ਬ੍ਰਿਟਿਸ਼ ਸਪੋਰਟਸ ਕਾਰ ਨਿਰਮਾਤਾ ਲੋਟਸ (Lotus) ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ, ਲੋਟਸ ਇਲੇਟਰ (Lotus Eletre) ਤੋਂ ਪਰਦਾ ਹਟਾ ਦਿੱਤਾ ਹੈ। ਇਹ ਕੰਪਨੀ ਦੀ ਪਹਿਲੀ ਆਲ-ਇਲੈਕਟ੍ਰਿਕ ਕਾਰ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਇਲੈਕਟ੍ਰਿਕ ਹਾਈਪਰ SUV ਦੀ ਟਾਪ ਸਪੀਡ 257 ਕਿਲੋਮੀਟਰ ਪ੍ਰਤੀ ਘੰਟਾ ਹੈ।
ਕਿਹਾ ਜਾ ਰਿਹਾ ਹੈ ਕਿ ਨਵਾਂ Lotus Eletre ਇੰਨੀ ਪਾਵਰਫੁੱਲ ਹੈ ਕਿ ਇਹ ਸਿਰਫ 2.90 ਸੈਕਿੰਡ 'ਚ 0-96 kmph ਦੀ ਰਫਤਾਰ ਫੜ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਫੁੱਲ ਚਾਰਜ ਰੇਂਜ ਲਗਭਗ 595 ਕਿਲੋਮੀਟਰ ਹੈ। ਇਸ ਕਾਰ ਦੇ ਨਾਲ 350kW ਦਾ ਚਾਰਜਰ ਵੀ ਦਿੱਤਾ ਗਿਆ ਹੈ।
ਲੋਟਸ ਦਾ ਕਹਿਣਾ ਹੈ ਕਿ ਉਸਦੀ ਨਵੀਂ ਇਲੈਕਟ੍ਰਿਕ ਕਾਰ ਇਸ ਸਾਲ ਦੇ ਅੰਤ ਵਿੱਚ ਵਿਕਰੀ ਲਈ ਉਪਲਬਧ ਹੋਵੇਗੀ ਅਤੇ 2023 ਦੀ ਸ਼ੁਰੂਆਤ ਤੱਕ ਡਿਲੀਵਰ ਕੀਤੀ ਜਾਵੇਗੀ। ਫਿਲਹਾਲ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਕਾਰ ਨੂੰ ਭਾਰਤ 'ਚ ਲਾਂਚ ਨਹੀਂ ਕੀਤਾ ਜਾਵੇਗਾ।
ਲੋਟਸ ਇਲੇਟਰ
LiDAR ਸਿਸਟਮ ਨਾਲ ਲੈਸ
Lotus Eletre ਦੀ ਦਿੱਖ ਕਾਫੀ ਆਕਰਸ਼ਕ ਹੈ ਅਤੇ ਇਸ ਦਾ ਇੰਟੀਰੀਅਰ ਦੇਖਣ ਯੋਗ ਹੈ। ਕਿਹਾ ਜਾ ਰਿਹਾ ਹੈ ਕਿ ਇਹ ਪਹਿਲੀ ਕਾਰ ਹੋਵੇਗੀ ਜੋ LIDAR ਸਿਸਟਮ ਨਾਲ ਆਵੇਗੀ। ਇਸ ਨੂੰ ਕਾਰ ਦੇ ਅਗਲੇ ਹਿੱਸੇ ਅਤੇ ਛੱਤ 'ਤੇ ਲਗਾਇਆ ਗਿਆ ਹੈ। ਲਿਡਰ ਇੱਕ ਤਕਨੀਕ ਹੈ ਜਿਸ ਵਿੱਚ ਦੂਰੀ ਨੂੰ ਮਾਪਣ ਲਈ ਲੇਜ਼ਰ ਲਾਈਟ ਦੀ ਵਰਤੋਂ ਕੀਤੀ ਜਾਂਦੀ ਹੈ। LiDAR ਨੂੰ ਲਾਈਟ ਡਿਟੈਕਸ਼ਨ ਅਤੇ ਰੇਂਜਿੰਗ ਕਿਹਾ ਜਾਂਦਾ ਹੈ ਅਤੇ ਇਹ ਇੱਕ ਰਿਮੋਟ ਸੈਂਸਿੰਗ ਵਿਧੀ ਹੈ। ਇਸ ਦੀ ਵਰਤੋਂ ਹਵਾਈ ਜਹਾਜ਼ਾਂ ਅਤੇ ਜਹਾਜ਼ਾਂ ਵਿਚ ਕੀਤੀ ਜਾਂਦੀ ਹੈ।
ਇਸ ਕਾਰ ਵਿੱਚ, ਤੁਹਾਨੂੰ ADAS, ਟ੍ਰੈਫਿਕ ਸਾਈਨ ਰਿਕੋਗਨੀਸ਼ਨ, ਪਾਰਕਿੰਗ ਐਮਰਜੈਂਸੀ ਬ੍ਰੇਕ, ਇੰਟੈਲੀਜੈਂਟ ਅਡੈਪਟਿਵ ਕਰੂਜ਼ ਕੰਟਰੋਲ, ਕੋਲੀਜ਼ਨ ਮਿਟੀਗੇਸ਼ਨ ਸਪੋਰਟ, ਰੀਅਰ ਕਰਾਸ ਟ੍ਰੈਫਿਕ ਅਲਰਟ, ਫਰੰਟ ਕਰਾਸ ਟ੍ਰੈਫਿਕ ਅਲਰਟ, ਲੇਨ ਡਿਪਾਰਚਰ ਵਾਰਨਿੰਗ, ਲੇਨ ਚੇਂਜ ਸਮੇਤ ਕਈ ਐਡਵਾਂਸ ਫੀਚਰ ਦੇਖਣ ਨੂੰ ਮਿਲਣਗੇ।
Eletre ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ ਇੰਫੋਟੇਨਮੈਂਟ ਸਿਸਟਮ ਤੋਂ ਇਲਾਵਾ ਕਈ ਇਨੋਵੇਟਿਵ ਗੈਜੇਟਸ ਦਿੱਤੇ ਗਏ ਹਨ। ਅੰਦਰੋਂ ਕਾਰ ਦਾ ਡਿਜ਼ਾਈਨ ਬਹੁਤ ਖੂਬਸੂਰਤ ਹੈ। ਇਹ ਪੰਜ ਸੀਟਰ ਇਲੈਕਟ੍ਰਿਕ ਕਾਰ ਹੈ। ਇਸ ਦੀ ਲੰਬਾਈ ਪੰਜ ਮੀਟਰ ਹੈ। ਇਸ 'ਚ 5-ਸਪੋਕ ਅਲਾਏ ਵ੍ਹੀਲ ਦਿੱਤੇ ਗਏ ਹਨ। Eletre 'ਚ ਰੀਅਰ ਸਾਈਡ ਵਿਊ ਕੈਮਰਾ ਲਗਾਇਆ ਗਿਆ ਹੈ। ਇਸ ਕਾਰ ਦੇ 5 ਦਰਵਾਜ਼ੇ ਹਨ। ਇਹ ਆਲ ਵ੍ਹੀਲ ਡਰਾਈਵ ਸਿਸਟਮ ਨਾਲ ਲੈਸ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news