Home /News /lifestyle /

ਤੁਸੀਂ ਵੀ ਲਿਆ ਹੈ ਹੋਮ ਲੋਨ ਤਾਂ ਪ੍ਰੇਸ਼ਾਨੀ ਤੋਂ ਬਚਣ ਲਈ ਇਹਨਾਂ ਗੱਲਾਂ ਵੱਲ ਦਿਓ ਧਿਆਨ

ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਸਰ ਢੱਕਣ ਲਈ ਆਪਣੀ ਛੱਤ ਹੋਵੇ ਪਰ ਜਿਸ ਹਿਸਾਬ ਨਾਲ ਪ੍ਰਾਪਰਟੀ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ ਅਜਿਹਾ ਕਰਨਾ ਹਰ ਕਿਸੇ ਲਈ ਸੰਭਵ ਨਹੀਂ ਜਾਪਦਾ। ਪਰ ਭਲਾ ਹੋਵੇ ਬੈਂਕਾਂ ਦਾ ਜੋ ਤੁਹਾਨੂੰ ਆਪਣਾ ਘਰ ਖਰੀਦਣ ਲਈ ਕਰਜ਼ਾ ਦੇ ਕੇ ਤੁਹਾਡੇ ਇਸ ਸੁਪਨੇ ਨੂੰ ਪੂਰਾ ਕਰਦੀਆਂ ਹਨ।

ਹੋਰ ਪੜ੍ਹੋ ...
  • Share this:

ਅੱਜ ਬਹੁਤ ਸਾਰੇ ਲੋਕ ਬੈਂਕ ਤੋਂ ਕਰਜ਼ਾ ਲੈ ਕੇ ਆਪਣਾ ਘਰ ਖਰੀਦ ਰਹੇ ਹਨ। ਇਸ ਵਿਚ ਕੁੱਝ ਵੀ ਗਲਤ ਨਹੀਂ ਹੈ। ਪਰ ਬਹੁਤ ਸਾਰੀਆਂ ਗੱਲਾਂ ਹਨ ਜਿਹਨਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਸਾਨੂੰ ਕੋਈ ਮੁਸੀਬਤ ਨਾ ਆਵੇ। ਇਸ ਲਈ ਜੇਕਰ ਤੁਸੀਂ ਵੀ ਹੋਮ ਲੋਨ ਲਿਆ ਹੈ ਤਾਂ ਤੁਹਾਨੂੰ ਵੀ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਆਮ ਤੌਰ 'ਤੇ ਹੋਮ ਲੋਨ ਦੀ EMI ਹੀ ਸਾਡੇ ਖਰਚਿਆਂ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਇਹ ਸਾਡੇ ਬਜਟ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੀ ਹੈ। ਇਸ ਲਈ ਹਰ ਕੋਈ ਚਾਹੁੰਦਾ ਹੈ ਕਿ ਜਲਦੀ ਜਲਦੀ ਉਸਦਾ ਕਰਜ਼ਾ ਖਤਮ ਹੋ ਜਾਵੇ ਤੇ ਉਹ ਆਰਾਮ ਦਾ ਸਾਹ ਲੈਣ।

ਬਹੁਤ ਵਾਰ ਤੁਸੀਂ ਸੁਣਿਆ ਹੋਵੇਗਾ ਕਿ ਬਿਲਡਰਾਂ ਦੀ ਧੋਖਾਧੜੀ ਕਰਕੇ ਲੋਕਾਂ ਨੂੰ ਮਹਿੰਗੇ ਮੁੱਲ ਖਰੀਦੇ ਘਰ ਖਾਲੀ ਕਰਨੇ ਪਏ। ਇਸ ਤਰ੍ਹਾਂ ਨਾਲ ਉਹਨਾਂ ਦੀ ਪੂੰਜੀ ਦਾ ਨੁਕਸਾਨ ਤਾਂ ਹੋਇਆ ਹੀ ਬਲਕਿ ਉਹਨਾਂ ਦੀ ਸਾਰੀ ਮਿਹਨਤ ਵੀ ਚਲੀ ਜਾਂਦੀ ਹੈ।

ਅਸੀਂ ਤੁਹਾਨੂੰ ਕੁਝ ਗੱਲਾਂ ਦੱਸ ਰਹੇ ਹਾਂ ਜਿਹਨਾਂ ਨੂੰ ਤੁਸੀਂ ਕਰਜ਼ਾ ਖ਼ਤਮ ਹੋਣ ਵੇਲੇ ਧਿਆਨ ਵਿੱਚ ਰੱਖਣਾ ਹੈ।

ਸਭ ਤੋਂ ਜ਼ਰੂਰੀ ਗੱਲ ਹੈ ਘਰ ਦੇ ਕਾਗਜ਼। ਜਿਵੇਂ ਹੀ ਤੁਹਾਡਾ ਲੋਨ ਸੈੱਟਲ ਹੋ ਜਾਂਦਾ ਹੈ ਭਾਵ ਖਤਮ ਹੋ ਜਾਂਦਾ ਹੈ ਆਪਣੇ ਬੈਂਕਰ ਜਾਂ ਬਿਲਡਰ ਤੋਂ ਜਾਇਦਾਦ ਦੇ ਅਸਲੀ ਕਾਗਜ਼ ਲੈ ਲਓ। ਇਹ ਕਾਗਜ਼ ਜੇਕਰ ਤੁਸੀਂ ਬੈਂਕ ਤੋਂ ਲੋਨ ਲਿਆ ਹੈ ਤਾਂ ਇਹ ਬੈਂਕ ਵਿੱਚ ਜਮ੍ਹਾਂ ਹੁੰਦੇ ਹਨ ਅਤੇ ਜੇ ਤੁਸੀਂ ਬਿਲਡਰ ਤੋਂ ਲੋਨ ਲਿਆ ਹੈ ਤਾਂ ਇਹ ਉਸਦੇ ਕੋਲ ਹੀ ਹੁੰਦੇ ਹਨ।

ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਬੈਂਕ ਤੋਂ No Due Certificate ਵੀ ਜ਼ਰੂਰ ਲਓ ਜੋ ਦੱਸਦਾ ਹੈ ਕਿ ਹੁਣ ਤੁਹਾਡਾ ਕੋਈ ਬਕਾਇਆ ਬਾਕੀ ਨਹੀਂ ਹੈ ਜੋ ਤੁਸੀਂ ਬੈਂਕ ਨੂੰ ਦੇਣਾ ਹੈ। ਇਸ ਵਿੱਚ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਚੈੱਕ ਕਰੋ।

ਇਨਕੰਬਰੈਂਸ ਸਰਟੀਫਿਕੇਟ ਜ਼ਰੂਰ ਪ੍ਰਾਪਤ ਕਰੋ। ਇਹ ਇੱਕ ਹੋਰ ਮਹੱਤਵਪੂਰਨ ਦਸਤਾਵੇਜ਼ ਹੈ ਜਿਸ ਵਿੱਚ ਸਾਰੇ ਲੈਣ-ਦੇਣ ਦੇ ਵੇਰਵੇ ਸ਼ਾਮਲ ਹੁੰਦੇ ਹਨ ਜੋ ਤੁਹਾਡੀ ਜਾਇਦਾਦ ਦੇ ਸਬੰਧ ਵਿੱਚ ਹੋਏ ਹਨ। ਇਹ ਇੱਕ ਸਕਿਊਰਿਟੀ ਚਾਰਜ ਹੁੰਦਾ ਹੈ ਜੋ ਕਰਦਾਤਾ ਤੁਹਾਡੀ ਜਾਇਦਾਦ 'ਤੇ ਲਗਾਉਂਦਾ ਹੈ ਅਤੇ ਇਹ ਸਰਟੀਫਿਕੇਟ ਦੱਸਦਾ ਹੈ ਕਿ ਤੁਹਾਡੀ ਜਾਇਦਾਦ ਤੇ ਕੋਈ ਚਾਰਜ ਬਾਕੀ ਨਹੀਂ ਹੈ।

ਕਈ ਵਾਰ ਜਦੋਂ ਤੱਕ ਕਰਜ਼ੇ ਦੀ ਅਦਾਇਗੀ ਨਹੀਂ ਹੋ ਜਾਂਦੀ ਤਾਂ ਕਰਜ਼ਾ ਦੇਣ ਵਾਲਾ ਕਿਸੇ ਹੋਰ ਦੀ ਜਾਇਦਾਦ ਨੂੰ ਬਰਕਰਾਰ ਰੱਖਣ ਲਈ ਅਧਿਕਾਰ ਦੀ ਵਰਤੋਂ ਕਰਦਾ ਹੈ ਜਿਸਨੂੰ ਨੂੰ ਲੀਨ ਕਿਹਾ ਜਾਂਦਾ ਹੈ। ਬਹੁਤ ਸਾਰੇ ਟੈਕਸਦਾਤਾ ਪ੍ਰਾਪਰਟੀ 'ਤੇ ਲੀਨ ਲਗਾਉਂਦੇ ਹਨ। ਇਸ ਲਈ, ਕਰਜ਼ੇ ਦੀ ਅਦਾਇਗੀ ਹੋਣ ਤੋਂ ਬਾਅਦ, ਇਸਨੂੰ ਆਪਣੀ ਜਾਇਦਾਦ ਤੋਂ ਹਟਾਉਣਾ ਯਾਦ ਰੱਖੋ।

ਇਸ ਤੋਂ ਇਲਾਵਾ ਆਪਣੇ ਕਰੈਡਿਟ ਸਾਰੇ ਵੱਲ ਜ਼ਰੂਰ ਨਿਗ੍ਹਾ ਮਾਰੋ ਕਿਉਂਕਿ ਤੁਹਾਡਾ ਹਰ ਕਰਜ਼ ਕਰੈਡਿਟ ਰਿਕਾਰਡ ਵਿੱਚ ਦਿਖਦਾ ਹੈ ਅਤੇ ਲੋਨ ਖਤਮ ਹੋਣ ਤੋਂ ਬਾਅਦ ਦੇਖੋ ਕਿ ਕਰੈਡਿਟ ਰਿਕਾਰਡ ਅਪਡੇਟ ਹੋਇਆ ਹੈ ਜਾਂ ਨਹੀਂ ਕਿਉਂਕਿ ਇਸ ਨਾਲ ਤੁਹਾਨੂੰ ਅਗਲੀ ਵਾਰ ਕਰਜ਼ਾ ਲੈਣ ਵਿੱਚ ਮੁਸ਼ਕਿਲ ਨਹੀਂ ਆਵੇਗੀ।

Published by:Drishti Gupta
First published:

Tags: Business, Home, Home loan, Loan