ਪੂਰੀ ਜਿੰਦਗੀ EMI ਭਰਨ ਦੀ ਲੋੜ ਨਹੀਂ, ਜਾਣੋ loan foreclosure ਬਾਰੇ

ਪੂਰੀ ਜਿੰਦਗੀ EMI ਭਰਨ ਦੀ ਲੋੜ ਨਹੀਂ, ਜਾਣੋ loan foreclosure ਬਾਰੇ

ਪੂਰੀ ਜਿੰਦਗੀ EMI ਭਰਨ ਦੀ ਲੋੜ ਨਹੀਂ, ਜਾਣੋ loan foreclosure ਬਾਰੇ

  • Share this:
    ਜ਼ਿਆਦਾਤਰ ਲੋਕ ਕਰ ਲੋਨ ਜਾਂ ਹੋਮ ਲੋਨ ਸਹਾਰੇ ਮਾਡਰਨ ਜ਼ਿੰਦਗੀ ਦੀ ਸਹੂਲਤਾਂ ਲਈ ਪੈਸੇ ਦੇ ਰਹੇ ਹਾਂ। ਇਨ੍ਹਾਂ ਦੇ ਬੋਝ ਤੋਂ ਅਸੀਂ ਜਲਦੀ ਤੋਂ ਜਲਦੀ ਨਿਜਾਤ ਵੀ ਪਾਉਣਾ ਚਾਹੁੰਦੇ ਹਾਂ ਤਾਂ ਜੋ ਕਰਜ਼ਾ ਹਟੇ ਅਤੇ ਜ਼ਿਆਦਾ ਬਿਆਜ ਵੀ ਨਾ ਦੇਣਾ ਪਵੇ। ਪਰ ਕੀ ਲੋਨ ਦੀ ਕਿਸ਼ਤ ਘਟਾਈ ਜਾਵੇ ਜਾਂ ਲੋਨ ਦੀ ਮਿਆਦ ਵਧਾਉਣੀ ਠੀਕ ਰਹੇਗੀ, ਅਜਿਹੇ ਸਵਾਲ ਸਾਂਨੂੰ ਉਲਝਾ ਸਕਦੇ ਹਨ।

    ਕੀ ਹੁੰਦਾ ਹੈ ਲੋਨ Foreclosure
    Loan foreclosure ਦਾ ਮਤਲਬ ਹੈ ਲੋਨ ਦਾ ਬਕਾਇਆ ਪੈਸੇ ਇੱਕੋ ਕਿਸ਼ਤ ਵਿੱਚ ਵਾਪਸ ਦੇਣਾ। ਲੋਨ ਦੀ ਅਡਵਾਂਸ ਵਿੱਚ ਅਦਾਇਗੀ ਬਾਰੇ ਸੋਚ ਰਹੇ ਹੋ ਤਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

    ਬੈਂਕ ਵੱਲੋਂ ਲਏ ਜਾਣ ਵਾਲੇ ਬਿਆਜ ਉੱਤੇ ਨਜ਼ਰ ਰੱਖੋ। ਪਿਛਲੇ ਸਮੇਂ ਕੋਰੋਨਾ ਮਹਾਮਾਰੀ ਕਰਕੇ ਬਿੱਜ ਦਰਾਂ 8.90 ਫ਼ੀਸਦੀ ਤੋਂ ਘੱਟ ਕੇ 6.90 ਫ਼ੀਸਦੀ ਦੇ ਕ਼ਰੀਬ ਪਹੁੰਚ ਗਈਆਂ ਸਨ। ਚੈੱਕ ਕਰੋ ਕਿ ਬੈਂਕ ਤੁਹਾਂਨੂੰ ਇਸਦਾ ਫ਼ਾਇਦਾ ਦੇ ਰਿਹਾ ਹੈ ਕਿ ਨਹੀਂ। ਜੇ ਬੈਂਕ ਹੁਣ ਵੀ ਜ਼ਿਆਦਾ ਬਿਆਜ ਵਸੂਲ ਰਿਹਾ ਹੈ ਤਾਂ ਤੁਸੀਂ ਦਰਾਂ ਘਟਾਉਣ ਲਈ ਕਹਿ ਸਕਦੇ ਹੋ, ਇਹ ਤੁਹਾਡਾ ਹਕ਼ ਹੈ।

    ਤੁਸੀਂ ਲੋਨ ਪ੍ਰੀ-ਪੇਮੈਂਟ ਲਈ ਪਹਿਲਾਂ ਤੋਂ ਪੈਸੇ ਬਚਾਉਣ ਦੀ ਆਦਤ ਪਾਓ। ਇਸ ਬੱਚਤ ਨਾਲ ਤੁਸੀਂ ਲੋਨ ਦੀ ਮੂਲ ਰਕਮ ਜਾਂ ਪ੍ਰਿੰਸੀਪਲ ਅਮਾਉਂਟ ਚੁਕਾ ਸਕਦੇ ਹੋ। ਇਸ ਨਾਲ ਆਉਣ ਵਾਲੇ ਮਹੀਨਿਆਂ ਵਿੱਚ ਬਿੱਜ ਵਿੱਚ ਕਾਫ਼ੀ ਫ਼ਰਕ ਪਵੇਗਾ। ਇਸ ਨਾਲ ਤੁਸੀਂ ਬਿਆਜ ਦੀ ਅਦਾਇਗੀ ਘਟਾ ਸਕਦੇ ਹੋ। ਇਸ ਨਾਲ ਤੁਸੀਂ loan foreclosure ਦੇ ਕ਼ਰੀਬ ਪਹੁੰਚ ਜਾਓਗੇ। ਜ਼ਿਆਦਾਤਰ ਬੈਂਕ ਇਸ ਤੇ ਚਾਰਜ ਨਹੀਂ ਲੈਂਦੇ।

    ਜੇ ਤੁਸੀਂ ਲੋਨ ਦੀ ਐਡਵਾਂਸ ਅਦਾਇਗੀ ਲਈ ਪੈਸੇ ਨਹੀਂ ਬਚਾ ਸਕਦੇ ਤਾਂ ਸੋਚੋ ਤੁਹਾਂਨੂੰ ਨਵੇਂ ਕਪੜੇ ਚਾਹੀਦੇ ਹਨ ਜਾਂ ਮੂਲ ਕਰਜ਼ਾ ਚੁਕਾਉਣਾ ਹੈ ਤਾਂ ਜੋ ਭਵਿੱਖ ਵਿੱਚ ਪੈਸੇ ਬਚਾ ਸਕੋ।
    Published by:Anuradha Shukla
    First published: