Research: ਇਕੱਲੇ ਰਹਿਣ ਨਾਲ ਵੱਧਦਾ ਹੈ ਮੌਤ ਦਾ ਖ਼ਤਰਾ


Updated: June 13, 2018, 2:52 PM IST
Research: ਇਕੱਲੇ ਰਹਿਣ ਨਾਲ ਵੱਧਦਾ ਹੈ ਮੌਤ ਦਾ ਖ਼ਤਰਾ
Research: ਇਕੱਲੇ ਰਹਿਣ ਨਾਲ ਵੱਧਦਾ ਹੈ ਮੌਤ ਦਾ ਖ਼ਤਰਾ

Updated: June 13, 2018, 2:52 PM IST
ਅੱਜਕਲ੍ਹ ਇੱਕਲੇਪਨ ਦੀ ਸਮੱਸਿਆ ਤੋਂ ਕਾਫ਼ੀ ਲੋਕ ਜੂਝ ਰਹੇ ਹਨ। ਕਈ ਕਾਰਨਾਂ ਕਰਕੇ ਲੋਕ ਇੱਕ-ਦੂਜੇ ਤੋਂ ਦੂਰ ਹੋ ਰਹੇ ਨੇ ਅਤੇ ਇਕੱਲੇ ਰਹਿਣਾ ਪਸੰਦ ਕਰਦੇ ਨੇ। ਪਰ ਕੀ ਤੁਸੀਂ ਜਾਂਦੇ ਹੋ ਕਿ ਇਕੱਲਾਪਨ ਨਾ ਸਿਰਫ ਤੁਹਾਡੇ ਦਿਮਾਗ ਤੇ ਬਲਕਿ ਤੁਹਾਡੇ ਉਮਰ ਤੇ ਵੀ ਕਾਫ਼ੀ ਅਸਰ ਕਰਦਾ ਹੈ। ਜੀ ਹਾਂ, ਇੱਕਲੇਪਨ ਨਾਲ ਲੜ ਰਹੇ ਵਿਅਕਤੀ ਦੀ ਮੌਤ ਦਾ ਖਦਸ਼ਾ ਵੱਧ ਜਾਂਦਾ ਹੈ। ਹਾਲ ਹੀ 'ਚ ਹੋਈ ਇੱਕ ਰਿਸਰਚ 'ਚ ਇਹ ਦੇਖਿਆ ਗਿਆ ਹੈ।

ਇੱਕਲੇਪਨ ਨਾਲ ਇਨਸਾਨ ਮਾਨਸਿਕ ਅਤੇ ਦਿਲ ਸਬੰਧੀ ਬਿਮਾਰੀਆਂ ਦੀ ਚਪੇਟ ਚ ਜਲਦੀ ਆਉਂਦੇ ਹਨ। ਜਿਸ ਨਾਲ ਉਨ੍ਹਾਂ ਦੀ ਮੌਤ ਦਾ ਖਤਰਾ ਵੀ ਵੱਧ ਜਾਂਦਾ ਹੈ।

ਰਿਸਰਚ ਅਨੁਸਾਰ ਜਦੋਂ ਕੋਈ ਮਹਿਲਾ ਇੱਕਲੇਪਨ ਦਾ ਸ਼ਿਕਾਰ ਹੁੰਦੀ ਹੈ ਤਾਂ ਉਸ ਦੀ ਮੌਤ ਦਾ ਖਤਰਾ ਹੋਰ ਵੱਧ ਜਾਂਦਾ ਹੈ। ਉੱਥੇ ਹੀ ਇੱਕਲੇਪਨ ਨਾਲ ਜੂਝ ਰਹੇ ਮਰਦਾਂ ਲਈ ਵੀ ਮੌਤ ਦਾ ਖ਼ਤਰਾ ਦੋ ਗੁਣਾਂ ਹੋ ਜਾਂਦਾ ਹੈ। ਕੋਪੇਨਹੇਗਨ ਯੂਨੀਵਰਸਿਟੀ ਤੋਂ ਡਾਕਟਰੇਟ ਕਰ ਰਹੀ ਐਨ ਵਿਨਗਾਰਡ ਕ੍ਰਿਸਟੀਨਸੇਨ ਨੇ ਦੱਸਿਆ ਕਿ ਇੱਕਲੇਪਨ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ, ਖਰਾਬ ਮਾਨਸਿਕਤਾ ਅਤੇ ਲਾਈਫਸਟਾਈਲ ਵਾਲੇ ਜੀਵਨ ਦਾ ਖਤਰਾ ਵੱਧ ਜਾਂਦਾ ਹੈ।

ਇਸ ਅਧਿਆਨ 'ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਘੱਟ ਸਮਾਜਿਕ ਹੋਣ ਅਤੇ ਜ਼ਿਆਦਾ ਗਲਬਾਤ ਨਾ ਕਰਨ ਨਾਲ ਦਿਮਾਗ ਤੇ ਅਸਰ ਹੁੰਦਾ ਹੈ। ਇਸ ਰਿਸਰਚ 'ਚ ਦੱਸਿਆ ਗਿਆ ਹੈ ਕਿ ਇਕੱਲੇ ਰਹਿਣ ਵਾਲੇ ਮਰੀਜਾਂ ਨੂੰ ਬਿਹਤਰ ਟਰੀਟਮੈਂਟ ਮਿਲਣ ਦੇ ਨਾਲ ਨਾਲ ਚੰਗੀਆਂ ਆਦਤਾਂ ਅਪਨਾਉਣ ਨਾਲ ਵੀ ਸਿਹਤ ਠੀਕ ਘੱਟ ਹੀ ਹੋਣ ਦਾ ਖਤਰਾ ਰਹਿੰਦਾ ਹੈ ਕਿਉਂਕਿ ਇਕੱਲਾਪਨ ਇਸ ਕਦਰ ਅਸਰ ਕਰਦਾ ਹੈ।
First published: June 13, 2018
ਹੋਰ ਪੜ੍ਹੋ
ਅਗਲੀ ਖ਼ਬਰ