Home /News /lifestyle /

PNB Loan Fraud: ਪੰਜਾਬ ਨੈਸ਼ਨਲ ਬੈਂਕ 'ਚ ਸਾਹਮਣੇ ਆਇਆ ਲੋਨ ਫਰਾਡ ਮਾਮਲਾ! 2,060 ਕਰੋੜ ਰੁਪਏ ਦੀ ਧੋਖਾਧੜੀ

PNB Loan Fraud: ਪੰਜਾਬ ਨੈਸ਼ਨਲ ਬੈਂਕ 'ਚ ਸਾਹਮਣੇ ਆਇਆ ਲੋਨ ਫਰਾਡ ਮਾਮਲਾ! 2,060 ਕਰੋੜ ਰੁਪਏ ਦੀ ਧੋਖਾਧੜੀ


PNB Loan Fraud: ਪੰਜਾਬ ਨੈਸ਼ਨਲ ਬੈਂਕ 'ਚ ਸਾਹਮਣੇ ਆਇਆ ਲੋਨ ਫਰਾਡ ਮਾਮਲਾ!

PNB Loan Fraud: ਪੰਜਾਬ ਨੈਸ਼ਨਲ ਬੈਂਕ 'ਚ ਸਾਹਮਣੇ ਆਇਆ ਲੋਨ ਫਰਾਡ ਮਾਮਲਾ!

Punjab National Bank: ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਇੱਕ ਹੋਰ ਲੋਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧੋਖਾਧੜੀ 2060 ਕਰੋੜ ਰੁਪਏ ਦੀ ਹੈ। ਸੋਮਵਾਰ, 15 ਮਾਰਚ ਨੂੰ, ਬੈਂਕ ਨੇ IL&FS ਤਾਮਿਲਨਾਡੂ ਪਾਵਰ ਕੰਪਨੀ ਲਿਮਿਟੇਡ (ITPCL) ਦੇ Non-Performing Asset (NPA) ਖਾਤੇ ਵਿੱਚ 2,060 ਕਰੋੜ ਰੁਪਏ ਦੀ ਧੋਖਾਧੜੀ ਦੀ ਰਿਪੋਰਟ ਕੀਤੀ। ਬੈਂਕ ਨੇ ਕਿਹਾ ਕਿ ਉਹ ਪਹਿਲਾਂ ਹੀ ਨਿਰਧਾਰਤ ਨਿਯਮਾਂ ਦੇ ਤਹਿਤ ਇਸ ਲਈ 824.1 ਕਰੋੜ ਰੁਪਏ ਦਾ ਪ੍ਰਬੰਧ ਕਰ ਚੁੱਕਾ ਹੈ।

ਹੋਰ ਪੜ੍ਹੋ ...
  • Share this:
    ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਇੱਕ ਹੋਰ ਲੋਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧੋਖਾਧੜੀ 2060 ਕਰੋੜ ਰੁਪਏ ਦੀ ਹੈ। ਸੋਮਵਾਰ, 15 ਮਾਰਚ ਨੂੰ, ਬੈਂਕ ਨੇ IL&FS ਤਾਮਿਲਨਾਡੂ ਪਾਵਰ ਕੰਪਨੀ ਲਿਮਿਟੇਡ (ITPCL) ਦੇ Non-Performing Asset (NPA) ਖਾਤੇ ਵਿੱਚ 2,060 ਕਰੋੜ ਰੁਪਏ ਦੀ ਧੋਖਾਧੜੀ ਦੀ ਰਿਪੋਰਟ ਕੀਤੀ। ਬੈਂਕ ਨੇ ਕਿਹਾ ਕਿ ਉਹ ਪਹਿਲਾਂ ਹੀ ਨਿਰਧਾਰਤ ਨਿਯਮਾਂ ਦੇ ਤਹਿਤ ਇਸ ਲਈ 824.1 ਕਰੋੜ ਰੁਪਏ ਦਾ ਪ੍ਰਬੰਧ ਕਰ ਚੁੱਕਾ ਹੈ।

    ਬੈਂਕ ਨੇ ਸਟਾਕ ਐਕਸਚੇਂਜ ਨੂੰ ਭੇਜੀ ਸੂਚਨਾ 'ਚ ਕਿਹਾ, ''ਬੈਂਕ ਦੀ ਤਰਫੋਂ ਕੰਪਨੀ ਦੇ ਖਾਤੇ 'ਚ 2060.14 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਣਕਾਰੀ ਆਰਬੀਆਈ ਨੂੰ ਭੇਜੀ ਜਾ ਰਹੀ ਹੈ। ਬੈਂਕ ਨੇ ਪਹਿਲਾਂ ਹੀ ਨਿਰਧਾਰਤ ਨਿਯਮਾਂ ਅਨੁਸਾਰ 824.06 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ।"

