Study On Losing a Spouse: ਪਿਆਰ ਦੇ ਰਿਸ਼ਤੇ ਵਿੱਚ ਸਮਾਨਤਾ ਦਾ ਹੋਣਾ ਬੇਹੱਦ ਜ਼ਰੂਰੀ ਹੈ। ਸਮਾਨਤਾ ਤੋਂ ਭਾਅ ਤੁਹਾਨੂੰ ਇਕ-ਦੂਜੇ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਹਾਲਾਂਕਿ ਦੂਜੇ ਪਾਸੇ, ਰਿਸ਼ਤੇ ਵਿੱਚ ਅਸਮਾਨਤਾਵਾਂ ਇਹ ਦਰਸਾਉਂਦੀਆਂ ਹਨ ਕਿ ਤੁਹਾਡਾ ਰਿਸ਼ਤਾ ਇੱਕ ਦੂਜੇ ਲਈ ਸਹੀ ਨਹੀਂ ਹੈ। ਜਿਸਦੇ ਚੱਲਦੇ ਅਕਸਰ ਹੋਣ ਵਾਲੇ ਛੋਟੇ- ਮੋਟੇ ਝਗੜੇ ਰਿਸ਼ਤਾ ਟੁੱਟਣ ਦਾ ਕਾਰਨ ਬਣ ਜਾਂਦੇ ਹਨ। ਅੱਜ ਅਸੀ ਤੁਹਾਨੂੰ ਦੱਸਾਂਗੇ ਕਿਵੇਂ ਇੱਕ ਜੀਵਨ ਸਾਥੀ ਨੂੰ ਗੁਆਉਣ ਤੋਂ ਬਾਅਦ ਮਰਦਾਂ ਅਤੇ ਔਰਤਾਂ ਦੀ ਮੌਤ ਦੀ ਸੰਭਾਵਨਾ ਕਿੰਨੀ ਵੱਧ ਜਾਂਦੀ ਹੈ।
ਮਰਦ ਹੁੰਦੇ ਹਨ ਵੱਧ ਪ੍ਰਭਾਵਿਤ...
ਦੱਸ ਦੇਈਏ ਕਿ ਫਲੋਰੀਡਾ ਸਟੇਟ ਯੂਨੀਵਰਸਿਟੀ ਦੇ ਇੱਕ ਅਧਿਐਨ ਨੇ ਸੁਝਾਅ ਦਿੱਤਾ ਹੈ ਕਿ ਇੱਕ ਜੀਵਨ ਸਾਥੀ ਨੂੰ ਗੁਆਉਣ ਨਾਲ ਇੱਕ ਸਾਲ ਦੇ ਅੰਦਰ ਮਰਦਾਂ ਦੀ ਮੌਤ ਦੀ ਸੰਭਾਵਨਾ 70% ਵੱਧ ਜਾਂਦੀ ਹੈ। ਇਹ ਅਧਿਐਨ 22 ਮਾਰਚ ਨੂੰ PLOS One ਜਰਨਲ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੀਵਨ ਸਾਥੀ ਨੂੰ ਗੁਆਉਣ ਦਾ ਦੁੱਖ ਸਭ ਤੋਂ ਵੱਧ ਮਰਦਾਂ ਨੂੰ ਪ੍ਰਭਾਵਿਤ ਕਰਦਾ ਹੈ। ਅਧਿਐਨ ਲਈ, ਖੋਜਕਰਤਾਵਾਂ ਨੇ ਡੈਨਮਾਰਕ, ਯੂਕੇ ਅਤੇ ਸਿੰਗਾਪੁਰ ਤੋਂ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 10 ਲੱਖ ਡੈਨਿਸ਼ ਨਾਗਰਿਕਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ।
ਏਐਫਪੀ ਦੀ ਰਿਪੋਰਟ ਮੁਤਾਬਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਘੱਟ ਉਮਰ ਦੇ ਨੌਜਵਾਨ ਜਦੋਂ ਆਪਣੇ ਜੀਵਨ ਸਾਥੀ ਨੂੰ ਗੁਆ ਦਿੰਦੇ ਹਨ, ਤਾਂ ਉਨ੍ਹਾਂ ਦੀ ਇੱਕ ਸਾਲ ਦੇ ਅੰਦਰ-ਅੰਦਰ ਮੌਤ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਕੁੱਲ ਮਿਲਾ ਕੇ, ਖੋਜਕਰਤਾਵਾਂ ਨੇ ਇਹ ਵੀ ਪਾਇਆ ਕਿ ਜੀਵਨ ਸਾਥੀ ਦੇ ਗੁਆਚਣ ਤੋਂ ਬਾਅਦ ਦੇ ਸਾਲ ਵਿੱਚ, ਮਰਦਾਂ ਦੀ ਮੌਤ ਦੀ ਸੰਭਾਵਨਾ 70% ਵੱਧ ਸੀ, ਜਦੋਂ ਕਿ ਔਰਤਾਂ ਵਿੱਚ ਮਰਨ ਦੀ ਸੰਭਾਵਨਾ 27% ਵੱਧ ਸੀ। ਏਜਿੰਗ ਰਿਸਰਚ ਦੇ ਸਹਿ-ਨਿਰਦੇਸ਼ਕ ਡਾਨ ਕਾਰ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਬੁਢਾਪੇ ਦਾ ਮਤਲਬ ਮੌਤ ਦਾ ਵੱਧ ਜੋਖਮ ਹੁੰਦਾ ਹੈ, ਅਤੇ ਜੋੜੇ ਅਕਸਰ ਆਪਣੀ ਜੀਵਨ ਸ਼ੈਲੀ ਦੀਆਂ ਆਦਤਾਂ ਅਤੇ ਹੋਰ ਵਿਵਹਾਰਾਂ ਨੂੰ ਸਾਂਝਾ ਕਰਦੇ ਹਨ ਜੋ ਸਿਹਤ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ, ਜਿਵੇਂ ਕਿ ਖੁਰਾਕ ਅਤੇ ਕਸਰਤ। ਇਹ ਸਭ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵਧਾਉਂਦੇ ਹਨ, ਪਰ ਜਿਵੇਂ ਹੀ ਉਹ ਵੱਖ ਹੁੰਦੇ ਹਨ, ਉਨ੍ਹਾਂ ਦੀ ਸਿਹਤ 'ਤੇ ਵੀ ਅਸਰ ਪੈਂਦਾ ਹੈ।
ਨੌਜਵਾਨਾਂ ਤੇ ਇੰਝ ਪੈਂਦਾ ਹੈ ਪ੍ਰਭਾਵ...
ਹੈਰਾਨੀ ਦੀ ਗੱਲ ਇਹ ਸੀ ਕਿ ਅਧਿਐਨ ਵਿਚ ਸ਼ਾਮਲ ਨੌਜਵਾਨਾਂ ਨੂੰ ਜੀਵਨ ਸਾਥੀ ਦੀ ਮੌਤ ਔਰਤਾਂ ਨਾਲੋਂ ਜ਼ਿਆਦਾ ਮੁਸ਼ਕਲ ਲੱਗ ਰਹੀ ਸੀ। ਜੀਵਨ ਸਾਥੀ ਦੀ ਮੌਤ ਤਿੰਨ ਸਾਲ ਤੱਕ ਘੱਟ ਉਮਰ ਦੇ ਮਰਦਾਂ ਵਿੱਚ ਮੌਤ ਦੇ ਜੋਖਮ ਨੂੰ ਵਧਾ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਰ ਉਮਰ ਦੇ ਮਰਦਾਂ ਨੂੰ ਮੌਤ ਦਰ ਦੇ ਵੱਧ ਖ਼ਤਰੇ ਵਿੱਚ ਹਨ। ਬੁਢਾਪੇ ਵਿਚ ਇਕੱਲਤਾ ਮੌਤ ਦਾ ਵੱਡਾ ਕਾਰਨ ਹੈ। ਅਧਿਐਨ ਵਿੱਚ ਆਪਣੇ ਜੀਵਨ ਸਾਥੀ ਨੂੰ ਗੁਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਲੋਕਾਂ ਦੇ ਸਿਹਤ ਦੇਖਭਾਲ ਦੇ ਖਰਚਿਆਂ ਦਾ ਡੇਟਾ ਵੀ ਸ਼ਾਮਲ ਕੀਤਾ ਗਿਆ ਸੀ। ਅਜਿਹੇ ਸਮੇਂ ਵਿੱਚ ਲੋਕਾਂ ਨੂੰ ਡਿਪਰੈਸ਼ਨ ਨਾਲ ਜੂਝਣਾ ਪੈਂਦਾ ਹੈ। ਖਾਣ-ਪੀਣ ਦੀ ਘਾਟ ਕਾਰਨ ਕਮਜ਼ੋਰੀ ਵਰਗੀ ਸਥਿਤੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਬੀਮਾਰੀਆਂ ਜ਼ੋਰ ਫੜਨ ਲੱਗਦੀਆਂ ਹਨ, ਜਿਸ ਕਾਰਨ ਸਿਹਤ ਸੰਭਾਲ ਦਾ ਖਰਚਾ ਵੀ ਵਧਣ ਲੱਗਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Life, Life partner, Live-in relationship, Love, Relationship, Space in a Relationship