Home /News /lifestyle /

LPG Price Today: ਸਸਤਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ, ਜਾਣੋ ਕਿੰਨੀਆਂ ਘਟੀਆਂ ਕੀਮਤਾਂ

LPG Price Today: ਸਸਤਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ, ਜਾਣੋ ਕਿੰਨੀਆਂ ਘਟੀਆਂ ਕੀਮਤਾਂ

ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਬੁੱਧਵਾਰ ਸਵੇਰੇ ਐਲਪੀਜੀ ਸਿਲੰਡਰ (LPG Cylinder Price Today) ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਅੱਜ ਕੰਪਨੀਆਂ ਨੇ ਖਪਤਕਾਰਾਂ 'ਤੇ ਕੋਈ ਬੋਝ ਨਹੀਂ ਪਾਇਆ, ਸਗੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 135 ਰੁਪਏ ਸਸਤਾ ਕਰ ਦਿੱਤੀ ਹੈ।

  • Share this:

ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਬੁੱਧਵਾਰ ਸਵੇਰੇ ਐਲਪੀਜੀ ਸਿਲੰਡਰ (LPG Cylinder Price Today) ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਅੱਜ ਕੰਪਨੀਆਂ ਨੇ ਖਪਤਕਾਰਾਂ 'ਤੇ ਕੋਈ ਬੋਝ ਨਹੀਂ ਪਾਇਆ, ਸਗੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 135 ਰੁਪਏ ਸਸਤਾ ਕਰ ਦਿੱਤੀ ਹੈ। ਪੈਟਰੋਲੀਅਮ ਕੰਪਨੀ ਇੰਡੀਅਨ ਆਇਲ (Indian Oil) ਨੇ ਆਪਣੇ ਐਲਪੀਜੀ ਸਿਲੰਡਰ ਦੇ ਰੇਟ ਵਿੱਚ ਇਹ ਕਟੌਤੀ ਕੀਤੀ ਹੈ। ਹੁਣ ਇੰਡੇਨ ਗੈਸ (Indane Gas) ਦਾ ਕਮਰਸ਼ੀਅਲ ਐਲਪੀਜੀ ਸਿਲੰਡਰ (Commercial LPG Cylinder) 135 ਰੁਪਏ ਸਸਤਾ ਹੋਵੇਗਾ।

ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਐਲਪੀਜੀ ਸਿਲੰਡਰ (Domestic LPG Cylinder) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਘਰੇਲੂ ਸਿਲੰਡਰ ਫਿਲਹਾਲ 19 ਮਈ ਨੂੰ ਜਾਰੀ ਕੀਤੇ ਰੇਟ 'ਤੇ ਵੇਚਿਆ ਜਾ ਰਿਹਾ ਹੈ।

ਅੱਜ ਤੋਂ ਕਮਰਸ਼ੀਅਲ ਸਿਲੰਡਰ (Commercial LPG Cylinder) ਦੇ ਨਵੇਂ ਰੇਟ

ਅੱਜ 1 ਜੂਨ ਤੋਂ ਕਮਰਸ਼ੀਅਲ ਸਿਲੰਡਰ (Commercial LPG Cylinder ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਹਨ। ਹੁਣ 19 ਕਿਲੋ ਦੇ ਵਪਾਰਕ ਸਿਲੰਡਰ 'ਤੇ 135 ਰੁਪਏ ਦੀ ਰਾਹਤ ਮਿਲੇਗੀ ਅਤੇ ਦਿੱਲੀ 'ਚ ਇਸ ਦੀ ਨਵੀਂ ਕੀਮਤ 2,219 ਰੁਪਏ ਹੋਵੇਗੀ, ਜੋ ਪਹਿਲਾਂ 2,355 ਰੁਪਏ ਸੀ। ਇਸੇ ਤਰ੍ਹਾਂ ਕੋਲਕਾਤਾ 'ਚ ਵਪਾਰਕ ਸਿਲੰਡਰ 2,454 ਰੁਪਏ ਦੀ ਬਜਾਏ 2,322 ਰੁਪਏ 'ਚ ਮਿਲੇਗਾ। ਮੁੰਬਈ 'ਚ ਵੀ ਇਸ ਦੀ ਕੀਮਤ ਹੁਣ ਤੱਕ 2,306 ਰੁਪਏ ਤੋਂ ਘੱਟ ਕੇ 2,171.50 ਰੁਪਏ 'ਤੇ ਆ ਗਈ ਹੈ, ਜਦਕਿ ਚੇਨਈ 'ਚ ਐੱਲ.ਪੀ.ਜੀ. ਸਿਲੰਡਰ ਹੁਣ 2,508 ਰੁਪਏ ਦੀ ਬਜਾਏ 2,373 ਰੁਪਏ 'ਚ ਵਿਕੇਗਾ।

