ਜੇਕਰ ਤੁਸੀਂ ਵੀ ਵਿਗਿਆਨ ਅਤੇ ਸਪੇਸ ਦੀ ਦੁਨੀਆ ਵਿਚ ਦਿਲਚਸਪੀ ਰੱਖਦੇ ਹੋ ਤਾਂ ਤੁਹਾਡੇ ਲਈ ਇਕ ਮਜ਼ੇਦਾਰ ਖਬਰ ਹੈ। ਅਸ ਸਾਲ 19 ਨਵੰਬਰ (ਕੱਤਕ ਪੂਰਨਿਮਾ) ਨੂੰ ਇਸ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਦੇਖਣ ਨੂੰ ਮਿਲਣ ਵਾਲਾ ਹੈ। ਖਗੋਲ ਵਿਗਿਆਨਿਆਂ ਲਈ ਵੀ ਇਹ ਪਲ ਬਹੁਤ ਹੀ ਖਾਸ ਹੋਣ ਵਾਲਾ ਹੈ। ਇਸ ਦਿਨ ਧਰਤੀ ਸੂਰਜ ਅਤੇ ਚੰਦ ਦੇ ਵਿਚਕਾਰੋਂ ਲੰਘੇਗੀ ਅਤੇ ਚੰਦਰਮਾ ਦੀ ਸਤਹਿ 'ਤੇ ਇੱਕ ਪਰਛਾਵਾਂ ਬਣ ਜਾਵੇਗਾ।
ਨਾਸਾ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੂਰਾ ਚੰਦਰ ਗ੍ਰਹਿਣ ਦੁਪਹਿਰ 1:30 ਵਜੇ ਤੋਂ ਬਾਅਦ ਸਿਖਰ 'ਤੇ ਹੋਵੇਗਾ, ਇਸ ਦੌਰਾਨ ਧਰਤੀ ਸੂਰਜ ਦੀਆਂ ਕਿਰਨਾਂ ਤੋਂ ਪੂਰੇ ਚੰਦਰਮਾ ਦੇ 97 ਪ੍ਰਤੀਸ਼ਤ ਨੂੰ ਕਵਰ ਕਰੇਗੀ। ਇਸ ਸ਼ਾਨਦਾਰ ਆਕਾਸ਼ੀ ਘਟਨਾ ਦੇ ਦੌਰਾਨ, ਚੰਦਰਮਾ ਲਾਲ ਹੋ ਜਾਵੇਗਾ। ਇਹ ਭਾਰਤ ਦੇ ਕੁਝ ਹਿੱਸਿਆਂ ਵਿੱਚ ਦਿਖਾਈ ਦੇਵੇਗਾ। ਇਹੀ ਕਾਰਨ ਹੈ ਕਿ ਭਾਰਤਵਾਸੀ 19 ਨਵੰਬਰ ਦਾ ਇੰਤਜ਼ਾਰ ਕਰ ਰਹੇ ਹਨ। ਇਹ ਚੰਦਰ ਗ੍ਰਹਿਣ ਇਸ ਲਈ ਵੀ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਦੇ 3 ਘੰਟੇ ਤੋਂ ਜ਼ਿਆਦਾ ਲੰਬੇ ਹੋਣ ਦੀ ਉਮੀਦ ਹੈ।
ਇਹ ਸਭ ਤੋਂ ਲੰਬਾ ਚੰਦਰ ਗ੍ਰਹਿਣ ਹੋਣ ਵਾਲਾ ਹੈ : ਨਾਸਾ ਦੇ ਅਨੁਸਾਰ ਅੰਸ਼ਕ ਚੰਦਰ ਗ੍ਰਹਿਣ 3 ਘੰਟੇ, 28 ਮਿੰਟ ਅਤੇ 23 ਸੈਕਿੰਡ ਤੱਕ ਰਹੇਗਾ ਜੋ 2001 ਤੋਂ 2100 ਦੇ ਵਿਚਕਾਰ ਕਿਸੇ ਵੀ ਹੋਰ ਗ੍ਰਹਿਣ ਨਾਲੋਂ ਲੰਬਾ ਹੋਵੇਗਾ। ਨਾਸਾ ਨੇ ਕਿਹਾ ਕਿ 21ਵੀਂ ਸਦੀ 'ਚ ਧਰਤੀ 'ਤੇ ਕੁੱਲ 228 ਚੰਦਰ ਗ੍ਰਹਿਣ ਹੋਣਗੇ। ਜ਼ਿਆਦਾਤਰ, ਇੱਕ ਮਹੀਨੇ ਵਿੱਚ ਦੋ ਚੰਦਰ ਗ੍ਰਹਿਣ ਹੋਣਗੇ, ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਇਹ ਇਕ ਮਹੀਨੇ ਵਿਚ ਤਿੰਨ ਗ੍ਰਹਿਣ ਵੀ ਹੋ ਸਕਦੇ ਹਨ।
ਭਾਰਤ 'ਚ ਇਨ੍ਹਾਂ ਥਾਵਾਂ 'ਤੇ ਚੰਦਰ ਗ੍ਰਹਿਣ ਦਿਖਾਈ ਦੇਵੇਗਾ : ਆਸਾਮ ਅਤੇ ਅਰੁਣਾਚਲ ਪ੍ਰਦੇਸ਼ ਸਮੇਤ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦੇ ਲੋਕ ਇਸ ਅਦਭੁਤ ਆਕਾਸ਼ੀ ਘਟਨਾ ਦਾ ਨਜ਼ਾਰਾ ਲੈ ਸਕਨਗੇ। ਉੱਤਰੀ ਅਮਰੀਕਾ ਦੇ ਲੋਕ ਇਸ ਨੂੰ ਬਿਹਤਰ ਦੇਖ ਸਕਣਗੇ। ਅਮਰੀਕਾ ਅਤੇ ਮੈਕਸੀਕੋ ਦੇ ਸਾਰੇ 50 ਰਾਜਾਂ ਵਿੱਚ ਰਹਿਣ ਵਾਲੇ ਲੋਕ ਇਸ ਨੂੰ ਦੇਖ ਸਕਣਗੇ। ਇਹ ਆਸਟ੍ਰੇਲੀਆ, ਪੂਰਬੀ ਏਸ਼ੀਆ, ਉੱਤਰੀ ਯੂਰਪ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਵੀ ਦਿਖਾਈ ਦੇਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: America, Assam, India, Lunar eclipse, NASA, Planets, Space, Supermoon, Universe, USA, World