ਖਾਣ ਪੀਣ ਨੂੰ ਲੈ ਕੇ ਬੱਚੇ ਕਾਫੀ ਮੂੜੀ ਕਿਸਮ ਦੇ ਹੁੰਦੇ ਹਨ। ਉਨ੍ਹਾਂ ਦਾ ਮਨ ਹਰੀਆਂ ਸਬਜ਼ੀਆਂ ਖਾਣ ਦਾ ਤਾਂ ਬਿਲਕੁਲ ਨਹੀਂ ਕਰਦਾ ਪਰ ਮਾਪੇ ਹਰ ਸਮੇਂ ਬੱਚਿਆਂ ਨੂੰ ਫਾਸਟ ਫੂਡ ਤਾਂ ਨਹੀਂ ਖੁਆ ਸਕਦੇ। ਇਸ ਲਈ ਮਾਪਿਆਂ ਨੂੰ ਹੀ ਆਪਣੇ ਘਰ ਦੀ ਰੈਸਿਪੀ ਨੂੰ ਕੁੱਝ ਵੱਖਰਾ ਬਣਾਉਣਾ ਪੈਂਦਾ ਹੈ ਤਾਂ ਜੋ ਬੱਚੇ ਹਰੀਆਂ ਸਬਜ਼ੀਆਂ ਦਾ ਸੇਵਨ ਕਰ ਸਕਣ। ਹੁਣ ਜੇ ਗੱਲ ਕਰੀਏ ਆਲੂ ਮਟਰ ਦੀ ਤਾਂ ਇਸ ਦੀ ਸਬਜ਼ੀ ਤਾਂ ਬੱਚੇ ਖਾਣ ਤੋਂ ਸਾਫ ਮਨਾ ਕਰ ਦੇਣਗੇ ਪਰ ਜੇ ਉਨ੍ਹਾਂ ਨੂੰ ਕਿਹਾ ਜਾਵੇ ਕਿ ਅੱਜ ਉਨ੍ਹਾਂ ਲਈ ਸਪੈਸ਼ਲ ਆਲੂ ਮਟਰ ਸੈਂਡਵਿਚ ਬਣਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਦੀ ਐਕਸਾਈਟਮੈਂਟ ਵੱਧ ਜਾਵੇਗੀ। ਇਸ ਲਈ ਅੱਜ ਅਸੀਂ ਤੁਹਾਨੂੰ ਹੈਲਥੀ ਤੇ ਟੇਸਟੀ ਆਲੂ ਮਟਰ ਸੈਂਡਵਿਚ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ...
ਆਲੂ ਮਟਰ ਸੈਂਡਵਿਚ ਬਣਾਉਣ ਲਈ ਸਮੱਗਰੀ
500 ਗ੍ਰਾਮ ਆਲੂ, 250 ਗ੍ਰਾਮ ਤਾਜ਼ੇ ਉਬਾਲੇ ਮਟਰ, 100 ਗ੍ਰਾਮ ਮੱਖਣ, ½ ਕੱਪ ਟਮਾਟਰ ਦੀ ਚਟਣੀ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਹਲਦੀ, ਸੁਆਦ ਲਈ ਲੂਣ, 1 ਚਮਚ ਹਰੀ ਮਿਰਚ ਦਾ ਪੇਸਟ, 1 ਚਮਚ ਗਰਮ ਮਸਾਲਾ, 1 ਚਮਚ ਜੀਰਾ, 1 ਚਮਚ ਅਦਰਕ-ਲਸਣ ਦਾ ਪੇਸਟ, 1 ਚਮਚ ਖੰਡ, ਅੱਧਾ ਕੱਪ ਬਾਰੀਕ ਕੱਟੇ ਹੋਏ ਧਨੀਆ ਪੱਤੇ, 1 ਕੱਪ ਹਰੀ ਚਟਨੀ
ਆਲੂ ਮਟਰ ਸੈਂਡਵਿਚ ਬਣਾਉਣਾ ਦੀ ਵਿਧੀ
-ਕੱਚੇ ਆਲੂ ਨੂੰ ਬਹੁਤ ਛੋਟੇ ਟੁਕੜਿਆਂ ਵਿੱਚ ਕੱਟੋ। ਇਸ ਤੋਂ ਬਾਅਦ ਇਕ ਪੈਨ ਵਿਚ 2 ਚੱਮਚ ਮੱਖਣ ਪਾ ਕੇ ਗਰਮ ਕਰੋ।
-ਇਸ ਵਿਚ ਜੀਰਾ, ਲਸਣ-ਅਦਰਕ ਦਾ ਪੇਸਟ, ਮਿਰਚ ਪਾ ਕੇ ਪਕਾਓ। ਹੁਣ ਇਸ 'ਚ ਕੱਟੇ ਹੋਏ ਆਲੂ, ਹਲਦੀ ਪਾਊਡਰ ਅਤੇ ਨਮਕ ਪਾ ਕੇ ਮਿਕਸ ਕਰ ਲਓ।
-ਜਦੋਂ ਮਸਾਲਾ ਚੰਗੀ ਤਰ੍ਹਾਂ ਮਿਲ ਜਾਵੇ ਤਾਂ ਇਸ ਵਿਚ ਅੱਧਾ ਕੱਪ ਪਾਣੀ ਪਾਓ। ਬਹੁਤ ਜ਼ਿਆਦਾ ਪਾਣੀ ਨਾ ਪਾਓ। ਇਸ ਨੂੰ ਢੱਕ ਕੇ ਘੱਟ ਅੱਗ 'ਤੇ ਪਕਾਓ।
-ਜਦੋਂ ਇਹ ਪੱਕ ਜਾਵੇ ਤਾਂ ਦੋ ਬਰੈੱਡ ਸਲਾਈਸ ਲਓ ਅਤੇ ਉਨ੍ਹਾਂ 'ਤੇ ਮੱਖਣ ਅਤੇ ਚਟਨੀ ਲਗਾਓ।
-ਇਸ ਤੋਂ ਬਾਅਦ ਆਲੂ-ਮਟਰ ਦੀ ਸਟਫਿੰਗ ਇਸ ਉੱਤੇ ਲਗਾਓ। ਇਸੇ ਤਰ੍ਹਾਂ ਬਾਕੀ ਸੈਂਡਵਿਚ ਵੀ ਤਿਆਰ ਕਰ ਲਓ।
-ਹੁਣ ਪੈਨ ਲੈ ਕੇ ਇਸ 'ਤੇ ਘਿਓ ਲਗਾ ਲਓ। ਹੁਣ ਸੈਂਡਵਿਚ ਨੂੰ ਦੋਹਾਂ ਪਾਸਿਆਂ ਤੋਂ ਚੰਗੀ ਤਰ੍ਹਾਂ ਭੁੰਨ ਲਓ।
-ਜਦੋਂ ਬਰੈੱਡ ਦੋਵਾਂ ਸਾਈਡਾਂ ਤੋਂ ਕੁਰਕੁਰੀ ਤੇ ਬਰਾਊਨ ਹੋ ਜਾਵੇ ਤਾਂ ਸਮਝ ਲੈਣਾ ਕਿ ਤੁਹਾਡਾ ਆਲੂ ਮਟਰ ਸੈਂਡਵਿਚ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।