Home /News /lifestyle /

Mahashivratri 2023: ਮਹਾਸ਼ਿਵਰਾਤਰੀ ਦੇ ਦਿਨ ਭੁੱਲ ਕੇ ਵੀ ਨਾ ਕਰਿਓ ਇਹ ਗਲਤੀਆਂ, ਭੋਲੇਨਾਥ ਹੋ ਜਾਣਗੇ ਨਾਰਾਜ਼

Mahashivratri 2023: ਮਹਾਸ਼ਿਵਰਾਤਰੀ ਦੇ ਦਿਨ ਭੁੱਲ ਕੇ ਵੀ ਨਾ ਕਰਿਓ ਇਹ ਗਲਤੀਆਂ, ਭੋਲੇਨਾਥ ਹੋ ਜਾਣਗੇ ਨਾਰਾਜ਼

Mahashivratri 2023

Mahashivratri 2023

ਇਸ ਸਾਲ ਮਹਾਸ਼ਿਵਰਾਤਰੀ 18 ਫਰਵਰੀ ਨੂੰ ਮਨਾਈ ਜਾਵੇਗੀ। ਇਸ ਦਿਨ ਲੋਕ ਵਰਤ ਰੱਖਦੇ ਹਨ ਤੇ ਪੂਰੇ ਵਿਧੀ ਵਿਧਾਨ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਪਰ ਇਸ ਦਿਨ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਭੁੱਲ ਕੇ ਵੀ ਇਸ ਦਿਨ ਕੁੱਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ...

  • Share this:

ਮਹਾਸ਼ਿਵਰਾਤਰੀ ਦੇ ਦਿਨ ਭੋਲੇਨਾਥ ਅਤੇ ਮਾਤਾ ਪਾਰਵਤੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਸ਼ਿਵ ਦੀ ਕਿਰਪਾ ਨਾਲ ਸ਼ਰਧਾਲੂਆਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਮਿਥਿਹਾਸਿਕ ਮਾਨਤਾਵਾਂ ਦੇ ਅਨੁਸਾਰ, ਮਾਂ ਪਾਰਵਤੀ ਅਤੇ ਭਗਵਾਨਸ਼ਿਵ ਦਾ ਵਿਆਹ ਮਹਾਸ਼ਿਵਰਾਤਰੀ ਦੇ ਦਿਨ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਇੱਕ ਦੁਰਲੱਭ ਇਤਫ਼ਾਕ ਵਾਪਰ ਰਿਹਾ ਹੈ। ਇਸ ਸਾਲ ਮਹਾਸ਼ਿਵਰਾਤਰੀ 18 ਫਰਵਰੀ ਨੂੰ ਮਨਾਈ ਜਾਵੇਗੀ। ਇਸ ਦਿਨ ਲੋਕ ਵਰਤ ਰੱਖਦੇ ਹਨ ਤੇ ਪੂਰੇ ਵਿਧੀ ਵਿਧਾਨ ਨਾਲ ਭਗਵਾਨ ਸ਼ਿਵ ਦੀ ਪੂਜਾ ਕਰਦੇ ਹਨ। ਪਰ ਇਸ ਦਿਨ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਭੁੱਲ ਕੇ ਵੀ ਇਸ ਦਿਨ ਕੁੱਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਹਨ...


