Home /News /lifestyle /

Mahindra ਇਲੈਕਟ੍ਰਿਕ ਲਾਈਫਸਟਾਈਲ ਪਿਕਅੱਪ ਟਰੱਕ ਜਲਦ ਕਰੇਗੀ ਲਾਂਚ, ਜਾਣੋ ਸ਼ਾਨਦਾਰ ਫੀਚਰਸ

Mahindra ਇਲੈਕਟ੍ਰਿਕ ਲਾਈਫਸਟਾਈਲ ਪਿਕਅੱਪ ਟਰੱਕ ਜਲਦ ਕਰੇਗੀ ਲਾਂਚ, ਜਾਣੋ ਸ਼ਾਨਦਾਰ ਫੀਚਰਸ

Mahindra ਇਲੈਕਟ੍ਰਿਕ ਲਾਈਫਸਟਾਈਲ ਪਿਕਅੱਪ ਟਰੱਕ ਜਲਦ ਕਰੇਗੀ ਲਾਂਚ, ਜਾਣੋ ਸ਼ਾਨਦਾਰ ਫੀਚਰਸ

Mahindra ਇਲੈਕਟ੍ਰਿਕ ਲਾਈਫਸਟਾਈਲ ਪਿਕਅੱਪ ਟਰੱਕ ਜਲਦ ਕਰੇਗੀ ਲਾਂਚ, ਜਾਣੋ ਸ਼ਾਨਦਾਰ ਫੀਚਰਸ

Mahindra Electric Pickup Truck: ਸਵਦੇਸ਼ੀ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ 15 ਅਗਸਤ ਨੂੰ ਗਲੋਬਲ ਕਾਰ ਬਾਜ਼ਾਰ ਵਿੱਚ ਆਉਣ ਦੀ ਤਿਆਰੀ ਕਰ ਰਹੀ ਹੈ। ਮਹਿੰਦਰਾ ਅਗਲੇ ਮਹੀਨੇ ਲੰਡਨ 'ਚ ਆਪਣੀਆਂ 3 ਨਵੀਆਂ ਇਲੈਕਟ੍ਰਿਕ ਕਾਰਾਂ ਦੇ ਮਾਡਲ ਦਾ ਪਰਦਾਫਾਸ਼ ਕਰਨ ਜਾ ਰਹੀ ਹੈ ਅਤੇ ਹੁਣ ਖਬਰ ਆ ਰਹੀ ਹੈ ਕਿ ਇਨ੍ਹਾਂ 'ਚੋਂ ਇਕ ਇਲੈਕਟ੍ਰਿਕ ਲਾਈਫਸਟਾਈਲ ਪਿਕਅੱਪ ਟਰੱਕ ਵੀ ਹੋ ਸਕਦਾ ਹੈ।

ਹੋਰ ਪੜ੍ਹੋ ...
 • Share this:
  Mahindra Electric Pickup Truck: ਸਵਦੇਸ਼ੀ ਆਟੋਮੋਬਾਈਲ ਨਿਰਮਾਤਾ ਮਹਿੰਦਰਾ ਐਂਡ ਮਹਿੰਦਰਾ 15 ਅਗਸਤ ਨੂੰ ਗਲੋਬਲ ਕਾਰ ਬਾਜ਼ਾਰ ਵਿੱਚ ਆਉਣ ਦੀ ਤਿਆਰੀ ਕਰ ਰਹੀ ਹੈ। ਮਹਿੰਦਰਾ ਅਗਲੇ ਮਹੀਨੇ ਲੰਡਨ 'ਚ ਆਪਣੀਆਂ 3 ਨਵੀਆਂ ਇਲੈਕਟ੍ਰਿਕ ਕਾਰਾਂ ਦੇ ਮਾਡਲ ਦਾ ਪਰਦਾਫਾਸ਼ ਕਰਨ ਜਾ ਰਹੀ ਹੈ ਅਤੇ ਹੁਣ ਖਬਰ ਆ ਰਹੀ ਹੈ ਕਿ ਇਨ੍ਹਾਂ 'ਚੋਂ ਇਕ ਇਲੈਕਟ੍ਰਿਕ ਲਾਈਫਸਟਾਈਲ ਪਿਕਅੱਪ ਟਰੱਕ ਵੀ ਹੋ ਸਕਦਾ ਹੈ। ਫਿਲਹਾਲ, ਕੰਪਨੀ ਨੇ ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਹੈ, ਪਰ ਇਹ ਤੈਅ ਹੈ ਕਿ ਮਹਿੰਦਰਾ ਆਪਣੀ ਭਵਿੱਖਮੁਖੀ ਦਿੱਖ ਅਤੇ ਸ਼ਕਤੀਸ਼ਾਲੀ ਵਿਸ਼ੇਸ਼ਤਾਵਾਂ ਦੇ ਨਾਲ ਇਲੈਕਟ੍ਰਿਕ ਕਾਰ ਸੈਗਮੈਂਟ ਵਿੱਚ ਯਕੀਨੀ ਤੌਰ 'ਤੇ ਵੱਡੀਆਂ ਯੋਜਨਾਵਾਂ ਬਣਾ ਰਹੀ ਹੈ।

  ਅਮਰੀਕੀ ਬਾਜ਼ਾਰ ਲਈ ਪਿਕਅੱਪ ਟਰੱਕ

  ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਹਿੰਦਰਾ ਦੇ ਆਉਣ ਵਾਲੇ ਇਲੈਕਟ੍ਰਿਕ ਲਾਈਫਸਟਾਈਲ ਪਿਕਅਪ ਟਰੱਕ ਨੂੰ ਯੂਨਾਈਟਿਡ ਕਿੰਗਡਮ ਸਥਿਤ ਮਹਿੰਦਰਾ ਐਡਵਾਂਸਡ ਡਿਜ਼ਾਈਨ ਯੂਰਪ (MADE) ਵਿੱਚ ਵਿਕਸਤ ਕੀਤਾ ਗਿਆ ਹੈ ਅਤੇ ਕੰਪਨੀ ਨੇ ਇਸਨੂੰ ਖਾਸ ਤੌਰ 'ਤੇ ਉੱਤਰੀ ਅਮਰੀਕੀ ਬਾਜ਼ਾਰ ਲਈ ਤਿਆਰ ਕੀਤਾ ਹੈ। ਇਸ ਪਿਕਅੱਪ ਟਰੱਕ ਦੇ ਮਕੈਨੀਕਲ ਪੁਰਜ਼ੇ ਮਹਿੰਦਰਾ ਨਾਰਥ ਅਮਰੀਕਨ ਟੈਕਨੀਕਲ ਸੈਂਟਰ ਵਿਖੇ ਬਣਾਏ ਗਏ ਹਨ। ਇਸ ਪਿਕਅੱਪ ਟਰੱਕ 'ਚ ਵੋਲਕਸਵੈਗਨ ਗਰੁੱਪ ਦੇ ਪਾਰਟਸ ਵੀ ਦੇਖਣ ਨੂੰ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਇਨ੍ਹਾਂ ਦੋਵਾਂ ਕੰਪਨੀਆਂ ਵਿਚਾਲੇ ਸਾਂਝੇਦਾਰੀ ਹੋਈ ਹੈ।

  ਭਾਰਤ ਵਿੱਚ ਟਾਟਾ ਨਾਲ ਮੁਕਾਬਲਾ
  ਆਉਣ ਵਾਲੇ ਸਮੇਂ ਵਿੱਚ, ਮਹਿੰਦਰਾ ਐਂਡ ਮਹਿੰਦਰਾ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਇਲੈਕਟ੍ਰਿਕ ਕਾਰ ਸੈਗਮੈਂਟ ਵਿੱਚ ਆਪਣੀ ਪਕੜ ਮਜ਼ਬੂਤ ​​ਕਰਨ ਲਈ ਇੱਕ ਤੋਂ ਵੱਧ ਇਲੈਕਟ੍ਰਿਕ ਕਾਰਾਂ ਲਿਆਉਣ ਜਾ ਰਹੀ ਹੈ ਅਤੇ ਭਾਰਤ ਵਿੱਚ ਮਹਿੰਦਰਾ ਦੀਆਂ ਇਲੈਕਟ੍ਰਿਕ ਕਾਰਾਂ ਦਾ ਮੁਕਾਬਲਾ ਮੁੱਖ ਤੌਰ 'ਤੇ ਟਾਟਾ ਨੇਕਸਨ ਈਵੀ, ਨੈਕਸਨ ਈਵੀ ਮੈਕਸ ਅਤੇ MG ZS EV ਵਰਗੀਆਂ ਪ੍ਰਸਿੱਧ ਕਾਰਾਂ ਨਾਲ ਹੋਵੇਗਾ।

  ਮਹਿੰਦਰਾ ਦੀਆਂ ਆਉਣ ਵਾਲੀਆਂ ਇਲੈਕਟ੍ਰਿਕ ਕਾਰਾਂ ਦੀ ਬੈਟਰੀ ਰੇਂਜ 400 ਕਿਲੋਮੀਟਰ ਤੱਕ ਹੋ ਸਕਦੀ ਹੈ ਪਰ ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। 15 ਅਗਸਤ ਨੂੰ ਇਨ੍ਹਾਂ ਇਲੈਕਟ੍ਰਿਕ ਕਾਰਾਂ ਦੇ ਸੰਕਲਪ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਦੇ ਸੰਭਾਵੀ ਰੂਪ ਅਤੇ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਸਾਹਮਣੇ ਆਵੇਗੀ।
  Published by:Drishti Gupta
  First published:

  Tags: Auto, Automobile, Lifestyle, Mahindra

  ਅਗਲੀ ਖਬਰ