ਇਸ ਤੋਂ ਪਹਿਲਾਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਇਆ ਸੀ

ਪਿਛਲੇ ਦੋ ਮਹੀਨਿਆਂ ਦੌਰਾਨ ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਕਈ ਵਾਰ ਵਧੀਆਂ ਹਨ। ਮਾਰਚ ਵਿੱਚ ਦਿੱਲੀ ਵਿੱਚ 19 ਕਿਲੋ ਦਾ ਸਿਲੰਡਰ ਮਹਿਜ਼ 2,012 ਰੁਪਏ ਵਿੱਚ ਵਿਕ ਰਿਹਾ ਸੀ। 1 ਅਪ੍ਰੈਲ ਨੂੰ ਇਸ ਦੀ ਕੀਮਤ ਵਧਾ ਕੇ 2,253 ਰੁਪਏ ਕਰ ਦਿੱਤੀ ਗਈ, ਫਿਰ 1 ਮਈ ਨੂੰ ਵੀ ਇਸ ਦੀ ਕੀਮਤ 102 ਰੁਪਏ ਵਧ ਗਈ, ਜਿਸ ਤੋਂ ਬਾਅਦ ਕਮਰਸ਼ੀਅਲ ਸਿਲੰਡਰ (Commercial LPG Cylinder ਦੀ ਕੀਮਤ 2,354 ਰੁਪਏ ਹੋ ਗਈ।

ਮਈ 'ਚ ਹੋਇਆ ਹੈ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਦੋ ਵਾਰ ਵਾਧਾ

ਪੈਟਰੋਲੀਅਮ ਕੰਪਨੀਆਂ ਨੇ ਅੱਜ ਘਰੇਲੂ ਰਸੋਈ ਗੈਸ ਸਿਲੰਡਰ ਦੇ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਪਰ ਮਈ 'ਚ ਹੀ ਇਸ ਦੀਆਂ ਕੀਮਤਾਂ 'ਚ ਦੋ ਵਾਰ ਵਾਧਾ ਕੀਤਾ ਗਿਆ ਹੈ। ਪਹਿਲਾਂ 7 ਮਈ ਨੂੰ ਕੰਪਨੀਆਂ ਨੇ 14.2 ਕਿਲੋ ਦੇ ਸਿਲੰਡਰ 'ਤੇ 50 ਰੁਪਏ ਦਾ ਵਾਧਾ ਕੀਤਾ ਅਤੇ ਫਿਰ 19 ਮਈ ਨੂੰ 3.50 ਰੁਪਏ ਦਾ ਵਾਧਾ ਕੀਤਾ, ਜਿਸ ਤੋਂ ਬਾਅਦ ਦਿੱਲੀ-ਮੁੰਬਈ 'ਚ ਘਰੇਲੂ ਸਿਲੰਡਰ ਦੀਆਂ ਕੀਮਤਾਂ ਇਕ ਹਜ਼ਾਰ ਰੁਪਏ ਤੋਂ ਉੱਪਰ ਪਹੁੰਚ ਗਈਆਂ। 7 ਮਈ ਨੂੰ ਵਪਾਰਕ ਗੈਸ ਸਿਲੰਡਰ 10 ਰੁਪਏ ਸਸਤਾ ਹੋਇਆ ਸੀ, ਜਦਕਿ 19 ਮਈ ਨੂੰ ਇਸ ਦੀਆਂ ਕੀਮਤਾਂ 'ਚ 8 ਰੁਪਏ ਦਾ ਵਾਧਾ ਕੀਤਾ ਗਿਆ ਸੀ।

ਦਿੱਲੀ ਵਿੱਚ ਸਭ ਤੋਂ ਵੱਧ ਕਟੌਤੀ

ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਅੱਜ ਰਾਜਧਾਨੀ ਦਿੱਲੀ 'ਚ ਵਪਾਰਕ LPG ਸਿਲੰਡਰ ਦੀਆਂ ਕੀਮਤਾਂ 'ਚ ਸਭ ਤੋਂ ਵੱਡੀ ਕਟੌਤੀ ਕੀਤੀ ਹੈ। ਇੱਥੇ 19 ਕਿਲੋ ਦਾ ਐਲਪੀਜੀ ਸਿਲੰਡਰ ਅੱਜ 136 ਰੁਪਏ ਸਸਤਾ ਹੋ ਗਿਆ ਹੈ, ਜਦੋਂ ਕਿ ਕੋਲਕਾਤਾ ਵਿੱਚ ਇਸ ਦੀਆਂ ਕੀਮਤਾਂ ਵਿੱਚ 133 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁੰਬਈ 'ਚ 135.50 ਰੁਪਏ ਪ੍ਰਤੀ ਸਿਲੰਡਰ ਦੀ ਕੀਮਤ ਘਟੀ ਹੈ, ਜਦਕਿ ਚੇਨਈ 'ਚ ਵਪਾਰਕ ਸਿਲੰਡਰ ਦੀ ਕੀਮਤ ਅੱਜ 135 ਰੁਪਏ ਘੱਟ ਗਈ ਹੈ।

Published by:Krishan Sharma
First published:

Tags: Inflation, LPG cylinders