• Home
  • »
  • News
  • »
  • lifestyle
  • »
  • LIFE STYLE YOU WANT TO BUY BRANDED BLUETOOTH SPEAKERS THEN YOU MUST SEE THIS LIST PRICE LESS THAN 3000 GH KS

Branded ਬਲੂਟੁੱਥ ਸਪੀਕਰ ਖਰੀਦਣਾ ਚਾਹੁੰਦੇ ਹੋ ਤਾਂ ਜ਼ਰੂਰ ਵੇਖੋ ਇਹ ਸੂਚੀ, ਕੀਮਤ 3000 ਤੋਂ ਵੀ ਘੱਟ

ਜੇਕਰ ਤੁਸੀਂ ਵੀ ਬਲੂਟੁੱਥ ਸਪੀਕਰ ਦਾ ਇੱਕ ਸਸਤਾ ਵਿਕਲਪ ਲੱਭ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਬਲੂਟੁੱਥ ਸਪੀਕਰਾਂ ਦੀ ਸੂਚੀ ਦੇ ਰਹੇ ਹਾਂ, ਜਿਨ੍ਹਾਂ ਦੀ ਕੀਮਤ ਬਹੁਤ ਘੱਟ ਹੈ ਅਤੇ ਉਹ ਗੁਣਵੱਤਾ ਦੇ ਲਿਹਾਜ਼ ਨਾਲ ਬਹੁਤ ਵਧੀਆ ਹਨ।

  • Share this:
ਅੱਜਕਲ ਭਾਰਤੀ ਬਾਜ਼ਾਰ 'ਚ ਬਲੂਟੁੱਥ ਸਪੀਕਰਾਂ (Bluetooth Speakers) ਦੀ ਭਰਮਾਰ ਹੈ। ਬਲੂਟੁੱਥ ਸਪੀਕਰਾਂ ਦੀ ਕੀਮਤ ਦੀ ਗੱਲ ਕਰੀਏ ਤਾਂ ਮਹਿੰਗੇ ਬਲੂਟੁੱਥ ਸਪੀਕਰਾਂ ਦੀ ਲੰਮੀ ਲਿਸਟ ਸਾਨੂੰ ਇੰਟਰਨੈੱਟ 'ਤੇ ਦੇਖਣ ਨੂੰ ਮਿਲਦੀ ਹੈ। ਜਿਨ੍ਹਾਂ ਦਾ ਬਜਟ ਘੱਟ ਹੈ, ਉਨ੍ਹਾਂ ਨੂੰ ਇੱਕ ਵਧੀਆ ਤੇ ਬ੍ਰਾਂਡਡ ਬਲੂਟੁੱਥ ਸਪੀਕਰ ਲੈਣ ਵਿੱਚ ਕਾਫੀ ਦਿੱਕਤ ਆਉਂਦੀ ਹੈ। ਜੇਕਰ ਤੁਸੀਂ ਵੀ ਬਲੂਟੁੱਥ ਸਪੀਕਰ ਦਾ ਇੱਕ ਸਸਤਾ ਵਿਕਲਪ ਲੱਭ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਬਲੂਟੁੱਥ ਸਪੀਕਰਾਂ ਦੀ ਸੂਚੀ ਦੇ ਰਹੇ ਹਾਂ, ਜਿਨ੍ਹਾਂ ਦੀ ਕੀਮਤ ਬਹੁਤ ਘੱਟ ਹੈ ਅਤੇ ਉਹ ਗੁਣਵੱਤਾ ਦੇ ਲਿਹਾਜ਼ ਨਾਲ ਬਹੁਤ ਵਧੀਆ ਹਨ। ਅਸੀਂ ਤੁਹਾਨੂੰ ਅਜਿਹੇ ਬਲੂਟੁੱਥ ਸਪੀਕਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਬਹੁਤ ਘੱਟ ਕੀਮਤ 'ਤੇ ਖਰੀਦ ਸਕਦੇ ਹੋ।

Xiaomi Mi ਬਲੂਟੁੱਥ 16W ਸਪੀਕਰ : Xiaomi ਸਮਾਰਟਫੋਨ ਅਤੇ ਸਮਾਰਟ ਟੀਵੀ ਲਈ ਸਭ ਤੋਂ ਵਧੀਆ ਅਤੇ ਮਸ਼ਹੂਰ ਬ੍ਰਾਂਡ ਹੈ। ਕੰਪਨੀ ਨੇ Mi ਪੋਰਟੇਬਲ ਬਲੂਟੁੱਥ ਸਪੀਕਰ 16W ਲਾਂਚ ਕੀਤਾ ਹੈ, ਜਿਸ ਦੀ ਕੀਮਤ ਬਹੁਤ ਘੱਟ ਹੈ। ਇੰਨਾ ਹੀ ਨਹੀਂ ਤੁਸੀਂ ਸਫਰ ਦੌਰਾਨ ਇਨ੍ਹਾਂ ਸਪੀਕਰਾਂ ਨੂੰ ਵੀ ਨਾਲ ਲੈ ਜਾ ਸਕਦੇ ਹੋ। ਇਸ ਤੋਂ ਇਲਾਵਾ ਇਹ ਡਿਵਾਈਸ IPX7 ਰੇਟਡ ਵੀ ਹੈ, ਜਿਸਦਾ ਮਤਲਬ ਹੈ ਕਿ ਇਹ ਵਾਟਰ ਪਰੂਫ ਹੈ। ਇਹ ਸਪੀਕਰ 2,500 ਦੀ ਰੇਂਜ ਵਿੱਚ ਆਉਂਦੇ ਹਨ।

