Home /News /lifestyle /

ਮੇਖ ਰਾਸ਼ੀ ਦੇ ਲੋਕਾਂ ਲਈ ਇਹ ਰਤਨ ਪਾਉਣੇ ਹਨ ਸ਼ੁਭ, ਜਾਣੋ ਕਿਹੜਾ ਰਤਨ ਪਾਉਣ ਨਾਲ ਮਿਲਦਾ ਹੈ ਕੀ ਲਾਭ

ਮੇਖ ਰਾਸ਼ੀ ਦੇ ਲੋਕਾਂ ਲਈ ਇਹ ਰਤਨ ਪਾਉਣੇ ਹਨ ਸ਼ੁਭ, ਜਾਣੋ ਕਿਹੜਾ ਰਤਨ ਪਾਉਣ ਨਾਲ ਮਿਲਦਾ ਹੈ ਕੀ ਲਾਭ

ਮੇਖ ਰਾਸ਼ੀ ਦੇ ਲੋਕਾਂ ਲਈ ਇਹ ਰਤਨ ਪਾਉਣੇ ਹਨ ਸ਼ੁਭ, ਜਾਣੋ ਕਿਹੜਾ ਰਤਨ ਪਾਉਣ ਨਾਲ ਮਿਲਦਾ ਹੈ ਕੀ ਲਾਭ

ਮੇਖ ਰਾਸ਼ੀ ਦੇ ਲੋਕਾਂ ਲਈ ਇਹ ਰਤਨ ਪਾਉਣੇ ਹਨ ਸ਼ੁਭ, ਜਾਣੋ ਕਿਹੜਾ ਰਤਨ ਪਾਉਣ ਨਾਲ ਮਿਲਦਾ ਹੈ ਕੀ ਲਾਭ

Gems For Aries: ਕਿਸੇ ਵੀ ਰਾਸ਼ੀ ਦਾ ਰਤਨ ਪਾਉਣ ਵੇਲੇ ਗ੍ਰਹਿਆਂ ਦੀ ਸਥਿਤੀ ਤੇ ਦਿਸ਼ਾ ਦਾ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ। ਜੇਕਰ ਤੁਸੀਂ ਗ਼ਲਤ ਰਤਨ ਪਹਿਣਦੇ ਹੋ ਜਾਂ ਫਿਰ ਰਤਨ ਪਾਉਣ ਲੱਗਿਆ ਗ੍ਰਹਿਆਂ ਦੀ ਸਥਿਤੀ ਠੀਕ ਨਹੀਂ ਹੈ, ਤਾਂ ਇਸਦੇ ਮਾੜੇ ਨਤੀਜੇ ਵੀ ਹੋ ਸਕਦੇ ਹਨ।

 • Share this:

  Gemstones For Aries: ਸਾਡੀਆਂ ਰਾਸ਼ੀਆਂ ਦਾ ਸਿੱਧਾ ਸੰਬੰਧ ਗ੍ਰਹਿਆਂ ਨਾਲ ਹੈ। ਗ੍ਰਹਿਆਂ ਦੀ ਬਦਲਦੀ ਸਥਿਤੀ ਰਾਸ਼ੀਆਂ ਨੂੰ ਪ੍ਰਭਾਵਿਤ ਕਰਦੀ ਹੈ। ਜਿਸਦਾ ਅਸਰ ਸਾਡੇ ਜੀਵਨ ਉੱਤ ਹੁੰਦਾ ਹੈ। ਗ੍ਰਹਿ ਦੋਸ਼ ਹੋਣ ਕਰਕੇ ਤੁਹਾਨੂੰ ਜੀਵਨ ਵਿੱਚ ਕਈ ਸਮੱਸਿਆਵਾਂ ਆ ਸਕਦੀਆਂ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੁਝ ਰਤਨਾ ਨੂੰ ਪਹਿਣਨ ਨਾਲ ਗ੍ਰਹਿ ਦੋਸ਼ ਦੂਰ ਕੀਤਾ ਜਾ ਸਕਦਾ ਹੈ। ਵੱਖ ਵੱਖ ਰਾਸ਼ੀਆਂ ਲਈ ਵੱਖੋ ਵੱਖਰੀ ਤਰ੍ਹਾਂ ਦੇ ਰਤਨ ਪਾਉਣ ਦੀ ਸਲਾਹ ਦਿੱਤੀ ਗਈ ਹੈ।

  ਇਸਦੇ ਨਾਲ ਜੋਤਿਸ਼ ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਵੀ ਰਾਸ਼ੀ ਦਾ ਰਤਨ ਪਾਉਣ ਵੇਲੇ ਗ੍ਰਹਿਆਂ ਦੀ ਸਥਿਤੀ ਤੇ ਦਿਸ਼ਾ ਦਾ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ। ਜੇਕਰ ਤੁਸੀਂ ਗ਼ਲਤ ਰਤਨ ਪਹਿਣਦੇ ਹੋ ਜਾਂ ਫਿਰ ਰਤਨ ਪਾਉਣ ਲੱਗਿਆ ਗ੍ਰਹਿਆਂ ਦੀ ਸਥਿਤੀ ਠੀਕ ਨਹੀਂ ਹੈ, ਤਾਂ ਇਸਦੇ ਮਾੜੇ ਨਤੀਜੇ ਵੀ ਹੋ ਸਕਦੇ ਹਨ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਮੇਖ ਰਾਸ਼ੀ ਨਾਲ ਸੰਬੰਧਤ ਲੋਕਾਂ ਕਿਹੜਾ ਰਤਨ ਪਾਉਣਾ ਚਾਹੀਦਾ ਹੈ ਅਤੇ ਇਸਦੇ ਕੀ ਫ਼ਾਇਦੇ ਹਨ।

