Mutton Kabab Recipe: ਸਵਾਦਿਸ਼ਟ ਕਬਾਬ ਖਾਣ ਦੇ ਸ਼ੌਕੀਨ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਚਟਨੀ ਅਤੇ ਡਿਪ ਦੇ ਨਾਲ ਇੱਕ ਐਪੇਟਾਈਜ਼ਰ ਦੇ ਤੌਰ ਤੇ ਸਰਵ ਕੀਤੇ ਜਾਂਦੇ ਕਬਾਬ ਬਾਰੀਕ ਮੀਟ ਅਤੇ ਮਸਾਲਿਆਂ ਨਾਲ ਬਣਾਏ ਜਾਂਦੇ ਹਨ। ਕੁਝ ਕਬਾਬ ਪਕਵਾਨਾਂ ਨੂੰ ਓਵਨ ਵਿੱਚ ਇੱਕ ਪੈਨ 'ਤੇ ਵੀ ਪਕਾਇਆ ਜਾਂਦਾ ਹੈ। ਕਬਾਬ ਬਣਾਉਣ ਲਈ ਪਰੰਪਰਾਗਤ ਮੀਟ ਮਤਲਬ ਕਿ ਮਟਨ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਖੇਤਰੀ ਪਕਵਾਨਾਂ ਵਿੱਚ ਮਟਨ, ਚਿਕਨ, ਮੱਛੀ ਆਦਿ ਦੀ ਵਰਤੋਂ ਵੀ ਕਬਾਬ ਬਣਾਉਣ ਲਈ ਕੀਤੀ ਜਾਂਦੀ ਹੈ। ਜੇ ਤੁਸੀਂ ਘਰ ਵਿੱਚ ਰਵਾਇਤੀ ਕਬਾਬ ਬਣਾਉਣਾ ਚਾਹੁੰਦੇ ਹੋ ਤੇ ਨਾਲ ਹੀ ਇਹ ਵੀ ਚਾਹੁੰਦੇ ਹੋ ਕਿ ਕਬਾਬ ਬਿਲਕੁਲ ਪਰਫੈਕਟ ਬਣਨ ਤਾਂ ਹੇਠ ਲਿਖੀ ਰੈਸਿਪੀ ਨੂੰ ਜ਼ਰੂਰ ਫਾਲੋ ਕਰੋ।
ਮਟਨ ਕਬਾਬ ਬਣਾਉਣ ਲਈ ਸਮੱਗਰੀ
ਮਟਨ ਦਾ ਕੀਮਾ - 1 ਕਿਲੋ (ਫੈਟ ਦੇ ਨਾਲ), ਪਿਆਜ਼ - 2 (ਬਾਰੀਕ ਕੱਟਿਆ ਹੋਇਆ), ਕੱਚੇ ਪਪੀਤੇ ਦਾ ਪੇਸਟ - 1 ਚਮਚ, ਮੱਖਣ - 500 ਗ੍ਰਾਮ, ਹਰੀ ਮਿਰਚ - 5 ਬਾਰੀਕ (ਕੱਟੀ ਹੋਈ), ਹਰਾ ਧਨੀਆ - 2 ਚਮਚ (ਕੱਟਿਆ ਹੋਇਆ), ਪੁਦੀਨਾ - 2 ਚਮਚ (ਕੱਟਿਆ ਹੋਇਆ), ਲਾਲ ਮਿਰਚ ਪਾਊਡਰ - 1 ਚੱਮਚ, ਲੂਣ - 1 ਚਮਚ ਜਾਂ ਸਵਾਦ ਅਨੁਸਾਰ, ਗਰਮ ਮਸਾਲਾ ਪਾਊਡਰ - 1 ਚਮਚ, ਪੀਸੀ ਹੋਈ ਲਾਲ ਮਿਰਚ - 1 ਚੱਮਚ, ਨਿੰਬੂ ਦਾ ਰਸ - 1 ਚਮਚ, ਲਸਣ ਦਾ ਪੇਸਟ - 1 ਚਮਚ, ਅਦਰਕ ਦਾ ਪੇਸਟ - 1 ਚੱਮਚ
ਮਟਨ ਕਬਾਬ ਬਣਾਉਣ ਦਾ ਆਸਾਨ :
ਸਭ ਤੋਂ ਪਹਿਲਾਂ ਕੀਮੇ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਕੁਝ ਦੇਰ ਲਈ ਰੱਖ ਦਿਓ ਤਾਂ ਕਿ ਕੀਮਾ ਸੁੱਕ ਜਾਵੇ ਅਤੇ ਉਸ 'ਚੋਂ ਸਾਰਾ ਪਾਣੀ ਨਿਕਲ ਜਾਵੇ। ਹੁਣ ਕੀਮਾ ਅਤੇ ਸਾਰੇ ਮਸਾਲੇ ਇੱਕ ਬਾਉਲ ਵਿੱਚ ਪਾਓ। ਫਿਰ ਇਸ ਨੂੰ ਮਿਕਸਰ ਗ੍ਰਾਈਂਡਰ 'ਚ ਥੋੜ੍ਹਾ-ਥੋੜ੍ਹਾ ਪੀਸ ਕੇ ਮਿਕਸ ਕਰ ਲਓ। ਤੁਸੀਂ ਚਾਹੋ ਤਾਂ ਇਸ ਨੂੰ ਹਰੀ ਮਿਰਚ ਮਿਲਾ ਕੇ ਵੀ ਪੀਸ ਸਕਦੇ ਹੋ, ਇਸ ਨਾਲ ਕਬਾਬ ਦਾ ਸਵਾਦ ਵਧ ਜਾਵੇਗਾ। ਬਾਰੀਕ ਪੀਸਣ ਤੋਂ ਬਾਅਦ, ਹੁਣ ਇਸ ਵਿਚ ਕੱਟਿਆ ਪਿਆਜ਼ ਅਤੇ ਹਰਾ ਧਨੀਆ ਪਾਓ ਅਤੇ ਇਸ ਮਿਸ਼ਰਣ ਨੂੰ ਸੀਖ ਉੱਤੇ ਲਗਾਓ। ਜੇਕਰ ਕਬਾਬ ਤੁਹਾਡੇ ਹੱਥਾਂ 'ਤੇ ਚਿਪਕ ਰਹੇ ਹਨ ਤਾਂ ਤੁਸੀਂ ਦੋਵਾਂ ਹੱਥਾਂ 'ਤੇ ਥੋੜ੍ਹਾ ਜਿਹਾ ਤੇਲ ਜਾਂ ਪਾਣੀ ਲਗਾ ਸਕਦੇ ਹੋ। ਅਜਿਹਾ ਕਰਨ ਨਾਲ ਕਬਾਬ ਤੁਹਾਡੇ ਹੱਥਾਂ ਵਿੱਚ ਨਹੀਂ ਚਿਪਕਣਗੇ। ਫਿਰ ਇਸ ਨੂੰ ਗਰਿੱਲ ਉੱਤੇ ਪਕਾਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Recipe