ਕਹਿੰਦੇ ਨੇ ਡਾਕਟਰ ਨੂੰ ਰੱਬ ਤੋਂ ਬਾਅਦ ਦੂਸਰੇ ਰੱਬ ਦਾ ਦਰਜਾ ਹੈ। ਜਾਨ ਬਚਾਉਣ ਲਈ ਹਰ ਕੋਸ਼ਿਸ਼ ਕਰਨ ਨੂੰ ਤਿਆਰ ਰਹਿਣ ਵਾਲੇ ਡਾਕਟਰਾਂ ਦੀ ਇੱਕ ਟੀਮ ਦੀ ਖ਼ਬਰ ਹੈਦਰਾਬਾਦ ਤੋਂ ਆਈ ਹੈ। ਜਿੱਥੇ ਡਾਕਟਰਾਂ ਨੇ ਮਰੀਜ਼ ਦੀ ਜਾਨ ਬਚੋਂ ਲਈ ਇਕ ਲਾਈਵ ਦਿਲ ਨੂੰ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ 'ਤੇ ਲਿਆਂਦਾ। ਮਿਲੀ ਜਾਣਕਾਰੀ ਮੁਤਾਬਿਕ ਇਹ ਦਿਲ ਨਾਗੋਲ ਮੈਟਰੋ ਸਟੇਸ਼ਨ ਤੋਂ ਜੁਬਲੀ ਹਿਲਜ਼ ਚੈੱਕ ਪੋਸਟ ਮੈਟਰੋ ਸਟੇਸ਼ਨ ਤੱਕ 25 ਮਿੰਟਾਂ ਦੇ ਅੰਦਰ ਪਹੁੰਚਿਆ।
ਇਸ ਓਪਰੇਸ਼ਨ ਦੀ ਅਗਵਾਈ ਡਾਕਟਰ ਗੋਖਲੇ ਅਤੇ ਉਹਨਾਂ ਦੀ ਟੀਮ ਕਰ ਰਹੀ ਸੀ। ਚਾਹਦੀ ਜਾਣਕਾਰੀ ਲਈ ਦੱਸ ਦੇਈਏ ਕਿ ਦਿਲ ਨੂੰ ਨਾਗੋਲ ਵਿਖੇ ਮੈਟਰੋ ਟਰੇਨ ਵਿੱਚ ਲਿਜਾਇਆ ਗਿਆ ਅਤੇ ਵਿਸ਼ੇਸ਼ ਰੇਲਗੱਡੀ 25 ਮਿੰਟਾਂ ਵਿੱਚ ਮੰਜ਼ਿਲ, ਜੁਬਲੀ ਹਿਲਜ਼ ਚੈੱਕ ਪੋਸਟ ਮੈਟਰੋ ਸਟੇਸ਼ਨ ਪਹੁੰਚ ਗਈ, ਜਿੱਥੇ ਅਪੋਲੋ ਹਸਪਤਾਲ ਦੀ ਐਂਬੂਲੈਂਸ ਦੇ ਨਾਲ ਡਾਕਟਰਾਂ ਦੀ ਇੱਕ ਟੀਮ ਦਿਲ ਨੂੰ ਸੁਚਾਰੂ ਢੰਗ ਨਾਲ ਲਿਜਾਣ ਲਈ ਉਡੀਕ ਕਰ ਰਹੀ ਸੀ।
ਤੁਹਾਨੂੰ ਦੱਸ ਦੇਈਏ ਕਿ ਇਹ ਮਿਸ਼ਨ ਓਦੋਂ ਹੋਇਆਂ ਜਦੋਂ ਉੱਪਲ ਵਿਖੇ ਟੀ -20 ਮੈਚ ਲਈ ਲਗਭਗ 20,000 ਕ੍ਰਿਕਟ ਪ੍ਰੇਮੀ ਆਪਣੀ ਵਾਪਸੀ ਦੀ ਯਾਤਰਾ 'ਤੇ ਮੈਟਰੋ ਰੇਲ ਗੱਡੀਆਂ 'ਤੇ ਸਵਾਰ ਹੋਣ ਵਾਲੇ ਸਨ।
L&TMRHL ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਵੀਬੀ ਰੈੱਡੀ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਹੈਦਰਾਬਾਦ ਮੈਟਰੋ ਰੇਲ ਆਪਣੇ ਯਾਤਰੀਆਂ ਦੀ ਸੇਵਾ ਕਰਨ ਲਈ ਵਚਨਬੱਧ ਹੈ ਅਤੇ ਲੋੜ ਪੈਣ 'ਤੇ ਹਮੇਸ਼ਾ ਅੱਗੇ ਖੜੀ ਹੈ।
ਮੁੱਖ ਕਾਰਜਕਾਰੀ ਅਧਿਕਾਰੀ ਕੇਵੀਬੀ ਰੈੱਡੀ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਅਸੀਂ ਇੱਕ ਦਿਲ ਨੂੰ ਜੋ ਸਰੀਰ ਤੋਂ ਬਾਹਰ ਹੈ ਨੂੰ ਇੱਕ ਜਾਨ ਬਚਾਉਣ ਲਈ ਗ੍ਰੀਨ ਚੈਨਲ ਨੂੰ ਅਕਟੀਵੇਟ ਕੀਤਾ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਇੱਕ ਜਾਨ ਬਚਾਉਣ ਵਿੱਚ ਸੇਵਾ ਨਿਭਾ ਸਕੇ ਹਾਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।