Home /News /lifestyle /

ਮਹਿੰਦਰਾ ਲਾਂਚ ਕਰੇਗੀ 5 ਨਵੀਆਂ ਇਲੈਕਟ੍ਰਿਕ SUV, EV ਬਾਜ਼ਾਰ ਵਿੱਚ ਦਬਦਬੇ ਨੂੰ ਕਰ ਪਾਏਗੀ ਕਾਇਮ?

ਦੇਸ਼ ਤੇਜ਼ੀ ਨਾਲ ਇਲੈਕਟ੍ਰਿਕ ਵਾਹਨਾਂ ਵੱਲ ਵੱਧ ਰਿਹਾ ਹੈ। ਲਗਭਗ ਹਰ ਆਟੋ ਨਿਰਮਾਣ ਕੰਪਨੀ ਜਾਂ ਤਾਂ ਇਲੈਕਟ੍ਰਿਕ ਵਾਹਨ ਦਾ ਉਤਪਾਦਨ ਸ਼ੁਰੂ ਕਰ ਚੁੱਕੀ ਹੈ ਜਾਂ ਸ਼ੁਰੂ ਕਰਨ ਜਾ ਰੁਹੀ ਹੈ। ਇਸ ਸਭ ਦੇ ਵਿੱਚ ਮਹਿੰਦਰਾ ਐਂਡ ਮਹਿੰਦਰਾ ਨੇ ਇੱਰ ਵੱਡੀ ਗੱਲ ਕਹੀ ਹੈ। ਮਹਿੰਦਰਾ ਐਂਡ ਮਹਿੰਦਰਾ ਦੇ ਵਾਹਨ ਅਤੇ ਖੇਤੀਬਾੜੀ ਸੈਕਟਰ ਦੇ ਕਾਰਜਕਾਰੀ ਨਿਰਦੇਸ਼ਕ ਰਾਜੇਸ਼ ਜੇਜੂਰੀਕਰ ਨੇ ਕਿਹਾ ਹੈ ਕਿ ਕੰਪਨੀ ਨੂੰ ਉਮੀਦ ਹੈ ਕਿ ਫਲੀਟ ਅਤੇ ਸਪੋਰਟਸ ਯੂਟਿਲਿਟੀ ਸੈਗਮੈਂਟ ਘਰੇਲੂ ਬਾਜ਼ਾਰ ਵਿੱਚ ਬਦਲਾਅ ਦੀ ਅਗਵਾਈ ਕਰੇਗਾ ਅਤੇ ਹੌਲੀ-ਹੌਲੀ ਇਲੈਕਟ੍ਰਿਕ ਵਾਹਨਾਂ ਵੱਲ ਵਧੇਗਾ।

ਹੋਰ ਪੜ੍ਹੋ ...
  • Share this:

ਸਾਡੀ ਇੰਟਰਨਲ ਰਿਸਰਚ ਤੋਂ ਇਹ ਪਤਾ ਲੱਗਾ ਹੈ ਕਿ ਮੌਜੂਦਾ SUV ਖਰੀਦਦਾਰਾਂ ਵਿੱਚੋਂ 25 ਪ੍ਰਤੀਸ਼ਤ ਆਪਣੀ ਅਗਲੀ ਕਾਰ ਵਜੋਂ ਇਲੈਕਟ੍ਰਿਕ SUV ਨੂੰ ਖਰੀਦਣ ਉੱਤੇ ਵਿਚਾਰ ਕਰ ਰਹੇ ਹਨ। ਖੋਜ ਸਾਨੂੰ ਇਹ ਵੀ ਦੱਸਦੀ ਹੈ ਕਿ ਅਗਲੇ 2-3 ਸਾਲਾਂ ਵਿੱਚ ਅਸੀਂ ਇਸ ਤਰ੍ਹਾਂ ਦਾ ਬਦਲਾਅ ਦੇਖਾਂਗੇ।

