ascend P1 S, Ascend D2, Ascend D1 Quad XL
    Published by:Krishan Sharma
    First published: