Home /News /lifestyle /

PAN-Aadhaar Link: ਪੈਨ ਕਾਰਡ ਨੂੰ ਅੱਜ ਹੀ ਆਧਾਰ ਨਾਲ ਕਰੋ ਲਿੰਕ, ਨਹੀਂ ਤਾਂ ਹੋਵੇਗਾ ਜ਼ੁਰਮਾਨਾ

PAN-Aadhaar Link: ਪੈਨ ਕਾਰਡ ਨੂੰ ਅੱਜ ਹੀ ਆਧਾਰ ਨਾਲ ਕਰੋ ਲਿੰਕ, ਨਹੀਂ ਤਾਂ ਹੋਵੇਗਾ ਜ਼ੁਰਮਾਨਾ

PAN-Aadhaar Link: ਪੈਨ ਕਾਰਡ ਨੂੰ ਅੱਜ ਹੀ ਆਧਾਰ ਨਾਲ ਕਰੋ ਲਿੰਕ, ਨਹੀਂ ਤਾਂ ਹੋਵੇਗਾ ਭਾਰੀ ਜ਼ੁਰਮਾਨਾ

PAN-Aadhaar Link: ਪੈਨ ਕਾਰਡ ਨੂੰ ਅੱਜ ਹੀ ਆਧਾਰ ਨਾਲ ਕਰੋ ਲਿੰਕ, ਨਹੀਂ ਤਾਂ ਹੋਵੇਗਾ ਭਾਰੀ ਜ਼ੁਰਮਾਨਾ

PAN-Aadhaar Link: ਹੁਣ ਆਧਾਰ ਕਾਰਡ ਨਾਲ ਪੈਨ ਨੂੰ ਲਿੰਕ ਕਰਨਾ ਜ਼ਰੂਰੀ ਹੋ ਗਿਆ ਹੈ। ਕੇਂਦਰ ਸਰਕਾਰ ਨੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖ਼ਰੀ ਮਿਤੀ 30 ਜੂਨ ਤੈਅ ਕੀਤੀ ਹੈ। ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਨੰਬਰ ਨਾਲ ਲਿੰਕ ਨਹੀਂ ਕੀਤਾ ਹੈ, ਤਾਂ ਇਸਨੂੰ ਤਰੁੰਤ ਲਿੰਕ ਕਰ ਲਓ। ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਾ ਕਰਨ ਕਰਕੇ ਜੁਲਾਈ ਮਹੀਨੇ ਤੋਂ ਤੁਹਾਨੂੰ ਭਾਰੀ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਘਰ ਬੈਠੇ ਪੈਨ-ਆਧਾਰ ਨੂੰ ਆਪਸ ਵਿੱਚ ਲਿੰਕ ਕਿਵੇਂ ਕਰ ਸਕਦੇ ਹਾਂ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਅਸਲ ਆਖ਼ਰੀ ਮਿਤੀ 31 ਮਾਰਚ, 2022 ਸੀ। ਇਸ ਮਿਆਦ ਤੋਂ ਬਾਅਦ ਪੈਨ-ਆਧਾਰ ਨੂੰ ਲਿੰਕ ਕਰਨ ਵਾਲਿਆਂ ਤੋਂ 500 ਰੁਪਏ ਦਾ ਜ਼ੁਰਮਾਨਾ ਵਸੂਲਿਆ ਜਾ ਰਿਹਾ ਹੈ। ਯਾਨੀ ਜੇਕਰ ਤੁਸੀਂ ਹੁਣੇ ਆਪਣਾ ਪੈਨ-ਆਧਾਰ ਲਿੰਕ ਕਰਦੇ ਹੋ ਤਾਂ ਤੁਹਾਨੂੰ 500 ਰੁਪਏ ਦਾ ਜ਼ੁਰਮਾਨਾ ਭਰਨਾ ਪਵੇਗਾ। ਹਾਲਾਂਕਿ ਇਹ ਸਹੂਲਤ 30 ਜੂਨ ਤੱਕ ਵੀ ਉਪਲਬਧ ਹੈ। ਇਸ ਤੋਂ ਬਾਅਦ ਜੇਕਰ ਤੁਸੀਂ ਪੈਨ-ਆਧਾਰ ਨੂੰ ਲਿੰਕ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ 1,000 ਰੁਪਏ ਦਾ ਜ਼ੁਰਮਾਨਾ ਭਰਨਾ ਹੋਵੇਗਾ। ਯਾਨੀ ਕਿ ਜੁਰਮਾਨੇ ਦੀ ਰਕਮ 1 ਜੁਲਾਈ ਤੋਂ ਦੁੱਗਣੀ ਹੋ ਜਾਵੇਗੀ।

