ਭਾਰਤੀ ਰਸੋਈ 'ਚ ਕਈ ਤਰ੍ਹਾਂ ਦੇ ਮਸਾਲੇ ਮੌਜੂਦ ਹੁੰਦੇ ਹਨ ਜੋ ਸਾਡੀ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ। ਇਨ੍ਹਾਂ ਮਸਾਲਿਆਂ ਵਿੱਚੋਂ ਇੱਕ ਹੈ ਅਜਵਾਇਨ। ਅਜਵਾਇਨ ਸਾਡੀ ਸਿਹਤ ਲਈ ਕਾਫੀ ਵਧੀਆ ਹੁੰਦੀ ਹੈ। ਅਜਵਾਇਨ ਵਿੱਚ ਪ੍ਰੋਟੀਨ, ਰਿਬੋਫਲੇਵਿਨ, ਨਿਆਸੀਨ, ਚਰਬੀ, ਫਾਈਬਰ, ਖਣਿਜ, ਕੈਲਸ਼ੀਅਮ, ਆਇਰਨ, ਫਾਸਫੋਰਸ, ਕੈਰੋਟੀਨ, ਥਿਆਮਿਨ ਅਤੇ ਕਾਰਬੋਹਾਈਡਰੇਟ ਵੀ ਹੁੰਦੇ ਹਨ। ਤੁਸੀਂ ਅਜਵਾਇਨ ਨੂੰ ਕਈ ਤਰੀਕਿਆਂ ਨਾਲ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ। ਤੁਸੀਂ ਇਸ ਨੂੰ ਸਬਜ਼ੀ ਬਣਾਉਣ ਵੇਲੇ ਉਸ ਵਿੱਚ ਪਾ ਸਕਦੇ ਹੋ। ਜਾਂ ਇਸ ਜੇ ਪਰਾਠੇ ਬਣਾ ਸਕਦੇ ਹੋ। ਅਜਵਾਇਨ ਦੇ ਪਰਾਠੇ ਖਾਣ ਵਿੱਚ ਬਹੁਤ ਸੁਆਦਿਸ਼ਟ ਹੁੰਦੇ ਹਨ। ਅਜਵਾਇਨ ਦੇ ਪਰਾਠੇ ਬਣਾਉਣ ਲਈ ਜ਼ਿਆਦਾ ਚੀਜ਼ਾਂ ਦੀ ਲੋੜ ਨਹੀਂ ਹੁੰਦੀ। ਤਾਂ ਆਓ ਜਾਣਦੇ ਹਾਂ ਅਜਵਾਇਨ ਦੇ ਪਰਾਠੇ ਬਣਾਉਣ ਦੀ ਵਿਧੀ...
ਅਜਵਾਇਨ ਦਾ ਪਰਾਠਾ ਬਣਾਉਣ ਲਈ ਸਮੱਗਰੀ
ਕਣਕ ਦਾ ਆਟਾ - 2 ਕੱਪ, ਅਜਵਾਈਨ - 2 ਚਮਚ, ਦੇਸੀ ਘਿਓ/ਤੇਲ - ਲੋੜ ਅਨੁਸਾਰ, ਲੂਣ ਸੁਆਦ ਅਨੁਸਾਰ
ਅਜਵਾਇਨ ਦਾ ਪਰਾਠਾ ਬਣਾਉਣ ਲਈ ਹੇਠ ਲਿਖੇ ਸਟੈੱਪ ਫਾਲੋ ਕਰੋ :
-ਮਿਕਸਿੰਗ ਬਾਊਲ ਲਓ ਅਤੇ ਉਸ ਵਿੱਚ ਕਣਕ ਦਾ ਆਟਾ, ਇਕ ਚੁਟਕੀ ਨਮਕ ਅਤੇ ਅਜਵਾਇਨ ਮਿਲਾਓ।
-ਇਸ ਤੋਂ ਬਾਅਦ ਆਟੇ 'ਚ ਇਕ ਚਮਚ ਦੇਸੀ ਘਿਓ ਪਾ ਕੇ ਮਿਕਸ ਕਰ ਲਓ। ਹੁਣ ਕੋਸਾ ਪਾਣੀ ਲੈ ਕੇ ਆਟੇ ਵਿਚ ਥੋੜ੍ਹਾ-ਥੋੜ੍ਹਾ ਮਿਲਾ ਕੇ ਆਟੇ ਨੂੰ ਗੁੰਨੋ।
-ਧਿਆਨ ਰੱਖੋ ਕਿ ਆਟਾ ਜ਼ਿਆਦਾ ਸਖ਼ਤ ਨਾ ਹੋਵੇ। ਆਟੇ ਨੂੰ ਗੁੰਨਣ ਤੋਂ ਬਾਅਦ ਇਸ ਨੂੰ 10 ਮਿੰਟ ਲਈ ਢੱਕ ਕੇ ਇਕ ਪਾਸੇ ਰੱਖ ਦਿਓ।
-10 ਮਿੰਟ ਬਾਅਦ ਆਟੇ ਨੂੰ ਇਕ ਵਾਰ ਫਿਰ ਗੁਨ੍ਹੋ ਤਾਂ ਕਿ ਪਰਾਠਾ ਬਣਾਉਣ ਲਈ ਆਟਾ ਨਰਮ ਹੋ ਜਾਵੇ। ਇਸ ਤੋਂ ਬਾਅਦ ਆਟੇ ਦੇ ਪੇੜੇ ਤਿਆਰ ਕਰ ਲਓ।
-ਹੁਣ ਇੱਕ ਨਾਨ-ਸਟਿਕ ਪੈਨ ਜਾਂ ਤਵੇ ਨੂੰ ਮੀਡੀਅਮ ਸੇਕ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤਵਾ ਗਰਮ ਹੋ ਰਿਹਾ ਹੋਵੇ, ਤਾਂ ਤਿਆਰ ਕੀਤੇ ਪੇੜੇ ਨੂੰ ਪਰਾਠੇ ਦੇ ਆਕਾਰ ਵਿੱਚ ਵੇਲ ਲਓ।
-ਤਵੇ ਦੇ ਗਰਮ ਹੋਣ ਤੋਂ ਬਾਅਦ ਇਸ 'ਤੇ ਪਰਾਠਾ ਪਾਓ। ਹੁਣ ਪਰਾਠੇ ਦੇ ਚਾਰੇ ਪਾਸੇ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਪਕਾਓ। ਕੁਝ ਦੇਰ ਬਾਅਦ ਪਰਾਠੇ ਨੂੰ ਪਲਟ ਲਓ ਤੇ ਪਰਾਠੇ ਨੂੰ ਦੋਹਾਂ ਪਾਸਿਆਂ ਤੋਂ ਸੁਨਹਿਰੀ ਅਤੇ ਕੁਰਕੁਰਾ ਹੋਣ ਤੱਕ ਪਕਾਓ।
-ਇਸੇ ਤਰ੍ਹਾਂ ਇਕ-ਇਕ ਕਰਕੇ ਪੇੜਿਆਂ ਤੋਂ ਅਜਵਾਇਨ ਦੇ ਪਰਾਠੇ ਤਿਆਰ ਕਰ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Recipe