Home /News /lifestyle /

Breakfast Recipe: ਨਾਸ਼ਤੇ 'ਚ ਬਣਾਓ ਮਹਾਰਾਸ਼ਟਰ ਦੀ ਮਸ਼ਹੂਰ ਫੂਡ ਡਿਸ਼ ਥਾਲੀਪੀਠ, ਜਾਣੋ ਆਸਾਨ ਰੈਸਿਪੀ

Breakfast Recipe: ਨਾਸ਼ਤੇ 'ਚ ਬਣਾਓ ਮਹਾਰਾਸ਼ਟਰ ਦੀ ਮਸ਼ਹੂਰ ਫੂਡ ਡਿਸ਼ ਥਾਲੀਪੀਠ, ਜਾਣੋ ਆਸਾਨ ਰੈਸਿਪੀ

Thalipeeth of Maharashtra: ਥਾਲੀਪੀਠ ਨੂੰ ਬਣਾਉਣ ਲਈ ਮਲਟੀਗ੍ਰੇਨ ਆਟੇ ਦੀ ਲੋੜ ਪੈਂਦੀ ਹੈ ਤੇ ਇਸ ਵਿਚ ਕਈ ਤਰ੍ਹਾਂ ਦੀਆਂ ਪਿਆਜ਼ ਤੇ ਧਨੀਆਂ ਆਦਿ ਵੀ ਸ਼ਾਮਿਲ ਕੀਤੇ ਜਾਂਦੇ ਹਨ। ਇਹ ਭੋਜਨ ਡਿਸ਼ ਸੁਆਦ ਤੇ ਸਿਹਤ ਦਾ ਚੰਗਾ ਮਿਸ਼ਰਣ ਹੈ। ਤੁਸੀਂ ਆਪਣੇ ਬ੍ਰੇਕਫਾਸਟ ਵਿਚ ਥਾਲੀਪੀਠ ਬਣਾ ਕੇ ਖਾ ਸਕਦੇ ਹੋ, ਆਓ ਤੁਹਾਨੂੰ ਦੱਸਦੇ ਹਾਂ ਇਸਦੀ ਰੈਸਿਪੀ –

ਹੋਰ ਪੜ੍ਹੋ ...
  • Share this:

Thalipeeth of Maharashtra: ਅੱਜਕਲ੍ਹ ਇੰਟਰਨੈੱਟ ਦਾ ਜ਼ਮਾਨਾ ਹੈ। ਇੰਟਰਨੈੱਟ ਦੀ ਮੱਦਦ ਨਾਲ ਸਾਰਾ ਸੰਸਾਰ ਇਕ ਪਿੰਡ ਬਣਦਾ ਜਾ ਰਿਹਾ ਹੈ। ਅਜਿਹੇ ਵਿਚ ਹੋਰ ਬਹੁਤ ਕੁਝ ਦੇ ਨਾਲੋ ਨਾਲ ਸਾਡੇ ਖਾਣਿਆਂ ਵਿਚ ਵੈਰਾਇਟੀ ਦਿਨ ਬ ਦਿਨ ਵਧਦੀ ਜਾ ਰਹੀ ਹੈ। ਹੁਣ ਇਕ ਜਗ੍ਹਾ ਦੇ ਰਵਾਇਤੀ ਖਾਣੇ ਉਸੇ ਥਾਂ ਤੱਕ ਸੀਮਤ ਨਹੀਂ ਰਹੇ, ਬਲਕਿ ਦੇਸ਼ਾਂ ਵਿਦੇਸ਼ਾਂ ਵਿਚ ਬਣਾਏ ਤੇ ਖਾਧੇ ਜਾ ਰਹੇ ਹਨ। ਇਹ ਇਕ ਬਹੁਤ ਸਕਰਾਤਮਕ ਗੱਲ ਹੈ। ਅਸੀਂ ਇਨਸਾਨ ਵੰਨ ਸੁਵੰਨਤਾ ਤੇ ਨਵੇਂਪਣ ਦੇ ਸ਼ੌਕੀਨ ਹੁੰਦੇ ਹਾਂ। ਖਾਣਾ-ਖਾਣ ਦਾ ਮਤਲਬ ਸਿਰਫ਼ ਢਿੱਡ ਭਰਨਾ ਹੀ ਨਹੀਂ ਹੁੰਦਾ, ਇਸ ਲਈ ਵੰਨ ਸੁਵੰਨੇ ਭੋਜਨ ਟ੍ਰਾਈ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਵੀ ਵੰਨ ਸੁਵੰਨੇ ਖਾਣਿਆਂ ਦੇ ਸ਼ੌਕੀਨ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਮਹਾਰਾਸ਼ਟਰ ਦੇ ਇਕ ਰਵਾਇਤੀ ਖਾਣੇ ਥਾਲੀਪੀਠ ਦੀ ਰੈਸਿਪੀ ਲੈ ਕੇ ਆਏ ਹਾਂ।

