HOME » NEWS » Life

Navratri 2019: ਨਵਰਾਤਰੇ ਦੇ ਦਿਨ ਹੁੰਦੀ ਹੈ ਮਾਂ ਬ੍ਰਹਮਚਾਰਿਣੀ ਦੀ ਪੂਜਾ, ਜਾਣੋ ਵਿਧੀ

News18 Punjab
Updated: September 30, 2019, 10:34 AM IST
share image
Navratri 2019: ਨਵਰਾਤਰੇ ਦੇ ਦਿਨ ਹੁੰਦੀ ਹੈ ਮਾਂ ਬ੍ਰਹਮਚਾਰਿਣੀ ਦੀ ਪੂਜਾ, ਜਾਣੋ ਵਿਧੀ
ਨਵਰਾਤਰੇ ਦੇ ਦਿਨ ਹੁੰਦੀ ਹੈ ਮਾਂ ਬ੍ਰਹਮਚਾਰਿਣੀ ਦੀ ਪੂਜਾ

ਮਾਨਤਾ ਅਨੁਸਾਰ ਮਾਂ ਬ੍ਰਹਮਚਾਰਿਣੀ ਨੇ ਭਗਵਾਨ ਸ਼ਿਵ ਨੂੰ ਪਤੀ ਦੇ ਰੂਪ ਵਿਚ ਪਾਉਣ ਲਈ ਕਠੋਰ ਤਪੱਸਿਆ ਕੀਤੀ ਸੀ। ਇਸ ਕਾਰਨ ਉਨ੍ਹਾਂ ਦਾ ਨਾਂ ਬ੍ਰਹਮਚਾਰਿਣੀ ਪਿਆ। ਮਾਂ ਬ੍ਰਹਮਚਾਰਿਣੀ ਦੇ ਸੱਜੇ ਹੱਥ ਵਿਚ ਮਾਲਾ ਹੈ ਅਤੇ ਦੇਵੀ ਨਾ ਖੱਬੇ ਹੱਥ ਵਿਚ ਕਮੰਡਲ ਧਾਰਨ ਕੀਤਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਜੋ ਸਾਧਕ ਵਿਧੀ ਪੂਰਵਕ ਦੇਵੀ ਦੇ ਇਸ ਰੂਪ ਦੀ ਪੂਜਾ ਕਰਦਾ ਹੈ ਉਸ ਦੀ ਕੁੰਡਲਿਨੀ ਸ਼ਕਤੀ ਜ੍ਰਾਗਿਤ ਹੋ ਜਾਂਦੀ ਹੈ।

  • Share this:
  • Facebook share img
  • Twitter share img
  • Linkedin share img
ਅੱਜ ਨਵਰਾਤਰੇ ਦੂਜਾ ਦਿਨ ਹੈ। ਅੱਜ ਮਾਂ ਨਵਦੁਰਗਾ ਦੇ ਦੂਜੇ ਰੂਪ ਮਾਂ ਬ੍ਰਹਮਚਾਰਿਣੀ ਦੀ ਪੂਜਾ ਕੀਤੀ ਜਾਂਦੀ ਹੈ। ਬ੍ਰਹਮ ਦਾ ਮਤਲਬ ਤਪੱਸਿਆ ਅਤੇ ਚਾਰਿਣੀ ਦਾ ਮਤਲਬ ਆਚਰਣ ਕਰਨਾ। ਮਾਨਤਾ ਅਨੁਸਾਰ ਮਾਂ ਬ੍ਰਹਮਚਾਰਿਣੀ ਨੇ ਭਗਵਾਨ ਸ਼ਿਵ ਨੂੰ ਪਤੀ ਦੇ ਰੂਪ ਵਿਚ ਪਾਉਣ ਲਈ ਕਠੋਰ ਤਪੱਸਿਆ ਕੀਤੀ ਸੀ। ਇਸ ਕਾਰਨ ਉਨ੍ਹਾਂ ਦਾ ਨਾਂ ਬ੍ਰਹਮਚਾਰਿਣੀ ਪਿਆ। ਮਾਂ ਬ੍ਰਹਮਚਾਰਿਣੀ ਦੇ ਸੱਜੇ ਹੱਥ ਵਿਚ ਮਾਲਾ ਹੈ ਅਤੇ ਦੇਵੀ ਨਾ ਖੱਬੇ ਹੱਥ ਵਿਚ ਕਮੰਡਲ ਧਾਰਨ ਕੀਤਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਜੋ ਸਾਧਕ ਵਿਧੀ ਪੂਰਵਕ ਦੇਵੀ ਦੇ ਇਸ ਰੂਪ ਦੀ ਪੂਜਾ ਕਰਦਾ ਹੈ ਉਸ ਦੀ ਕੁੰਡਲਿਨੀ ਸ਼ਕਤੀ ਜ੍ਰਾਗਿਤ ਹੋ ਜਾਂਦੀ ਹੈ। ਸੰਨਿਆਸੀਆਂ ਲਈ ਦੇਵੀ ਦੀ ਪੂਜਾ ਵਿਸ਼ੇਸ਼ ਰੂਪ ਨਾਲ ਫਲਦਾਈ ਹੈ।

ਨਵਰਾਤਰੇ ਦੇ ਦੂਜੇ ਦਿਨ ਇਸ ਤਰ੍ਹਾਂ ਕਰੋ ਮਾਂ ਬ੍ਰਹਮਚਾਰਿਣੀ ਦੀ ਪੂਜਾ :

ਨਵਰਾਤਰੇ ਦੇ ਦੂਜੇ ਦਿਨ ਸਵੇਰੇ ਉਠ ਕੇ ਨਿਤਕਰਮ ਅਤੇ ਨਹਾਉਣ ਤੋਂ ਬਾਅਦ ਸਫੇਦ ਜਾਂ ਪੀਲੇ ਰੰਗ ਦੇ ਕਪੜੇ ਧਾਰਣ ਕਰੋ। ਇਸ ਤੋਂ ਬਾਅਦ ਪੂਜਾ ਘਰ ਦੀ ਸਾਫ ਸਫਾਈ ਕਰ ਕੇ ਨਵਰਾਤਰੇ ਲਈ ਸਥਾਪਤ ਕਲਸ਼ ਵਿਚ ਮਾਂ ਬ੍ਰਹਮਚਾਰਿਣੀ ਦਾ ਆਹਵਾਨ ਕਰੋ। ਮਾਂ ਨੂੰ ਸਫੇਦ ਰੰਗ ਦੀ ਪੂਜਾ ਸਮੱਗਰੀ ਮਿਸ਼ਰੀ, ਸ਼ੱਕਰ ਜਾਂ ਪੰਚਾਅੰਮ੍ਰਿਤ ਅਰਪਿਤ ਕਰੇ। ਘੀ ਦੀ ਜੋਤ ਜਗ ਕਾ ਮਾਂ ਦੀ ਪੂਜਾ ਕਰੋ। ਦੁੱਧ, ਦਹੀ, ਚੀਨੀ, ਘੀ ਅਤੇ ਸ਼ਹਿਦ ਦਾ ਘੋਲ ਬਣਾ ਕੇ ਮਾਂ ਨੂੰ ਸਨਾਨ ਕਰਵਾਉ। ਮਾਂ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਫੁਲ, ਰੋਲੀ, ਚੰਦਨ ਅਤੇ ਅਕਸ਼ਿਤ ਚੜ੍ਹਾਉ। ਇਸ ਤੋਂ ਹੱਥ ਵਿਚ ਸੁਪਾਰੀ ਅਤੇ ਪਾਨ ਲੈਕੇ ਸੰਕਲਪ ਲਉ। ਇਸ ਤੋਂ ਬਾਅਦ ਨਵਰਾਤਰੇ ਲਈ ਸਥਾਪਤ ਕੀਤੇ ਕਲਸ਼ ਅਤੇ ਮਾਂ ਬ੍ਰਹਮਚਾਰਿਣੀ ਦੀ ਪੂਜਾ ਕਰੋ।
First published: September 30, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading