Home /News /lifestyle /

Loan Tips: ਲੋਨ ਲੈਣ ਤੋਂ ਪਹਿਲਾਂ ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ, ਆਸਾਨੀ ਨਾਲ ਮਿਲ ਜਾਵੇਗਾ ਕਰਜ਼

ਅੱਜ-ਕੱਲ੍ਹ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਲੈਣਾ ਆਮ ਹੋ ਗਿਆ ਹੈ। ਹੁਣ ਬੈਂਕ ਹਰ ਲੋੜ ਲਈ ਕਰਜ਼ਾ ਦਿੰਦੇ ਹਨ। ਪਰ ਲੋਨ ਲਈ ਅਪਲਾਈ ਕਰਨ ਵਾਲੇ ਹਰ ਵਿਅਕਤੀ ਦਾ ਕਰਜ਼ਾ ਨਹੀਂ ਮਿਲਦਾ। ਬੈਂਕ ਕਈ ਲੋਕਾਂ ਦੀਆਂ ਲੋਨ ਅਰਜ਼ੀਆਂ ਨੂੰ ਰੱਦ ਕਰ ਦਿੰਦੇ ਹਨ। ਲੋਨ ਦੀ ਅਰਜ਼ੀ ਰੱਦ ਹੋਣ ਦੇ ਕਈ ਕਾਰਨ ਹਨ। ਕਈ ਤਰ੍ਹਾਂ ਨਾਲ ਲੋਨ ਯੋਗਤਾ ਨੂੰ ਸੁਧਾਰਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਲੋਨ ਯੋਗਤਾ ਸੁਧਾਰਨ ਦੇ ਤਰੀਕਿਆਂ ਬਾਰੇ-

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਬੈਂਕ ਅਤੇ ਕਰਜ਼ਾ ਸੰਸਥਾਵਾਂ ਕਰਜ਼ੇ ਦੀ ਅਰਜ਼ੀ ਦਾ ਮੁਲਾਂਕਣ ਕਰਦੇ ਸਮੇਂ ਕਈ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੀਆਂ ਹਨ। ਇਹਨਾਂ ਵਿੱਚ ਲੋਨ ਲਈ ਅਪਲਾਈ ਕਰਨ ਵਾਲੇ ਵਿਅਕਤੀ ਦਾ ਕ੍ਰੈਡਿਟ ਸਕੋਰ, ਉਸਦੀ ਮਹੀਨਾਵਾਰ ਆਮਦਨ ਅਤੇ ਨੌਕਰੀ ਦੀ ਪ੍ਰੋਫਾਈਲ ਸ਼ਾਮਿਲ ਹੈ।

ਕ੍ਰੈਡਿਟ ਸਕੋਰ ਕਰੋ ਮਜ਼ਬੂਤ

ਕ੍ਰੈਡਿਟ ਸਕੋਰ ਕਰਜ਼ੇ ਦੀ ਯੋਗਤਾ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਜਿਨ੍ਹਾਂ ਦਾ ਕ੍ਰੈਡਿਟ ਸਕੋਰ 750 ਜਾਂ ਇਸ ਤੋਂ ਵੱਧ ਹੈ, ਉਨ੍ਹਾਂ ਨੂੰ ਜਲਦੀ ਕਰਜ਼ਾ ਮਿਲ ਜਾਂਦਾ ਹੈ। ਕ੍ਰੈਡਿਟ ਸਕੋਰ ਘੱਟ ਉਪਰੰਤ ਕਰਜ਼ਾ ਮਿਲਣਾ ਮੁਸ਼ਕਿਲ ਹੁੰਦਾ ਹੈ। ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਕ੍ਰੈਡਿਟ ਸਕੋਰ ਵਿੱਚ ਸੁਧਾਰ ਕਰੋ ਅਤੇ ਇਸਨੂੰ ਬਰਕਰਾਰ ਰੱਖੋ। ਇਸਦੇ ਲਈ ਸਮੇਂ ਸਿਰ EMIs ਅਤੇ ਕ੍ਰੈਡਿਟ ਕਾਰਡ ਦੇ ਬਕਾਏ ਦਾ ਭੁਗਤਾਨ ਦਾ ਭੁਗਤਾਨ ਕਰੋ।