ਥਾਲੀਪੀਠ ਨੂੰ ਬਣਾਉਣ ਲਈ ਮਲਟੀਗ੍ਰੇਨ ਆਟੇ ਦੀ ਲੋੜ ਪੈਂਦੀ ਹੈ ਤੇ ਇਸ ਵਿਚ ਕਈ ਤਰ੍ਹਾਂ ਦੀਆਂ ਪਿਆਜ਼ ਤੇ ਧਨੀਆਂ ਆਦਿ ਵੀ ਸ਼ਾਮਿਲ ਕੀਤੇ ਜਾਂਦੇ ਹਨ। ਇਹ ਭੋਜਨ ਡਿਸ਼ ਸੁਆਦ ਤੇ ਸਿਹਤ ਦਾ ਚੰਗਾ ਮਿਸ਼ਰਣ ਹੈ। ਤੁਸੀਂ ਆਪਣੇ ਬ੍ਰੇਕਫਾਸਟ ਵਿਚ ਥਾਲੀਪੀਠ ਬਣਾ ਕੇ ਖਾ ਸਕਦੇ ਹੋ, ਆਓ ਤੁਹਾਨੂੰ ਦੱਸਦੇ ਹਾਂ ਇਸਦੀ ਰੈਸਿਪੀ –

ਸਮੱਗਰੀ

ਕਣਕ, ਚਾਵਲ ਤੇ ਬਾਜਰੇ ਤਿੰਨਾਂ ਦੇ ਆਟੇ ਦਾ ਇਕ-ਇਕ ਚੌਥਾਈ ਕੱਪ, ਇਕ ਕੱਪ ਜਵਾਰ ਆਟਾ, ਚੌਥਾਈ ਕੱਪ ਬੇਸਨ, ਇਕ ਚਮਚ ਅਦਰਕ ਲਸਨ ਪੇਸਟ, ਇਕ ਬਾਰੀਕ ਕੱਟਿਆ ਪਿਆਜ਼, 2 ਹਰੀਆਂ ਮਿਰਚਾਂ, ਅੱਧੀ ਮੁੱਠੀ ਹਰਾ ਧਨੀਆ, ਇਕ ਚੌਥਾਈ ਚਮਚ ਹਲਦੀ, ਅੱਧਾ ਚਮਚ ਧਨੀਆਂ ਤੇ ਜੀਰਾ ਪਾਊਡਰ, ਇਕ ਚੌਥਾਈ ਚਮਚ ਅਜਵਾਇਨ, ਦੋ ਛੋਟੇ ਚਮਚ ਤਿਲ, ਇਕ ਚੁਟਕੀ ਹਿੰਗ, ਜ਼ਰੂਰਤ ਮੁਤਾਬਿਕ ਤੇਲ ਤੇ ਸੁਆਦ ਅਨੁਸਾਰ ਨਮਕ।

ਰੈਸਿਪੀ

ਸਭ ਤੋਂ ਪਹਿਲਾਂ ਇਕ ਖੁੱਲ੍ਹੇ ਭਾਂਡੇ ਵਿਚ ਸਾਰੇ ਆਟਿਆਂ ਜਿਵੇਂ ਕਣਕ, ਜਵਾਰ, ਬਾਜਰਾ, ਚਾਵਲ ਅਤੇ ਬੇਸਨ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਇਸ ਤੋਂ ਬਾਦ ਮਿਕਸ ਕੀਤੇ ਆਟਿਆਂ ਵਿਚ ਜੀਰਾ ਪਾਊਡਰ, ਹਲਦੀ, ਧਨੀਆਂ ਪਾਊਡਰ, ਅਦਰਕ ਲਸਨ ਦਾ ਪੇਸਟ ਤੇ ਅਜਵਾਇਨ ਸ਼ਾਮਿਲ ਕਰੋ। ਇਸੇ ਵਿਚ ਪਿਆਜ਼, ਹਰੀ ਮਿਰਚ, ਹਰਾ ਧਨੀਆਂ ਤੇ ਸੁਵਾਦ ਅਨੁਸਾਰ ਨਮਕ ਸ਼ਾਮਿਲ ਕਰ ਦੇਵੋ ਤੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਪਾਣੀ ਦੀ ਵਰਤੋਂ ਕਰਦੇ ਹੋ ਆਟਾ ਗੁੰਨ ਲਵੋ।

ਆਟਾ ਗੁੰਨਣ ਤੋਂ ਬਾਅਦ ਇਕ ਥਾਲੀ ਦੇ ਆਕਾਰ ਦਾ ਬਟਰ ਪੇਪਰ ਦਾ ਟੁਕੜਾ ਵਿਛਾਓ ਤੇ ਇਸਨੂੰ ਤੇਲ ਨਾਲ ਚਿਕਨਾ ਕਰ ਲਵੋ। ਜੇਕਰ ਤੁਹਾਡੇ ਕੋਲ ਬਟਰ ਪੇਪਰ ਨਹੀਂ ਹੈ ਤਾਂ ਤੁਸੀਂ ਗਿਲੇ ਕੱਪੜੇ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਤੋਂ ਬਾਅਦ ਗੁੰਨੇ ਹੋਏ ਆਟੇ ਦਾ ਇਕ ਪੇੜਾ ਬਟਰ ਪੇਪਰ ਦੇ ਵਿਚਕਾਰ ਰੱਖੋ ਤੇ ਇਸਨੂੰ ਕੰਨੀਆਂ ਵੱਲ ਦਬਾਉਂਦੇ ਹੋ ਰੋਟੀ ਦੇ ਆਕਾਰ ਵਿਚ ਪਤਲਾ ਕਰ ਲਵੋ।

ਅਗਲਾ ਕੰਮ ਹੈ ਥਾਲੀਪੀਠ ਨੂੰ ਪਕਾਉਣਾ। ਇਸ ਲਈ ਇਕ ਨਾਨਸਟਿਕ ਪੈਨ ਨੂੰ ਗੈਸ ਉੱਤੇ ਰੱਖੋ ਤੇ ਆਂਚ ਮੱਧਮ ਕਰ ਦੋਵੋ। ਪੈਨ ਨੂੰ ਤੇਲ ਜਾਂ ਘਿਉ ਨਾਲ ਤਰ ਕਰ ਲਵੋ। ਫੇਰ ਤਿਆਰ ਕੀਤੇ ਥਾਲੀਪੀਠ ਨੂੰ ਤਵੇ ਤੇ ਵਿਛਾ ਦਿਉ। ਜਦੋਂ ਇਕ ਪਾਸਿਉਂ ਥਾਲੀਪੀਠ ਪਕ ਜਾਵੇ ਤਾਂ ਇਸਨੂੰ ਪਲਟ ਦਿਉ। ਥਾਲੀਪੀਠ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ। ਇਸ ਲਈ ਇਕ ਦੋ ਵਾਰ ਪਲਟਦਿਆਂ ਹੋਇਆਂ, ਕਿਸੇ ਕੱਪੜੇ ਜਾਂ ਪਲਟਣ ਦੀ ਮੱਦਦ ਨਾਲ ਹਲਕਾ ਹਲਕਾ ਦਬਾਉਂਦੇ ਹੋਏ ਥਾਲੀਪੀਠ ਨੂੰ ਦੋਨਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਪਕਾ ਲਵੋ। ਜਦੋਂ ਇਹ ਪੱਕ ਜਾਵੇ ਤਾਂ ਇਸਨੂੰ ਤਵੇ ਤੋਂ ਉਤਾਰ ਕੇ ਥਾਲੀ ਵਿਚ ਪਰੋਸ ਲਵੋ। ਤੁਹਾਡਾ ਥਾਲੀਪੀਠ ਤਿਆਰ ਹੈ। ਇਸੇ ਵਿਧੀ ਨਾਲ ਸਾਰੇ ਆਟੇ ਦੇ ਥਾਲੀਪੀਠ ਬਣਾ ਲਵੋ।

Published by:Krishan Sharma
First published:

Tags: Food, Healthy Food, Recipe