New Generation Scorpio N Features: ਦੇਸ਼ ਵਿੱਚ ਕਾਰਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ਕਾਰਾਂ ਦੇ ਚੱਲਦੇ ਹੋਏ ਵੀ ਦੇਸ਼ ਵਿੱਚ ਬਣੀਆਂ ਕਾਰਾਂ ਦਾ ਕਰੇਜ਼ ਘੱਟ ਨਹੀਂ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਮਹਿੰਦਰਾ ਦੀ ਇੱਕ ਕਾਰ ਲਈ ਲੋਕਾਂ ਨੂੰ 2 ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਅਸਲ ਵਿੱਚ ਮਹਿੰਦਰਾ ਦੀ ਸਭ ਤੋਂ ਪੁਰਾਣੀ ਅਤੇ ਮਸ਼ਹੂਰ SUV ਸਕਾਰਪੀਓ ਨੂੰ ਮਹਿੰਦਰਾ ਨੇ ਅਪਡੇਟ ਕਰਕੇ New Generation Scorpio N ਨੂੰ 2022 ਵਿੱਚ ਲਾਂਚ ਕੀਤਾ ਸੀ। ਇਸ ਨੂੰ ਇੰਨਾ ਪਸੰਦ ਕੀਤਾ ਗਿਆ ਕਿ ਇਸਦੀ ਬੁਕਿੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਲੋਕ ਲਗਾਤਾਰ ਇਸਨੂੰ ਬੁਕ ਕਰ ਰਹੇ ਹਨ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਇਸ ਦੀ ਡਿਲਵਰੀ ਲਈ ਲੋਕਾਂ ਨੂੰ ਲੰਮਾ ਇੰਤਜ਼ਾਰ ਕਰਨਾ ਪਵੇਗਾ। ਸਕਾਰਪੀਓ ਲਈ ਲੋਕਾਂ ਦਾ ਕ੍ਰੇਜ਼ ਹਮੇਸ਼ਾ ਹੀ ਬਹੁਤ ਜ਼ਿਆਦਾ ਰਿਹਾ ਹੈ ਪਰ ਇਸ ਵਾਰ N ਮਾਡਲ ਲਈ ਇਹ ਕਿਤੇ ਅੱਗੇ ਵੱਧ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਮਹਿੰਦਰਾ Scorpio N ਦੇ ਪੰਜ ਵੇਰੀਐਂਟ ਬਾਜ਼ਾਰ 'ਚ ਵੇਚ ਰਿਹਾ ਹੈ। ਜਿਸ ਵਿੱਚ Z2, Z4, Z8 ਅਤੇ Z8 L ਨੂੰ ਰਿਟੇਲ ਕੀਤਾ ਜਾ ਰਿਹਾ ਹੈ। ਇਸਦੀ ਐਕਸ-ਸ਼ੋਅਰੂਮ ਕੀਮਤ ਦੀ ਗੱਲ ਕਰੀਏ ਤਾਂ ਇਹ 12.74 ਲੱਖ ਰੁਪਏ ਤੋਂ 24.04 ਲੱਖ ਰੁਪਏ ਦੇ ਵਿਚਕਾਰ ਹੈ। ਇਹ SUV 6 ਅਤੇ 7 ਸੀਟਰ ਵੇਰੀਐਂਟ 'ਚ ਉਪਲੱਬਧ ਹੈ।
ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਵੀ ਸਕਾਰਪੀਓ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਕਿਸ ਮਾਡਲ ਲਈ ਕਿੰਨਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਇਹ ਹਨ ਵਿਸ਼ੇਸ਼ਤਾਵਾਂ: ਕੰਪਨੀ ਨੇ ਇਸ ਸਕਾਰਪੀਓ ਨੂੰ ਪੂਰੀ ਤਰ੍ਹਾਂ ਅਪਡੇਟ ਕੀਤਾ ਹੈ। ਇਸਨੂੰ ਨਵਾਂ ਲੈਡਰ ਫਰੇਮ ਦਿੱਤਾ ਗਿਆ ਹੈ ਅਤੇ ਇਸ ਦੇ ਇੰਟੀਰੀਅਰ ਨੂੰ ਵੀ ਪੂਰੀ ਤਰ੍ਹਾਂ ਬਦਲਿਆ ਗਿਆ ਹੈ। ਕਾਰ 'ਚ ਫਿਲਹਾਲ ਇੰਜਣ M Hawk ਡੀਜ਼ਲ ਅਤੇ M Stallion ਪੈਟਰੋਲ ਹੈ। ਤੁਸੀਂ ਇਸ ਨੂੰ 7 ਰੰਗਾਂ ਵਿੱਚ ਖਰੀਦ ਸਕਦੇ ਹੋ। ਕਾਰ ਵਿੱਚ ਸਿਰਫ 6 ਸਪੀਡ ਮੈਨੂਅਲ ਅਤੇ 6 ਸਪੀਡ ਆਟੋ ਟ੍ਰਾਂਸਮਿਸ਼ਨ ਹੈ।
SUV ਵਿੱਚ ਖਾਸ ਵਿਸ਼ੇਸ਼ਤਾਵਾਂ ਮਿਲਦੀਆਂ ਹਨ ਜਿਵੇਂ ਕਿ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇ ਦੇ ਨਾਲ 8-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਇਲੈਕਟ੍ਰਿਕਲੀ ਐਡਜਸਟਬਲ OVRM, ਕਲਾਈਮੇਟ ਕੰਟਰੋਲ AC ਅਤੇ ਉਚਾਈ ਅਡਜੱਸਟੇਬਲ ਸੀਟਾਂ। SUV 'ਚ ECS ਅਤੇ ਹਿੱਲ ਹੋਲਡ ਫੀਚਰਸ ਵੀ ਦਿੱਤੇ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।