22 ਮਾਰਚ ਤੋਂ ਚੇਤਰ ਨਵਰਾਤਰੀ ਦਾ ਤਿਉਹਾਰ ਚੱਲ ਰਿਹਾ ਹੈ। ਨਵਰਾਤਰੀ ਦਾ ਤਿਉਹਾਰ ਪੂਰੇ 9 ਦਿਨ ਚੱਲਦਾ ਹੈ। ਇਨ੍ਹਾਂ 9 ਦਿਨਾਂ ਵਿੱਚ ਮਾਂ ਦੁਰਗਾ ਦੇ ਵੱਖ ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੌਰਾਨ ਸ਼ਰਧਾਲੂਆਂ ਦੁਆਰਾ ਸ਼ਰਧਾ ਭਾਵ ਨਾਲ ਵਰਤ ਵੀ ਰੱਖੇ ਜਾਂਦੇ ਹਨ। ਅੱਜ ਨਵਰਾਤਰੀ ਦਾ ਸੱਤਵਾਂ ਦਿਨ ਹੈ। ਸੱਤਵੇ ਨਰਾਤੇ ਨੂੰ ਮਾਂ ਦੁਰਗਾ ਦੇ ਰੂਪ ਦੇਵੀ ਕਾਲਰਾਤਰੀ ਦੀ ਪੂਜਾ ਕੀਤੀ ਜਾਂਦੀ ਹੈ। ਦੇਵੀ ਕਾਲਰਾਤਰੀ ਦਾ ਸਰੀਰ ਕਾਲਾ ਤੇ ਚਾਰ ਹੱਥ ਹਨ। ਉਨ੍ਹਾਂ ਦੇ ਚਾਰੇ ਹੱਥਾ ਵਿੱਚ ਖੜਕ, ਲੋਹਾਸਤਰ, ਵਰਮੁਦਰਾ ਅਤੇ ਅਭੈ ਮੁਦਰਾ ਫੜ੍ਹੀ ਹੋਈ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦੇਵੀ ਕਾਲਰਾਤਰੀ ਦੀ ਪੂਜਾ ਕਰਨ ਦੀ ਸਹੀ ਵਿਧੀ ਕੀ ਹੈ। ਆਓ ਜੋਤਿਸ਼ ਤੇ ਵਾਸਤੂ ਮਾਹਿਰ ਪੰਡਿਤ ਹਿਤੇਂਦਰ ਕੁਮਾਰ ਤੋਂ ਜਾਣਦੇ ਹਾਂ ਮਾਂ ਕਾਲਰਾਤਰੀ ਦੀ ਪੂਜਾ ਵਿਧੀ ਤੇ ਮੰਤਰਾਂ ਬਾਰੇ ਡਿਟੇਲ
ਦੇਵੀ ਕਾਲਰਾਤਰੀ ਦੀ ਪੂਜਾ ਵਿਧੀ
ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਨਵਰਾਤਰੀ ਦੇ ਸੱਤਵੇਂ ਦਿਨ ਦੇਵੀ ਕਾਲਰਾਤਰੀ ਦੀ ਪੂਜਾ ਹੁੰਦੀ ਹੈ। ਦੇਵੀ ਕਾਲਰਾਤਰੀ ਦੀ ਪੂਜਾ ਕਰਨ ਲਈ ਸਵੇਰੇ ਉੱਠ ਕੇ ਨਹਾਉਣ ਤੋਂ ਬਾਅਦ ਧੋਤੇ ਹੋਏ ਕੱਪੜੇ ਪਾਓ। ਇਸ ਤੋਂ ਬਾਅਦ ਦੇਵੀ ਕਾਲਰਾਤਰੀ ਦੀ ਮੂਰਤੀ ਨੂੰ ਗੰਗਾ ਜਲ ਨਾਲ ਇਸ਼ਨਾਨ ਕਰਵਾ ਕੇ ਸ਼ੁੱਧ ਕਰੋ ਅਤੇ ਦਵੀ ਨੂੰ ਲਾਲ ਰੰਗ ਦੇ ਕੱਪੜੇ ਚੜ੍ਹਾਓ। ਇਸਦੇ ਨਾਲ ਹੀ ਦੇਵੀ ਨੂੰ ਫੁੱਲ, ਖੰਮਣੀ, ਕੁਮਕੁਮ, ਪੰਜਮੇਵੇ, ਪੰਜ ਪ੍ਰਕਾਰ ਦੇ ਫ਼ਲ, ਸ਼ਹਿਦ ਤੇ ਮਠਿਆਈ ਆਦਿ ਚੜ੍ਹਾਓ। ਰਾਤ ਦੀ ਰਾਣੀ ਦੇ ਫੁੱਲ ਦੇਵੀ ਕਾਲਰਾਤਰੀ ਨੂੰ ਸਭ ਤੋਂ ਪਿਆਰੇ ਹਨ। ਦੇਵੀ ਕਾਲਰਾਤਰੀ ਨੂੰ ਸਾਰੀਆਂ ਚੀਜ਼ਾਂ ਚੜ੍ਹਾਉਣ ਤੋਂ ਬਾਅਦ ਉਨ੍ਹਾਂ ਦੀ ਆਰਤੀ ਕਰੋ। ਪੂਜਾ ਤੋਂ ਬਾਅਦ ਦੇਵੀ ਕਾਲਰਾਤਰੀ ਦੇ ਮੰਤਰਾਂ ਦਾ ਜਾਪ ਲਾਜ਼ਮੀ ਕਰਨਾ ਚਾਹੀਦਾ ਹੈ। ਦੇਵੀ ਦੇ ਮੰਤਰਾਂ ਦਾ ਜਾਪ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।
ਦੇਵੀ ਕਾਲਰਾਤਰੀ ਦੇ ਮੰਤਰਤੇ ਉਸਦਾ ਮਹੱਤਵ
ਪੂਜਾ ਦੌਰਾਨ ਦੇਵੀ ਕਾਲਰਾਤਰੀ ਦੇ ਮੰਤਰਾਂ ਦਾ ਜਾਪ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਦੇਵੀ ਕਾਲਰਾਤਰੀ ਦੇ ਮੰਤਰਾਂ ਦਾ ਜਾਪ ਕਰਨ ਨਾਲ ਹਰ ਤਰ੍ਹਾਂ ਦਾ ਡਰ ਦੂਰ ਹੁੰਦਾ ਹੈ। ਮੰਤਰਾਂ ਦਾ ਸ਼ਰਧਾ ਭਾਵ ਨਾਲ ਜਾਪ ਕਰਨ ਨਾਲ ਦੇਵੀ ਕਾਲਰਾਤਰੀ ਦੀ ਕਿਰਪਾ ਆਪਣੇ ਭਗਤਾਂ ਉੱਤੇ ਬਣੀ ਰਹਿੰਦੀ ਹੈ। ਦੇਵੀ ਆਪਣੇ ਭਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਹੈ। ਦੇਵੀ ਕਾਲਰਾਤਰੀ ਦੇ ਮੰਤਰ ਹੇਠ ਲਿਖੇ ਅਨੁਸਾਰ ਹਨ-
ਦਰਸ਼ਟ੍ਰਾਕ੍ਰਾਲਵਦਨੇ ਸ਼ਿਰੋਮਾਲਵਿਭੂਸ਼ਣੇ ।
ਚਾਮੁੰਡੇ ਮੁੰਡਮਥਨੇ ਨਾਰਾਯਣੀ ਨਮੋਸ੍ਤੁ ਤੇ ॥ ਯਾ ਦੇਵੀ ਸਰ੍ਵਭੂਤੇਸ਼ੁ ਦਯਾਰੂਪੇਣ ਸੰਸਿਥਤਾ ।
ਨਮਸਤਸਯੈ ਨਮਸਤਸਯੈ ਨਮਸਤਸਯੈ ਨਮੋ ਨਮਃ।
ਕਿਵੇਂ ਪੈਦਾ ਹੋਇਆ ਮਾਂ ਦੁਰਗਾ ਦਾ ਕਾਲਰਾਤਰੀ ਰੂਪ
ਧਾਰਮਿਕ ਪੁਰਾਣਾਂ ਦੇ ਅਨੁਸਾਰ ਮਾਂ ਦੁਰਗਾ ਦਾ ਕਾਲਰਾਤਰੀ ਰੂਪ ਚੰਦ-ਮੁੰਡਾ ਰਾਕਸ਼ ਨੂੰ ਖਤਮ ਕਰਨ ਲਈ ਪੈਦਾ ਹੋਇਆ ਸੀ। ਇਸ ਪੌਰਾਣਿਕ ਕਥਾ ਦੇ ਅਨੁਸਾਰ ਦੈਂਤ ਰਾਜੇ ਸ਼ੁੰਭ ਤੋਂ ਆਗਿਆ ਲੈ ਕੇ ਚੰਦ-ਮੁੰਡਾ ਆਪਣੀ ਚਤੁਰੰਗੀਨੀ ਸੈਨਾ ਨਾਲ ਮਾਂ ਨੂੰ ਫੜਨ ਲਈ ਗਿਰੀਰਾਜ ਹਿਮਾਲਿਆ ਦੇ ਪਹਾੜ 'ਤੇ ਗਿਆ। ਮਾਂ ਦੁਰਗਾ ਨੂੰ ਚੰਦ ਮੁੰਡਾ ਉੱਤੇ ਬਹੁਤ ਗੁੱਸਾ ਆਇਆ। ਗੁੱਸੇ ਵਿੱਚ ਦੇਵੀ ਦਾ ਮੂੰਹ ਕਾਲਾ ਹੋ ਗਿਆ। ਮਾਂ ਦੁਰਗਾ ਕਾਲਰਾਤਰੀ ਦਾ ਰੂਪ ਧਾਰ ਕੇ ਸਾਰੀਆਂ ਦਿਸ਼ਾਵਾਂ ਵਿੱਚ ਫਿਰਦੇ ਰਾਕਸ਼ਾਂ ਨੂੰ ਮਾਰ ਮਕਾਉਂਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chaitra Navratri, Chaitra Navratri 2023, Hindu, Hinduism, Religion