ਮਹਾਸ਼ਿਵਰਾਤਰੀ ਦੇ ਦਿਨ ਨਾ ਕਰੋ ਇਹ ਗਲਤੀਆਂ


-ਮਹਾਸ਼ਿਵਰਾਤਰੀ 'ਤੇ ਭਗਵਾਨ ਸ਼ਿਵ ਨੂੰ ਬੇਲ ਪੱਤਰ, ਫਲ, ਧਤੂਰਾ, ਮਠਿਆਈ ਤੇ ਪੰਚਾਮ੍ਰਿਤ ਆਦਿ ਚੜ੍ਹਾਏ ਜਾਂਦੇ ਹਨ। ਸ਼ਿਵਲਿੰਗ 'ਤੇ ਜੋ ਵੀ ਚੀਜ਼ਾਂ ਚੜ੍ਹਾਈਆਂ ਜਾਂਦੀਆਂ ਹਨ, ਉਨ੍ਹਾਂ ਦਾ ਪ੍ਰਸ਼ਾਦ ਕਦੇ ਵੀ ਖਾਣਾ ਨਹੀਂ ਚਾਹੀਦਾ। ਅਜਿਹਾ ਕਰਨ ਨਾਲ ਭਗਵਾਨ ਸ਼ਿਵ ਕ੍ਰੋਧਿਤ ਹੋ ਸਕਦੇ ਹਨ। ਘਰ ਦੀ ਸ਼ਾਂਤੀ ਲਈ ਇਹ ਚੰਗਾ ਨਹੀਂ ਹੁੰਦਾ ਹੈ।


-ਭਗਵਾਨ ਸ਼ਿਵ ਦੀ ਪੂਜਾ ਕਰਨ ਵੇਲੇ ਕਦੇ ਵੀ ਤੁਲਸੀ ਨਹੀਂ ਚੜ੍ਹਾਉਣੀ ਚਾਹੀਦੀ। ਇਸ ਦੇ ਨਾਲ ਹੀ ਸ਼ਿਵਲਿੰਗ ਦਾ ਅਭਿਸ਼ੇਕ ਹਮੇਸ਼ਾ ਕੱਚੇ ਦੁੱਧ ਨਾਲ ਹੀ ਕਰਨਾ ਚਾਹੀਦਾ ਹੈ। ਧਿਆਨ ਰਹੇ ਕਿ ਕੱਚੀ ਲੱਸੀ ਲਈ ਸੋਨੇ, ਚਾਂਦੀ, ਤਾਂਬਾ, ਪਿੱਤਲ ਜਾਂ ਕਾਂਸੀ ਧਾਤੂ ਦੇ ਭਾਂਡੇ ਦੀ ਵਰਤੋਂ ਹੀ ਕੀਤੀ ਜਾਵੇ। ਪਲਾਸਟਿਕ, ਕੱਚ ਜਾਂ ਸਟੀਲ ਦੇ ਭਾਂਡੇ ਤੋਂ ਪੰਚਾਮ੍ਰਿਤ ਨਾ ਚੜ੍ਹਾਓ।


-ਮਹਾਸ਼ਿਵਰਾਤਰੀ ਦਾ ਦਿਨ ਸ਼ਿਵ ਭਗਤਾਂ ਲਈ ਬਹੁਤ ਖ਼ਾਸ ਹੁੰਦਾ ਹੈ, ਇਸ ਲਈ ਇਸ ਦਿਨ ਕਾਲੇ ਰੰਗ ਦੇ ਕੱਪੜੇ ਨਾ ਪਹਿਨੋ। ਅਜਿਹਾ ਕਰਨ ਨਾਲ ਭਗਵਾਨ ਸ਼ਿਵ ਨਾਰਾਜ਼ ਹੋ ਸਕਦੇ ਹਨ। ਤੁਸੀਂ ਇਸ ਦਿਨ ਲਾਲ, ਪੀਲੇ ਜਾਂ ਚਿੱਟੇ ਰੰਗ ਦੇ ਕੱਪੜੇ ਪਹਿਨ ਸਕਦੇ ਹੋ।


-ਮਹਾਸ਼ਿਵਰਾਤਰੀ ਦੇ ਦਿਨ ਵਰਤ ਰੱਖੋ ਅਤੇ ਸਿਰਫ਼ ਫਲਾਹਾਰ ਖਾਓ। ਜੇਕਰ ਤੁਸੀਂ ਇਸ ਦਿਨ ਵਰਤ ਨਹੀਂ ਰੱਖ ਰਹੇ ਹੋ ਤਾਂ ਵੀ ਇਸ ਪਵਿੱਤਰ ਦਿਨ ਤਾਮਸਿਕ ਭੋਜਨ ਦਾ ਸੇਵਨ ਨਾ ਕਰੋ। ਇਸ ਨਾਲ ਭਗਵਾਨ ਸ਼ਿਵ ਨਾਰਾਜ਼ ਹੋ ਜਾਣਗੇ।

Published by:Drishti Gupta
First published:

Tags: Mahashivratri, Religion, Shivratri