ਦੇਸ਼ ਅੰਦਰ ਇਲੈਕਟ੍ਰਿਕ ਕਾਰਾਂ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਵਿੱਚ ਸਾਰੀਆਂ ਕੰਪਨੀਆਂ ਆਪਣੇ ਮਾਡਲ ਲਾਂਚ ਕਰ ਰਹੀਆਂ ਹਨ ਤਾਂ ਜੋ ਵੱਧ ਤੋਂ ਵੱਧ ਗਾਹਕਾਂ ਨੂੰ ਆਪਣੇ ਵੱਲ ਖਿਚਿਆ ਜਾ ਸਕੇ। ਹਾਲਾਂਕਿ, ਇਸ ਸਮੇਂ ਭਾਰਤ ਵਿੱਚ ਸਭ ਤੋਂ ਅੱਗੇ ਟਾਟਾ ਦੀ Nexon EV ਹੈ। ਕਈ ਹੋਰ ਕੰਪਨੀਆਂ ਹੁਣ ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਕਾਰਾਂ ਲਾਂਚ ਕਰ ਰਹੀਆਂ ਹਨ। ਮਹਿੰਦਰਾ ਨੇ ਵੀ ਇਲੈਕਟ੍ਰਿਕ ਬਾਜ਼ਾਰ 'ਚ ਆਪਣੇ ਪੈਰ ਜਮਾਉਣ ਦੀ ਤਿਆਰੀ ਕਰ ਲਈ ਹੈ। ਇਸ ਲਈ ਕੰਪਨੀ ਇਸ ਸੈਗਮੈਂਟ 'ਚ ਮਾਡਲਾਂ ਦੀ ਨਵੀਂ ਰੇਂਜ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। XUV 400 ਨੂੰ ਲਾਂਚ ਹੋਣ ਤੋਂ ਪਹਿਲਾਂ ਹੀ ਕਾਫੀ ਬਜ਼ ਅਤੇ ਪਬਲੀਸਿਟੀ ਮਿਲੀ ਹੈ।
ਹੁਣ ਦੇਸ਼ ਦੀ ਇੱਕ ਹੋਰ ਕਾਰ ਨਿਰਮਾਤਾ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਵੀ ਆਪਣੀ ਇਲੈਕਟ੍ਰਿਕ SUV ਨੂੰ ਬਾਜ਼ਾਰ ਵਿੱਚ ਉਤਾਰ ਰਹੀ ਹੈ।
ਮਹਿੰਦਰਾ ਆਪਣੀ XUV400 e-SUV ਨੂੰ ਔਨਲਾਈਨ ਨਿਲਾਮੀ ਰਾਹੀ ਵੇਚ ਰਹੀ ਹੈ, ਜੋ ਵੱਧ ਤੋਂ ਵੱਧ ਬੋਲੀ ਲਗਾਏਗਾ ਉਸਨੂੰ ਇਹ ਕਾਰ ਦਿੱਤੀ ਜਾਵੇਗੀ। ਇਸ ਨਿਲਾਮੀ ਦੀ ਖਾਸ ਗੱਲ ਇਹ ਹੈ ਕਿ ਜੋ ਵੀ ਇਸਨੂੰ ਜਿੱਤੇਗਾ ਭਾਵ ਸਭ ਤੋਂ ਵੱਧ ਬੋਲੀ ਲਗਾਏਗਾ ਉਸਨੂੰ SUV ਦੀ ਚਾਬੀ ਮਹਿੰਦਰਾ ਐਂਡ ਮਹਿੰਦਰਾ ਦੇ ਚੇਅਰਮੈਨ ਆਪ ਚਾਬੀ ਦੇਣਗੇ। ਇਸ ਤਰ੍ਹਾਂ ਕਾਰ ਖਰੀਦਣ ਦੇ ਨਾਲ ਨਾਲ ਆਨੰਦ ਮਹਿੰਦਰਾ ਨੂੰ ਮਿਲਣ ਦਾ ਵੀ ਮੌਕਾ ਮਿਲੇਗਾ।
ਕੰਪਨੀ ਦਾ ਕਹਿਣਾ ਹੈ ਕਿ ਉਹ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਮੋਟ ਕਰਨ ਲਈ ਅਤੇ ਸਸਟੇਨੇਬਿਲਟੀ ਸਾਫ਼ ਊਰਜਾ, ਸਾਫ਼ ਹਵਾ, ਹਰੇ ਵਾਤਾਵਰਨ ਅਤੇ ਹਰੀ ਗਤੀਸ਼ੀਲਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਅਜਿਹਾ ਕਰ ਰਹੀ ਹੈ। ਜੇਕਰ ਤੁਸੀਂ ਇਸ ਨਿਲਾਮੀ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਇੱਥੇ ਦੱਸੇ ਗਏ ਕਦਮਾਂ ਦੀ ਪਾਲਣਾ ਕਰੋ।
ਕਦੋਂ ਸ਼ੁਰੂ ਹੋਵੇਗੀ ਨਿਲਾਮੀ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਨਿਲਾਮੀ 26 ਜਨਵਰੀ ਭਾਵ ਗਣਤੰਤਰ ਦਿਵਸ ਵਾਲੇ ਦਿਨ ਸ਼ੁਰੂ ਹੋਵੇਗੀ ਅਤੇ 31 ਜਨਵਰੀ ਤੱਕ ਚਲੇਗੀ। 10 ਫਰਵਰੀ 2023 ਨੂੰ ਆਨੰਦ ਮਹਿੰਦਰਾ ਆਪ ਜੇਤੂਆਂ ਨੂੰ ਮਹਿੰਦਰਾ XUV400 ਇਲੈਕਟ੍ਰਿਕ SUV ਦੀਆਂ ਚਾਬੀਆਂ ਦੇਣਗੇ। ਇੰਨਾ ਹੀ ਨਹੀਂ, ਜੇਤੂ ਨੂੰ 11 ਫਰਵਰੀ, 2023 ਨੂੰ ਹੈਦਰਾਬਾਦ ਵਿੱਚ ਹੋਣ ਵਾਲੀ ਐਫਆਈਏ ਫਾਰਮੂਲਾ ਈ ਚੈਂਪੀਅਨਸ਼ਿਪ (ਏਬੀਬੀ ਐਫਆਈਏ ਫਾਰਮੂਲਾ ਈ ਵਿਸ਼ਵ ਚੈਂਪੀਅਨਸ਼ਿਪ) ਦੇ ਉਦਘਾਟਨੀ ਦੌਰ ਵਿੱਚ ਸ਼ਾਮਲ ਹੋਣ ਲਈ ਇੱਕ ਪਾਸ ਵੀ ਪ੍ਰਦਾਨ ਕੀਤਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Mahindra