• Home
  • »
  • News
  • »
  • lifestyle
  • »
  • MAINTAIN WASH YOUR BANARSEE SILK SAREES WITH COLD WATER SHAMPOO GH AS

ਜੇ ਤੁਹਾਨੂੰ ਵੀ ਲੱਗਦੀ ਹੈ ਬਨਾਰਸੀ ਸਾੜ੍ਹੀ ਧੋਣੀ ਮੁਸ਼ਕਿਲ, ਜਾਣੋ ਸਾਫ਼ ਕਰਨ ਦਾ ਸਹੀ ਤਰੀਕਾ

  • Share this:
ਜੇਕਰ ਤਿਉਹਾਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਕੱਪੜਿਆਂ ਦੀ। ਕੱਪੜਿਆਂ ਵਿੱਚ ਬਨਾਰਸੀ ਸਾੜ੍ਹੀਆਂ ਬਹੁਤ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ ਅਤੇ ਇਸ ਦਾ ਕਾਰਨ ਹੈ ਇਹਨਾਂ ਦੀ ਬਣਾਵਟ ਅਤੇ ਇਹ ਬਹੁਤ ਨਾਜ਼ੁਕ ਹੁੰਦੀਆਂ ਹਨ। ਇਸ ਕਰਕੇ ਬਨਾਸਰੀ ਸਾੜ੍ਹੀਆਂ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੁੰਦੀ ਹੈ। ਖਾਸ ਕਰਕੇ ਜੇਕਰ ਬਨਾਰਸੀ ਸਾੜ੍ਹੀ ਨੂੰ ਧੋਣਾ ਹੋਵੇ ਤਾਂ ਇਹ ਇੱਕ ਵੱਡੀ ਸਮੱਸਿਆ ਲੱਗਦੀ ਹੈ। ਆਮ ਤੌਰ 'ਤੇ ਇਸ ਨੂੰ ਘਰ 'ਚ ਧੋਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਅਤੇ ਇਸ ਨੂੰ ਡ੍ਰਾਈ ਕਲੀਨ ਕਰਨਾ ਬਿਹਤਰ ਮੰਨਿਆ ਜਾਂਦਾ ਹੈ ਪਰ ਜੇਕਰ ਤੁਹਾਡੀ ਬਨਾਰਸੀ ਸਾੜ੍ਹੀ ਗੰਦੀ ਹੋ ਗਈ ਹੈ ਅਤੇ ਤੁਸੀਂ ਆਉਣ ਵਾਲੇ ਤਿਉਹਾਰਾਂ 'ਤੇ ਇਸ ਨੂੰ ਪਹਿਨਣਾ ਚਾਹੁੰਦੇ ਹੋ ਤਾਂ ਇੱਥੇ ਕੁਝ ਸਫਾਈ ਦੇ ਟਿਪਸ ਦਿੱਤੇ ਗਏ ਹਨ ਜਿਹਨਾਂ ਨੂੰ ਅਪਣਾ ਕੇ ਤੁਸੀਂ ਇਸ ਨੂੰ ਸਾਫ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਸਾੜ੍ਹੀ ਸਾਲਾਂ ਤੱਕ ਨਹੀਂ ਬਣੇਗੀ ਅਤੇ ਖਰਾਬ ਵੀ ਨਹੀਂ ਹੋਵੇਗੀ।

ਸਫਾਈ ਕੀਤੇ ਬਿਨਾਂ ਨਾ ਛੱਡੋ

ਜਦੋਂ ਵੀ ਬਨਾਰਸੀ ਸਾੜ੍ਹੀ ਪਹਿਨੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਇਸ 'ਚ ਪਸੀਨਾ ਹੈ ਤਾਂ ਇਸ ਨੂੰ ਬਿਨਾਂ ਸਫਾਈ ਕੀਤੇ ਅਲਮਾਰੀ ਵਿੱਚ ਨਾ ਰੱਖੋ। ਅਜਿਹਾ ਕਰਨ ਨਾਲ ਇਸ ਵਿੱਚ ਕੀੜੇ ਆ ਸਕਦੇ ਹਨ ਜਾਂ ਚੂਹੇ ਕੱਟ ਸਕਦੇ ਹਨ।

