Mahindra Electronics SUVs Cars: ਪਿਛਲੇ ਸਮੇਂ ਤੋਂ ਲਗਾਤਾਰ ਇਲੈਕਟ੍ਰਿਕ ਕਾਰਾਂ ਤੇ ਬਾਈਕ ਲਾਂਚ ਹੋ ਰਹੇ ਹਨ। ਵੱਖ ਵੱਖ ਕੰਪਨੀਆਂ ਆਪਣੇ ਇਲੈਕਟ੍ਰਿਕ ਵਾਹਨ ਲਾਂਚ ਕਰ ਰਹੀਆਂ ਹਨ। ਇਲਾਕਟ੍ਰਿਕ ਵਾਹਨ ਲਾਂਚ ਕਰਨ ਵਾਲੀਆਂ ਕੰਪਨੀਆਂ ਵਿੱਚ ਮਹਿੰਦਰਾ ਕੰਪਨੀ ਦਾ ਵੱਡਾ ਨਾਂ ਹੈ। ਮਹਿਦਰਾ ਕੰਪਨੀ ਇਸ ਸਮੇਂ SUV ਬਾਜ਼ਾਰ 'ਚ ਰਾਜ ਕਰ ਰਹੀ ਹੈ। ਦੱਸ ਦੇਈਏ ਕਿ ਮਹਿੰਦਰਾ ਕੰਪਨੀ 5 ਨਵੀਆਂ SUV ਲਾਂਚ ਕਰਨ ਜਾ ਰਹੀ ਹੈ। ਕੰਪਨੀ ਦੁਆਰਾ ਆਪਣੀ SUV ਲਾਈਨਅੱਪ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਦੇ ਹਿੱਤ ਵਜੋਂ ਇਹ ਕੀਤਾ ਜਾ ਰਿਹਾ ਹੈ। 10 ਫ਼ਰਵਰੀ 2023 ਨੂੰ ਹੈਦਰਾਬਾਦ ਵਿੱਚ ਮਹਿੰਦਰਾ ਈਵੀ ਫੈਸ਼ਨ ਫੈਸਟੀਵਲ ਹੋਣ ਜਾ ਰਿਹਾ ਹੈ। ਇਸ ਫੈਸਟੀਵਲ ਵਿੱਚ ਲੋਕ SUV ਨੂੰ ਪਹਿਲੀ ਵਾਰ ਦੇਖ ਸਕਣਗੇ। ਇਸਦੇ ਨਾਲ ਹੀ ਮਹਿੰਦਰਾ ਕੰਪਨੀ ਦੁਆਰਾ SUV ਦਾ ਇੱਕ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ।
ਮਹਿੰਦਰਾ ਦੀਆਂ ਲਾਂਚ ਹੋਣ ਵਾਲੀਆਂ SUVs
ਮਿਲੀ ਜਾਣਕਾਰੀ ਦੇ ਅਨੁਸਾਰ ਤੁਹਾਨੂ ਦੱਸ ਦੇਈਏ ਕਿ ਕੰਪਨੀ ਦੁਆਰਾ XUV ਅਤੇ ਨਿਊ ਆਲ ਇਲੈਕਟ੍ਰਿਕ ਬ੍ਰਾਂਡ BE ਦੇ ਤਹਿਤ 5 ਨਵੀਆਂ ਇਲੈਕਟ੍ਰਿਕ SUVs ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ SUVs ਦੇ XUV E8, XUV E9, BE 05, BE 07 ਅਤੇ BE 09 ਨਾਮ ਰੱਖੇ ਗਏ ਹਨ। ਕੰਪਨੀ ਦੇ ਅਨੁਸਾਰ XUV E8, XUV E9, BE 05, BE 07 ਨੂੰ 2024 ਤੋਂ 2026 ਵਿਚਕਾਰ ਲਾਂਚ ਕੀਤਾ ਜਾਵੇਗਾ।
The future begins now. Stay tuned for the grand homecoming of our born electric SUVs at the Mahindra EV Fashion Festival in Hyderabad on 10th February 2023. #BE #Mahindra #BornElectricVision pic.twitter.com/r49zXGdOKy
— Mahindra Born Electric (@born_electric) February 2, 2023
ਦੱਸ ਦੇਈਏ ਕਿ ਮਹਿੰਦਰਾ ਕੰਪਨੀ ਨੇ ਇਨ੍ਹਾਂ ਇਲੈਕਟ੍ਰਿਕ ਕਾਰਾਂ ਦੇ ਲਈ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਮਹਿੰਦਰਾ ਕੰਪਨੀ ਦੁਆਰਾ ਦੱਸਿਆ ਗਿਆ ਹੈ ਕਿ ਇਨ੍ਹਾਂ 5 ਇਲੈਕਟ੍ਰਿਕ ਕਾਰਾਂ ਦੀ ਲਾਈਨ ਵਿਕਸਿਤ ਕਰਨ ਲਈ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਨ੍ਹਾਂ ਕਾਰਾਂ ਦੇ ਨਿਰਮਾਣ ਲਈ ਕੰਪਨੀ ਦੁਆਰਾ ਪੁਣੇ ਵਿੱਚ ਇੱਕ ਪਲਾਂਟ ਵੀ ਸਥਾਪਿਤ ਕੀਤਾ ਜਾਵੇਗਾ। ਮਹਿੰਦਰਾ ਕੰਪਨੀ ਦੁਆਰਾ ਇਸ ਗੱਲ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2027 ਤੱਕ ਪੋਰਟਫੋਲੀਓ 'ਚ 25 ਫੀਸਦੀ ਇਲੈਕਟ੍ਰਿਕ ਵਾਹਨ ਹੋਣਗੇ।
ਜ਼ਿਕਰਯੋਗ ਹੈ ਕਿ ਮਹਿੰਦਰਾ ਕੰਪਨੀ ਦੁਆਰਾ ਆਪਣੀ ਪ੍ਰਸਿੱਧ ਮਿਡ-ਸਾਈਜ਼ SUV, XUV400 ਦਾ ਇਲੈਕਟ੍ਰਿਕ ਵੇਰੀਐਂਟ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਨੂੰ ਦੋ ਮਾਡਲਾਂ 'ਚ ਲਾਂਚ ਕੀਤਾ ਹੈ। ਇਸ ਵਿੱਚ EC ਵੇਰੀਐਂਟ ਵਿੱਚ 34.5 kW ਦਾ ਬੈਟਰੀ ਪੈਕ ਹੈ ਜੋ ਕਿ 375 ਕਿਲੋਮੀਟਰ ਦੀ ਰੇਂਜ ਦਿੰਦਾ ਹੈ ਅਤੇ EL ਵੇਰੀਐਂਟ ਵਿੱਚ 39.4 kW ਦਾ ਬੈਟਰੀ ਪੈਕ ਹੈ ਜਿਸਦੀ ਰੇਂਜ 456 ਕਿਲੋਮੀਟਰ ਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto Expo 2023, Auto news, Electric Cars, Mahindra, SUV