Home /News /lifestyle /

Mahindra ਦੀ SUV ਗੱਡੀਆਂ ’ਤੇ ਮਿਲ ਰਹੀ ਹੈ 1.20 ਲੱਖ ਦੀ ਛੋਟ

Mahindra ਦੀ SUV ਗੱਡੀਆਂ ’ਤੇ ਮਿਲ ਰਹੀ ਹੈ 1.20 ਲੱਖ ਦੀ ਛੋਟ

Mahindra ਦੀ SUV ਗੱਡੀਆਂ ’ਤੇ ਮਿਲ ਰਹੀ ਹੈ 1.20 ਲੱਖ ਦੀ ਛੋਟ

Mahindra ਦੀ SUV ਗੱਡੀਆਂ ’ਤੇ ਮਿਲ ਰਹੀ ਹੈ 1.20 ਲੱਖ ਦੀ ਛੋਟ

ਡਿਸਕਾਊਂਟ ਸਕਾਰਪੀਉ (Mahindra Scorpio), ਐਕਸਯੂਵੀ 300 (XUV 300), ਐਕਸਯੂਵੀ 500(Mahindra XUV 500), ਟੀਯੂਵੀ 300 (Mahindra TUV 300) ਅਤੇ ਆਲਟਰਾਸ (Mahindra Alturas G4) ਜਿਹੀਆਂ ਗੱਡੀਆਂ ਉਤੇ ਮਿਲ ਰਹੀ ਹੈ।

 • Share this:

   


  ਆਟੋਮੋਬਾਇਲ ਸੈਕਟਰ (Automobile Sector) ਵਿਚ ਛਾਈ ਮੰਦੀ ਕਾਰਨ ਆਟੋਮੋਬਾਇਲ ਕੰਪਨੀਆਂ ਗਾਹਕਾਂ ਨੂੰ ਕਈ ਤਰ੍ਹਾਂ ਦੀ ਛੋਟ ਦੇ ਰਹੀ ਹੈ। ਹੁੰਡਈ ਅਤੇ ਮਾਰੂਤੀ ਦੇ ਨਾਲ ਨਾਲ ਹੁਣ ਮਹਿੰਦਰਾ ਵੀ ਐਸਯੂਵੀ (Mahindra SUV) ਉਤੇ ਭਾਰੀ ਛੋਟ ਦੇ ਰਹੀ ਹੈ। ਇਹ ਛੋਟ ਪੂਰੇ ਨਵੰਬਰ ਤੱਕ ਰਹੇਗੀ। ਰਿਪੋਰਟ ਅਨੁਸਾਰ ਇਹ ਡਿਸਕਾਊਂਟ ਸਕਾਰਪੀਉ (Mahindra Scorpio), ਐਕਸਯੂਵੀ 300 (XUV 300), ਐਕਸਯੂਵੀ 500(Mahindra XUV 500), ਟੀਯੂਵੀ 300 (Mahindra TUV 300) ਅਤੇ ਆਲਟਰਾਸ (Mahindra Alturas G4) ਜਿਹੀਆਂ ਗੱਡੀਆਂ ਉਤੇ ਮਿਲ ਰਹੀ ਹੈ।


  Mahindra TUV300-


  ਮਹਿੰਦਰਾ ਟੀਯੂਵੀ 300 ਦੇ ਪ੍ਰੀ-ਫੇਸਲਿਫਟ ਮਾਡਲ ਦੇ ਟੀ10 ਵੈਰੀਐਂਟ ਉਤੇ ਇਕ ਲੱਖ ਦਸ ਹਜ਼ਾਰ ਦਾ ਡਿਸਕਾਊਂਟ ਮਿਲ ਰਿਹਾ ਹੈ। ਦੱਸਣਯੋਗ ਹੈ ਕਿ ਮਹਿੰਦਰਾ ਟੀਯੂਵੀ 300 100 ਐਚਪੀ, 1.5 ਲਿਟਰ ਇੰਜਣ ਜਿਸ ਵਿਚ 5-ਸਪੀਡ ਮੈਨੂਅਲ ਗਿਅਰ ਬਾਕਸ ਹੈ।


  Mahindra Alturas G4-


  ਇਸ ਕਾਰ ਉਤੇ 1 ਲੱਖ 20 ਹਜ਼ਾਰ ਦਾ ਡਿਸਕਾਊਂਟ ਉਪਲਬਧ ਹੈ। ਮਹਿੰਦਰਾ G4 ਅਤੇ G2 ਦੋਵਾਂ ਵੈਰੀਐਂਟਾਂ ਉਤੇ ਪੂਰੇ ਨਵੰਬਰ ਤੱਕ ਐਡੀਸ਼ਨਲ ਡਿਸਕਾਊਂਟ ਮਿਲ ਰਿਹਾ ਹੈ। ਇਸ ਐਸਯੂਵੀ ਵਿਚ 2.2 ਲਿਟਰ ਦਾ ਟਰਬੋ ਇੰਜਣ ਮਿਲੇਗਾ।


  Mahindra XUV500-


  ਮਹਿੰਦਰਾ ਐਕਸਯੂਵੀ 500 ਦੇ W3 ਵੈਰੀਐਂਟ ਉਤੇ 15 ਹਜ਼ਾਰ ਰੁਪਏ ਦਾ ਅਤੇ W5, W7 ਅਤੇ W9 ਵੈਰੀਐਂਟ ਉਤੇ 66 ਹਜ਼ਾਰ ਰੁਪਏ ਦਾ ਡਿਸਕਾਊਂਟ ਡੀਲਰਸ ਦੇ ਰਹੇ ਹਨ। ਇੱਥ ਇਸਦੇ ਟਾਪ ਐਂਡ W11 ਵੈਰੀਐਂਟ ਉਤੇ 75 ਹਜ਼ਾਰ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਦਾ ਡੀਜਲ ਵੈਰੀਐਂਟ 155 ਐਚਪੀ 2.2 ਲਿਟਰ ਟਰਬੋ ਇੰਜਣ ਨਾਲ ਪਾਵਰਡ ਹੈ, ਜਦਕਿ ਪੈਟਰੋਲ ਵੈਰੀਐਂਟ ਵਿਚ 140 ਐਚਪੀ 2.2 ਲਿਟਰ ਇੰਜਣ ਮਿਲੇਗਾ।


  Mahindra TUV300 Plus-


  ਕੁਝ ਮਹਿੰਦਰਾ ਡੀਲਰਸ ਜਿਨਾਂ ਕੋਲ ਹਾਲੇ ਸਟਾਕ ਬਚਿਆ ਹੋਇਆ ਹੈ ਉਹ ਇਸ ਉਤੇ 70 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਦੇ ਰਹੇ ਹਨ। ਇਹ 9 ਸੀਟਰ ਹੈ ਅਤੇ ਸਿੰਗਲ ਇੰਜਣ ਅਤੇ ਗਿਅਰ ਬਾਕਸ ਦੇ ਵਿਕਲਪ ਵਿਚ ਆਉਂਦੀ ਹੈ।


  Mahindra KUV100 NXT-


  ਮਹਿੰਦਰਾ ਡੀਲਰਸ ਇਸਦੇ K8 ਵੈਰੀਐਂਟ ਉਤੇ 70 ਹਜ਼ਾਰ ਰੁਪਏ ਦਾ ਡਿਸਕਾਊਂਟ ਦੇ ਰਹੇ ਹਨ।


  Mahindra Xylo-


  ਪੂਰੇ ਨਵੰਬਰ ਮਹੀਨੇ ਵਿਚ 2.5 ਲਿਟਰ ਜਾਂ 2.2 ਲਿਟਰ ਡੀਜਲ ਇੰਜਣ ਵਾਲੇ ਮਹਿੰਦਰਾ ਜਾਇਲੋ ਦੇ ਸਾਰੇ ਵੈਰੀਐਂਟਸ ਉਤੇ 62 ਹਜ਼ਾਰ ਦਾ ਡਿਸਕਾਊਂਟ ਮਿਲ ਰਿਹਾ ਹੈ।


  Mahindra Scorpio-


  ਮਹਿੰਦਰਾ ਡੀਲਰਸ ਮਹਿੰਦਰਾ ਦੇ 2.5 ਲਿਟਰ ਵਾਲੇ S3 ਵੈਰੀਐਂਟ ਉਤੇ 10 ਹਜ਼ਾਰ ਦੀ ਛੋਟ ਮਿਲ ਰਹੀ ਹੈ। ਉਥੇ S5  ਵੈਹੀਐਂਟ ਉਤੇ 55 ਹਜ਼ਾਰ, S7, S9 ਅਤੇ S11 ਉਤੇ 35 ਹਜ਼ਾਰ ਦੀ ਛੋਟ ਮਿਲੇਗੀ।

  First published:

  Tags: Big offer, Mahindra