    ਮੰਗਲਵਾਰ ਨੂੰ ਪੰਜਾਬ ਨੈਸ਼ਨਲ ਬੈਂਕ (PNB) ਦੇ ਸ਼ੇਅਰ 2.45 ਫੀਸਦੀ ਦੀ ਗਿਰਾਵਟ ਨਾਲ 35.90 ਰੁਪਏ 'ਤੇ ਬੰਦ ਹੋਏ।

    IL&FS ਤਾਮਿਲਨਾਡੂ ਪਾਵਰ ਕੰਪਨੀ ਲਿਮਿਟੇਡ ਕੇਸ
    ਕਰੀਬ ਇੱਕ ਮਹੀਨਾ ਪਹਿਲਾਂ ਪੰਜਾਬ ਐਂਡ ਸਿੰਧ ਬੈਂਕ ਨੇ ਵੀ ਫਰਵਰੀ ਵਿੱਚ ITPCL ਨੂੰ 148 ਕਰੋੜ ਰੁਪਏ ਦੇ ਬਕਾਇਆ ਵਾਲੇ ਇੱਕ ਧੋਖਾਧੜੀ ਖਾਤੇ ਦਾ ਐਲਾਨ ਕੀਤਾ ਸੀ। ਬੈਂਕ ਨੇ ਸਟਾਕ ਐਕਸਚੇਂਜ ਨੂੰ ਭੇਜੀ ਸੂਚਨਾ 'ਚ ਕਿਹਾ ਸੀ, ''ਸੂਚਨਾ ਹੈ ਕਿ IL&FS ਤਾਮਿਲਨਾਡੂ ਪਾਵਰ ਕੰਪਨੀ ਲਿਮਟਿਡ ਦੇ NPA ਖਾਤੇ ਨੂੰ ਧੋਖਾਧੜੀ ਕਰਾਰ ਦਿੱਤਾ ਗਿਆ ਹੈ, ਜਿਸ 'ਤੇ 148.86 ਕਰੋੜ ਰੁਪਏ ਬਕਾਇਆ ਹਨ। ਆਰਬੀਆਈ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ।"

    ਕਰਜ਼ੇ ਨਾਲ ਭਰੀ ਕੰਪਨੀ ਇਨਫਰਾਸਟ੍ਰਕਚਰ ਲੀਜ਼ਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਲਿਮਿਟੇਡ (IL&FS) ਨੇ ਤਾਮਿਲਨਾਡੂ ਦੇ ਕਦਾਲੁਰੂ ਵਿੱਚ ਥਰਮਲ ਪਾਵਰ ਪਲਾਂਟ ਸਥਾਪਤ ਕਰਨ ਦੇ ਉਦੇਸ਼ ਨਾਲ, ਆਪਣੇ ਊਰਜਾ ਪਲੇਟਫਾਰਮ IEDCL ਦੇ ਤਹਿਤ ਇੱਕ ਸਪੈਸ਼ਲ ਪਰਪਜ਼ ਵਹਿਕਿਲ (SPV) ਵਜੋਂ ITPCL ਦੀ ਸ਼ੁਰੂਆਤ ਕੀਤੀ ਸੀ।

    ITPCL 'ਤੇ 7,600 ਕਰੋੜ ਰੁਪਏ ਬਕਾਇਆ ਹਨ
    ਅਪ੍ਰੈਲ 2020 ਤੱਕ, ITPCL ਨੇ ਰਿਣਦਾਤਿਆਂ ਦੇ 6,700 ਕਰੋੜ ਰੁਪਏ ਅਤੇ IL&FS ਸਮੂਹ ਕੰਪਨੀਆਂ ਦੇ 900 ਕਰੋੜ ਰੁਪਏ ਬਕਾਇਆ ਹਨ। ਇਹ ਜਾਣਕਾਰੀ IL&FS ਵੱਲੋਂ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ ਨੂੰ ਸੌਂਪੇ ਗਏ ਹਲਫ਼ਨਾਮੇ ਵਿੱਚ ਦਿੱਤੀ ਗਈ ਹੈ। ITPCL ਨੇ ਕੁਝ ਸਮਾਂ ਪਹਿਲਾਂ ਆਪਣੇ ਪੁਨਰਗਠਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਕੰਪਨੀ ਦੀ ਕੁਝ ਹਿੱਸੇਦਾਰੀ ਤਾਮਿਲਨਾਡੂ ਸਰਕਾਰ ਨੂੰ ਵੇਚਣਾ ਸ਼ਾਮਲ ਸੀ। ਹਾਲਾਂਕਿ ਇਹ ਕੋਸ਼ਿਸ਼ ਸਫਲ ਨਹੀਂ ਹੋ ਸਕੀ।
    Published by:rupinderkaursab
    First published:

    Tags: Bank, Bank fraud, Business, Fraud, Pnb

    ਅਗਲੀ ਖਬਰ