• Home
  • »
  • News
  • »
  • lifestyle
  • »
  • LPG CYLINDER YOU CAN BOOK LPG BY USING WHATSAPP AND GIVE A MISSED CALL

ਹੁਣ ਮਿਸ ਕਾਲ ਅਤੇ Whatsapp ਰਾਹੀਂ ਬੁੱਕ ਕਰ ਸਕਦੇ ਹੋ LPG ਸਿਲੰਡਰ

ਹੁਣ ਮਿਸ ਕਾਲ ਅਤੇ Whatsapp ਰਾਹੀਂ ਬੁੱਕ ਕਰ ਸਕਦੇ ਹੋ LPG ਸਿਲੰਡਰ

  • Share this:
ਗਾਹਕ ਹੁਣ ਸਿਰਫ਼ ਇੱਕ ਮਿਸ ਕਾਲ ਦੇ ਕੇ ਆਪਣਾ ਐਲਪੀਜੀ ਸਿਲੰਡਰ ਬੁੱਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਵਟਸਐਪ ਰਾਹੀਂ ਵੀ ਐਲਪੀਜੀ ਸਿਲੰਡਰ ਬੁੱਕ ਕੀਤੇ ਜਾ ਸਕਦੇ ਹਨ। ਹਾਲਾਂਕਿ ਇਹ ਸਹੂਲਤ ਸਿਰਫ ਇੰਡੀਅਨ ਆਇਲ ਦੀ ਇੰਡੇਨ ਗੈਸ ਦੇ ਗਾਹਕਾਂ ਨੂੰ ਹੀ ਮਿਲੇਗੀ। ਇੰਡੇਨ ਗੈਸ ਦੇ ਗਾਹਕ ਹੁਣ ਸਿਰਫ਼ ਇੱਕ ਮਿਸ ਕਾਲ ਦੇ ਕੇ ਐਲਪੀਜੀ ਸਿਲੰਡਰ ਬੁੱਕ ਕਰਵਾ ਸਕਦੇ ਹਨ।

ਗਾਹਕ ਹੁਣ ਬਿਨਾਂ ਕੋਈ ਪੈਸਾ ਖਰਚ ਕੀਤੇ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਮਿਸ ਕਾਲ ਦੇ ਕੇ ਸਿਲੰਡਰ ਬੁੱਕ ਕਰ ਸਕਣਗੇ। ਇੰਡੀਅਨ ਆਇਲ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਸਹੂਲਤ ਉਨ੍ਹਾਂ ਲੋਕਾਂ ਅਤੇ ਬਜ਼ੁਰਗਾਂ ਨੂੰ ਰਾਹਤ ਦੇਵੇਗੀ, ਜੋ IVRS ਸਿਸਟਮ 'ਚ ਆਪਣੇ ਆਪ ਨੂੰ ਅਰਾਮਦੇਹ ਨਹੀਂ ਸਮਝਦੇ ਸਨ।

ਇਸ ਨੰਬਰ 'ਤੇ ਕਰੋ ਮਿਸਡ ਕਾਲ
LPG ਗਾਹਕ ਸਿਲੰਡਰ ਭਰਨ ਲਈ 8454955555 'ਤੇ ਮਿਸਡ ਕਾਲ ਕਰਕੇ ਦੇਸ਼ ਭਰ ਵਿੱਚ ਕਿਤੇ ਵੀ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ। ਕੰਪਨੀ ਨੇ ਕਿਹਾ ਕਿ ਇਸ ਸਹੂਲਤ ਨਾਲ ਗਾਹਕਾਂ ਨੂੰ ਬੁਕਿੰਗ ਲਈ ਕਾਲ ਕਰਨ 'ਚ ਲੱਗਣ ਵਾਲੇ ਸਮੇਂ ਦੀ ਬਚਤ ਹੋਵੇਗੀ। ਨਾਲ ਹੀ, ਗਾਹਕਾਂ ਨੂੰ ਕਾਲ ਲਈ ਕੋਈ ਖਰਚਾ ਨਹੀਂ ਦੇਣਾ ਪਵੇਗਾ।

