Home /News /lifestyle /

ਲੀਚੀ ਖਾਣ ਵਾਲਿਆਂ ਨੂੰ ਨਹੀਂ ਕਿਸੇ ਨੁਕਸਾਨ ਦਾ ਡਰ, ਜਾਣੋ ਲੀਚੀ ਖਾਣ ਦਾ ਸਹੀ ਢੰਗ

ਲੀਚੀ ਖਾਣ ਦਾ ਸਹੀ ਤਰੀਕਾ: ਅੰਬ ਨੂੰ ਗਰਮੀਆਂ ਦਾ ਰਾਜਾ ਕਿਹਾ ਜਾਂਦਾ ਹੈ ਪਰ ਇੱਕ ਹੋਰ ਅਜਿਹਾ ਫਲ ਹੈ ਜਿਸ ਨੂੰ ਗਰਮੀਆਂ ਵਿੱਚ ਬਹੁਤ ਲੋਕ ਪਸੰਦ ਕਰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਸੁਆਦਿਸ਼ਟ ਤੇ ਰਸੀਲੀ ਲੀਚੀ ਦੀ। ਪਰ ਪਿਛਲੇ ਕੁਝ ਸਾਲਾਂ ਤੋਂ ਲੋਕਾਂ ਨੂੰ ਇਹ ਡਰ ਸਤਾਉਣ ਲੱਗਾ ਹੈ ਕਿ ਲੀਚੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਹੋਰ ਪੜ੍ਹੋ ...
  • Share this:

ਦਰਅਸਲ ਬਹੁਤ ਸਾਰੇ ਲੋਕ ਇਸ ਨੂੰ ਖਾਣ ਦਾ ਸਹੀ ਤਰੀਕਾ ਨਹੀਂ ਜਾਣਦੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਕੁੱਲ ਲੀਚੀ ਉਤਪਾਦਨ ਦਾ 75 ਫੀਸਦੀ ਹਿੱਸਾ ਬਿਹਾਰ ਵਿੱਚ ਹੁੰਦਾ ਹੈ, ਇਸ ਤੋਂ ਬਾਅਦ ਪੱਛਮੀ ਬੰਗਾਲ ਦਾ ਨੰਬਰ ਆਉਂਦਾ ਹੈ। ਬਿਹਾਰ ਦੇ ਮੁਜ਼ੱਫਰਪੁਰ ਦੀ ਲੀਚੀ ਆਪਣੇ ਰਸੀਲੇ, ਜ਼ਿਆਦਾ ਗੁਦੇ ਅਤੇ ਪਤਲੇ ਬੀਜਾਂ ਲਈ ਵਿਸ਼ਵ ਪ੍ਰਸਿੱਧ ਹੈ। ਇੱਥੇ ਲੋਕ ਇਸ ਨੂੰ ਖਾਣ ਤੋਂ ਪਹਿਲਾਂ ਘੱਟ ਤੋਂ ਘੱਟ 2 ਘੰਟੇ ਤੱਕ ਪਾਣੀ 'ਚ ਭਿਓ ਕੇ ਹੀ ਖਾਂਦੇ ਹਨ। ਹਾਲਾਂਕਿ, ਇਸ ਦਾ ਸਹੀ ਕਾਰਨ ਕੁਝ ਹੀ ਲੋਕ ਜਾਣਦੇ ਹਨ।

ਸਿਹਤ ਲਈ ਫਾਇਦੇਮੰਦਲੀਚੀ
ਲੀਚੀ ਐਂਟੀਆਕਸੀਡੈਂਟ, ਐਂਟੀ-ਡਾਇਬੀਟਿਕ ਅਤੇ ਇਮਯੂਨੋਮੋਡਿਊਲੇਟਰੀ ਤੱਤਾਂ ਨਾਲ ਭਰਪੂਰ ਹੁੰਦੀ ਹੈ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਬੀ, ਵਿਟਾਮਿਨ ਸੀ, ਨਿਆਸੀਨ, ਰਿਬੋਫਲੇਵਿਨ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਖਣਿਜ ਪਾਏ ਜਾਂਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ 'ਚ ਮਦਦ ਕਰਦੇ ਹਨ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ 10 ਤੋਂ 12 ਲੀਚੀਆਂ ਖਾਓਗੇ ਤਾਂ ਤੁਸੀਂ ਨੁਕਸਾਨ ਤੋਂ ਬਚੋਗੇ ਅਤੇ ਤੁਹਾਡੀ ਸਿਹਤ ਨੂੰ ਵੀ ਫਾਇਦਾ ਮਿਲੇਗਾ।

ਲੀਚੀ ਨੂੰ ਪਾਣੀ ਵਿੱਚ ਭਿਉਂਣ ਦਾ ਕਾਰਨ
ਅਸਲ ਵਿੱਚ ਲੀਚੀ ਦੀ ਤਸੀਰ ਗਰਮ ਹੁੰਦੀ ਹੈ। ਅਜਿਹੇ 'ਚ ਜੇਕਰ ਅਸੀਂ ਇਸ ਨੂੰ ਪਾਣੀ 'ਚ ਭਿਉਂਣ ਤੋਂ ਬਿਨਾ ਖਾ ਲੈਂਦੇ ਹਾਂ ਤਾਂ ਪੇਟ 'ਚ ਦਰਦ ਦੀ ਸਮੱਸਿਆ ਹੋ ਸਕਦੀ ਹੈ।ਅੱਜਕੱਲ੍ਹ ਲੀਚੀ ਦੇ ਉਤਪਾਦਨ ਵਿੱਚ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਅਸੀਂ ਇਸ ਨੂੰ ਚਲਦੇ ਪਾਣੀ ਨਾਲ ਧੋਂਦੇ ਹਾਂ ਤਾਂ ਕੀਟਨਾਸ਼ਕ ਦੇ ਪ੍ਰਭਾਵ ਨੂੰ ਘੱਟ ਕਰਨਾ ਮੁਸ਼ਕਲ ਹੈ। ਜੇਕਰ ਤੁਸੀਂ ਲੀਚੀ ਨੂੰ ਕੁਝ ਘੰਟੇ ਪਾਣੀ 'ਚ ਭਿਓਂ ਕੇ ਰੱਖ ਦਿਓ ਤਾਂ ਲੀਚੀ ਦਾ ਛਿਲਕਾ ਕੱਢਣਾ ਆਸਾਨ ਹੋ ਜਾਂਦਾ ਹੈ ਤੇ ਇਸ ਦੀ ਤਸੀਰ ਵੀ ਥੋੜੀ ਠੰਡੀ ਹੋ ਜਾਂਦੀ ਹੈ।

ਖਾਲੀ ਪੇਟ ਲੀਚੀ ਖਾਣ ਦੇ ਨੁਕਸਾਨ
ਹੈਲਥਲਾਈਨ ਦੇ ਅਨੁਸਾਰ, ਲੀਚੀ ਵਿੱਚ ਹਾਈਪੋਗਲਾਈਸਿਨ ਏ ਅਤੇ ਮੈਥਾਈਲੀਨ ਸਾਈਕਲੋਪ੍ਰੋਪਾਈਲ ਗਲਾਈਸੀਨ ਨਾਮਕ ਤੱਤ ਹੁੰਦੇ ਹਨ, ਜੋ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਤਰ੍ਹਾਂ ਕੰਮ ਕਰਦੇ ਹਨ। ਇਹ ਸਰੀਰ ਵਿੱਚ ਗਲੂਕੋਜ਼ ਨੂੰ ਬਣਨ ਤੋਂ ਰੋਕਦੇ ਹਨ। ਜਦੋਂ ਖਾਲੀ ਪੇਟ ਲੀਚੀ ਨੂੰ ਜ਼ਿਆਦਾ ਖਾਧਾ ਜਾਂਦਾ ਹੈ, ਤਾਂ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਖਾਲੀ ਪੇਟ ਲੀਚੀ ਖਾਣ ਨਾਲ ਚੱਕਰ ਆਉਣੇ, ਬਹੁਤ ਜ਼ਿਆਦਾ ਥਕਾਵਟ ਅਤੇ ਯਾਦਦਾਸ਼ਤ ਵੀ ਖਰਾਬ ਹੋ ਸਕਦੀ ਹੈ।
Published by:rupinderkaursab
First published:

Tags: Health, Health care, Health care tips, Health news, Health tips, Lifestyle

ਅਗਲੀ ਖਬਰ