ਰੀਅਲਮੀ ਕੋਬਲ ਬਲੂਟੁੱਥ ਸਪੀਕਰ : ਰੀਅਲਮੀ ਨੇ ਮਾਰਕੀਟ ਵਿੱਚ ਕੁਝ ਪੋਰਟੇਬਲ ਸਪੀਕਰ ਲਿਆਂਦੇ ਹਨ, ਪਰ ਕੰਪਨੀ ਦਾ ਕੋਬਲ ਬਲੂਟੁੱਥ ਸਪੀਕਰ ਵੱਖਰਾ ਹੈ। ਜਿਵੇਂ ਕਿ ਇਸ ਦੇ ਨਾਮ ਤੋਂ ਪਤਾ ਲੱਗਦਾ ਹੈ, ਕੋਬਲ ਬਲੂਟੁੱਥ ਸਪੀਕਰ ਆਕਾਰ ਵਿੱਚ ਬਹੁਤ ਛੋਟਾ ਹੈ ਅਤੇ ਡਿਵਾਈਸ ਬਹੁਤ ਹੀ ਕਾਂਪੈਕਟ ਹੈ। ਜੇਕਰ ਤੁਸੀਂ ਪਿੰਟ-ਆਕਾਰ ਦੇ ਬਲੂਟੁੱਥ ਸਪੀਕਰ ਦੀ ਭਾਲ ਕਰ ਰਹੇ ਹੋ, ਤਾਂ ਰੀਅਲਮੀ ਕੋਬਲ ਬਲੂਟੁੱਥ ਸਪੀਕਰ ਤੁਹਾਡੇ ਲਈ ਬਿਹਤਰ ਵਿਕਲਪ ਹੋਵੇਗਾ। ਰੀਅਲਮੀ ਕੋਬਲ ਬਲੂਟੁੱਥ ਸਪੀਕਰ ਦੀ ਰੀਅਲਮੀ ਦੀ ਅਧਿਕਾਰਤ ਵੈੱਬਸਾਈਟ 'ਤੇ ਕੀਮਤ 1299 ਰੁਪਏ ਹੈ।

Xiaomi ਆਊਟਡੋਰ ਬਲੂਟੁੱਥ ਸਪੀਕਰ 5W: ਇਸ ਦੇ ਆਕਾਰ 'ਤੇ ਨਾ ਜਾਓ, Xiaomi ਦਾ ਆਊਟਡੋਰ ਬਲੂਟੁੱਥ ਸਪੀਕਰ 5W ਵੇਖਣ ਵਿੱਚ ਪੋਰਟੇਬਲ ਹੈ ਤੇ ਇਸ ਦੇ ਕਾਂਪੇਕਟ ਆਕਾਰ ਦੇ ਬਾਵਜੂਦ, ਇਹ ਆਪਣੀ ਬੈਸ-ਫਾਰਵਰਡ ਸਾਉਂਡ ਨਾਲ ਇੱਕ ਕਮਰੇ ਵਿੱਚ ਗੂੰਜ ਪੈਦਾ ਕਰ ਸਕਦਾ ਹੈ। ਇਸ ਦੀ ਕੀਮਤ ਸਿਰਫ 1355 ਰੁਪਏ ਹੈ। ਇਸ ਸਪੀਕਰ 'ਚ ਲਗਾਤਾਰ 15 ਘੰਟੇ ਤੱਕ ਮਿਊਜ਼ਿਕ ਚਲਾਇਆ ਜਾ ਸਕਦਾ ਹੈ, ਇਸ ਲਈ ਤੁਹਾਨੂੰ ਇਸ ਨੂੰ ਵਾਰ-ਵਾਰ ਚਾਰਜ ਨਹੀਂ ਕਰਨਾ ਪਵੇਗਾ।

Sony SRS-XB13 : ਸੋਨੀ ਦੇ ਪ੍ਰਾਡਕਟ ਉੱਚ ਗੁਣਵੱਤਾ ਵਾਲੇ ਹੁੰਦੇ ਹਨ ਅਤੇ ਕੰਪਨੀ ਦਾ SRS-XB13 ਵਾਇਰਲੈੱਸ ਸਪੀਕਰ ਵੀ ਉਨ੍ਹਾਂ ਵਿੱਚੋਂ ਇੱਕ ਹੈ। ਇਹ ਯੰਤਰ ਵੱਖ-ਵੱਖ ਰੰਗਾਂ ਜਿਵੇਂ ਕਿ ਕੋਰਲ ਪਿੰਕ, ਲੈਮਨ ਯੈਲੋ, ਆਦਿ ਵਿੱਚ ਆਉਂਦੇ ਹਨ। ਇਸ ਡਿਵਾਈਸ 'ਚ ਸਪੀਕਰ ਵੌਲਯੂਮ ਕੰਟਰੋਲ ਦੇ ਨਾਲ ਨਾਲ ਚਾਰਜਿੰਗ ਲਈ ਟਾਈਪ-ਸੀ ਪੋਰਟ ਦੀ ਪੇਸ਼ ਕਰਦਾ ਹੈ। ਇਹ ਸਪੀਕਰ ਬਜਟ ਵਿੱਚ ਵੀ ਆਉਂਦੇ ਹਨ।
Published by:Krishan Sharma
First published:
Advertisement
Advertisement