ਸਾਬਣ ਦਾ ਘੋਲ ਤਿਆਰ ਕਰੋ

ਜੇਕਰ ਤੁਹਾਡੀ ਬਨਾਰਸੀ ਸਾੜ੍ਹੀ 'ਤੇ ਚਾਹ, ਕੌਫੀ ਜਾਂ ਭੋਜਨ ਦਾ ਦਾਗ ਲੱਗ ਗਿਆ ਹੈ ਤਾਂ ਤੁਰੰਤ ਇੱਕ ਮੱਗ ਵਿੱਚ ਸਾਬਣ ਨੂੰ ਘੋਲੋ ਅਤੇ ਦਾਗ ਵਾਲੇ ਹਿੱਸੇ ਨੂੰ ਇਸ ਵਿੱਚ ਡੁਬੋ ਕੇ ਰੱਖੋ। ਫਿਰ ਇਸ ਨੂੰ ਹਲਕੇ ਹੱਥਾਂ ਨਾਲ ਰਗੜ ਕੇ ਟੂਟੀ ਦੇ ਹੇਠਾਂ ਧੋ ਲਓ। ਦਾਗ ਚਲਾ ਜਾਵੇਗਾ।

ਵਾਸ਼ਿੰਗ ਮਸ਼ੀਨ ਵਿੱਚ ਨਾ ਧੋਵੋ

ਵਾਸ਼ਿੰਗ ਮਸ਼ੀਨ ਵਿੱਚ ਆਪਣੀ ਬਨਾਰਸੀ ਸਾੜ੍ਹੀ ਭੁੱਲ ਕੇ ਵੀ ਨਾ ਪਾਓ। ਅਜਿਹਾ ਕਰਨ ਨਾਲ ਸਾੜ੍ਹੀ ਇੱਕ ਵਾਰ ਧੋਣ ਵਿੱਚ ਹੀ ਖਰਾਬ ਹੋ ਜਾਵੇਗੀ ਅਤੇ ਤੁਸੀਂ ਇਸਨੂੰ ਦੁਬਾਰਾ ਨਹੀਂ ਪਹਿਨ ਸਕੋਗੇ।

ਬੁਰਸ਼ ਨਾਲ ਸਾਫ਼ ਨਾ ਕਰੋ

ਬਨਾਰਸੀ ਸਾੜ੍ਹੀ 'ਤੇ ਭਾਵੇਂ ਕਿੰਨਾ ਵੀ ਡੂੰਘਾ ਦਾਗ ਕਿਉਂ ਨਾ ਹੋਵੇ, ਉਸ ਨੂੰ ਕਦੇ ਵੀ ਬੁਰਸ਼ ਦੀ ਮਦਦ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਨਾ ਕਰੋ। ਅਜਿਹਾ ਕਰਨ ਨਾਲ ਸਾੜ੍ਹੀ ਤੁਰੰਤ ਖਰਾਬ ਹੋ ਜਾਵੇਗੀ।

ਸਿਰਫ ਠੰਡੇ ਪਾਣੀ ਦੀ ਵਰਤੋਂ ਕਰੋ

ਕਦੇ ਵੀ ਬਨਾਰਸੀ ਸਾੜ੍ਹੀ ਨੂੰ ਗਰਮ ਜਾਂ ਕੋਸੇ ਪਾਣੀ ਵਿੱਚ ਨਾ ਧੋਵੋ। ਅਜਿਹਾ ਕਰਨ ਨਾਲ ਇਹ ਸੁੰਗੜ ਜਾਵੇਗੀ ਅਤੇ ਇਹ ਖਰਾਬ ਹੋ ਸਕਦੀ ਹੈ। ਇਸ ਲਈ ਹਮੇਸ਼ਾ ਠੰਡੇ ਪਾਣੀ ਨਾਲ ਧੋਵੋ।

ਸ਼ੈਂਪੂ ਦੀ ਵਰਤੋਂ ਕਰੋ

ਜੇਕਰ ਧੱਬੇ ਲੱਗ ਜਾਣ ਤਾਂ ਉਨ੍ਹਾਂ ਦੇ ਸੁੱਕਣ ਦਾ ਇੰਤਜ਼ਾਰ ਕੀਤੇ ਬਿਨਾਂ ਤੁਰੰਤ ਸ਼ੈਂਪੂ ਦਾ ਘੋਲ ਬਣਾ ਕੇ ਸਾਫ਼ ਕਰ ਲਓ। ਸਾਰੀ ਸਾੜ੍ਹੀ ਨੂੰ ਗਿੱਲਾ ਕਰਨ ਦੀ ਲੋੜ ਨਹੀਂ ਹੈ।
Published by:Anuradha Shukla
First published: