ਨਵੇਂ ਸਾਲ ਦੀ ਪਹਿਲੀ ਤਰੀਕ ਤੁਹਾਡੇ ਲਈ ਕਈ ਤਰ੍ਹਾਂ ਨਾਲ ਖਾਸ ਹੋਵੇਗੀ। ਨਵੇਂ ਸਾਲ 'ਚ ਤੁਹਾਡੇ ਘਰ ਦੀ ਰਸੋਈ ਤੋਂ ਲੈ ਕੇ ਤੁਹਾਡੀ ਜੇਬ ਤੱਕ ਦਾ ਬਜਟ ਖਰਾਬ ਹੋ ਸਕਦਾ ਹੈ। ਇਨ੍ਹਾਂ ਤਬਦੀਲੀਆਂ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਵਿਸ਼ੇਸ਼ ਲੋਕਾਂ ਨੂੰ ਵੀ ਪਵੇਗਾ। ਨਵੇਂ ਸਾਲ 'ਚ ਖਾਸ ਤੌਰ 'ਤੇ LPG ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਫੈਸਲਾ ਹੋਵੇਗਾ।
ਹੁਣ ਨਵਾਂ ਸਾਲ ਸ਼ੁਰੂ ਹੋਣ ਵਿਚ ਕੁਝ ਹੀ ਦਿਨ ਬਾਕੀ ਹਨ। ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਕੁਝ ਬਦਲਾਅ ਜਾਂ ਨਵੇਂ ਨਿਯਮ ਲਾਗੂ ਹੁੰਦੇ ਹਨ। ਅਜਿਹੀ ਸਥਿਤੀ ਵਿੱਚ, 1 ਜਨਵਰੀ 2022 ਤੋਂ ਬਹੁਤ ਸਾਰੇ ਬਦਲਾਅ ਜਾਂ ਨਵੇਂ ਨਿਯਮ ਲਾਗੂ ਹੋਣਗੇ। ਖਾਸ ਤੌਰ 'ਤੇ ਆਮ ਖਪਤਕਾਰਾਂ( Consumers) ਦੇ ਹਿੱਤ ਨਾਲ ਸਬੰਧਤ ਕਈ ਬਦਲਾਅ ਹੋਣ ਜਾ ਰਹੇ ਹਨ। ਨਵੇਂ ਸਾਲ ਦੇ ਪਹਿਲੇ ਦਿਨ ਰਸੋਈ ਗੈਸ 'ਚ ਇਸਤੇਮਾਲ ਹੋਣ ਵਾਲੇ LPG ਸਿਲੰਡਰ ਦੀ ਕੀਮਤ 'ਤੇ ਵੱਡਾ ਫੈਸਲਾ ਹੋਵੇਗਾ।
ਐਲਪੀਜੀ ਸਿਲੰਡਰ ਦੀ ਕੀਮਤ ਨੂੰ ਲੈ ਕੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਮੀਖਿਆ ਮੀਟਿੰਗ ਕੀਤੀ ਜਾਂਦੀ ਹੈ। ਅਜਿਹੇ 'ਚ ਇਸ ਬੈਠਕ 'ਚ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ। ਅਜਿਹਾ ਇਸ ਲਈ ਕਿਉਂਕਿ ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਥੋੜ੍ਹਾ ਵਾਧਾ ਹੋਇਆ ਹੈ। ਹਾਲਾਂਕਿ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਅਗਲੇ ਸਾਲ ਉੱਤਰ ਪ੍ਰਦੇਸ਼, ਪੰਜਾਬ ਸਮੇਤ 5 ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਪੈਟਰੋਲ-ਡੀਜ਼ਲ ਵਾਂਗ ਗੈਸ ਵੀ ਸਸਤੀ ਕਰੇਗੀ।
1 ਜਨਵਰੀ 2022 ਤੋਂ ਵਧੇਗੀ LPG ਦੀ ਕੀਮਤ?
ਹਾਲਾਂਕਿ, ਦੀਵਾਲੀ ਤੋਂ ਪਹਿਲਾਂ ਹੀ ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਐੱਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 'ਚ 266 ਰੁਪਏ ਦਾ ਭਾਰੀ ਵਾਧਾ ਹੋਇਆ ਹੈ, ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਹ ਵਾਧਾ ਸਿਰਫ ਕਮਰਸ਼ੀਅਲ ਸਿਲੰਡਰ 'ਚ ਹੀ ਕੀਤਾ ਗਿਆ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦਿੱਲੀ ਵਿੱਚ ਕਮਰਸ਼ੀਅਲ ਸਿਲੰਡਰ ਦੀ ਕੀਮਤ ਅਜੇ ਵੀ 2000 ਰੁਪਏ ਤੋਂ ਪਾਰ ਹੈ। ਪਹਿਲਾਂ ਇਹ 1733 ਰੁਪਏ ਸੀ। ਇਸ ਦੇ ਨਾਲ ਹੀ 19 ਕਿਲੋ ਦਾ ਸਿਲੰਡਰ, ਜੋ ਕਿ ਮੁੰਬਈ ਵਿੱਚ 1683 ਰੁਪਏ ਵਿੱਚ ਮਿਲਦਾ ਹੈ, ਫਿਲਹਾਲ 1950 ਰੁਪਏ ਵਿੱਚ ਮਿਲ ਰਿਹਾ ਹੈ। ਕੋਲਕਾਤਾ ਵਿੱਚ 19 ਕਿਲੋ ਦਾ ਇੰਡੇਨ ਗੈਸ ਸਿਲੰਡਰ 2073.50 ਰੁਪਏ ਵਿੱਚ ਮਿਲ ਰਿਹਾ ਹੈ ਅਤੇ ਚੇਨਈ ਵਿੱਚ 19 ਕਿਲੋ ਦਾ ਸਿਲੰਡਰ 2133 ਰੁਪਏ ਵਿੱਚ ਮਿਲ ਰਿਹਾ ਹੈ।
ਇਸ ਦੇ ਨਾਲ ਹੀ ਨਵੇਂ ਸਾਲ 'ਚ ਡਿਜੀਟਲ ਪੇਮੈਂਟ ਨੂੰ ਲੈ ਕੇ ਵੱਡਾ ਬਦਲਾਅ ਹੋਵੇਗਾ। ਹੁਣ ਤੋਂ ਸਾਰੇ ਬੈਂਕ ਇਸ ਸਬੰਧੀ ਆਪਣੇ ਗਾਹਕਾਂ ਨੂੰ ਜਾਣਕਾਰੀ ਦੇ ਰਹੇ ਹਨ। ਮੁਫਤ ਮਹੀਨਾਵਾਰ ਸੀਮਾ ਖਤਮ ਹੋਣ ਤੋਂ ਬਾਅਦ ਡਿਜੀਟਲ ਭੁਗਤਾਨਾਂ ਲਈ ਵਧੇ ਹੋਏ ਖਰਚੇ ਲਾਗੂ ਹੋਣਗੇ।
ਬਹੁਤ ਸਾਰੇ ਬੈਂਕ ਹੁਣ 1 ਜਨਵਰੀ, 2022 ਤੋਂ ਮੁਫਤ ਸੀਮਾ ਏਟੀਐਮ ਟ੍ਰਾਂਜੈਕਸ਼ਨ ਫੀਸ ਜੋ ਪਹਿਲਾਂ 20 ਰੁਪਏ ਸੀ ਉਹ ਹੁਣ ਵੱਧ ਕੇ 21 ਰੁਪਏ ਅਤੇ ਜੀਐਸਟੀ ਚਾਰਜ ਹੋ ਜਾਵੇਗੀ। ਹੁਣ ਗਾਹਕਾਂ ਨੂੰ ਪਹਿਲਾਂ ਦੇ ਮੁਕਾਬਲੇ ਕੁੱਝ ਰੁਪਏ ਜ਼ਿਆਦਾ ਦੇਣੇ ਪੈਣਗੇ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।