ਮਹਾਰਾਜਾ ਰਣਜੀਤ ਸਿੰਘ ਦੇ ਬੇਸ਼ਕੀਮਤੀ ਸ਼ਾਹੀ ਤਰਕਸ਼ ਦੀ ਲੰਦਨ 'ਚ ਨਿਲਾਮੀ
Updated: October 11, 2018, 10:12 AM IST
Updated: October 11, 2018, 10:12 AM IST
ਮਹਾਰਾਜਾ ਰਣਜੀਤ ਸਿੰਘ ਦੇ ਧਨੁਸ਼ ਅਤੇ ਤੀਰ ਰੱਖਣ ਲਈ ਬਣਿਆ ਬੇਸ਼ਕੀਮਤੀ ਸ਼ਾਹੀ ਤਰਕਸ਼ ਲੰਦਨ ਵਿੱਚ ਇਸ ਮਹੀਨੇ ਦੇ ਅੰਤ ਵਿਚ ਨਿਲਾਮ ਹੋਵੇਗਾ। ਬੋਹਮਸ ਦੀ ਇਸ ਨਿਲਾਮੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾ ਦਾ ਬੇਸ਼ਕੀਮਤੀ ਪੰਨੇ ਤੇ ਮੋਤੀ ਦਾ ਹਾਰ ਵੀ ਨਿਲਾਮ ਹੋਵੇਗਾ।
23 ਅਕਤੂਬਰ ਨੂੰ ਬੋਹਮਸ ਅਤੇ ਇੰਡੀਅਨ ਆਰਟ ਸੇਲ ਵਿਚ ਹੋਣ ਵਾਲੀ ਇਸ ਨਿਲਾਮੀ 'ਚ ਤਰਕਸ਼ ਦੀ ਅੰਦਾਜ਼ਨ ਕੀਮਤ 80 ਹਜ਼ਾਰ ਪੌਂਡ (ਕਰੀਬ 78 ਲੱਖ ਰੁਪਏ) ਅਤੇ ਇਕ ਲੱਖ ਵੀਹ ਹਜ਼ਾਰ ਪੌਂਡ (ਕਰੀਬ ਇਕ ਕਰੋੜ 17 ਲੱਖ ਰੁਪਏ) ਵਿਚਕਾਰ ਹੋਵੇਗੀ।
ਭਾਰਤੀ ਖਜ਼ਾਨੇ ਦੀ ਇਹ ਅਮੁੱਲ ਧਰੋਹਰ ਮਖਮਲੀ ਕੱਪੜੇ ਵਿਚ ਲਿਪਟੀ ਅਤੇ ਚਮੜੇ ਦੀ ਪੱਟੀ ਨਾਲ ਕੱਸੀ ਹੈ। ਇਸ ਦੇ ਉਪਰ ਸੋਨੇ ਦੀ ਤਾਰ ਦੀ ਬੇਹੱਦ ਖ਼ੂਬਸੂਰਤ ਕਾਰੀਗਰੀ ਕੀਤੀ ਗਈ ਹੈ। ਬੋਹਮਸ ਦੀ ਇਸ ਨਿਲਾਮੀ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦਾ ਦਾ ਬੇਸ਼ਕੀਮਤੀ ਪੰਨੇ ਤੇ ਮੋਤੀ ਦਾ ਹਾਰ ਵੀ ਨਿਲਾਮ ਹੋਵੇਗਾ।
ਜਾਣਕਾਰੀ ਮੁਤਾਬਕ ਮਹਾਰਾਜਾ ਜਨਤਾ ਦੇ ਸਾਹਮਣੇ ਜਾਣ 'ਤੇ ਆਪਣੇ ਬਗਲ ਵਿਚ ਇਸ ਕਸ਼ੀਦੇਕਾਰੀ ਵਾਲੇ ਤਰਕਸ਼ ਨੂੰ ਲਟਕਾਉਂਦੇ ਸਨ। ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 1838 'ਚ ਆਪਣੇ ਸਭ ਤੋਂ ਵੱਡੇ ਪੁੱਤਰ ਅਤੇ ਉੱਤਰਾਧਿਕਾਰੀ ਖੜਕ ਸਿੰਘ ਦੇ ਵਿਆਹ 'ਤੇ ਇਸ ਨੂੰ ਆਪਣੇ ਲਈ ਬਣਵਾਇਆ ਸੀ।
