Home /News /lifestyle /

Facebook ਦੀ ਤਰ੍ਹਾਂ ਹੁਣ Instagram ਪ੍ਰੋਫਾਈਲ 'ਤੇ ਵੀ ਸ਼ੇਅਰ ਕਰ ਸਕੋਗੇ ਪੋਸਟ, ਜਾਣੋ ਇਸ ਨਵੇਂ ਫੀਚਰ ਬਾਰੇ

ਇੰਟਰਨੈੱਟ ਦਾ ਦੌਰ ਹੈ ਤੇ ਲੋਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।ਯੂਜ਼ਰਜ਼ ਦੀ ਲੋੜ ਮੁਤਾਬਿਕ ਸੋਸ਼ਲ ਮੀਡੀਆ ਸਾਈਟਸ ਵੀ ਨਵੇਂ ਫੀਚਰਸ ਦਿੰਦੀਆਂ ਰਹਿੰਦੀਆਂ ਹਨ। ਹਾਲ ਹੀ 'ਚ ਇੰਸਟਾਗ੍ਰਾਮ ਯੂਜ਼ਰਜ਼ ਲਈ ਨਵਾਂ ਫੀਚਰ ਲਿਆਉਣ ਦੀ ਤਿਆਰੀ ਵਿੱਚ ਹੈ। ਜੀ ਹਾਂ ਫੇਸਬੁੱਕ ਤੇ ਟਵਿੱਟਰ ਦੀ ਤਰ੍ਹਾਂ ਇੰਸਟਾਗ੍ਰਾਮ 'ਤੇ ਵੀ ਯੂਜ਼ਰਜ਼ ਕਿਸੇ ਵੀਡੀਓ ਨੂੰ ਰੀ-ਪੋਸਟ ਕਰ ਸਕਣਗੇ। ਹੁਣ ਤੱਕ ਇੰਸਟਾਗ੍ਰਾਮ 'ਤੇ ਕਿਸੇ ਵੀ ਵੀਡੀਓ ਨੂੰ ਦੁਬਾਰਾ ਪੋਸਟ ਨਹੀਂ ਕੀਤਾ ਜਾਂਦਾ ਪਰ ਹੁਣ ਇਹ ਸੰਭਵ ਹੋ ਸਕੇਗਾ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਸਕ੍ਰੀਨਸ਼ਾਟ ਲਏ ਬਿਨਾ ਹੀ ਆਪਣੀ ਵੀਡੀਓ 'ਤੇ ਦੂਜਿਆਂ ਦੀਆਂ ਪੋਸਟਸ ਨੂੰ ਸ਼ੇਅਰ ਕਰ ਸਕਣਗੇ ਤੇ ਨਾਲ ਹੀ ਉਸ ਨੂੰ ਦੁਬਾਰਾ ਪੋਸਟ ਕਰ ਸਕਣਗੇ।

ਹੋਰ ਪੜ੍ਹੋ ...
  • Share this:

ਇੱਕ ਰਿਪੋਰਟ ਦੇ ਮੁਤਾਬਿਕ Instagram ਆਪਣੇ ਕਰਾਸ-ਪਲੇਟਫਾਰਮ ਸ਼ੇਅਰਿੰਗ ਆਪਸ਼ਨਜ਼ ਵਿੱਚ ਸੁਧਾਰ ਕਰ ਰਿਹਾ ਹੈ। ਇਸ ਨਾਲ ਹੁਣ ਡਾਇਰੈਕਟ-ਟੂ-ਡੀਐਮ ਸ਼ੇਅਰਿੰਗ ਦੇ ਨਾਲ, ਸਨੈਪਚੈਟ, ਮੈਸੇਂਜਰ ਅਤੇ ਵਟਸਐਪ 'ਤੇ ਪੋਸਟ ਸ਼ੇਅਰ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ। ਅਜਿਹਾ ਹੀ TikTok 'ਤੇ ਹੁੰਦਾ ਸੀ, ਜਿੱਥੇ ਵੀਡੀਓ ਪੋਸਟ ਕਰਨ ਲਈ ਸਾਰੇ ਵਿਕਲਪ ਮੌਜੂਦ ਹੁੰਦੇ ਸਨ। ਹਾਲਾਂਕਿ ਕਿ ਕੰਪਨੀ ਪਹਿਲਾਂ ਇਸ ਫੀਚਰ ਨੂੰ ਆਪਣੇ ਯੂਜ਼ਰਜ਼ ਰਾਹੀਂ ਟੈਸਟ ਕਰੇਗੀ ਤੇ ਫਿਰ ਲਾਂਚ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਫੀਚਰ ਦੇ ਲਾਂਚ ਹੋਣ ਤੋਂ ਬਾਅਦ ਯੂਜ਼ਰਸ ਕਿਸੇ ਵੀ ਪੋਸਟ ਜਾਂ ਵੀਡੀਓ ਨੂੰ ਰੀ-ਪੋਸਟ ਕਰ ਸਕਣਗੇ।

ਪ੍ਰੋਫਾਈਲ 'ਤੇ ਕੋਈ ਵੀ ਸ਼ੇਅਰ ਕਰ ਸਕੇਗਾ ਪੋਸਟ

ਇੰਸਟਾਗ੍ਰਾਮ 'ਤੇ ਆ ਰਹੇ ਨਵੇਂ ਫੀਚਰ ਦੇ ਨਾਲ ਕੋਈ ਵੀ ਯੂਜ਼ਰ ਕਿਸੇ ਦੀ ਵੀ ਪ੍ਰੋਫਾਈਲ 'ਤੇ ਵੀਡੀਓ ਪੋਸਟ ਕਰ ਸਕਣਗੇ। ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਐਨਾਲਿਸਟ ਮੈਟ ਨਵਰਾ ਵੱਲੋਂ ਟਵਿੱਟਰ 'ਤੇ ਸਾਂਝੇ ਕੀਤੇ ਗਏ ਇੱਕ ਟਵੀਟ ਵਿੱਚ ਦਿੱਤੀ ਹੈ। ਉਨ੍ਹਾਂ ਟਵੀਟ ਵਿੱਚ ਦੱਸਿਆ ਹੈ ਕਿ ਕਈ ਪ੍ਰੋਫਾਈਲਾਂ 'ਚ ਇੱਕ ਨਵਾਂ 'ਰੀ-ਪੋਸਟ' ਟੈਬ ਦਿਖਾਈ ਦੇ ਰਿਹਾ ਹੈ, ਜੋ ਯੂਜ਼ਰ ਦੁਆਰਾ ਰੀਪੋਸਟ ਕੀਤੀਆਂ ਗਈਆਂ ਫੋਟੋਆਂ ਜਾਂ ਵੀਡੀਓਜ਼ ਨੂੰ ਦਿਖਾਏਗਾ।

ਇਸ ਦੇ ਲਈ ਯੂਜ਼ਰਸ ਨੂੰ ਆਪਣੀ ਪ੍ਰੋਫਾਈਲ 'ਤੇ ਸ਼ੇਅਰ ਮੀਨੂ ਵਿੱਚ ਰੀ-ਪੋਸਟ ਦਾ ਆਪਸ਼ਨ ਦਿਖਾਈ ਦੇਵੇਗਾ। ਵੀਡੀਓ ਜਾਂ ਪੋਸਟ ਨੂੰ ਰੀ-ਪੋਸਟ ਕਰਨ ਦੌਰਾਨ ਯੂਜ਼ਰ ਆਪਣੀ ਮਰਜ਼ੀ ਨਾਲ ਉਸ ਨੂੰ ਕੈਪਸ਼ਨ ਜਾਂ ਕੋਈ ਵੀ ਪ੍ਰਤੀਕਿਰਿਆ ਲਿਖ ਸਕੇਗਾ। ਪਰ ਫਿਲਹਾਲ ਜਦੋਂ ਤੱਕ ਇਹ ਫੀਚਰ ਲਾਂਚ ਨਹੀਂ ਹੁੰਦਾ ਉਦੋਂ ਤੱਕ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਹੀ ਇੰਸਟਾਗ੍ਰਾਮ ਪੋਸਟਸ ਨੂੰ ਸ਼ੇਅਰ ਕਰ ਸਕਦੇ ਹੋ। ਜਿਸ ਲਈ ਤੁਹਾਨੂੰ ਸਕ੍ਰੀਨਸ਼ਾਟ, ਪਲੇਅ ਸਟੋਰ ਜਾਂ ਕਿਸੇ ਥਰਡ ਐਪ ਪਾਰਟੀ ਦਾ ਸਹਾਰਾ ਲੈਣਾ ਹੋਵੇਗਾ।

Published by:Drishti Gupta
First published:

Tags: Facebook, Instagram, Tech News, Tech updates, Technology