Home /News /lifestyle /

Loan Interest Rate: ਪੰਜਾਬ ਨੈਸ਼ਨਲ ਬੈਂਕ ਨੇ ਮਹਿੰਗਾ ਕੀਤਾ ਕਰਜ਼, ਅੱਜ ਤੋਂ ਨਵੀਆਂ ਦਰਾਂ ਲਾਗੂ

Loan Interest Rate: ਪੰਜਾਬ ਨੈਸ਼ਨਲ ਬੈਂਕ ਨੇ ਮਹਿੰਗਾ ਕੀਤਾ ਕਰਜ਼, ਅੱਜ ਤੋਂ ਨਵੀਆਂ ਦਰਾਂ ਲਾਗੂ

Loan Interest Rate: ਪੰਜਾਬ ਨੈਸ਼ਨਲ ਬੈਂਕ ਨੇ ਮਹਿੰਗਾ ਕੀਤਾ ਕਰਜ਼, ਅੱਜ ਤੋਂ ਨਵੀਆਂ ਦਰਾਂ ਲਾਗੂ

Loan Interest Rate: ਪੰਜਾਬ ਨੈਸ਼ਨਲ ਬੈਂਕ ਨੇ ਮਹਿੰਗਾ ਕੀਤਾ ਕਰਜ਼, ਅੱਜ ਤੋਂ ਨਵੀਆਂ ਦਰਾਂ ਲਾਗੂ

PNB Loan interest: ਬੈਂਕ ਨੇ ਆਪਣੇ ਕਰਜ਼ ਨੂੰ ਵਧਾਉਂਦੇ ਹੋਏ MCLR ਵਿੱਚ 5 ਆਧਾਰ (ਬੀਪੀਐਸ) ਅੰਕਾਂ ਦਾ ਵਾਧਾ ਕੀਤਾ ਹੈ। ਇਸ ਦੇ ਵਧਣ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹਰ ਤਰ੍ਹਾਂ ਦੇ ਕਰਜ਼ ਮਹਿੰਗੇ ਹੋ ਗਏ ਹਨ, ਜਿਸ ਵਿੱਚ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਸ਼ਾਮਿਲ ਹਨ। ਕਰਜ਼ ਮਹਿੰਗਾ ਹੋਣ ਨਾਲ ਤੁਹਾਨੂੰ EMI ਵੀ ਵੱਧ ਦੇਣੀ ਹੋਵੇਗੀ।

ਹੋਰ ਪੜ੍ਹੋ ...
  • Share this:

PNB Loan Interest Rate: ਭਾਰਤੀ ਰਿਜ਼ਰਵ ਬੈਂਕ ਵੱਲੋਂ ਰੇਪੋ ਰੇਟ ਵਿਚ ਵਾਧੇ ਤੋਂ ਬਾਅਦ ਲਗਭਗ ਸਾਰੇ ਬੈਂਕਾਂ ਨੇ ਆਪਣੇ ਕਰਜ਼ ਮਹਿੰਗੇ ਕੀਤਾ ਹਨ ਅਤੇ ਨਾਲ ਹੀ FD ਵਿਆਜ ਦਰਾਂ ਵਿੱਚ ਵੀ ਵਾਧਾ ਕੀਤਾ ਹੈ। ਕਰਜ਼ ਮਹਿੰਗੇ ਕਰਨ ਵਾਲੀ ਲਿਸਟ ਵਿੱਚ ਇੱਕ ਹੋਰ ਨਾਮ ਦੇਸ਼ ਦੇ ਵੱਡੇ ਪਬਲਿਕ ਸੈਕਟਰ ਬੈਂਕ ਪੰਜਾਬ ਨੈਸ਼ਨਲ ਬੈਂਕ ਦਾ ਜੁੜ ਗਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੈਂਕ ਨੇ ਆਪਣੇ ਕਰਜ਼ ਨੂੰ ਵਧਾਉਂਦੇ ਹੋਏ MCLR ਵਿੱਚ 5 ਆਧਾਰ (ਬੀਪੀਐਸ) ਅੰਕਾਂ ਦਾ ਵਾਧਾ ਕੀਤਾ ਹੈ। ਇਸ ਦੇ ਵਧਣ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਹਰ ਤਰ੍ਹਾਂ ਦੇ ਕਰਜ਼ ਮਹਿੰਗੇ ਹੋ ਗਏ ਹਨ, ਜਿਸ ਵਿੱਚ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਸ਼ਾਮਿਲ ਹਨ। ਕਰਜ਼ ਮਹਿੰਗਾ ਹੋਣ ਨਾਲ ਤੁਹਾਨੂੰ EMI ਵੀ ਵੱਧ ਦੇਣੀ ਹੋਵੇਗੀ।

