ਹਰੇਕ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਨਹੀਂ ਹੁੰਦਾ ਹੈ ਪਰ ਫਿਰ ਵੀ ਲੋਕ ਵਧੀਆ ਲਿਟਰੇਚਰ ਬਾਰੇ ਜਾਣਕਾਰੀ ਰੱਖਣਾ ਪਸੰਦ ਕਰਦੇ ਹਨ। ਪਰ ਕਈ ਵਾਰ ਕਿਤਾਬਾਂ ਖਰੀਦਣ ਤੋਂ ਬਾਅਦ ਪਹਿਲੇ ਕੁੱਝ ਪੰਨੇ ਪੜ੍ਹਨ ਤੋਂ ਬਾਅਦ ਹੀ ਲੋਕਾਂ ਦਾ ਪੜ੍ਹਨ ਤੋਂ ਮਨ ਅੱਕ ਜਾਂਦਾ ਹੈ। ਇਸ ਦਾ ਹੱਲ ਇੱਕ ਆਸਾਨ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਦਰਅਸਲ ਅੱਜ ਕਲ ਲੋਕਾਂ ਕੋਲ ਘੱਟ ਸਮਾਂ ਹੋਣ ਕਾਰਨ ਕਿਤਾਬਾਂ ਪੜ੍ਹਨ ਦਾ ਸਮਾਂ ਨਹੀਂ ਲਗਦਾ, ਇਸ ਲਈ ਤੁਸੀਂ ਕਿਤਾਬਾਂ ਜਾਂ ਅਜਿਹੇ ਡਾਕੂਮੈਂਟਸ ਨੂੰ ਸੁਣ ਸਕਦੇ ਹੋ। ਤੇ ਖਾਸ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਅਲੱਗ ਤੋਂ ਪੈਸੇ ਖਰਤਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਤੁਸੀਂ ਆਪਣੇ ਸਮਾਰਟਫੋਨ ਉੱਤੇ ਇੱਕ ਫ੍ਰੀ ਐਪ ਡਾਊਨਲੋਡ ਕਰ ਕੇ ਇਸ ਨੂੰ ਸੁਣ ਸਕਦੇ ਹੋ।
ਇਸ ਐਪ ਨੂੰ ਸਮਾਰਟਫੋਨ 'ਤੇ ਡਾਊਨਲੋਡ ਕਰੋ :
ਕਿਸੇ ਵੀ ਕਿਤਾਬ ਜਾਂ ਪ੍ਰਿੰਟ ਕੀਤੇ ਦਸਤਾਵੇਜ਼ ਨੂੰ ਪੜ੍ਹਨ ਦੀ ਬਜਾਏ ਸੁਣਨ ਲਈ, Google Play Store ਤੋਂ Microsoft Lens – PDF ਸਕੈਨਰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਇਹ ਐਪ iOS ਉਪਭੋਗਤਾਵਾਂ ਲਈ ਵੀ ਉਪਲਬਧ ਹੈ। ਇਸ 'ਚ ਦਸਤਾਵੇਜ਼ ਜਾਂ ਕਿਤਾਬ ਦੀਆਂ ਤਸਵੀਰਾਂ 'ਤੇ ਕਲਿੱਕ ਕਰਨ ਤੋਂ ਬਾਅਦ ਹੇਠਾਂ ਲਿਸਨ ਸੈਕਸ਼ਨ 'ਤੇ ਕਲਿੱਕ ਕਰੋ। ਇਸ ਤਰ੍ਹਾਂ ਤੁਸੀਂ ਹੁਣ ਇਸਨੂੰ ਸੁਣ ਸਕਦੇ ਹੋ। ਇਸ ਐਪ ਵਿੱਚ ਤੁਹਾਨੂੰ ਦੋ ਆਵਾਜ਼ਾਂ (ਔਰਤ ਤੇ ਮਰਦ) ਦੀ ਆਪਸ਼ਨ ਵੀ ਮਿਲਦੀ ਹੈ ਤੇ ਇਸ ਨੂੰ ਤੁਸੀਂ ਆਪਣੀ ਮਰਜ਼ੀ ਮੁਤਾਬਕ ਸੁਣ ਸਕਦੇ ਹੋ। ਇਸ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਤੁਸੀਂ ਹੇਠ ਲਿਖੇ Steps ਨੂੰ ਫਾਲੋ ਕਰ ਸਕਦੇ ਹੋ।
1. ਕਿਸੇ ਦਸਤਾਵੇਜ਼ ਜਾਂ ਕਿਤਾਬ ਨੂੰ ਪੜ੍ਹਨ ਦੀ ਬਜਾਏ ਸੁਣਨ ਲਈ ਪਹਿਲਾਂ ਉਸ ਦੀਆਂ ਤਸਵੀਰਾਂ 'ਤੇ ਕਲਿੱਕ ਕਰੋ।
2. ਹੁਣ ਆਪਣੇ ਸਮਾਰਟਫੋਨ 'ਤੇ Microsoft Lens – PDF ਸਕੈਨਰ ਖੋਲ੍ਹੋ।
3. ਇਸ ਵਿੱਚ ਇੱਕ ਫੋਟੋ ਐਡ ਕਰਨ ਤੋਂ ਬਾਅਦ, ਲੈਂਗਵੇਜ ਉੱਤੇ ਕਲਿੱਕ ਕਰੋ।
4. ਹੁਣ immersive reader ਆਪਸ਼ਨ 'ਤੇ ਕਲਿੱਕ ਕਰੋ।
5. ਇਸ ਤਰ੍ਹਾਂ ਤੁਸੀਂ ਆਵਾਜ਼ ਰਾਹੀਂ ਕਿਸੇ ਵੀ ਦਸਤਾਵੇਜ਼ ਨੂੰ ਸੁਣ ਸਕਦੇ ਹੋ।
ਤੁਸੀਂ ਗੂਗਲ ਟ੍ਰਾਂਸਲੇਟ ਦੀ ਮਦਦ ਨਾਲ ਵੀ ਇਹ ਕਰ ਸਕਦੇ ਹੋ :
ਮਾਈਕ੍ਰੋਸਾਫਟ ਲੈਂਸ ਦੀ ਤਰ੍ਹਾਂ, ਤੁਸੀਂ ਗੂਗਲ ਲੈਂਸ ਦੁਆਰਾ ਕਿਸੇ ਵੀ ਦਸਤਾਵੇਜ਼ ਜਾਂ ਕਿਤਾਬ ਨੂੰ ਵੀ ਸੁਣ ਸਕਦੇ ਹੋ। ਇਸ ਦੇ ਲਈ ਪਹਿਲਾਂ ਗੂਗਲ ਟ੍ਰਾਂਸਲੇਟ ਨੂੰ ਡਾਊਨਲੋਡ ਕਰੋ। ਇਸ 'ਚ ਹੇਠਾਂ ਸੱਜੇ ਪਾਸੇ ਗੂਗਲ ਲੈਂਸ 'ਤੇ ਕਲਿੱਕ ਕਰੋ। ਹੁਣ ਉਸ ਦਸਤਾਵੇਜ਼ ਦੀਆਂ ਤਸਵੀਰਾਂ 'ਤੇ ਕਲਿੱਕ ਕਰੋ ਜੋ ਤੁਸੀਂ ਸੁਣਨਾ ਚਾਹੁੰਦੇ ਹੋ। ਇਸ ਤੋਂ ਬਾਅਦ Listen Voice 'ਤੇ ਕਲਿੱਕ ਕਰੋ। ਇਸ ਨੂੰ ਸੁਣਨ ਤੋਂ ਇਲਾਵਾ, ਤੁਸੀਂ ਇਸ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਡਾਊਨਲੋਡ ਕਰਕੇ ਦੂਜਿਆਂ ਨਾਲ ਸ਼ੇਅਰ ਵੀ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।