ਧੋਖੇ ਕਰਕੇ ਮਜ਼ਬੂਤ ਤੋਂ ਮਜ਼ਬੂਤ ਰਿਸ਼ਤੇ ਵੀ ਟੁੱਟ ਜਾਂਦੇ ਹਨ। ਧੋਖਾ ਨਾ ਸਿਰਫ਼ ਰਿਸ਼ਤੇ ਨੂੰ ਤੋੜਦਾ ਹੈ ਸਗੋਂ ਮਾਨਸਿਕਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਰਿਸ਼ਤਾ ਟੁੱਟ ਤੋਂ ਬਾਅਦ ਅਕਸਰ ਹੀ ਮਨ ਵਿੱਚ ਕਈ ਸਵਾਲ ਆਉਂਦੇ ਹਨ। ਲੋਕ ਅਕਸਰ ਹੀ ਸੋਚਦੇ ਹਨ ਕਿ ਉਸਦੇ ਪਾਰਟਨਰ ਨੇ ਉਸ ਨਾਲ ਅਜਿਹਾ ਕਿਉਂ ਕੀਤਾ। ਪ੍ਰੇਮੀ ਦੇ ਧੋਖਾ ਦੇਣ ਦੇ ਕਾਰਨਾਂ ਬਾਰੇ ਰਿਸਰਚ ਕੀਤੀ ਗਈ। ਇਸ ਰਿਸਰਚ ਦੌਰਾਨ ਖੋਜਕਰਤਾਵਾਂ ਨੇ ਲਗਭਗ 500 ਅਜਿਹੇ ਲੋਕਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਆਪਣੇ ਸਾਥੀਆਂ ਨੂੰ ਕਿਸੇ ਨਾ ਕਿਸੇ ਸਮੇਂ ਧੋਖਾ ਦਿੱਤਾ ਹੈ। ਇਸ ਖੋਜ ਨੂੰ ਜਰਨਲ ਆਫ ਸੈਕਸ ਰਿਸਰਚ ਵਿੱਚ ਛਾਪਿਆ ਗਿਆ। ਆਓ ਜਾਣਦੇ ਹਾਂ ਕਿ ਇਸ ਰਿਸਰਚ ਵਿੱਚ ਪ੍ਰੇਮੀ ਦੇ ਧੋਖਾ ਦੇਣ ਦੇ ਕਿਹੜੇ ਕਾਰਨ ਲੱਭੇ ਗਏ।
ਰਿਸ਼ਤੇ ਵਿੱਚ ਬੋਰੀਅਤ
ਰਿਸਰਚ ਦੇ ਅਨੁਸਾਰ ਰਿਸ਼ਤੇ ਵਿਚਲੀ ਬੋਰੀਅਤ ਵੀ ਰਿਸ਼ਤਾ ਟੁੱਟਣ ਦਾ ਕਾਰਨ ਬਣ ਸਕਦੀ ਹੈ। ਕੁਝ ਰਿਸ਼ਤਿਆਂ ਵਿੱਚ ਸਮਾਂ ਪੈਣ ਨਾਲ ਗੱਲਾਂ ਖਤਮ ਹੋਣ ਲੱਗਦੀਆਂ ਹਨ। ਆਪਸੀ ਗੱਲਬਾਤ ਘਟਣ ਕਰਕੇ ਰਿਸ਼ਤੇ ਵਿੱਚ ਬੋਰੀਅਤ ਆ ਜਾਂਦੀ ਹੈ। ਇਸ ਤੋਂ ਇਲਾਵਾ ਵਧੇਰਾ ਸਮਾਂ ਇਹ ਸਥਿਤੀ ਰਹਿਣ ਨਾਲ ਆਪਸੀ ਗੱਲਬਾਤ ਕਰਨ ਵਿੱਚ ਵੀ ਝਿਜਕ ਮਹਿਸੂਸ ਹੋਣ ਲੱਗਦੀ ਹੈ ਤੇ ਗ਼ਲਤਫ਼ਹਿਮੀਆਂ ਪੈਦਾ ਹੋ ਜਾਂਦੀਆਂ ਹਨ।
ਪਲ ਵਿੱਚ ਕਿਸੇ ਹੋਰ ਨਾਲ ਰਿਸ਼ਤਾ ਬਣਾ ਲੈਣਾ
ਕੁਝ ਲੋਕ ਆਪਣੇ ਪਾਰਟਨਰ ਨੂੰ ਪਿਆਰ ਤਾਂ ਬਹੁਤ ਕਰਦੇ ਹਨ। ਪਰ ਉਹ ਆਪਣੀਆਂ ਇੱਛਾਵਾਂ ਉੱਤੇ ਕਾਬੂ ਨਹੀਂ ਕਰ ਪਾਉਂਦੇ। ਉਹ ਪਲ ਵਿੱਚ ਹੀ ਕਿਸੇ ਹੋਰ ਨਾਲ ਰਿਸ਼ਤਾ ਬਣਾ ਲੈਂਦੇ ਹਨ। ਅਜਿਹੇ ਲੋਕਾਂ ਨਾਲ ਜਦੋਂ ਹੀ ਕੋਈ ਫਲਰਟ ਕਰਦਾ ਹੈ ਤਾਂ ਉਹ ਉਸਨੂੰ ਇਨਕਾਰ ਨਹੀਂ ਕਰ ਪਾਉਂਦੇ। ਇਸ ਕਰਕੇ ਉਹ ਆਪਣੇ ਪਾਰਟਨਰ ਨੂੰ ਧੋਖਾ ਦਿੰਦੇ ਹਨ।
ਆਪਣੇ ਆਨੰਦ ਕਰਕੇ
ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਆਪਣੇ ਆਨੰਦ ਕਰਕੇ ਆਪਣੇ ਪਾਰਟਨਰ ਨੂੰ ਧੋਖਾ ਦਿੰਦੇ ਹਨ। ਅਸਲ ਵਿੱਚ ਉਨ੍ਹਾਂ ਨੂੰ ਅਜਿਹਾ ਕਰਕੇ ਬਹੁਤ ਮਜ੍ਹਾ ਆਉਂਦਾ ਹੈ। ਅਜਿਹੇ ਲੋਕਾਂ ਦੇ ਮਨ ਵਿੱਚ ਫੜ੍ਹੇ ਜਾਣ ਦਾ ਡਰ ਵੀ ਨਹੀਂ ਹੁੰਦਾ।
ਆਪਣੇ ਪਾਰਟਨਰ ਵੱਲ ਧਿਆਨ ਨਾ ਦੇਣਾ
ਕਈ ਵਾਰ ਕੁਝ ਲੋਕ ਆਪਣੇ ਪਾਰਟਨਰ ਵੱਲ ਧਿਆਨ ਨਹੀਂ ਦਿੰਦੇ। ਇਸਦੇ ਕਈ ਕਾਰਨ ਹੋ ਸਕਦੇ ਹਨ। ਜੇਕਰ ਤੁਸੀਂ ਆਪਣੇ ਪਾਰਟਨਰ ਵੱਲ ਧਿਆਨ ਨਹੀਂ ਦਿੰਦੇ, ਤਾਂ ਉਹ ਆਪਣੀ ਖ਼ੁਸ਼ੀ ਲਈ ਰਿਸ਼ਤੇ ਤੋਂ ਬਾਹਰ ਕੋਈ ਵਿਕਲਪ ਲੱਭਣ ਲੱਗਦਾ ਹੈ। ਤੁਹਾਡੇ ਦੁਆਰਾ ਵਰਤੀ ਗਈ ਅਣਗਹਿਲੀ ਵੀ ਤੁਹਾਡੇ ਪਾਰਟਨਰ ਦੇ ਧੋਖਾ ਦੇਣ ਦਾ ਕਾਰਨ ਬਣ ਸਕਦੀ ਹੈ।
ਜਿਨਸੀ ਇਛਾਵਾਂ ਦੀ ਪੂਰਤੀ ਲਈ
ਹਰ ਵਿਆਕਤੀ ਦੀਆਂ ਇਛਾਵਾਂ ਵੱਖਰੀਆਂ ਹੁੰਦੀਆਂ ਹਨ। ਜੇਕਰ ਰਿਸ਼ਤੇ ਵਿੱਚ ਜਿਨਸੀ ਇਛਾਵਾਂ ਦੀ ਪੂਰਤੀ ਨਾ ਹੋਣਾ ਵੀ ਪਾਰਟਨਰ ਦੁਆਰਾ ਧੋਖਾ ਦੇਣ ਦਾ ਕਾਰਨ ਬਣ ਸਕਦਾ ਹੈ। ਇਸ ਲਈ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਇੱਕ ਦੂਜੇ ਦੀਆਂ ਇੱਛਾਵਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਬਦਲਾ ਲੈਣ ਲਈ
ਕੁਝ ਲੋਕ ਆਪਣੇ ਸਾਥੀ ਤੋਂ ਬਦਲਾ ਲੈਣ ਲਈ ਧੋਖਾ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਧੋਖਾ ਬਹੁਤ ਸੋਚ ਸਮਝ ਕੇ ਦਿੱਤਾ ਜਾਂਦਾ ਹੈ। ਅਜਿਹਾ ਧੋਖਾ ਅਕਸਰ ਹੀ ਵਫ਼ਾਦਾਰ ਪਾਰਟਨਰ ਦਿੰਦੇ ਹਨ। ਕਈ ਵਾਰ ਉਨ੍ਹਾਂ ਨੂੰ ਤੁਹਾਡੀ ਕੋਈ ਗੱਲ ਬਹੁਤ ਦੁਖੀ ਕਰਦੀ ਹੈ ਅਤੇ ਇਸ ਕਾਰਨ ਉਹ ਤੁਹਾਨੂੰ ਧੋਖਾ ਦੇਣ ਬਾਰੇ ਸੋਚ ਲੈਂਦੇ ਹਨ।
ਰਿਸ਼ਤਾ ਕਮਜ਼ੋਰ ਹੋਣ ਕਰਕੇ
ਕਈ ਵਾਰ ਕਈ ਕਾਰਨਾਂ ਕਰਕੇ ਤੁਹਾਡਾ ਆਪਣੇ ਪਾਰਟਨਰ ਨਾਲ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ। ਰਿਸ਼ਤਾ ਕਮਜ਼ੋਰ ਹੋਣ ਨਾਲ ਪਿਆਰ ਘੱਟ ਹੋਣ ਲੱਗਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਈ ਤੀਸਰਾ ਤੁਹਾਡਾ ਦੁੱਖ ਦਰਦ ਸਮਝਾ ਹੈ ਤੇ ਤੁਹਾਡੀ ਕੇਅਰ ਕਰਦਾ ਹੈ ਤਾਂ ਤੁਹਾਡਾ ਉਸ ਵੱਲ ਝੁਕਾਅ ਹੋਣਾ ਲਾਜ਼ਮੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Live-in relationship, Love, Relationship, Relationship Tips