5 ਨਵੀਆਂ ਇਲੈਕਟ੍ਰਿਕ SUVs ਲਿਆਵੇਗੀ ਮਹਿੰਦਰਾ ਐਂਡ ਮਹਿੰਦਰਾ :ਰਾਜੇਸ਼ ਜੇਜੂਰੀਕਰ ਨੇ ਕਿਹਾ ਕਿ ਕੰਪਨੀ ਨੂੰ ਉਮੀਦ ਹੈ ਕਿ ਹੁਣ ਤੋਂ ਪੰਜ ਸਾਲ ਬਾਅਦ ਸਾਡੀਆਂ 20-30 ਫੀਸਦੀ SUV ਇਲੈਕਟ੍ਰਿਕ ਹੋਣਗੀਆਂ। ਮਹਿੰਦਰਾ ਪੰਜ ਨਵੇਂ ਇਲੈਕਟ੍ਰਿਕ ਸਪੋਰਟਸ ਯੂਟਿਲਿਟੀ ਵਾਹਨਾਂ (SUVs) ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਨ੍ਹਾਂ ਵਿੱਚੋਂ ਚਾਰ ਦਸੰਬਰ 2024 ਅਤੇ 2026 ਦੇ ਵਿਚਕਾਰ ਮਾਰਕੀਟ ਵਿੱਚ ਆਉਣ ਦੀ ਉਮੀਦ ਹੈ। ਜੇਜੂਰੀਕਰ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਇਲੈਕਟ੍ਰਿਕ ਕਾਰਾਂ ਦੀ ਸ਼ੁਰੂਆਤ ਉਨ੍ਹਾਂ ਘਰਾਂ ਤੋਂ ਹੋਵੇਗੀ, ਜਿਨ੍ਹਾਂ ਕੋਲ ਪਹਿਲਾਂ ਹੀ ਕਈ ਕਾਰਾਂ ਹਨ। ਇਸ ਤੋਂ ਇਲਾਵਾ, ਫਲੀਟ ਡਿਵੀਜ਼ਨ ਜਿਵੇਂ ਕਿ ਕੈਬ ਸਰਵਿਸ ਆਦਿ ਬਹੁਤ ਤੇਜ਼ੀ ਨਾਲ ਇਲੈਕਟ੍ਰਿਕ ਵੱਲ ਵਧੇਗੀ, ਕਿਉਂਕਿ ਇਹ ਉਹਨਾਂ ਦੇ ਆਰਥਿਕ ਹਿੱਤ ਵਿੱਚ ਹੈ।

ਨਿੱਜੀ ਕਾਰਾਂ ਦੇ ਮਾਮਲੇ ਵਿੱਚ, ਇਲੈਕਟ੍ਰਿਕ ਹੈਚਬੈਕ ਅਤੇ ਸੇਡਾਨ ਦੀ ਮੰਗ ਹੌਲੀ ਹੋਵੇਗੀ, ਕਿਉਂਕਿ ਗਾਹਕ ਲੋੜੀਂਦੇ ਚਾਰਜਿੰਗ ਬੁਨਿਆਦੀ ਢਾਂਚੇ ਦੀ ਅਣਹੋਂਦ ਵਿੱਚ ਪਰਿਵਾਰ ਵਿੱਚ ਇਕਲੌਤੀ ਕਾਰ ਲਈ ਜ਼ਿਆਦਾ ਪੈਸੇ ਖਰਚ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ SUV ਸੈਗਮੈਂਟ ਵਿੱਚ ਭਾਵੇਂ ਇਹ ਸ਼ੁਰੂਆਤੀ ਪੱਧਰ ਦੇ ਵਾਹਨ ਹੋਣ ਜਾਂ ਮੱਧ ਆਕਾਰ ਦੇ ਇਲੈਕਟ੍ਰਿਕ ਵਾਹਨ, ਇਨ੍ਹਾਂ ਨੂੰ ਬਹੁਤ ਤੇਜ਼ੀ ਨਾਲ ਅਪਣਾਇਆ ਜਾਵੇਗਾ। ਇਸ ਪਿੱਛੇ ਕਾਰਨ ਬਾਰੇ ਉਨ੍ਹਾਂ ਕਿਹਾ ਕਿ SUV ਆਮ ਤੌਰ 'ਤੇ ਉਨ੍ਹਾਂ ਘਰਾਂ ਦਾ ਹਿੱਸਾ ਹੁੰਦੀ ਹੈ ਜਿਨ੍ਹਾਂ ਕੋਲ ਇਕ ਤੋਂ ਵੱਧ ਕਾਰਾਂ ਹੁੰਦੀਆਂ ਹਨ।

Published by:Drishti Gupta
First published:

Tags: Auto, Auto industry, Auto news, Automobile, Cars