Home /News /lifestyle /

ਬਾਰਿਸ਼ ਦੇ ਮੌਸਮ 'ਚ ਕਿਸੇ ਜੰਨਤ ਤੋਂ ਘੱਟ ਨਹੀਂ ਦਾਰਜੀਲਿੰਗ, ਬਣਾਓ ਘੁੰਮਣ ਦਾ ਪਲਾਨ

ਬਾਰਿਸ਼ ਦੇ ਮੌਸਮ 'ਚ ਕਿਸੇ ਜੰਨਤ ਤੋਂ ਘੱਟ ਨਹੀਂ ਦਾਰਜੀਲਿੰਗ, ਬਣਾਓ ਘੁੰਮਣ ਦਾ ਪਲਾਨ

ਬਾਰਿਸ਼ ਦੇ ਮੌਸਮ 'ਚ ਕਿਸੇ ਜੰਨਤ ਤੋਂ ਘੱਟ ਨਹੀਂ ਦਾਰਜੀਲਿੰਗ, ਬਣਾਓ ਘੁੰਮਣ ਦਾ ਪਲਾਨ(ਸੰਕੇਤਕ ਫੋਟੋ)

ਬਾਰਿਸ਼ ਦੇ ਮੌਸਮ 'ਚ ਕਿਸੇ ਜੰਨਤ ਤੋਂ ਘੱਟ ਨਹੀਂ ਦਾਰਜੀਲਿੰਗ, ਬਣਾਓ ਘੁੰਮਣ ਦਾ ਪਲਾਨ(ਸੰਕੇਤਕ ਫੋਟੋ)

ਜਦੋਂ ਵੀ ਅਸੀਂ ਗਰਮੀਆਂ ਵਿੱਚ ਘੁੰਮਣ ਜਾਣ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਹਿਮਾਚਲ ਅਤੇ ਉੱਤਰਾਖੰਡ ਦੇ ਪਹਾੜਾਂ ਵਿੱਚ ਜਾਣਾ ਸਾਡੀ ਪਹਿਲੀ ਪਸੰਦ ਹੁੰਦੀ ਹੈ ਪਰ ਇਸ ਸਾਲ ਇਹਨਾਂ ਪਹਾੜੀ ਇਲਾਕਿਆਂ ਵਿੱਚ ਸੈਲਾਨੀਆਂ ਦੀ ਜਿੰਨੀ ਭੀੜ ਦੇਖੀ ਗਈ ਹੈ, ਉਸ ਦੇ ਹਿਸਾਬ ਨਾਲ ਕਿਸੇ ਹੋਰ ਚੰਗੀ, ਖੂਬਸੂਰਤ ਤੇ ਠੰਢੀ ਥਾਂ ਉੱਤੇ ਘੁੰਮਣ ਦਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ।

ਹੋਰ ਪੜ੍ਹੋ ...
  • Share this:

Travel To Darjeeling in Monsoon : ਜਦੋਂ ਵੀ ਅਸੀਂ ਗਰਮੀਆਂ ਵਿੱਚ ਘੁੰਮਣ ਜਾਣ ਦੀ ਗੱਲ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਹਿਮਾਚਲ ਅਤੇ ਉੱਤਰਾਖੰਡ ਦੇ ਪਹਾੜਾਂ ਵਿੱਚ ਜਾਣਾ ਸਾਡੀ ਪਹਿਲੀ ਪਸੰਦ ਹੁੰਦੀ ਹੈ ਪਰ ਇਸ ਸਾਲ ਇਹਨਾਂ ਪਹਾੜੀ ਇਲਾਕਿਆਂ ਵਿੱਚ ਸੈਲਾਨੀਆਂ ਦੀ ਜਿੰਨੀ ਭੀੜ ਦੇਖੀ ਗਈ ਹੈ, ਉਸ ਦੇ ਹਿਸਾਬ ਨਾਲ ਕਿਸੇ ਹੋਰ ਚੰਗੀ, ਖੂਬਸੂਰਤ ਤੇ ਠੰਢੀ ਥਾਂ ਉੱਤੇ ਘੁੰਮਣ ਦਾ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ।

ਬਰਸਾਤ ਦੇ ਮੌਸਮ ਵਿੱਚ ਪਹਾੜਾਂ ਦੀ ਸੁੰਦਰਤਾ ਹੋਰ ਵੀ ਵੱਧ ਜਾਂਦੀ ਹੈ। ਤੁਸੀਂ ਇਸ ਸੀਜ਼ਨ ਵਿੱਚ ਦਾਰਜੀਲਿੰਗ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਹੋ। ਬਰਸਾਤ ਦੇ ਮੌਸਮ ਵਿੱਚ ਦਾਰਜੀਲਿੰਗ ਦੇ ਪਹਾੜ ਇੱਕ ਬਹੁਤ ਹੀ ਸੁੰਦਰ ਅਨੁਭਵ ਪ੍ਰਦਾਨ ਕਰ ਸਕਦੇ ਹਨ। ਇੱਥੇ ਆ ਕੇ ਤੁਹਾਨੂੰ ਇੰਝ ਲੱਗੇਗਾ ਜਿਵੇਂ ਤੁਸੀਂ ਸਵਰਗ ਵਿੱਚ ਆ ਗਏ ਹੋ। ਇਸ ਸੀਜ਼ਨ 'ਚ ਦਾਰਜੀਲਿੰਗ 'ਚ ਜ਼ਿਆਦਾ ਭੀੜ ਨਹੀਂ ਹੁੰਦੀ।

ਹੁਣ ਤੁਸੀਂ ਭਾਵੇਂ ਆਪਣੇ ਪਾਰਟਨਰ ਨਾਲ ਇੱਥੇ ਆਉਣ ਦਾ ਪ੍ਰੋਗਰਾਮ ਬਣਾਓ, ਦੋਸਤ ਨਾਲ ਬਣਾਓ ਜਾਂ ਪਰਿਵਾਰ ਨਾਲ, ਦਾਰਜੀਲਿੰਗ ਵਿੱਚ ਹਰ ਉਮਰ ਸਮੂਹ ਨੂੰ ਮੋਹਿਤ ਕਰਨ ਲਈ ਸੁੰਦਰਤਾ ਹੈ। ਹੁਣ ਜੇ ਤੁਸੀਂ ਦਾਰਜੀਲਿੰਗ ਜਾਣ ਦਾ ਪ੍ਰੋਗਰਾਮ ਬਣਾ ਹੀ ਲਿਆ ਹੈ ਤਾਂ ਉੱਥੇ ਜਾਣ ਤੋਂ ਪਹਿਲਾਂ ਕੁੱਝ ਜ਼ਰੂਰੀ ਗੱਲਾਂ ਜ਼ਰੂਰ ਜਾਣ ਲਓ :

-ਇਸ ਸਮੇਂ ਇੱਥੇ ਹੋਰ ਸੈਲਾਨੀਆਂ ਦੀ ਭੀੜ ਬਹੁਤ ਘੱਟ ਹੁੰਦੀ ਹੈ। ਟੌਏ ਟਰੇਨ ਦੀ ਬੁਕਿੰਗ ਕਰਦੇ ਸਮੇਂ ਵੀ ਜ਼ਿਆਦਾ ਭੀੜ ਨਹੀਂ ਹੁੰਦੀ। ਇਸ ਸੀਜ਼ਨ ਵਿੱਚ ਹੋਟਲ, ਟਰਾਂਸਪੋਰਟ ਅਤੇ ਖਰੀਦਦਾਰੀ ਵਿੱਚ ਬਹੁਤ ਵਧੀਆ ਡੀਲਸ ਮਿਲ ਸਕਦੀਆਂ ਹਨ।

-ਟੌਏ ਟਰੇਨ ਦੀ ਮਨਮੋਹਕ ਯਾਤਰਾ ਦਾ ਆਨੰਦ ਲਿਆ ਜਾ ਸਕਦਾ ਹੈ। ਇਸ ਸਮੇਂ ਰੇਲ ਗੱਡੀ ਕਈ ਅਜਾਇਬ ਘਰਾਂ ਵਿੱਚੋਂ ਵੀ ਲੰਘਦੀ ਹੈ ਅਤੇ ਇਨ੍ਹਾਂ ਅਜਾਇਬ ਘਰਾਂ ਨੂੰ ਵੀ ਦੇਖਿਆ ਜਾ ਸਕਦਾ ਹੈ।