ਕੇਂਦਰੀ ਪ੍ਰਤੱਖ ਕਰ ਬੋਰਡ ਨੇ ਹਾਲ ਹੀ ਵਿੱਚ ਜਾਰੀ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਜਿਨ੍ਹਾਂ ਟੈਕਸਦਾਤਾਵਾਂ ਨੇ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ, ਉਹ 30 ਜੂਨ ਤੱਕ 500 ਰੁਪਏ ਦਾ ਜ਼ੁਰਮਾਨਾ ਭਰ ਕੇ ਇਹ ਕੰਮ ਪੂਰਾ ਕਰ ਸਕਦੇ ਹਨ। 1 ਜੁਲਾਈ ਤੋਂ 31 ਮਾਰਚ 2023 ਤੱਕ ਪੈਨ ਅਤੇ ਆਧਾਰ ਨੂੰ ਲਿੰਕ ਕਰਨ 'ਤੇ 1,000 ਰੁਪਏ ਦਾ ਜ਼ੁਰਮਾਨਾ ਭਰਨਾ ਪਵੇਗਾ।

ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਨ ਦੇ ਨੁਕਸਾਨ

ਸੀਬੀਡੀਟੀ ਦੇ ਅਨੁਸਾਰ, ਜੇਕਰ ਤੁਸੀਂ ਪੈਨ ਅਤੇ ਆਧਾਰ ਨੂੰ ਲਿੰਕ ਨਹੀਂ ਕਰਦੇ, ਤਾਂ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ। ਇਸ ਨਾਲ ਤੁਹਾਡਾ ਰਿਫੰਡ ਵੀ ਫਸ ਸਕਦਾ ਹੈ, ਕਿਉਂਕਿ ਤੁਹਾਡਾ ਪੈਨ ਇਨਕਮ ਟੈਕਸ ਐਕਟ ਦੇ ਤਹਿਤ ਅਵੈਧ ਮੰਨਿਆ ਜਾਵੇਗਾ। ਅਜਿਹੀ ਸਥਿਤੀ ਵਿੱਚ, ਤੁਸੀਂ ਕਿਸੇ ਵੀ ਵਿੱਤੀ ਲੈਣ-ਦੇਣ ਵਿੱਚ ਆਪਣੇ ਪੈਨ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੋਗੇ। ਇਸ ਤੋਂ ਇਲਾਵਾ ਪੈਨ ਅਵੈਧ ਹੋਣ ਕਾਰਨ, ਤੁਸੀਂ ਨਾ ਤਾਂ ਡੀਮੈਟ ਖਾਤਾ ਖੋਲ੍ਹ ਸਕੋਗੇ ਅਤੇ ਨਾ ਹੀ ਬੈਂਕ ਖਾਤਾ। ਪੈਨ ਕਾਰਡ ਆਧਾਰ ਨਾਲ ਲਿੰਕ ਨਾ ਹੋਣ ਦੀ ਸੂਰਤ ਵਿੱਚ ਮਿਊਚਲ ਫੰਡਾਂ ਵਿੱਚ ਨਿਵੇਸ਼ ਲਈ ਖਾਤਾ ਨਹੀਂ ਖੋਲ੍ਹਿਆ ਜਾ ਸਕਦਾ ਹੈ।

ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦਾ ਤਰੀਕਾ

  • ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ incometaxindiaefiling.gov.in 'ਤੇ ਜਾਓ।

  • ਇੱਥੇ ਆਧਾਰ ਕਾਰਡ 'ਤੇ ਦਿੱਤਾ ਨਾਮ, ਪੈਨ ਨੰਬਰ ਅਤੇ ਆਧਾਰ ਨੰਬਰ ਦਰਜ ਕਰੋ।

  • ਇਸ ਤੋਂ ਬਾਅਦ ਸਕਰੀਨ 'ਤੇ ਦਿਖਾਇਆ ਗਿਆ ਕੈਪਚਾ ਕੋਡ ਦਰਜ ਕਰੋ।

  • ਅੰਤ ਵਿੱਚ, ਆਧਾਰ ਲਿੰਕ 'ਤੇ ਕਲਿੱਕ ਕਰੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਪੈਨ ਅਤੇ ਆਧਾਰ ਲਿੰਕ ਹੋ ਜਾਵੇਗਾ।

Published by:rupinderkaursab
First published:

Tags: Business

ਅਗਲੀ ਖਬਰ