ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਸ਼ਿਵਰਾਤਰੀ ਦਾ ਮਹਾਨ ਤਿਉਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਰੀਕ ਨੂੰ ਮਨਾਇਆ ਜਾ ਰਿਹਾ ਹੈ। ਧਾਰਮਿਕ ਮਾਨਤਾ ਅਨੁਸਾਰ ਇਸ ਤਰੀਕ ਨੂੰ ਭਗਵਾਨ ਸ਼ੰਕਰ ਅਤੇ ਮਾਤਾ ਪਾਰਵਤੀ ਦਾ ਵਿਆਹ ਉਤਸਵ ਮਨਾਇਆ ਜਾਂਦਾ ਹੈ। ਮਹਾਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ ਦੇ ਸ਼ਰਧਾਲੂ ਮਹਾਸ਼ਿਵਰਾਤਰੀ ਦਾ ਵਰਤ ਰੱਖਦੇ ਹਨ ਅਤੇ ਭੋਲੇ ਸ਼ੰਕਰ ਅਤੇ ਮਾਤਾ ਪਾਰਵਤੀ ਦੀ ਪੂਜਾ ਨਿਯਮਾਂ ਅਨੁਸਾਰ ਕਰਦੇ ਹਨ। ਜੋਤਿਸ਼ ਸ਼ਾਸਤਰ ਦੇ ਅਨੁਸਾਰ, ਇਸ ਸਾਲ ਮਹਾਸ਼ਿਵਰਾਤਰੀ 'ਤੇ ਬਹੁਤ ਸਾਰੇ ਦੁਰਲੱਭ ਸੰਜੋਗ ਹੋ ਰਹੇ ਹਨ। ਜੋਤਸ਼ੀਆਂ ਮੁਤਾਬਿਕ 30 ਸਾਲ ਬਾਅਦ ਇਸ ਵਾਰ ਮਹਾਸ਼ਿਵਰਾਤਰੀ 'ਤੇ ਕਈ ਸੰਜੋਗ ਬਣ ਰਹੇ ਹਨ। ਇਸ ਦਿਨ ਸ਼ਿਵ ਮੰਦਰ ਵਿੱਚ ਪੂਜਾ ਕਰਨ ਨਾਲ ਮਨਚਾਹੇ ਫਲ ਦੀ ਪ੍ਰਾਪਤੀ ਹੁੰਦੀ ਹੈ।
ਇਸ ਵਾਰ ਮਹਾਸ਼ਿਵਰਾਤਰੀ 18 ਫਰਵਰੀ ਦਿਨ ਸ਼ਨੀਵਾਰ ਨੂੰ ਆ ਰਹੀ ਹੈ, ਜੋ ਕਿ ਇੱਕ ਬ੍ਰਹਮ ਅਤੇ ਦੁਰਲੱਭ ਸੰਯੋਗ ਨਾਲ ਇੱਕ ਸ਼ੁੱਭ ਦਿਨ ਵੀ ਹੈ। ਦੂਜੇ ਪਾਸੇ ਮਹਾਸ਼ਿਵਰਾਤਰੀ ਦੇ ਦਿਨ ਸ਼ਨੀ ਦੇਵ ਕੁੰਭ ਰਾਸ਼ੀ ਵਿੱਚ ਪਰਵੇਸ਼ ਕਰਨਗੇ। ਇਸ ਮਹਾਸ਼ਿਵਰਾਤਰੀ ਦੇ ਦਿਨ ਸ਼ਨੀ ਅਤੇ ਸੂਰਜ ਭਾਵ ਪਿਤਾ-ਪੁੱਤਰ ਇਕੱਠੇ ਹੋਣਗੇ। ਇਸ ਤੋਂ ਇਲਾਵਾ ਸ਼ੁੱਕਰ ਵੀ ਉੱਚ ਰਾਸ਼ੀ 'ਚ ਹੋਵੇਗਾ। ਇਸ ਤੋਂ ਇਲਾਵਾ ਇਸ ਖ਼ਾਸ ਦਿਨ ਮੌਕੇ ਪ੍ਰਦੋਸ਼ ਕਾਲ ਵੀ ਹੈ। ਇਸ ਕਾਰਨ ਮਹਾਸ਼ਿਵਰਾਤਰੀ ਦਾ ਮਹਾਨ ਤਿਉਹਾਰ 18 ਫਰਵਰੀ 2023 ਨੂੰ ਰਾਤ ਅੱਠ ਵਜੇ ਸ਼ੁਰੂ ਹੋਵੇਗਾ, ਜੋ ਕਿ 19 ਫਰਵਰੀ ਨੂੰ ਸ਼ਾਮ 4:20 ਵਜੇ ਤੱਕ ਰਹੇਗਾ। ਮਹਾਸ਼ਿਵਰਾਤਰੀ ਮੇਖ਼, ਬ੍ਰਿਸ਼ਭ, ਮਿਥੁਨ, ਧਨੁ, ਤੁਲਾ ਅਤੇ ਕੁੰਭ ਰਾਸ਼ੀ ਦੇ ਜਾਤਕਾਂ ਲਈ ਬਹੁਤ ਫ਼ਾਇਦੇਮੰਦ ਰਹੇਗੀ।
ਅਜਿਹੇ ਵਿੱਚ ਇਨ੍ਹਾਂ ਰਾਸ਼ੀਆਂ ਦੇ ਜਾਤਕਾਂ ਨੂੰ ਸਿਹਤ ਤੋਂ ਲੈ ਕੇ ਕੈਰੀਅਰ ਅਤੇ ਪੈਸੇ ਵਿੱਚ ਲਾਭ ਮਿਲਣ ਦੀ ਸੰਭਾਵਨਾ ਹੈ। ਇਨ੍ਹਾਂ ਰਾਸ਼ੀਆਂ ਦੇ ਲੋਕਾਂ ਨੂੰ ਮਹਾਸ਼ਿਵਰਾਤਰੀ ਦੇ ਦਿਨ ਵਰਤ ਰੱਖਣਾ ਚਾਹੀਦਾ ਹੈ। ਇਸ ਦਿਨ ਰੁਦਰਾਭਿਸ਼ੇਕ ਦਾ ਆਯੋਜਨ ਵੀ ਕਰਵਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦਿਨ ਭਰ ਭਗਵਾਨ ਸ਼ਿਵ ਦੇ ਮੰਤਰ ਦਾ ਜਾਪ ਕਰਦੇ ਰਹੋ। ਭਗਵਾਨ ਸ਼ਿਵ ਦੇ ਰੁਦ੍ਰਾਸ਼ਟਕ ਦਾ ਪਾਠ ਜ਼ਰੂਰ ਕਰੋ। ਸ਼ਿਵ ਭਗਤ ਧਿਆਨ ਰੱਖਣ ਕਿ ਮਹਾਸ਼ਿਵਰਾਤਰੀ ਦਾ ਦਿਨ ਬਹੁਤ ਖ਼ਾਸ ਹੈ, ਇਸ ਲਈ ਹੋ ਸਕੇ ਤਾਂ ਜੋ ਲੋਕ ਇਸ ਦਿਨ ਵਰਤ ਨਹੀਂ ਰੱਖ ਰਹੇ ਹਨ ਉਹ ਵੀ ਇਸ ਦਿਨ ਤਾਮਸਿਕ ਭੋਜਨ ਦਾ ਸੇਵਨ ਨਾ ਕਰਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Festival, Lord Shiva, Mahashivratri