-ਤੁਸੀਂ ਦਿ ਗਲੇਨਰੀ ਅਤੇ ਕੇਵੇਂਟਰ ਵਿਖੇ ਨਾਸ਼ਤਾ ਕਰ ਸਕਦੇ ਹੋ ਅਤੇ ਸ਼ਹਿਰ ਦੀਆਂ ਬੇਕਰੀਆਂ ਅਤੇ ਨਾਸ਼ਤਿਆਂ ਦਾ ਸਭ ਤੋਂ ਵਧੀਆ ਅਨੁਭਵ ਇੱਥੋਂ ਲੈ ਸਕਦੇ ਹੋ। ਜੇ ਤੁਸੀਂ ਇੱਥੇ ਆਏ ਤਾਂ ਇੱਥੋਂ ਦੇ ਮਸ਼ਹੂਰ ਸੈਂਡਵਿਚ, ਰੈੱਡ ਵੇਲਵੇਟ ਕੇਕ ਜ਼ਰੂਰ ਖਾ ਕੇ ਜਾਓ।

-ਦਾਰਜੀਲਿੰਗ ਦੇ ਰੋਪਵੇਅ ਦੀ ਯਾਤਰਾ ਜ਼ਰੂਰ ਕਰੋ। ਇੱਥੋਂ ਪਹਾੜਾਂ ਦੇ ਬਹੁਤ ਹੀ ਸੁੰਦਰ ਨਜ਼ਾਰਿਆਂ ਦਾ ਆਨੰਦ ਲਿਆ ਜਾ ਸਕਦਾ ਹੈ।

-ਦਾਰਜੀਲਿੰਗ ਦੇ ਨਾਲ ਲੱਗਦੀ ਆਬਜ਼ਰਵੇਟਰੀ ਹਿੱਲ ਦੀ ਝਲਕ ਜ਼ਰੂਰ ਵੇਖੋ। ਕੁਝ ਮਨਪਸੰਦ ਸਨੈਕਸ ਖਾਂਦੇ ਸਮੇਂ ਬਰਫ਼ ਨਾਲ ਢਕੇ ਪਹਾੜਾਂ ਦਾ ਆਨੰਦ ਲਿਆ ਜਾ ਸਕਦਾ ਹੈ। ਇੱਥੋਂ ਦਾਰਜੀਲਿੰਗ ਦੀ ਮਸ਼ਹੂਰ ਚਾਹ ਜ਼ਰੂਰ ਅਜ਼ਮਾਓ। ਇਸ ਦੇ ਨਾਲ ਹੀ ਦਾਰਜੀਲਿੰਗ ਚਿੜੀਆਘਰ, ਜਾਪਾਨੀ ਮੰਦਿਰ ਅਤੇ ਪੀਚ ਪਗੋਡਾ ਵਰਗੀਆਂ ਥਾਵਾਂ 'ਤੇ ਜਾਣਾ ਨਾ ਭੁੱਲੋ। ਇੱਥੇ ਚਿੜੀਆਘਰ ਵਿੱਚ ਬਹੁਤ ਸਾਰੇ ਹਿਮਾਚਲੀ ਜਾਨਵਰ ਦੇਖੇ ਜਾ ਸਕਦੇ ਹਨ, ਜੋ ਇਸ ਯਾਤਰਾ ਨੂੰ ਹੋਰ ਵੀ ਵਧੀਆ ਬਣਾਵੇਗਾ।

-ਜੇਕਰ ਤੁਸੀਂ ਥੋੜਾ ਥਕਿਆ ਮਹਿਸੂਸ ਕਰੋ ਤਾਂ ਦੁਪਹਿਰ ਨੂੰ ਤੁਸੀਂ ਦਾਰਜੀਲਿੰਗ ਮਾਲ ਵਿੱਚ ਸੈਰ ਲਈ ਜਾ ਸਕਦੇ ਹੋ ਅਤੇ ਤੁਸੀਂ ਇੱਥੇ ਖਰੀਦਦਾਰੀ ਜਾਂ ਖਾਣ-ਪੀਣ ਦੀਆਂ ਚੀਜ਼ਾਂ ਦਾ ਆਨੰਦ ਲੈ ਸਕਦੇ ਹੋ।

Published by:rupinderkaursab
First published:

Tags: Life, Lifestyle