  ਮੇਖ ਰਾਸ਼ੀ ਦੇ ਲੋਕਾਂ ਦਾ ਰਤਲ

  ਮੂੰਗਾ ਰਤਨ- ਮੇਖ ਰਾਸ਼ੀ ਦੇ ਲੋਕਾਂ ਲਈ ਮੂੰਗਾ ਰਤਨ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸਨੂੰ ਪਹਿਣਨ ਦੇ ਬਹੁਤ ਸਾਰੇ ਫ਼ਾਇਦੇ ਹਨ। ਮੇਖ ਰਾਸ਼ੀ ਮੰਗਲ ਗ੍ਰਹਿ ਨਾਲ ਸੰਬੰਧਤ ਹੈ। ਇਸਦੇ ਨਾਲ ਹੀ ਮੂੰਗਾ ਰਤਨ ਦਾ ਸੰਬੰਧ ਵੀ ਮੰਗਲ ਗ੍ਰਹਿ ਨਾਲ ਹੀ ਦਰਸਾਇਆ ਜਾਂਦਾ ਹੈ। ਇਸ ਲਈ ਹੀ ਇਸਨੂੰ ਮੇਖ ਰਾਸ਼ੀ ਦੇ ਲੋਕਾਂ ਲਈ ਚੰਗਾ ਸਮਝਿਆ ਜਾਂਦਾ ਹੈ। ਇਸਨੂੰ ਪਹਿਣਨ ਨਾਲ ਗ੍ਰਹਿ ਦੋਸ਼ ਦੂਰ ਹੁੰਦੇ ਹਨ। ਇਸਨੂੰ ਪਹਿਣਨ ਨਾਲ ਆਰਥਿਕ ਸਥਿਤੀ ਵੀ ਮਜ਼ਬੂਤ ਹੁੰਦੀ ਹੈ। ਧਨ ਦੌਲਤ ਤੇ ਤਰੱਕੀ ਮਿਲਦੀ ਹੈ। ਇਸ ਰਤਨ ਨੂੰ ਜੀਵਨ ਖ਼ੁਸ਼ਹਾਲੀ, ਸਿਹਤ ਤੇ ਰਿਸ਼ਤਿਆਂ ਲਈ ਵੀ ਸ਼ੁਭ ਮੰਨਿਆਂ ਜਾਂਦਾ ਹੈ।

  ਮੇਖ ਰਾਸ਼ੀ ਦੇ ਲੋਕਾਂ ਨੂੰ ਮੂੰਗਾ ਰਤਨ ਹੱਥ ਦੀ ਤੀਜੀ ਉਂਗਲ ਜਾਂ ਚੀਚੀ ਦੇ ਵਿੱਚ ਪਹਿਣਨਾ ਚਾਹੀਦਾ ਹੈ। ਇਸ ਨੂੰ ਪਹਿਣਨ ਦਾ ਸ਼ੁਭ ਦਿਨ ਮੰਗਲਵਾਰ ਹੈ। ਇਸ ਰਤਨ ਨੂੰ ਬਣਵਾਉਣ ਲੱਗਿਆ ਧਿਆਨ ਰੱਖਣਾ ਚਾਹੀਦਾ ਹੈ ਕਿ ਇਸਨੂੰ ਹਮੇਸ਼ਾ ਤਾਂਬੇ ਦੀ ਧਾਤ ਵਿੱਚ ਹੀ ਜੜਵਾਉਣਾ ਚਾਹੀਦਾ ਹੈ। ਇਹ ਤੁਹਾਡੇ ਲਈ ਬਹੁਤ ਸ਼ੁਭ ਸਾਬਿਤ ਹੋਵੇਗਾ।

  ਹੀਰਾ ਰਤਨ- ਮੇਖ ਰਾਸ਼ੀ ਦੇ ਲੋਕਾਂ ਲਈ ਹੀਰਾ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸਨੂੰ ਪਹਿਣਨ ਨਾਲ ਗ੍ਰਹਿ ਦੋਸ਼ ਦੂਰ ਹੁੰਦੇ ਹਨ। ਇਸਨੂੰ ਪਹਿਣਨ ਨਾਲ ਰੁਕੇ ਹੋਏ ਕੰਮ ਪੂਰੇ ਹੁੰਦੇ ਹਨ ਅਤੇ ਜੀਵਨ ਵਿੱਚ ਖ਼ੁਸ਼ਹਾਲੀ ਆਉਂਦੀ ਹੈ। ਇਸਨੂੰ ਪਹਿਣਨ ਨਾਲ ਕੰਮ ਕਰਨ ਲਈ ਉਤਸ਼ਾਹ ਮਿਲਦਾ ਹੈ। ਹੀਰੇ ਅਤੇ ਮੂੰਗਾ ਰਤਨ ਤੋਂ ਇਲਾਵਾ ਮੇਖ ਰਾਸ਼ੀ ਦੇ ਲੋਕ ਨੀਲਮ, ਪੁਖਰਾਜ ਤੇ ਸੁਰਜਕਾਂਤ ਵਰਗੇ ਰਤਨਾਂ ਨੂੰ ਵੀ ਪਹਿਣ ਸਕਦੇ ਹਨ।

  Published by:Tanya Chaudhary
  First published:

  Tags: Astrology, Horoscope, Zodiac