ਵਟਸਐਪ ਤੋਂ ਗੈਸ ਸਿਲੰਡਰ ਬੁੱਕ ਕਿਵੇਂ ਕਰੀਏ
ਗੈਸ ਸਿਲੰਡਰ ਦੀ ਬੁਕਿੰਗ ਵੀ ਹੁਣ ਸਿਰਫ਼ ਇੱਕ ਮੈਸਜ ਰਾਹੀਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਸਾਰੀਆਂ ਗੈਸ ਕੰਪਨੀਆਂ ਵੱਲੋਂ ਨੰਬਰ ਜਾਰੀ ਕਰ ਦਿੱਤੇ ਗਏ ਹਨ। ਤੁਹਾਨੂੰ ਸਿਰਫ਼ REFILL ਟਾਈਪ ਕਰਕੇ ਭੇਜਣਾ ਹੋਵੇਗਾ। ਵਟਸਐਪ ਦੀ ਮਦਦ ਨਾਲ ਵੀ ਸਟੇਟਸ ਨੂੰ ਟ੍ਰੈਕ ਕੀਤਾ ਜਾ ਸਕਦਾ ਹੈ।

ਇਸ ਨੰਬਰ 'ਤੇ ਕਰਨਾ ਹੋਵੇਗਾ Whatsapp
ਜੇਕਰ ਤੁਸੀਂ ਇੰਡੀਅਨ ਆਇਲ ਕਾਰਪੋਰੇਸ਼ਨ, ਜਿਸ ਨੂੰ ਇੰਡੇਨ ਗੈਸ ਵਜੋਂ ਜਾਣਿਆ ਜਾਂਦਾ ਹੈ, ਦੇ ਗਾਹਕ ਹੋ ਤਾਂ ਤੁਹਾਡੇ ਲਈ ਇੱਕ ਵਟਸਐਪ ਨੰਬਰ ਹੈ। ਇਸ ਦੇ ਲਈ ਰਜਿਸਟਰਡ ਨੰਬਰ ਤੋਂ REFILLਟਾਈਪ ਕਰਕੇ 7588888824 ਨੰਬਰ 'ਤੇ ਵਟਸਐਪ ਮੈਸੇਜ ਭੇਜੋ।

ਸਟੇਟਸ ਨੂੰ ਕਿਵੇਂ ਜਾਣਨਾ ਹੈ?
ਜੇਕਰ ਤੁਹਾਡੀ ਬੁਕਿੰਗ ਹੋ ਚੁੱਕੀ ਹੈ ਅਤੇ ਤੁਸੀਂ ਇਸ ਦਾ ਸਟੇਟਸ ਜਾਣਨਾ ਚਾਹੁੰਦੇ ਹੋ, ਤਾਂ ਇਹ ਸੁਵਿਧਾ WhatsApp ਸੇਵਾ 'ਤੇ ਵੀ ਉਪਲਬਧ ਹੈ। ਇਸ ਦੇ ਲਈ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਤੋਂ STATUS# ਟਾਈਪ ਕਰਨਾ ਹੋਵੇਗਾ, ਉਸ ਤੋਂ ਬਾਅਦ ਆਰਡਰ ਨੰਬਰ ਜੋ ਤੁਹਾਨੂੰ ਬੁਕਿੰਗ ਤੋਂ ਤੁਰੰਤ ਬਾਅਦ ਮਿਲਦਾ ਹੈ।

ਉਦਾਹਰਨ ਲਈ, ਜੇਕਰ ਤੁਹਾਡਾ ਬੁਕਿੰਗ ਨੰਬਰ 12345 ਹੈ, ਤਾਂ ਤੁਹਾਨੂੰ STATUS#12345 ਟਾਈਪ ਕਰਨਾ ਹੋਵੇਗਾ ਅਤੇ 7588888824 ਨੰਬਰ 'ਤੇ WhatsApp ਮੈਸਜ ਭੇਜਣਾ ਹੋਵੇਗਾ। ਨੋਟ ਕਰੋ ਕਿ STATUS# ਅਤੇ ਆਰਡਰ ਨੰਬਰ ਵਿਚਕਾਰ ਕੋਈ ਸਪੇਸ ਨਹੀਂ ਹੈ।
Published by:Gurwinder Singh
First published:
Advertisement
Advertisement