• Home
  • »
  • News
  • »
  • lifestyle
  • »
  • LPG SUBSIDY IS AVAILABLE RS 79 TO 237 ON LPG CYLINDER CHECK YOUR BANK ACCOUNT GH AP

ਸਰਕਾਰ ਨੇ ਫ਼ਿਰ ਸ਼ੁਰੂ ਕੀਤੀ LPG ਸਬਸਿਡੀ, ਚੈੱਕ ਕਰੋ ਤੁਹਾਡੇ ਖ਼ਾਤੇ ਵਿੱਚ ਪੈਸੇ ਆਏ ਜਾਂ ਨਹੀਂ

ਜਾਣਕਾਰੀ ਮੁਤਾਬਕ ਹੁਣ ਐਲਪੀਜੀ ਉਪਭੋਗਤਾਵਾਂ ਨੂੰ 79.26 ਰੁਪਏ ਤੋਂ ਲੈਕੇ 237.78 ਰੁਪਏ ਤੱਕ ਸਬਸਿਡੀ ਦੇ ਰੂਪ ਵਿੱਚ ਦਿੱਤੇ ਜਾ ਰਹੇ ਹਨ। ਅਜਿਹੇ ਵਿੱਚ ਤੁਸੀਂ ਵੀ ਜ਼ਰੂਰ ਵੇਖੋ ਕਿ ਤੁਹਾਨੂੰ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਆਏ ਹਨ ਜਾਂ ਨਹੀਂ।

ਸਰਕਾਰ ਨੇ ਫ਼ਿਰ ਸ਼ੁਰੂ ਕੀਤੀ LPG ਸਬਸਿਡੀ, ਚੈੱਕ ਕਰੋ ਤੁਹਾਡੇ ਖ਼ਾਤੇ ਵਿੱਚ ਪੈਸੇ ਆਏ ਜਾਂ ਨਹੀਂ

  • Share this:
ਰਸੋਈ ਗੈਸ ਸਿਲੰਡਰ 'ਤੇ ਇੱਕ ਵਾਰ ਫਿਰ ਤੋਂ ਭਾਰਤ ਸਰਕਾਰ ਵਲੋਂ ਰਾਹਤ (ਸਬਸਿਡੀ) ਦਿੱਤੀ ਜਾ ਰਹੀ ਹੈ। ਸਰਕਾਰ ਵਲੋਂ ਫਿਰ ਤੋਂ ਗਾਹਕਾਂ ਦੇ ਬੈਂਕ ਖਾਤਿਆਂ ਵਿੱਚ ਰਾਹਤ ਦੀ ਰਕਮ ਪਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹੁਣ ਐਲਪੀਜੀ ਉਪਭੋਗਤਾਵਾਂ ਨੂੰ 79.26 ਰੁਪਏ ਤੋਂ ਲੈਕੇ 237.78 ਰੁਪਏ ਤੱਕ ਸਬਸਿਡੀ ਦੇ ਰੂਪ ਵਿੱਚ ਦਿੱਤੇ ਜਾ ਰਹੇ ਹਨ। ਅਜਿਹੇ ਵਿੱਚ ਤੁਸੀਂ ਵੀ ਜ਼ਰੂਰ ਵੇਖੋ ਕਿ ਤੁਹਾਨੂੰ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਆਏ ਹਨ ਜਾਂ ਨਹੀਂ।

ਸਬਸਿਡੀ ਨੂੰ ਲੈ ਕੇ ਭੰਬਲਭੂਸਾ
ਇਸ ਸਬਸਿਡੀ ਨੂੰ ਲੈ ਕੇ ਲੋਕਾਂ ਵਿੱਚ ਭੰਬਲਭੂਸਾ ਹੈ ਕਿਉਂਕਿ ਕੁੱਝ ਐਲਪੀਜੀ ਗਾਹਕਾਂ ਨੂੰ 79.26 ਰੁਪਏ ਪ੍ਰਤੀ ਸਿਲੰਡਰ ਸਬਸਿਡੀ ਦੇ ਰੂਪ ਵਿੱਚ ਮਿਲ ਰਹੇ ਹਨ ਅਤੇ ਉੱਥੇ ਹੀ ਕਈ ਲੋਕਾਂ ਨੂੰ 158.52 ਰੁਪਏ ਜਾਂ 237.78 ਰੁਪਏ ਮਿਲ ਰਹੇ ਹਨ।

ਤੁਸੀਂ ਘਰ ਬੈਠ ਕੇ ਦੇਖ ਸਕਦੇ ਹੋ ਕਿ ਤੁਹਾਨੂੰ ਸਬਸਿਡੀ ਮਿਲ ਰਹੀ ਹੈ ਜਾਂ ਨਹੀਂ
>> ਸਭ ਤੋਂ ਪਹਿਲਾਂ ਤੁਹਾਨੂੰ ਇੰਡੀਅਨ ਆਇਲ ਦੀ ਵੈੱਬਸਾਈਟ https://cx.indianoil.in/ ਤੇ ਵਿਜ਼ਿਟ ਕਰਨਾ ਪਏਗਾ।
>> ਹੁਣ ਤੁਹਾਨੂੰ Subsidy Status ਅਤੇ Proceed ਉੱਤੇ ਕਲਿੱਕ ਕਰਨਾ ਪਏਗਾ।
>> ਇਸ ਤੋਂ ਬਾਅਦ ਤੁਹਾਨੂੰ Subsidy Related (PAHAL) ਦੇ ਆਪਸ਼ਨ ਉੱਤੇ ਕਲਿੱਕ ਕਰਨਾ ਹੈ। ਫਿਰ ਤੁਹਾਨੂੰ Subsidy Not Received ਉੱਤੇ ਕਲਿੱਕ ਕਰਨਾ ਹੈ।
>> ਹੁਣ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਅਤੇ LPG ID ਦਰਜ ਕਰਨੀ ਹੈ।
>> ਇਸ ਤੋਂ ਬਾਅਦ ਇਸਨੂੰ ਵੈਰੀਫਾਈ ਕਰਕੇ ਸਬਮਿਟ ਕਰਨਾ ਹੈ।
>> ਹੁਣ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ।

ਇਹਨਾਂ ਲੋਕਾਂ ਨੂੰ ਮਿਲਦੀ ਹੈ LPG ਸਬਸਿਡੀ:

ਵੱਖ-ਵੱਖ ਰਾਜਾਂ ਵਿੱਚ LPG ਦੀ ਸਬਸਿਡੀ ਵੱਖ-ਵੱਖ ਤੈਅ ਹੈ, ਜਿੰਨ੍ਹਾਂ ਲੋਕਾਂ ਦੀ ਸਾਲਾਨਾ ਕਮਾਈ 10 ਲੱਖ ਜਾਂ ਇਸ ਤੋਂ ਜ਼ਿਆਦਾ ਹੈ, ਉਹਨਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਂਦੀ ਹੈ। 10 ਲੱਖ ਰੁਪਏ ਦੀ ਸਾਲਾਨਾ ਕਮਾਈ ਪਤੀ ਅਤੇ ਪਤਨੀ ਦੋਨਾਂ ਦੀ ਕਮਾਈ ਨੂੰ ਮਿਲਾ ਕੇ ਹੋਣੀ ਚਾਹੀਦੀ ਹੈ।

14 ਕਿੱਲੋ ਵਾਲੇ ਸਿਲੰਡਰ ਦਾ ਵਜਨ ਵੀ ਹੁਣ ਹੋ ਸਕਦਾ ਹੈ ਘੱਟ:

ਕੇਂਦਰ ਸਰਕਾਰ ਨੇ ਘਰੇਲੂ ਰਸੋਈ ਗੈਸ (LPG) ਸਿਲੰਡਰਾਂ ਦਾ ਵਜਨ ਘੱਟ ਕਰਨ ਦੀ ਤਿਆਰੀ ਕਰ ਲਈ ਹੈ। 14.2 ਕਿਲੋਗ੍ਰਾਮ ਵਜ਼ਨ ਵਾਲੇ ਗੈਸ ਸਿਲੰਡਰ (LPG Customers) ਦੀ ਢੋਆ-ਢੁਆਈ 'ਚ ਔਰਤਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਇਸ ਦਾ ਭਾਰ ਘਟਾਉਣ ਸਮੇਤ ਕਈ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ।
Published by:Amelia Punjabi
First published: