Home /News /lifestyle /

Luxury Vehicle ਬਾਜ਼ਾਰ ਦੇ ਵਿਕਾਸ 'ਚ ਰੁਕਾਵਟ ਬਣ ਰਿਹਾ ਉੱਚ ਟੈਕਸ- Audi

Luxury Vehicle ਬਾਜ਼ਾਰ ਦੇ ਵਿਕਾਸ 'ਚ ਰੁਕਾਵਟ ਬਣ ਰਿਹਾ ਉੱਚ ਟੈਕਸ- Audi

Luxury Vehicle ਬਾਜ਼ਾਰ ਦੇ ਵਿਕਾਸ 'ਚ ਰੁਕਾਵਟ ਬਣ ਰਿਹਾ ਉੱਚ ਟੈਕਸ- Audi

Luxury Vehicle ਬਾਜ਼ਾਰ ਦੇ ਵਿਕਾਸ 'ਚ ਰੁਕਾਵਟ ਬਣ ਰਿਹਾ ਉੱਚ ਟੈਕਸ- Audi

ਵਾਹਨ ਨਿਰਮਾਤਾ ਕੰਪਨੀਆਂ ਨਵੇਂ ਮਾਡਲਾਂ ਦੀ ਲਾਂਚਿੰਗ ਨਾਲ ਤਰੱਕੀਆਂ ਦੇ ਰਾਹ 'ਤੇ ਹਨ। ਇਲੈਕਟ੍ਰਿਕ ਵਾਹਨ ਬਣਾਉਣ ਵਾਲੀਆਂ ਕੰਪਨੀਆਂ ਵੀ ਮੁਨਾਫਾ ਕਮਾ ਰਹੀਆਂ ਹਨ। ਕਿਉਂਕਿ ਲੋਕ ਪੈਟਰੋਲ ਡੀਜ਼ਲ ਦੀ ਥਾਂ ਇਲੈਕਟ੍ਰਿਕ ਵਾਹਨਾਂ ਨੂੰ ਤਰਜੀਹ ਦੇ ਰਹੇ ਹਨ। ਪਰ ਲਗਜ਼ਰੀ ਕਾਰਾਂ ਤੱਕ ਹਰ ਕਿਸੇ ਦੀ ਪਹੁੰਚ ਨਹੀਂ ਹੁੰਦੀ। ਕਿਉਂਕਿ ਇਹ ਸ਼ਾਨਦਾਰ ਗੱਡੀਆਂ ਦੀਆਂ ਕੀਮਤਾਂ ਦੇ ਨਾਲ ਟੈਕਸ ਵੀ ਹਾਈ ਲੱਗਦਾ ਹੈ। ਪਰ ਜੇ ਦੇਖਿਆ ਜਾਵੇ ਤਾਂ ਭਾਰਤ ਦੇਸ਼ ਵਿੱਚ ਕਰੋੜਪਤੀਆਂ ਦੀ ਕਮੀ ਨਹੀਂ ਹੈ ਪਰ ਫਿਰ ਵੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀਆਂ ਥੋੜਾ ਪਿੱਛੇ ਹਨ।

ਹੋਰ ਪੜ੍ਹੋ ...
  • Share this:

ਦਰਅਸਲ ਭਾਰਤ ਦੇ ਲਗਜ਼ਰੀ ਕਾਰ ਬਾਜ਼ਾਰ ਵਿੱਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ, ਪਰ ਇਹਨਾਂ ਵਾਹਨਾਂ 'ਤੇ ਉੱਚ ਟੈਕਸਾਂ ਅਤੇ ਇੱਕ ਅਣਉਚਿਤ ਰੈਗੂਲੇਟਰੀ ਮਾਹੌਲ ਕਾਰਨ ਸੈਕਟਰ 'ਦਬਾਅ' ਵਿੱਚ ਹੈ। ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਔਡੀ (Audi) ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਯਾਤਰੀ ਵਾਹਨਾਂ ਦੀ ਸਾਲਾਨਾ ਵਿਕਰੀ ਵਿੱਚ ਲਗਜ਼ਰੀ ਕਾਰਾਂ ਦੀ ਹਿੱਸੇਦਾਰੀ ਦੋ ਫੀਸਦੀ ਤੋਂ ਵੀ ਘੱਟ ਹੈ।

ਇਹ ਸੈਕਟਰ ਪਿਛਲੇ ਇੱਕ ਦਹਾਕੇ ਤੋਂ ਇਸ ਪੱਧਰ 'ਤੇ ਘਟਦਾ ਜਾ ਰਿਹਾ ਹੈ। ਔਡੀ ਦੇ ਖੇਤਰੀ ਨਿਰਦੇਸ਼ਕ (ਵਿਦੇਸ਼) ਅਲੈਗਜ਼ੈਂਡਰ ਵਾਨ ਵਾਲਡਨਬਰਗ-ਡਰੈਸਲ ਨੇ ਕਿਹਾ, ''ਅਸੀਂ ਭਾਰਤੀ ਬਾਜ਼ਾਰ 'ਤੇ ਵਿਸ਼ਵਾਸ ਕਰਦੇ ਹਾਂ। ਹਾਲਾਂਕਿ, ਸਾਨੂੰ ਇੱਥੋਂ ਤੋਂ ਜੋ ਉਮੀਦਾਂ ਸਨ, ਉਹ ਪੂਰੀਆਂ ਨਹੀਂ ਹੋ ਸਕੀਆਂ। ਇਹ ਬ੍ਰਿਕਸ ਦੇਸ਼ਾਂ ਦਾ ਹਿੱਸਾ ਹੈ ਅਤੇ ਇਸ ਨੂੰ ਦੂਜਾ ਚੀਨ ਮੰਨਿਆ ਜਾਂਦਾ ਸੀ। ਸਾਨੂੰ ਅਜੇ ਵੀ ਇਸ ਮਾਰਕੀਟ ਤੋਂ ਵੱਡੀਆਂ ਉਮੀਦਾਂ ਹਨ।

ਉੱਚ ਟੈਕਸ ਇਸ ਹਿੱਸੇ ਦੇ ਵਿਕਾਸ ਵਿੱਚ ਰੁਕਾਵਟ
ਕੰਪਨੀ ਨੇ ਕਿਹਾ ਕਿ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਅਨੁਪਾਤ ਵਿੱਚ ਲਗਜ਼ਰੀ ਵਾਹਨਾਂ ਦਾ ਹਿੱਸਾ ਬਹੁਤ ਘੱਟ ਹੈ। ਵਾਲਡਨਬਰਗ-ਡਰੈਸਲ ਨੇ ਕਿਹਾ ਕਿ ਲਗਜ਼ਰੀ ਕਾਰਾਂ ਦੀ ਵਿਕਰੀ 'ਚ ਵਾਧੇ ਦੇ ਮਾਮਲੇ 'ਚ ਭਾਰਤ ਦੂਜੇ ਏਸ਼ੀਆਈ ਦੇਸ਼ਾਂ ਤੋਂ ਪਿੱਛੇ ਹੈ। ਉਨ੍ਹਾਂ ਕਿਹਾ, 'ਮੈਂ ਭਾਰਤੀ ਬਾਜ਼ਾਰ ਨਾਲ ਪੰਜ ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੈਂ ਕਈ ਅਟਕਲਾਂ ਦੇਖੀਆਂ, ਪਰ ਹਕੀਕਤ ਬਿਲਕੁਲ ਵੱਖਰੀ ਨਿਕਲੀ ਹੈ।

ਵੱਖ-ਵੱਖ ਪੇਚੀਦਗੀਆਂ ਵਿੱਚੋਂ ਲੰਘ ਰਿਹਾ ਸੈਗਮੈਂਟ
ਲਗਜ਼ਰੀ ਵਾਹਨਾਂ 'ਤੇ ਮੌਜੂਦਾ ਸਮੇਂ 'ਚ ਸਭ ਤੋਂ ਵੱਧ 28 ਫੀਸਦੀ 'ਤੇ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਲੱਗਦਾ ਹੈ। ਇਸ ਤੋਂ ਇਲਾਵਾ ਸੇਡਾਨ ( Sedan)'ਤੇ 20 ਫੀਸਦੀ ਅਤੇ SUV 'ਤੇ 22 ਫੀਸਦੀ ਵਾਧੂ ਸੈੱਸ ਹੈ। ਇਸ ਤਰ੍ਹਾਂ ਇਨ੍ਹਾਂ ਵਾਹਨਾਂ 'ਤੇ ਕੁੱਲ ਟੈਕਸ ਲਗਭਗ 50 ਫੀਸਦੀ ਹੈ। ਔਡੀ ਇੰਡੀਆ (Audi India) ਦੇ ਮੁਖੀ ਬਲਬੀਰ ਸਿੰਘ ਢਿੱਲੋਂ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਇਹ (ਲਗਜ਼ਰੀ ਕਾਰਾਂ ਦੇ ਹਿੱਸੇ ਦੀ ਵਿਕਰੀ) ਟੈਕਸਾਂ, ਡਿਊਟੀਆਂ ਅਤੇ ਰਜ਼ਿਸਟ੍ਰੇਸ਼ਨ ਲਾਗਤ ਕਾਰਨ ਦਬਾਅ ਹੇਠ ਹੈ।” ਉਨ੍ਹਾਂ ਕਿਹਾ ਕਿ ਬਹੁਤ ਸਾਰੇ ਰਾਜਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਰਜ਼ਿਸਟ੍ਰੇਸ਼ਨ ਲਾਗਤਾਂ ਹੁੰਦੀਆਂ ਹਨ। ਇਸ 'ਚ ਕਈ ਤਰ੍ਹਾਂ ਦੀਆਂ ਪੇਚੀਦਗੀਆਂ ਹੁੰਦੀਆਂ ਹਨ, ਜੋ ਸਮੇਂ-ਸਮੇਂ 'ਤੇ ਬਦਲਦੀਆਂ ਰਹਿੰਦੀਆਂ ਹਨ।

ਲਗਜ਼ਰੀ ਬਾਜ਼ਾਰ ਵਿੱਚ ਵੱਡੀ ਸੰਭਾਵਨਾ
ਕੰਪਨੀ ਨੇ ਅੱਗੇ ਕਿਹਾ ਕਿ ਲਗਜ਼ਰੀ ਕਾਰ ਸੈਗਮੈਂਟ ਨੇ ਕੁਝ ਸਾਲ ਪਹਿਲਾਂ 40,000 ਯੂਨਿਟਾਂ ਦੀ ਵਿਕਰੀ ਦਾ ਅੰਕੜਾ ਪਾਰ ਕੀਤਾ ਸੀ ਅਤੇ ਇਹ ਹੁਣ ਵੀ ਉਸੇ ਪੱਧਰ 'ਤੇ ਹੈ। ਢਿੱਲੋਂ ਨੇ ਕਿਹਾ ਕਿ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਆਉਣ ਵਾਲੇ ਦਿਨਾਂ ਵਿੱਚ ਇਸ ਖੇਤਰ ਵਿੱਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ। “ਜਿਸ ਤਰ੍ਹਾਂ ਦਾ ਸੜਕੀ ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ, ਉਹ ਆਟੋਮੋਟਿਵ ਸੈਕਟਰ ਨੂੰ ਹੁਲਾਰਾ ਦੇਵੇਗਾ। ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਖਰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੀ। ਇਹ ਵੀ ਇੱਕ ਕਾਰਨ ਹੈ ਜੋ ਇਸ ਸੈਕਟਰ ਨੂੰ ਅੱਗੇ ਲਿਜਾਣ ਵਿੱਚ ਮਦਦ ਕਰੇਗਾ।
Published by:Drishti Gupta
First published:

Tags: Audi, Auto, Auto industry, Auto news, Cars, Life, Lifestyle

ਅਗਲੀ ਖਬਰ