Home /News /lifestyle /

ਮਾਘ ਪੂਰਨਮਾਸ਼ੀ 2023: ਆਰਥਿਕ ਖੁਸ਼ਹਾਲੀ ਲਈ ਕਰੋ ਇਹ ਉਪਾਅ, ਜਾਣੋ ਸ਼ੁੱਭ ਯੋਗ

ਮਾਘ ਪੂਰਨਮਾਸ਼ੀ 2023: ਆਰਥਿਕ ਖੁਸ਼ਹਾਲੀ ਲਈ ਕਰੋ ਇਹ ਉਪਾਅ, ਜਾਣੋ ਸ਼ੁੱਭ ਯੋਗ

ਮਾਘ ਪੂਰਨਮਾਸ਼ੀ ਦੇ ਦਿਨ ਚੰਦਰਮਾ ਪੂਜਾ ਦਾ ਵੀ ਵਿਸ਼ੇਸ਼ ਮਹੱਤਵ ਹੈ

ਮਾਘ ਪੂਰਨਮਾਸ਼ੀ ਦੇ ਦਿਨ ਚੰਦਰਮਾ ਪੂਜਾ ਦਾ ਵੀ ਵਿਸ਼ੇਸ਼ ਮਹੱਤਵ ਹੈ

ਇਸ ਸੁਨਹਿਰੇ ਮੌਕੇ ਤੇ ਪ੍ਰਭੂ ਪੂਜਾ ਕਰਕੇ ਲਾਭ ਪ੍ਰਾਪਤ ਕਰ ਸਕਦੇ ਹੋ। ਆਓ ਤੁਹਾਨੂੰ ਦੱਸੀਏ ਕਿ ਆਰਥਿਕ ਪੱਖੋ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਮਾਘ ਪੂਰਨਮਾਸ਼ੀ ਨੂੰ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ –

  • Share this:

    Magh Purnima 2023: ਮਾਘ ਮਹੀਨਾ ਚੱਲ ਰਿਹਾ ਹੈ ਤੇ ਇਸ ਦੀ ਪੂਰਨਮਾਸ਼ੀ 5 ਫਰਵਰੀ ਨੂੰ ਹੈ। ਮਾਘ ਪੂਰਨਮਾਸ਼ੀ ਦੇ ਦਿਨ ਚੰਦਰਮਾ, ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ। ਇਸਦੇ ਨਾਲ ਹੀ ਇਸ ਦਿਨ ਵਰਤ, ਇਸ਼ਨਾਨ, ਦਾਨ ਦਾ ਵੀ ਬਹੁਤ ਮਹੱਤਵ ਮੰਨਿਆ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਇਸ ਦਿਨ ਪ੍ਰਯਾਗਰਾਜ ਦੇ ਸੰਗਮ ਉੱਤੇ ਇਸ਼ਨਾਨ ਕਰਨ ਨਾਲ ਭਗਵਾਨ ਵਿਸ਼ਨੂੰ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਕਿਉਂਕਿ ਮਾਘ ਮਹੀਨੇ ਦੇਵਤੇ ਪ੍ਰਿਥਵੀ ਲੋਕ ਉੱਤੇ ਆਉਂਦੇ ਹਨ।


    ਇਸ ਲਈ ਤੁਸੀਂ ਵੀ ਇਸ ਸੁਨਹਿਰੇ ਮੌਕੇ ਤੇ ਪ੍ਰਭੂ ਪੂਜਾ ਕਰਕੇ ਲਾਭ ਪ੍ਰਾਪਤ ਕਰ ਸਕਦੇ ਹੋ। ਆਓ ਤੁਹਾਨੂੰ ਦੱਸੀਏ ਕਿ ਆਰਥਿਕ ਪੱਖੋ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਮਾਘ ਪੂਰਨਮਾਸ਼ੀ ਨੂੰ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ –


    ਮਾਘ ਪੂਰਨਮਾਸ਼ੀ ਦਾ ਸਮਾਂ ਤੇ ਸ਼ੁੱਭ ਯੋਗ


    ਇਸ ਸਾਲ ਦੀ ਮਾਘ ਪੂਰਨਮਾਸ਼ੀ 4 ਫਰਵਰੀ ਨੂੰ ਸ਼ਨੀਵਾਰ ਦੀ ਰਾਤ 9.29 ਮਿੰਟ ਉੱਤੇ ਸ਼ੁਰੂ ਹੋਵੇਗੀ ਤੇ ਅਗਲੇ ਦਿਨ ਯਾਨੀ ਐਤਵਾਰ ਨੂੰ ਰਾਤ 11.58 ਮਿੰਟ ਤੱਕ ਚੱਲੇਗੀ। ਇਸ ਦੌਰਾਨ ਕੁੱਲ ਚਾਰ ਸ਼ੁੱਭ ਯੋਗ ਹਨ ਜੋ ਇਸ ਪੂਰਨਮਾਸ਼ੀ ਨੂੰ ਹੋਰ ਵੀ ਮਹੱਤਵਪੂਰਨ ਬਣਾ ਦਿੰਦੇ ਹਨ। ਇਹ ਯੋਗ ਇਸ ਪ੍ਰਕਾਰ ਹਨ, ਰਵੀ ਪੁਸ਼ਯ ਯੋਗ, ਸ੍ਰਵਾਰਥ ਯੋਗ, ਆਯੁਸ਼ਮਾਨ ਯੋਗ ਅਤੇ ਸੌਭਾਗਯ ਯੋਗ।


    ਮਾਘ ਪੂਰਨਮਾਸ਼ੀ ਦੇ ਉਪਾਅ



    • ਮਾਘ ਪੂਰਨਮਾਸ਼ੀ ਦੇ ਦਿਨ ਪ੍ਰਯਾਗਰਾਜ ਸੰਗਮ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ। ਜੇਕਰ ਤੁਸੀਂ ਇਹ ਇਸ਼ਨਾਨ ਕਰੋ ਤਾਂ ਬਹੁਤ ਹੀ ਸ਼ੁੱਭ ਹੈ। ਇਸ਼ਨਾਨ ਕਰਨ ਤੋਂ ਬਾਅਦ ਆਪਣੇ ਪਿੱਤਰਾਂ ਨੂੰ ਜਲ ਅਰਪਿਤ ਕਰੋ ਕਿਉਂਕਿ ਜੋਤਿਸ਼ ਸ਼ਾਸਤਰ ਮੰਨਦਾ ਹੈ ਕਿ ਜਦੋਂ ਪਿੱਤਰ ਦੇਵ ਖ਼ੁਸ਼ ਹੋ ਜਾਣ ਤਾਂ ਪਰਿਵਾਰ ਵਿਚ ਧਨ, ਸੰਤਾਨ ਆਦਿ ਵਿਚ ਵਾਧਾ ਹੁੰਦਾ ਹੈ। ਦੂਜਾ ਸੰਗਮ ਇਸ਼ਨਾਨ ਨਾਲ ਭਗਵਾਨ ਵਿਸ਼ਨੂੰ ਜੀ ਦੀ ਕ੍ਰਿਪਾ ਦ੍ਰਿਸ਼ਟੀ ਵੀ ਪ੍ਰਾਪਤ ਹੁੰਦੀ ਹੈ।

    • ਜੇਕਰ ਤੁਸੀਂ ਸੰਗਮ ਇਸ਼ਨਾਨ ਨਹੀਂ ਕਰ ਸਕਦੇ ਤਾਂ ਘਰ ਵਿਚ ਇਸ਼ਨਾਨ ਕਰੋ ਤੇ ਪਾਣੀ ਵਿਚ ਗੰਗਾ ਜਲ ਮਿਲਾ ਲਵੋ। ਇਸ਼ਨਾਨ ਕਰਨ ਤੋਂ ਬਾਅਦ ਮਾਤਾ ਲਕਸ਼ਮੀ ਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰੋ। ਇਸ ਪੂਜਾ ਦੌਰਾਨ ਲਕਸ਼ਮੀ ਨਰਾਇਣ ਸਤੋਤਰ ਦਾ ਪਾਠ ਕਰੋ, ਇਸ ਨਾਲ ਤੁਹਾਡੇ ਉੱਤੇ ਲਕਸ਼ਮੀ ਜੀ ਦੀ ਕ੍ਰਿਪਾ ਹੋਵੇਗੀ ਤੇ ਧਨ ਪ੍ਰਾਪਤੀ ਦੇ ਰਾਹ ਖੁੱਲ੍ਹ ਜਾਣਗੇ।

    • ਮਾਘ ਪੂਰਨਮਾਸ਼ੀ ਦੇ ਦਿਨ ਚੰਦਰਮਾ ਪੂਜਾ ਦਾ ਵੀ ਵਿਸ਼ੇਸ਼ ਮਹੱਤਵ ਹੈ। ਇਸ ਰਾਤ ਅਸੀਂ ਜਾਣਦੇ ਹਾਂ ਕਿ ਪੂਰਾ ਚੰਨ ਨਿਕਲਦਾ ਹੈ। ਜੇਕਰ ਚੰਦ੍ਰ ਦੇਵ ਦੀ ਪੂਜਾ ਕੀਤੀ ਜਾਵੇ ਤਾਂ ਘਰ ਵਿਚ ਚੰਦਰਮਾ ਦੀ ਸਕਰਾਤਮਕ ਊਰਜਾ ਪੈਦਾ ਹੋ ਜਾਂਦੀ ਹੈ।



    • ਚੰਦਰਮਾ ਪੂਜਾ ਸਮੇਂ ਤੁਸੀਂ ਚਾਵਲ, ਸਫੇਦ ਕੱਪੜੇ, ਖੀਰ, ਦੁੱਧ, ਸਫੇਦ ਫੁੱਲਾਂ ਦੀ ਵਰਤੋਂ ਕਰੋ। ਇਹਨਾਂ ਚੀਜ਼ਾਂ ਨਾਲ ਚੰਦ੍ਰ ਦੇਵ ਖ਼ੁਸ਼ ਹੁੰਦੇ ਹਨ ਤੇ ਘਰ ਦੇ ਜੀਆਂ ਦਾ ਮਨ ਸਥਿਰ ਰਹਿੰਦਾ ਹੈ।

    • ਇਸ ਤੋਂ ਇਲਾਵਾ ਤੁਸੀਂ ਮਾਤਾ ਲਕਸ਼ਮੀ ਦੀ ਪੂਜਾ ਵਿਚ ਸ਼ੰਖ, ਪੀਲੀ ਕਲੀਆਂ, ਲਾਲ ਗੁਲਾਬ, ਮਖਾਨਿਆਂ ਦੀ ਖੀਰ, ਕਮਲਗਟਾ, ਦੁੱਧ ਤੋਂ ਬਣੀ ਕੋਈ ਮਿਠਿਆਈ, ਪਤਾਸ਼ੇ ਆਦਿ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਮਾਂ ਲਕਸ਼ਮੀ ਬਹੁਤ ਪ੍ਰਸੰਨ ਹੁੰਦੀ ਹੈ ਤੇ ਘਰ ਵਿਚੋਂ ਕੰਗਾਲੀ ਦਾ ਨਾਸ਼ ਹੋ ਜਾਂਦਾ ਹੈ।

    First published:

    Tags: Dharma Aastha, Hinduism, Religion