ਉਸੇ ਸਾਲ ਇਕ ਫਰੈਂਚ ਕਲਾਕਾਰ ਅਲਫਰੈੱਡ ਡੀ ਡ੍ਰਾਕਸ ਨੇ ਇਸ ਨੂੰ ਫੜੇ ਹੋਏ ਉਨ੍ਹਾਂ ਦੀ ਪੇਂਟਿੰਗ ਵੀ ਬਣਾਈ ਸੀ ਜੋ ਹੁਣ ਪੈਰਿਸ ਦੇ ਲਾਰੇ ਮਿਊਜ਼ੀਅਮ ਵਿਚ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ 1839 ਵਿਚ ਹੋਈ। ਉਸ ਪਿੱਛੋਂ ਪੰਜਾਬ ਦੀ ਅਸਥਿਰਤਾ ਦਾ ਫਾਇਦਾ ਚੁੱਕ ਕੇ ਈਸਟ ਇੰਡੀਆ ਕੰਪਨੀ ਨੇ ਜੰਗ ਛੇੜ ਕੇ ਲੜਾਈ ਜਿੱਤ ਲਈ।
1846 'ਚ ਜੰਗ ਜਿੱਤਣ ਪਿੱਛੋਂ ਇਸ ਕੰਪਨੀ ਨੇ ਲਾਹੌਰ ਦੇ ਸ਼ਾਹੀ ਖਜ਼ਾਨੇ ਵਿਚ ਬੇਸ਼ਕੀਮਤੀ ਕੋਹਿਨੂਰ ਹੀਰੇ ਅਤੇ ਤਿਮੂਰ ਮਾਣਿਕ (ਰੂਬੀ) ਦੇ ਨਾਲ ਰਖਵਾ ਦਿੱਤਾ ਸੀ। ਬਾਅਦ ਵਿਚ ਇਹ ਸਾਰਾ ਬੇਸ਼ਕੀਮਤੀ ਖਜ਼ਾਨਾ ਬਿ੍ਰਟਿਸ਼ ਅਫਸਰਾਂ ਨੇ ਇੰਗਲੈਂਡ ਦੀ ਤੱਤਕਾਲੀ ਮਹਾਰਾਣੀ ਵਿਕਟੋਰੀਆ ਲਈ ਬਤੌਰ ਭੇਟ ਲੰਡਨ ਭੇਜ ਦਿੱਤਾ।

ਮਹਾਰਾਜਾ ਰਣਜੀਤ ਸਿੰਘ ਇਸ ਵਿਸ਼ੇਸ਼ ਤਰਕਸ਼ ਦੀ ਵਰਤੋਂ ਜੰਗ ਵਿੱਚ ਨਹੀਂ ਕਰਦੇ ਸਨ ਬਲਕਿ ਇਸ ਦੀ ਵਰਤੋਂ ਵਿਸ਼ੇਸ਼ ਸਮਾਰੋਹਾਂ ਅਤੇ ਮੌਕਿਆਂ 'ਤੇ ਕੀਤੀ ਜਾਂਦੀ ਸੀ।
ਬੋਹਮਸ ਵਿਚ ਭਾਰਤੀ ਅਤੇ ਇਸਲਾਮਿਕ ਕਲਾ ਦੇ ਮੁਖੀ ਓਲੀਵਰ ਵ੍ਹਾਈਟ ਨੇ ਦੱਸਿਆ ਕਿ ਇਹ ਬੇਹੱਦ ਆਕਰਸ਼ਕ ਕਲਾਕ੍ਰਿਤੀ ਲਾਹੌਰ ਦੇ ਖਜ਼ਾਨੇ ਤੋਂ ਆਈ ਹੈ ਅਤੇ ਇਸ ਦੇ ਸਾਰੇ ਦਸਤਾਵੇਜ਼ ਦੱਸਦੇ ਹਨ ਕਿ ਇਹ ਸਾਲ 1838 ਵਿਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਬਣਾਇਆ ਗਿਆ ਸੀ।

Loading...