Home /News /lifestyle /

ਅਮਰੂਦ-ਅਨਾਰ ਦੀਆਂ ਪੱਤੀਆਂ ਦਾ ਬਣਾਓ ਫੇਸਪੈਕ, ਚਿਹਰੇ ਤੇ ਆਵੇਗਾ ਨਿਖਾਰ

ਅਮਰੂਦ-ਅਨਾਰ ਦੀਆਂ ਪੱਤੀਆਂ ਦਾ ਬਣਾਓ ਫੇਸਪੈਕ, ਚਿਹਰੇ ਤੇ ਆਵੇਗਾ ਨਿਖਾਰ

 ਚਿਹਰੇ 'ਤੇ ਨਿਖਾਰ ਲਈ ਕਰੋ ਕੁਦਰਤੀ ਫੇਸ਼ੀਅਲ ਦੀ ਵਰਤੋਂ, ਇੰਝ ਤਿਆਰ ਕਰੋ ਫੇਸ਼ੀਅਲ ਕਿੱਟ

ਚਿਹਰੇ 'ਤੇ ਨਿਖਾਰ ਲਈ ਕਰੋ ਕੁਦਰਤੀ ਫੇਸ਼ੀਅਲ ਦੀ ਵਰਤੋਂ, ਇੰਝ ਤਿਆਰ ਕਰੋ ਫੇਸ਼ੀਅਲ ਕਿੱਟ

ਆਮਤੌਰ 'ਤੇ ਲੋਕ ਚਿਹਰੇ ਨੂੰ ਚਮਕਦਾਰ ਅਤੇ ਖੂਬਸੂਰਤ ਬਣਾਉਣ ਲਈ ਕਈ ਤਰੀਕੇ ਅਜ਼ਮਾਉਂਦੇ ਹਨ। ਕੁਝ ਲੋਕ ਚਿਹਰੇ ਨੂੰ ਨਿਖਾਰਨ ਲਈ ਮਹਿੰਗੇ ਬਿਊਟੀ ਪ੍ਰੋਡਕਟਸ ਦਾ ਸਹਾਰਾ ਲੈਂਦੇ ਹਨ। ਇਸ ਦੇ ਨਾਲ ਹੀ ਕਈ ਲੋਕ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਨੂੰ ਪਹਿਲ ਦਿੰਦੇ ਹਨ। ਜੇਕਰ ਘਰੇਲੂ ਨੁਸਖਿਆਂ ਦੀ ਗੱਲ ਕਰੀਏ ਤਾਂ ਤੁਸੀਂ ਇਸ ਸੂਚੀ 'ਚ ਕਈ ਵਾਰ ਫਲ, ਸਬਜ਼ੀਆਂ ਅਤੇ ਕੁਦਰਤੀ ਉਤਪਾਦਾਂ ਨੂੰ ਜ਼ਰੂਰ ਅਜ਼ਮਾਇਆ ਹੋਵੇਗਾ।

ਹੋਰ ਪੜ੍ਹੋ ...
  • Share this:

ਪਰ ਕੀ ਤੁਸੀਂ ਜਾਣਦੇ ਹੋ ਕਿ ਸਕਿਨ ਦੀ ਦੇਖਭਾਲ ਲਈ ਕਾਰਗਰ ਘਰੇਲੂ ਉਪਚਾਰਾਂ ਵਿੱਚ ਰੁੱਖਾਂ ਦੀਆਂ ਕੁਝ ਪੱਤੀਆਂ ਦੇ ਨਾਮ ਵੀ ਸ਼ਾਮਲ ਹਨ। ਜੀ ਹਾਂ, ਤੁਸੀਂ ਔਸ਼ਧੀ ਤੱਤਾਂ ਨਾਲ ਭਰਪੂਰ ਕੁਝ ਰੁੱਖਾਂ ਦੀਆਂ ਪੱਤੀਆਂ ਨੂੰ ਆਪਣੀ ਸਕਿਨ ਦੀ ਦੇਖਭਾਲ ਦਾ ਹਿੱਸਾ ਬਣਾ ਸਕਦੇ ਹੋ। ਨਾਲ ਹੀ, ਇਨ੍ਹਾਂ ਪੱਤਿਆਂ ਤੋਂ ਬਣੇ ਫੇਸ ਪੈਕ ਨੂੰ ਚਿਹਰੇ 'ਤੇ ਅਜ਼ਮਾ ਕੇ, ਤੁਸੀਂ ਝੁਰੜੀਆਂ ਵਰਗੇ ਬੁਢਾਪੇ ਦੇ ਲੱਛਣਾਂ ਨੂੰ ਵੀ ਦੂਰ ਕਰ ਸਕਦੇ ਹੋ। ਇਸ ਦੇ ਨਾਲ ਹੀ ਇਹ ਸਕਿਨ ਦੀ ਚਮਕ ਬਰਕਰਾਰ ਰੱਖਣ ਲਈ ਵੀ ਬਹੁਤ ਕਾਰਗਰ ਨੁਸਖਾ ਸਾਬਤ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ ਸ਼ਾਨਦਾਰ ਪੱਤੀਆਂ ਅਤੇ ਇਨ੍ਹਾਂ ਦੇ ਫਾਇਦਿਆਂ ਬਾਰੇ।

ਅਨਾਰ ਦੀਆਂ ਪੱਤੀਆਂ ਨਾਲ ਕਰੋ ਮਸਾਜ : ਅਨਾਰ ਦੇ ਪੱਤਿਆਂ ਨੂੰ ਫੋਲੇਟ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਟੈਨਿੰਗ ਅਤੇ ਐਗਜ਼ੀਮਾ ਤੋਂ ਛੁਟਕਾਰਾ ਪਾਉਣ ਲਈ ਵੀ ਇਹ ਬਹੁਤ ਪ੍ਰਭਾਵਸ਼ਾਲੀ ਨੁਸਖਾ ਸਾਬਤ ਹੋ ਸਕਦਾ ਹੈ। ਇਸ ਦੇ ਲਈ ਅਨਾਰ ਦੇ ਪੱਤਿਆਂ ਨੂੰ 250 ਮਿਲੀਲੀਟਰ ਤਿਲ ਦੇ ਤੇਲ ਵਿੱਚ ਉਬਾਲੋ। ਕਰੀਬ ਅੱਧੇ ਘੰਟੇ ਤੱਕ ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰ ਕੇ ਬੋਤਲ 'ਚ ਭਰ ਲਓ। ਹੁਣ ਇਸ ਮਿਸ਼ਰਣ ਨਾਲ ਰੋਜ਼ਾਨਾ ਚਿਹਰੇ ਦੀ ਮਾਲਿਸ਼ ਕਰੋ ਅਤੇ 15 ਮਿੰਟ ਬਾਅਦ ਚਿਹਰੇ ਨੂੰ ਕੱਪੜੇ ਨਾਲ ਸਾਫ਼ ਕਰ ਲਓ।

ਅਮਰੂਦ ਦਾ ਫੇਸ ਪੈਕ : ਅਮਰੂਦ ਦੇ ਪੱਤੇ ਐਂਟੀ-ਆਕਸੀਡੈਂਟਸ ਅਤੇ ਐਂਟੀ-ਏਜਿੰਗ ਤੱਤ ਨਾਲ ਭਰਪੂਰ ਹੁੰਦੇ ਹਨ। ਜੋ ਚਿਹਰੇ ਦੀਆਂ ਝੁਰੜੀਆਂ ਅਤੇ ਫਾਈਨ ਲਾਈਨਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੁੰਦੇ ਹਨ। ਇਸ ਦੇ ਲਈ ਅਮਰੂਦ ਦੀਆਂ 2-3 ਪੱਤੀਆਂ ਨੂੰ ਪੀਸ ਕੇ ਪੇਸਟ ਬਣਾ ਲਓ। ਹੁਣ ਇਸ 'ਚ ਥੋੜ੍ਹਾ ਜਿਹਾ ਦਹੀਂ ਮਿਲਾ ਕੇ ਚਿਹਰੇ 'ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ। ਵਧੀਆ ਨਤੀਜਿਆਂ ਲਈ ਹਫ਼ਤੇ ਵਿੱਚ ਦੋ ਵਾਰ ਇਸ ਫੇਸ ਪੈਕ ਨੂੰ ਚਿਹਰੇ ਉੱਤੇ ਲਗਾਓ।

ਕੜੀ ਪੱਤੇ ਦਾ ਫੇਸ ਪੈਕ : ਐਂਟੀ-ਆਕਸੀਡੈਂਟ ਅਤੇ ਐਂਟੀ-ਬੈਕਟੀਰੀਅਲ ਤੱਤ ਵਾਲੇ ਕੜੀ ਪੱਤੇ ਸਕਿਨ ਲਈ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਦੇ ਲਈ 1 ਕੱਪ ਨਾਰੀਅਲ ਤੇਲ 'ਚ 35-40 ਕੜੀ ਪੱਤੇ ਪਾ ਕੇ ਅੱਧੇ ਘੰਟੇ ਤੱਕ ਉਬਾਲ ਲਓ। ਹੁਣ ਇਸ ਨੂੰ ਠੰਡਾ ਹੋਣ ਤੋਂ ਬਾਅਦ ਛਾਣ ਲਓ ਅਤੇ ਸ਼ੀਸ਼ੀ 'ਚ ਰੱਖ ਲਓ। ਇਸ ਮਿਸ਼ਰਣ ਨੂੰ ਨਿਯਮਿਤ ਰੂਪ ਨਾਲ ਚਿਹਰੇ 'ਤੇ ਲਗਾਓ। ਕੁਝ ਦੇਰ ਹਲਕੇ ਹੱਥਾਂ ਨਾਲ ਮਾਲਿਸ਼ ਕਰਨ ਤੋਂ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਓ।

Published by:Rupinder Kaur Sabherwal
First published:

Tags: Beauty, Beauty tips, Life style, Skin, Skin care tips