
Flipkart Big Saving Days 2021: ਸਸਤੇ 'ਚ iPhone 12 ਲੈਣ ਦਾ ਸੁਨਹਿਰੀ ਮੌਕਾ,13 ਹਜ਼ਾਰ ਦਾ ਡਿਸਕਾਉਂਟ
ਜੇਕਰ ਤੁਸੀਂ ਦੀਵਾਲੀ ਸੇਲ 'ਚ ਆਪਣੀ ਪਸੰਦ ਦਾ ਸਾਮਾਨ ਖਰੀਦਣ ਤੋਂ ਖੁੰਝ ਗਏ ਹੋ, ਤਾਂ ਫਲਿੱਪਕਾਰਟ ਤੁਹਾਨੂੰ ਇਕ ਵਾਰ ਫਿਰ ਤੋਂ ਖਰੀਦਦਾਰੀ ਕਰਨ ਦਾ ਮੌਕਾ ਦੇ ਰਿਹਾ ਹੈ। ਫਲਿੱਪਕਾਰਟ 'ਤੇ ਬਿਗ ਸੇਵਿੰਗ ਡੇਜ਼ ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ 16 ਦਸੰਬਰ ਤੋਂ ਸ਼ੁਰੂ ਹੋਈ ਸੀ ਤੇ ਇਹ ਸੇਲ 21 ਦਸੰਬਰ ਤੱਕ ਚੱਲੇਗੀ। ਇਸ ਸੇਲ 'ਚ ਤੁਸੀਂ ਚੰਗੇ ਡਿਸਕਾਊਂਟ ਆਫਰ ਦੇ ਨਾਲ ਕੈਸ਼ਬੈਕ ਦਾ ਫਾਇਦਾ ਵੀ ਲੈ ਸਕਦੇ ਹੋ।
SBI ਕਾਰਡ ਨਾਲ ਖਰੀਦਦਾਰੀ ਕਰਨ 'ਤੇ 10% ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਸੇਲ 'ਚ ਸਮਾਰਟਫੋਨ ਤੋਂ ਇਲਾਵਾ ਤੁਸੀਂ ਸਮਾਰਟ ਟੀਵੀ, ਘਰੇਲੂ ਜ਼ਰੂਰਤ ਦਾ ਸਮਾਨ, ਕੱਪੜੇ, ਜੁੱਤੀਆਂ ਆਦਿ ਚੀਜ਼ਾਂ ਖਰੀਦ ਸਕਦੇ ਹੋ। 6 ਦਿਨਾਂ ਦੀ ਫਲਿੱਪਕਾਰਟ ਸੇਲ 'ਚ ਸਮਾਰਟਫੋਨ ਦੀ ਸੇਲ 'ਤੇ ਚੰਗਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਸੇਲ 'ਚ ਤੁਸੀਂ ਸੈਮਸੰਗ ਸਮਾਰਟਫੋਨ, ਐਪਲ ਅਤੇ ਸ਼ਾਓਮੀ ਵਰਗੀਆਂ ਕੰਪਨੀਆਂ ਦੇ ਸਮਾਰਟਫੋਨ ਸਸਤੇ ਮੁੱਲ 'ਤੇ ਖਰੀਦ ਸਕਦੇ ਹੋ।
ਆਈਫੋਨ 'ਤੇ ਮਿਲ ਰਹੀ ਭਾਰੀ ਛੋਟ : ਫਲਿੱਪਕਾਰਟ ਸੇਲ ਦੌਰਾਨ ਆਈਫੋਨ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਇੱਥੇ ਤੁਸੀਂ ਬਹੁਤ ਹੀ ਸਸਤੇ ਭਾਅ 'ਤੇ iPhone 12 ਖਰੀਦ ਸਕਦੇ ਹੋ। ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ 'ਚ 67,000 ਰੁਪਏ ਦਾ ਆਈਫੋਨ 12 ਸਿਰਫ 54,000 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਆਈਫੋਨ 12 ਦੀ ਖਰੀਦ 'ਤੇ, ਤੁਸੀਂ ਇੱਕ ਸਾਲ ਲਈ ਡਿਜ਼ਨੀ ਪਲੱਸ ਹੌਟਸਟਾਰ ਸਬਸਕ੍ਰਿਪਸ਼ਨ ਬਿਲਕੁਲ ਮੁਫਤ ਪ੍ਰਾਪਤ ਕਰ ਸਕਦੇ ਹੋ। ਇੱਥੇ ਤੁਹਾਨੂੰ ਬੈਂਕ ਆਫਰ ਵੀ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ SBI ਕ੍ਰੈਡਿਟ ਕਾਰਡ ਨਾਲ ਖਰੀਦਦੇ ਹੋ ਤਾਂ ਤੁਹਾਨੂੰ 10% ਦੀ ਛੋਟ ਮਿਲੇਗੀ। ਇਹ ਛੋਟ 1000 ਰੁਪਏ ਤੱਕ ਹੋ ਸਕਦੀ ਹੈ। ਤੁਸੀਂ ਫਲਿੱਪਕਾਰਟ ਸੇਲ ਵਿੱਚ ਆਸਾਨ EMI 'ਤੇ ਵੀ ਫੋਨ ਖਰੀਦ ਸਕਦੇ ਹੋ। iPhone EMI 1,853 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਐਮਾਜ਼ਾਨ ਸੇਲ ਵਿੱਚ ਮਿਲ ਰਹੀ ਛੋਟ : ਫਲਿੱਪਕਾਰਟ ਦੇ ਨਾਲ-ਨਾਲ ਅਮੇਜ਼ਨ 'ਤੇ ਵੀ ਸੇਲ ਚੱਲ ਰਹੀ ਹੈ। ਐਮਾਜ਼ਾਨ ਸੇਲ 'ਚ ਆਈਫੋਨ 'ਤੇ ਜ਼ਬਰਦਸਤ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇੱਥੇ ਤੁਹਾਨੂੰ ਆਈਫੋਨ ਦੀ MRP 'ਤੇ 14,000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। HDFC ਬੈਂਕ ਦੇ ਕਾਰਡ ਰਾਹੀਂ ਭੁਗਤਾਨ ਕਰਨ 'ਤੇ ਸਿੱਧੇ ਤੌਰ 'ਤੇ 5 ਹਜ਼ਾਰ ਦੀ ਛੋਟ ਹੈ। ਇਸ ਫੋਨ 'ਤੇ 14,900 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਮਿਲ ਰਿਹਾ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।