Home /News /lifestyle /

Heart Care Tips: ਹਾਰਟ ਅਟੈਕ ਦਾ ਖਤਰਾ ਘਟਾ ਸਕਦੀ ਹੈ ਹਲਕੀ-ਫੁਲਕੀ ਕਸਰਤ, ਜਾਣੋ ਕਿਵੇਂ

Heart Care Tips: ਹਾਰਟ ਅਟੈਕ ਦਾ ਖਤਰਾ ਘਟਾ ਸਕਦੀ ਹੈ ਹਲਕੀ-ਫੁਲਕੀ ਕਸਰਤ, ਜਾਣੋ ਕਿਵੇਂ

Heart Care Tips

Heart Care Tips

This exercise reduces the risk of heart attack: ਵਿਗਿਆਨੀ ਲੰਬੇ ਸਮੇਂ ਤੋਂ ਕਸਰਤ ਅਤੇ ਦਿਲ ਦੇ ਰੋਗਾਂ ਬਾਰੇ ਖੋਜ ਵਿੱਚ ਲੱਗੇ ਹੋਏ ਹਨ। ਨਵੀਂ ਖੋਜ ਨੇ ਇਹ ਪਤਾ ਲਗਾਇਆ ਹੈ ਕਿ ਕੀ ਪਹਿਲੇ ਸਟ੍ਰੋਕ ਤੋਂ ਬਾਅਦ ਕਸਰਤ ਕਰਨ ਨਾਲ ਦੂਜੇ ਸਟ੍ਰੋਕ ਦਾ ਖਤਰਾ ਘੱਟ ਜਾਂਦਾ ਹੈ। ਫਿੱਟ ਅਤੇ ਸਿਹਤਮੰਦ ਰਹਿਣ ਲਈ ਸਾਰੇ ਸਿਹਤ ਮਾਹਰ ਨਿਯਮਤ ਕਸਰਤ ਅਤੇ ਯੋਗਾ ਕਰਨ ਦੀ ਸਲਾਹ ਦਿੰਦੇ ਹਨ।

ਹੋਰ ਪੜ੍ਹੋ ...
  • Share this:

ਮਾਹਿਰਾਂ ਅਨੁਸਾਰ ਹਰ ਕਿਸੇ ਨੂੰ ਕਸਰਤ ਲਈ ਰੋਜ਼ਾਨਾ ਕੁਝ ਸਮਾਂ ਕੱਢਣਾ ਚਾਹੀਦਾ ਹੈ। ਇਕ ਨਵੀਂ ਖੋਜ ਮੁਤਾਬਕ ਜੇਕਰ ਤੁਹਾਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਸ ਤੋਂ ਬਾਅਦ ਤੁਸੀਂ ਨਿਯਮਿਤ ਤੌਰ 'ਤੇ ਕਸਰਤ ਕਰਦੇ ਹੋ ਤਾਂ ਸੈਕਿੰਡ ਸਟ੍ਰੋਕ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਮਾਹਿਰ ਮੰਨਦੇ ਹਨ ਕਿ ਨਿਯਮਤ ਕਸਰਤ ਦਿਲ ਦੇ ਰੋਗ, ਸਟ੍ਰੋਕ ਅਤੇ ਦਿਲ ਦੇ ਦੌਰੇ ਦੀ ਸੰਭਾਵਨਾ ਨੂੰ ਘਟਾਉਂਦੀ ਹੈ।ਇਸ ਨਵੀਂ ਖੋਜ ਵਿੱਚ ਖੋਜਕਰਤਾਵਾਂ ਨੇ ਉੱਤਰੀ ਕੈਰੋਲੀਨਾ ਮਿਸੀਸਿਪੀ, ਮੈਰੀਲੈਂਡ ਅਤੇ ਮਿਨੇਸੋਟਾ ਵਿੱਚ 1,115 ਬਾਲਗਾਂ ਦੇ ਡੇਟਾ ਦੀ ਜਾਂਚ ਕੀਤੀ। ਇਨ੍ਹਾਂ ਸਾਰੇ ਲੋਕਾਂ ਨੂੰ 1990 ਦੇ ਮੱਧ ਤੋਂ 2018 ਦੇ ਅੰਤ ਤੱਕ ਦਿਲ ਦਾ ਦੌਰਾ ਪਿਆ ਸੀ। ਸਟ੍ਰੋਕ ਦੇ ਸਮੇਂ ਉਨ੍ਹਾਂ ਦੀ ਔਸਤ ਉਮਰ 73 ਸਾਲ ਸੀ।

ਖੋਜਕਰਤਾਵਾਂ ਨੇ ਆਪਣੀ ਖੋਜ ਵਿੱਚ ਭਾਗੀਦਾਰਾਂ ਲਈ ਇੱਕ ਪ੍ਰਸ਼ਨਾਵਲੀ ਦੀ ਵਰਤੋਂ ਕੀਤੀ। ਜਿਸ ਵਿੱਚ ਖੇਡਾਂ, ਉਨ੍ਹਾਂ ਦੇ ਛੁੱਟੀਆਂ ਦਾ ਸਮਾਂ ਅਤੇ ਰੋਜ਼ਾਨਾ ਦੇ ਕੰਮਾਂ ਨੂੰ ਸ਼ਾਮਲ ਕੀਤਾ ਗਿਆ ਸੀ। ਭਾਗੀਦਾਰਾਂ ਦੀ ਦੋ ਸਾਲਾਂ ਲਈ ਨਿਗਰਾਨੀ ਕੀਤੀ ਗਈ ਅਤੇ ਉਨ੍ਹਾਂ ਦੀ ਗਤੀਵਿਧੀ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਪਾਇਆ ਕਿ ਸਰੀਰਕ ਤੌਰ 'ਤੇ ਸਰਗਰਮ ਰਹਿਣ ਵਾਲੇ ਲੋਕਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ 34 ਪ੍ਰਤੀਸ਼ਤ ਘੱਟ ਸੀ। ਖੋਜਕਰਤਾ ਯੇਜਿਨ ਮੋਕ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਡਾ ਅਧਿਐਨ ਦਿਲ ਦੇ ਦੌਰੇ ਤੋਂ ਪਹਿਲਾਂ ਮੱਧ-ਉਮਰ ਦੇ ਲੋਕਾਂ ਵਿੱਚ ਕਸਰਤ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ।

ਦਿਲ ਦੇ ਰੋਗਾਂ ਤੋਂ ਬਚਣ ਲਈ ਕਸਰਤ ਸਭ ਤੋਂ ਵਧੀਆ ਵਿਕਲਪ ਹੈ। ਮੋਕ ਨੇ ਕਿਹਾ ਕਿ ਥੋੜੀ ਜਿਹੀ ਸਰੀਰਕ ਗਤੀਵਿਧੀ ਵੀ ਕਾਰਡੀਓਵੈਸਕੁਲਰ ਬਿਮਾਰੀਆਂ ਅਤੇ ਇਸ ਦੇ ਖਤਰੇ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਲਈ ਜੀਵਨਸ਼ੈਲੀ ਵਿੱਚ ਆਮ ਜਾਂ ਹਲਕੀ ਫੁਲਕੀ ਕਸਰਤ ਨੂੰ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ।

Published by:Rupinder Kaur Sabherwal
First published:

Tags: Health, Health care tips, Health news, Heart, Heart attack, Heart disease