ਮਹਿੰਦਰਾ ਐਂਡ ਮਹਿੰਦਰਾ ਨੇ ਹਾਲ ਹੀ 'ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ XUV400 ਨੂੰ ਬਾਜ਼ਾਰ 'ਚ ਲਾਂਚ ਕੀਤਾ ਹੈ। ਇਸ ਐਸਯੂਵੀ ਨੂੰ ਇਲੈਕਟ੍ਰਿਕ ਕਾਰ ਖਰੀਦਣ ਜਾ ਰਹੇ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕੰਪਨੀ ਵੱਲੋਂ ਇਸ ਦੀ ਬੁਕਿੰਗ ਜਾਰੀ ਰੱਖਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਇਲੈਕਟ੍ਰਿਕ ਕਾਰ ਨੂੰ ਦੋ ਵੇਰੀਐਂਟ EC ਅਤੇ EL 'ਚ ਪੇਸ਼ ਕੀਤਾ ਗਿਆ ਹੈ। ਮਹਿੰਦਰਾ ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਦੀ ਬੁਕਿੰਗ 26 ਜਨਵਰੀ ਯਾਨੀ ਗਣਤੰਤਰ ਦਿਵਸ 'ਤੇ ਸ਼ੁਰੂ ਕੀਤੀ ਸੀ ਅਤੇ ਕੁਝ ਹੀ ਦਿਨਾਂ 'ਚ ਕੰਪਨੀ ਨੂੰ 10,000 ਤੋਂ ਜ਼ਿਆਦਾ ਬੁਕਿੰਗ ਮਿਲ ਚੁੱਕੀ ਹੈ। ਕੰਪਨੀ ਨੇ ਇਸ ਇਲੈਕਟ੍ਰਿਕ ਕਾਰ ਦੀ ਬੁਕਿੰਗ ਰਾਸ਼ੀ 21,000 ਰੁਪਏ ਰੱਖੀ ਹੈ। ਮਹਿੰਦਰਾ ਨੇ ਇਸ ਕਾਰ ਦੀ ਬੁਕਿੰਗ ਕਰਨ ਵਾਲੇ ਪਹਿਲੇ 5,000 ਗਾਹਕਾਂ ਲਈ ਇਸ ਕਾਰ ਦੀ ਕੀਮਤ ਐਕਸ-ਸ਼ੋਰੂਮ 15.99 ਲੱਖ ਰੁਪਏ ਰੱਖੀ ਸੀ। ਇਸ ਦੇ ਨਾਲ ਹੀ ਇਸ ਕਾਰ ਦੇ ਟਾਪ ਮਾਡਲ ਦੀ ਕੀਮਤ 18.99 ਲੱਖ ਰੁਪਏ ਹੈ। ਮਹਿੰਦਰਾ ਇਸ ਕਾਰ ਨੂੰ ਦੇਸ਼ ਦੇ 34 ਸ਼ਹਿਰਾਂ 'ਚ ਉਪਲੱਬਧ ਕਰਵਾ ਰਹੀ ਹੈ।
ਮਹਿੰਦਰਾ ਨੇ ਇਸ ਇਲੈਕਟ੍ਰਿਕ ਕਾਰ ਦਾ ਵੇਟਿੰਗ ਪੀਰੀਅਡ ਵਧਾ ਕੇ ਸੱਤ ਮਹੀਨੇ ਕਰ ਦਿੱਤਾ ਹੈ। ਜਿਸ ਦਾ ਕਾਰਨ ਇਸ ਕਾਰ ਲਈ ਜ਼ਬਰਦਸਤ ਬੁਕਿੰਗ ਹੈ। ਇਸ ਤੋਂ ਪਹਿਲਾਂ, ਮਹਿੰਦਰਾ ਆਉਣ ਵਾਲੇ ਮਾਰਚ ਤੋਂ ਆਪਣੀ ਇਲੈਕਟ੍ਰਿਕ ਕਾਰ XUV400 ਦੇ EL ਵੇਰੀਐਂਟ ਦੀ ਡਿਲੀਵਰੀ ਅਤੇ ਤਿਉਹਾਰਾਂ ਦੇ ਸੀਜ਼ਨ ਵਿੱਚ EC ਵੇਰੀਐਂਟ ਦੀ ਡਿਲੀਵਰੀ ਸ਼ੁਰੂ ਕਰਨ ਜਾ ਰਹੀ ਸੀ, ਪਰ ਹੁਣ ਇਸ ਨੂੰ ਸੱਤ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ ਕਿਉਂਕਿ ਇਸ ਇਲੈਕਟ੍ਰਿਕ SUV ਦੀ ਬੁਕਿੰਗ 10,000 ਯੂਨਿਟਾਂ ਨੂੰ ਪਾਰ ਕਰ ਚੁੱਕੀ ਹੈ।
ਮਹਿੰਦਰਾ ਦੀ ਇਲੈਕਟ੍ਰਿਕ ਕਾਰ XUV400 ਵਿੱਚ 34.5 kWh ਦੀ ਲਿਥੀਅਮ ਆਇਨ ਬੈਟਰੀ ਪੈਕ ਹੈ। ਇਸ ਦੇ ਨਾਲ ਹੀ ਇਸ ਦੇ ਹਾਈ-ਸਪੈਕ EL ਵੇਰੀਐਂਟ 'ਚ 39.4 kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਦੋ ਚਾਰਜਿੰਗ ਆਪਸ਼ਨ ਦਿੱਤੇ ਗਏ ਹਨ, ਪਹਿਲਾ 3.3 kW ਚਾਰਜਿੰਗ ਆਪਸ਼ਨ ਅਤੇ ਦੂਜਾ 7.2 kW ਚਾਰਜਿੰਗ ਆਪਸ਼ਨ ਮਿਲਦਾ ਹੈ। ਮਹਿੰਦਰਾ XUV400 ਦਾ ਟਾਪ ਸਪੈਕ EL ਵੇਰੀਐਂਟ ਸਿੰਗਲ ਚਾਰਜ 'ਤੇ 456 ਕਿਲੋਮੀਟਰ ਦੀ ਡਰਾਈਵ ਰੇਂਜ ਦੀ ਪੇਸ਼ਕਸ਼ ਕਰਨ ਦੇ ਸਮਰੱਥ ਹੋਵੇਗਾ। ਜਦਕਿ EC ਵੇਰੀਐਂਟ ਦੀ ਰੇਂਜ 375 ਕਿਲੋਮੀਟਰ ਤੱਕ ਹੋ ਸਕਦੀ ਹੈ। ਦੋਵੇਂ ਵੇਰੀਐਂਟ 50 PS ਦੀ ਵੱਧ ਤੋਂ ਵੱਧ ਪਾਵਰ ਅਤੇ 310 Nm ਦਾ ਵੱਧ ਤੋਂ ਵੱਧ ਟਾਰਕ ਪੈਦਾ ਕਰਨਗੇ। ਮਹਿੰਦਰਾ ਇਸ ਸਾਲ ਹੀ ਇਸ ਕਾਰ ਦੇ 20,000 ਯੂਨਿਟ ਡਿਲੀਵਰ ਕਰਨ ਦਾ ਟੀਚਾ ਰੱਖ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto news, Automobile, Cars