• Home
  • »
  • News
  • »
  • lifestyle
  • »
  • LOCKDOWN 5 LPG CYLINDERS COST MORE FROM JUNE 1 COSTS GO UP FOR LPG CYLINDERS BY 110 RUPEES AS

Lockdown 5.0: 110 ਰੁਪਏ ਮਹਿੰਗਾ ਹੋਇਆ ਬਗ਼ੈਰ ਸਬਸਿਡੀ ਵਾਲਾ LPG ਸਿਲੰਡਰ

  • Share this:
    ਦੇਸ਼ ਦੀ ਆਇਲ ਮਾਰਕੀਟਿੰਗ ਕੰਪਨੀਆਂ (HPCL, BPCL, IOC) ਨੇ ਬਿਨਾਂ ਸਬਸਿਡੀ ਵਾਲੇ ਐਲ ਪੀ ਜੀ ਰਸੋਈ ਗੈੱਸ ਸਿਲੰਡਰ (LPG Gas Cylinder) ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ।
    ਕੋਰੋਨਾ ਵਾਇਰਸ ਮਹਾਂਮਾਰੀ (Coronavirus Pandemic) ਦੇ ਪਰਸਾਰ ਨੂੰ ਰੋਕਣ ਲਈ ਜਾਰੀ ਲੌਕਡਾਉਨ 5.0 ਦੇ ਪਹਿਲੇ ਹੀ ਦਿਨ ਆਮ ਆਦਮੀ ਨੂੰ ਬਹੁਤ ਝਟਕਾ ਲੱਗਿਆ। ਦੇਸ਼ ਦੀ ਆਇਲ ਮਾਰਕੀਟਿੰਗ ਕੰਪਨੀਆਂ (HPCL, BPCL, IOC) ਨੇ ਬਿਨਾਂ ਸਬਸਿਡੀ ਵਾਲੇ ਐਲ ਪੀ ਜੀ ਰਸੋਈ ਗੈੱਸ ਸਿਲੰਡਰ (LPG Gas Cylinder) ਦੀਆਂ ਕੀਮਤਾਂ ਵਿੱਚ ਵਾਧਾ ਦਾ ਐਲਾਨ ਕੀਤਾ ਹੈ। 14.2 ਕਿੱਲੋ ਗਰਾਮ ਵਾਲੇ ਗੈਰ-ਸਬਸਿਡਾਇਜਡ ਐਲ ਪੀ ਜੀ ਸਿਲੰਡਰ ਦੇ ਮੁੱਲ ਵਿੱਚ 11.50 ਰੁਪਏ ਪ੍ਰਤੀ ਸਿਲੰਡਰ ਮਹਿੰਗਾ ਹੋ ਗਿਆ। ਹੁਣ ਨਵੀਂ ਕੀਮਤਾਂ ਵਧ ਕੇ 593 ਰੁਪਏ ਉੱਤੇ ਆ ਗਈ ਹੈ ਇਸ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਵੀ ਘਰੇਲੂ ਰਸੋਈ ਗੈੱਸ ਸਿਲੰਡਰ ਦੇ ਮੁੱਲ ਅੱਜ ਤੋਂ ਵਧਾਏ ਗਏ ਹਨ। ਕੋਲਕਾਤਾ ਵਿੱਚ 31.50 ਰੁਪਏ, ਮੁੰਬਈ ਵਿੱਚ 11.50 ਰੁਪਏ ਅਤੇ ਚੇਨਈ ਵਿੱਚ 37 ਰੁਪਏ ਮਹਿੰਗਾ ਹੋ ਗਿਆ ਹੈ। ਇਸ ਤੋਂ ਪਹਿਲਾਂ ਮਈ ਵਿੱਚ ਕੀਮਤ ਵਿੱਚ 162.50 ਰੁਪਏ ਦੀ ਵੱਡੀ ਕਟੌਤੀ ਕੀਤੀ ਗਈ ਸੀ। ਉੱਥੇ ਹੀ 19 ਕਿੱਲੋ ਗਰਾਮ ਵਾਲੇ ਸਿਲੰਡਰ ਦਾ ਮੁੱਲ 110 ਰੁਪਏ ਵਧ ਕੇ 1139.50 ਰੁਪਏ ਹੋ ਗਿਆ ਹੈ ।