ਮਿਲੀ ਜਾਣਕਾਰੀ ਮੁਤਾਬਿਕ ਬੈਂਕ ਨੇ ਸਾਰੇ ਸਮੇਂ ਦੀਆਂ ਮਿਆਦਾਂ ਲਈ ਇਹ ਵਾਧਾ ਕੀਤਾ ਹੈ। ਤੁਹਾਨੂੰ ਦੱਸ ਦੇਈਏ PNB ਨੇ 01-11-2022 ਵੀ MCLR ਵਿੱਚ 30 bps ਦਾ ਵਾਧਾ ਕੀਤਾ ਸੀ। MCLR/RLLR+BSP ਨਾਲ ਜੁੜੇ ਐਡਵਾਂਸ 'ਤੇ ਵਿਆਜ ਦੀ ਦਰ ਵਰਤਮਾਨ ਵਿੱਚ 0.25% ਹੈ।

ਬੈਂਕ ਦੀਆਂ ਨਵੀਆਂ ਵਿਆਜ ਦਰਾਂ 1 ਦਸੰਬਰ ਭਾਵ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇੱਕ ਰਾਤ ਦੇ ਫਰਕ ਨਾਲ ਹੀ MCLR ਇੰਨਾ ਫਰਕ ਆਇਆ ਹੈ

ਪੁਰਾਣੀ MCLR ਨਵੀਂ MCLR

7.40% 7.45%,

7.45% 7.50%

7.55% 7.60%

7.75% 7.80%

ਜੇਕਰ ਇੱਕ ਸਾਲ ਦੇ MCLR ਦੀ ਗੱਲ ਕਰੀਏ ਤਾਂ ਰਾਤੋ-ਰਾਤ 1-ਸਾਲ ਦਾ MCLR 8.05% ਤੋਂ ਵਧ ਕੇ 8.10% ਹੋ ਗਿਆ ਹੈ ਅਤੇ 3-ਸਾਲ ਦਾ MCLR 8.35% ਤੋਂ ਵਧ ਕੇ 8.40% ਹੋ ਗਿਆ ਹੈ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਇਸ ਵਾਧੇ ਨਾਲ ਜਿਹਨਾਂ ਨੇ PNB ਤੋਂ ਕਰਜ਼ਾ ਲਿਆ ਹੈ ਉਹਨਾਂ ਨੂੰ ਵੀ ਹੁਣ ਵੱਧ EMI ਦਾ ਭੁਗਤਾਨ ਕਰਨਾ ਪਵੇਗਾ।

ਇੱਥੇ ਜੇਕਰ ਅਸੀਂ ਕਾਰ ਲੋਨ ਦੀ ਗੱਲ ਕਰੀਏ ਤਾਂ ਇੱਕ ਸਾਲ ਦਾ MCLR+0.10% ਵਰਤਮਾਨ ਵਿੱਚ 8.15% ਹੈ, ਅਤੇ ਇੱਕ ਸਾਲ ਦਾ MCLR+1.10% ਵਰਤਮਾਨ ਵਿੱਚ 9.15% ਹੈ।

ਬੈਂਕ ਦੇ Bad Debts ਦੇ ਵਧਣ ਕਾਰਨ ਬੈਂਕ ਦੇ ਸ਼ੁੱਧ ਲਾਭ ਵਿੱਚ ਕਮੀ ਆਈ ਹੈ। ਇਸ ਨਾਲ ਲਾਭ 63% ਘੱਟ ਕੇ 411 ਕਰੋੜ ਰਹਿ ਗਿਆ ਹੈ। ਪਿਛਲੇ ਸਾਲ ਬੈਂਕ ਦਾ ਲਾਭ 1,105 ਕਰੋੜ ਰੁਪਏ ਦਾ ਸੀ। ਸਟਾਕ ਮਾਰਕੀਟ ਨੂੰ ਦਿੱਤੀ ਜਾਣਕਾਰੀ ਮੁਤਾਬਿਕ PNB ਦੀ ਦੂਜੀ ਤਿਮਾਹੀ ਦੀ ਆਮਦਨ 23,001.26 ਕਰੋੜ ਰੁਪਏ ਰਹੀ ਜੋ ਕਿ ਪਿਛਲੀ ਤਿਮਾਹੀ ਵਿੱਚ 21,262.32 ਕਰੋੜ ਰੁਪਏ ਸੀ।

Published by:Tanya Chaudhary
First published:

Tags: Bank related news, Loan, Pnb