ਕ੍ਰੈਡਿਟ ਰਿਪੋਰਟ ਦਾ ਮੁਲਾਂਕਣ ਕਰਨਾ ਜ਼ਰੂਰੀ

ਤੁਹਾਡੀ ਕ੍ਰੈਡਿਟ ਰਿਪੋਰਟ ਵਿੱਚ ਕੋਈ ਵੀ ਗਲਤ ਜਾਣਕਾਰੀ ਜੋੜਨ ਨਾਲ ਤੁਹਾਡੇ ਕ੍ਰੈਡਿਟ ਸਕੋਰ 'ਤੇ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਕਈ ਵਾਰ ਅਜਿਹੀ ਜਾਣਕਾਰੀ ਕ੍ਰੈਡਿਟ ਬਿਊਰੋ ਜਾਂ ਰਿਣਦਾਤਾਵਾਂ ਤੋਂ ਗਲਤੀ ਨਾਲ ਕ੍ਰੈਡਿਟ ਰਿਪੋਰਟ ਵਿੱਚ ਦਾਖਲ ਹੋ ਜਾਂਦੀ ਹੈ। ਇਸ ਲਈ ਤੁਹਾਡੀ ਕ੍ਰੈਡਿਟ ਰਿਪੋਰਟ ਦੀ ਸਮੀਖਿਆ ਕਰਨਾ ਮਹੱਤਵਪੂਰਨ ਹੈ।

ਮੁੜ ਭੁਗਤਾਨ ਸਮਰੱਥਾ ਦੇ ਅਨੁਸਾਰ ਕਾਰਜਕਾਲ ਚੁਣੋ

ਲੋਨ ਦੀ ਮੁੜ ਅਦਾਇਗੀ ਦੀ ਮਿਆਦ ਜੋ ਤੁਸੀਂ ਕਰਜ਼ੇ ਦੀ ਅਰਜ਼ੀ ਵਿੱਚ ਚੁਣਦੇ ਹੋ, ਕਰਜ਼ੇ ਦੀ ਅਰਜ਼ੀ ਨੂੰ ਸਵੀਕਾਰ ਕਰਨ ਵਿੱਚ ਇੱਕ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਧਾਰ ਦੇਣ ਵਾਲੀ ਸੰਸਥਾ ਦੇਖਦੀ ਹੈ ਕਿ ਤੁਹਾਡੇ ਸਾਰੇ ਲੋੜੀਂਦੇ ਮਹੀਨਾਵਾਰ ਖਰਚਿਆਂ ਦਾ ਭੁਗਤਾਨ ਕਰਨ ਤੋਂ ਬਾਅਦ ਤੁਹਾਡੇ ਕੋਲ ਕਿੰਨਾ ਬਚਿਆ ਹੈ। ਇਸ ਤੋਂ ਬੈਂਕ ਇਹ ਅੰਦਾਜ਼ਾ ਲਗਾਉਂਦੀ ਹੈ ਕਿ ਤੁਸੀਂ ਸਮੇਂ 'ਤੇ ਕਰਜ਼ੇ ਦੀ ਅਦਾਇਗੀ ਕਰਨ ਦੇ ਯੋਗ ਹੋਵੋਗੇ ਜਾਂ ਨਹੀਂ। ਜੇਕਰ ਤੁਹਾਡੇ ਕਰਜ਼ੇ ਦੀ ਮੁੜ ਅਦਾਇਗੀ ਦੀ ਮਿਆਦ ਤੁਹਾਡੀ ਮਹੀਨਾਵਾਰ ਬੱਚਤਾਂ ਨਾਲ ਮੇਲ ਖਾਂਦੀ ਹੈ, ਤਾਂ ਲੋਨ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਵਧ ਜਾਂਦੀ ਹੈ।

ਕਰਜ਼ਾ ਲੈਣ ਸਮੇਂ ਹੋਰ ਧਿਆਨਦੇਣਯੋਗ ਗੱਲਾਂ

ਵੱਖ-ਵੱਖ ਰਿਣਦਾਤਿਆਂ ਦੀਆਂ ਵਿਆਜ ਦਰਾਂ, ਪ੍ਰੋਸੈਸਿੰਗ ਖ਼ਰਚੇ ਅਤੇ ਕਰਜ਼ੇ ਦੀ ਮਿਆਦ ਵੱਖ-ਵੱਖ ਹੁੰਦੀ ਹੈ। ਇਸ ਲਈ ਕਿਸੇ ਵੀ ਵਿੱਤੀ ਸੰਸਥਾ ਵਿੱਚ ਲੋਨ ਲਈ ਅਪਲਾਈ ਕਰਨ ਤੋਂ ਪਹਿਲਾਂ ਵੱਖ-ਵੱਖ ਅਦਾਰਿਆਂ ਦੇ ਲੋਨ ਦੀਆਂ ਸ਼ਰਤਾਂ ਅਤੇ ਹੋਰ ਨਿਯਮਾਂ ਆਦਿ ਦੀ ਤੁਲਨਾ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਤੁਸੀਂ ਆਪਣੀ ਲੋੜ ਅਤੇ ਸਮਰੱਥਾ ਅਨੁਸਾਰ ਕਰਜ਼ਾ ਲੈਣ ਲਈ ਸਹੀ ਸੰਸਥਾ ਦੀ ਚੋਣ ਕਰ ਸਕੋਗੇ ਤੇ ਲੋਨ ਮਿਲਣ ਦੀ ਸੰਭਾਵਨਾ ਵਧ ਜਾਵੇਗੀ।

ਜਦੋਂ ਵੀ ਤੁਸੀਂ ਕ੍ਰੈਡਿਟ ਕਾਰਡ ਜਾਂ ਲੋਨ ਲਈ ਅਰਜ਼ੀ ਦਿੰਦੇ ਹੋ, ਕ੍ਰੈਡਿਟ ਕਾਰਡ ਜਾਰੀਕਰਤਾ ਜਾਂ ਰਿਣਦਾਤਾ ਕ੍ਰੈਡਿਟ ਬਿਊਰੋ ਤੋਂ ਤੁਹਾਡੀ ਕ੍ਰੈਡਿਟ ਰਿਪੋਰਟ ਦੀ ਬੇਨਤੀ ਕਰਦਾ ਹੈ। ਅਜਿਹੀ ਬੇਨਤੀ ਨੂੰ ਗੰਭੀਰ ਜਾਂਚ ਮੰਨਿਆ ਜਾਂਦਾ ਹੈ। ਜੇਕਰ ਥੋੜ੍ਹੇ ਅੰਤਰਾਲ 'ਤੇ ਅਜਿਹੀਆਂ ਕਈ ਬੇਨਤੀਆਂ ਕੀਤੀਆਂ ਜਾਂਦੀਆਂ ਹਨ, ਤਾਂ ਤੁਹਾਡਾ ਕ੍ਰੈਡਿਟ ਸਕੋਰ ਘੱਟ ਹੋਵੇਗਾ। ਇਸ ਲਈ, ਵਿੱਤੀ ਸੰਸਥਾਵਾਂ ਤੋਂ ਸਿੱਧੇ ਕਰਜ਼ੇ ਦੀ ਪੁੱਛਗਿੱਛ ਕਰਨ ਦੀ ਬਜਾਏ, ਕਿਸੇ ਨੂੰ ਕਰਜ਼ਾ ਲੈਣ ਲਈ ਔਨਲਾਈਨ ਉਪਲਬਧ ਵਿੱਤੀ ਬਾਜ਼ਾਰਾਂ ਦੀ ਮਦਦ ਲੈਣੀ ਚਾਹੀਦੀ ਹੈ।
Published by:Drishti Gupta
First published:

Tags: Bank, Loan

ਅਗਲੀ ਖਬਰ