    ਚੈੱਕ ਕਰੋ ਨਵੇਂ ਮੁੱਲ
    IOC ਦੀ ਵੈੱਬਸਾਈਟ ਉੱਤੇ ਦਿੱਤੇ ਮੁੱਲ ਦੇ ਮੁਤਾਬਿਕ ਹੁਣ 14.2 ਕਿੱਲੋ ਗਰਾਮ ਵਾਲੇ ਗੈਰ -ਸਬਸਿਡਾਇਜਡਸ ਰਸੋਈ ਗੈੱਸ ਸਿਲੰਡਰ ਦੀ ਕੀਮਤ ਵਧ ਕੇ 593 ਰੁਪਏ ਹੋ ਗਈ ਹੈ ਜੋ 581.50 ਰੁਪਏ ਸੀ। ਉੱਥੇ ਹੀ ਕੋਲਕਾਤਾ ਵਿੱਚ 616.00 ਰੁਪਏ, ਮੁੰਬਈ ਵਿੱਚ 590.50 ਰੁਪਏ ਅਤੇ ਚੇਨਈ ਵਿੱਚ 606.50 ਰੁਪਏ ਉੱਤੇ ਗਈ ਹੈ ਜੋ  584.50 ਰੁਪਏ, 579.00 ਰੁਪਏ ਅਤੇ 569 . 50 ਰੁਪਏ ਹੋਇਆ ਕਰਦੀ ਸੀ।

    19 ਕਿੱਲੋਗਰਾਮ LPG ਰਸੋਈ ਗੈੱਸ ਸਿਲੰਡਰ ਇੰਨਾ ਹੋਇਆ ਮਹਿੰਗਾ
    19 ਕਿੱਲੋਗਰਾਮ LPG ਰਸੋਈ ਗੈੱਸ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤੀ ਗਈ ਹੈ ਜੋ ਪਹਿਲੀ ਜੂਨ ਤੋਂ ਲਾਗੂ ਹੋ ਗਏ ਹਨ। ਦਿੱਲੀ ਵਿੱਚ 19 ਕਿੱਲੋਗਰਾਮ ਦਾ ਰਸੋਈ ਗੈੱਸ ਸਿਲੰਡਰ 110 ਰੁਪਏ ਮਹਿੰਗਾ ਹੋਇਆ ਹੈ। ਇਸ ਤੋਂ ਪਹਿਲਾਂ ਗੈੱਸ ਸਿਲੰਡਰ ਦੀ ਕੀਮਤ 1,029.50 ਰੁਪਏ ਸੀ ਜੋ ਪਹਿਲੀ ਜੂਨ ਤੋਂ ਵਧ ਕੇ 1,139.50 ਰੁਪਏ ਤੇ ਆ ਗਈ ਹੈ। ਇਸ ਤਰਾਂਹ ਕੋਲਕਾਤਾ ਵਿੱਚ ਇਸ ਦੀ ਕੀਮਤਾਂ ਵਧ ਕੇ 1,193.50 ਰੁਪਏ, ਮੁੰਬਈ ਵਿੱਚ 1,087.50 ਰੁਪਏ ਅਤੇ ਚੇਨਈ ਵਿੱਚ 1,254.00 ਰੁਪਏ ਉੱਤੇ ਆ ਗਈ ਹੈ।

    ਮਹਿੰਗਾ ਹੋਇਆ ਹਵਾਈ ਜਹਾਜ਼ ਦਾ ਤੇਲ
    1 ਜੂਨ ਨੂੰ ਜਹਾਜ਼ ਬਾਲਣ ਐਵੀਏਸ਼ਨ ਟਰਬਾਇਨ ਫ਼ਿਊਜ਼ (ATF) ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ। ਪਬਲਿਕ ਖੇਤਰ ਦੀ ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਿਕ, ਰਾਸ਼ਟਰੀ ਰਾਜਧਾਨੀ ਵਿੱਚ ਏ ਟੀ ਐਫ ਦਾ ਮੁੱਲ 1,1030.62 ਰੁਪਏ ਪ੍ਰਤੀ ਕਿੱਲੋ ਲੀਟਰ ਵਧ ਕੇ 33,575.37 ਰੁਪਏ ਪ੍ਰਤੀ ਕਿੱਲੋ ਲੀਟਰ ਹੋ ਗਿਆ ਹੈ। ਏ ਟੀ ਐਫ ਦਾ ਹਵਾਈ ਜਹਾਜ਼ ਵਿੱਚ ਬਾਲਣ ਦੇ ਤੌਰ ਉੱਤੇ ਇਸਤੇਮਾਲ ਹੁੰਦਾ ਹੈ।
    First published: