Home /News /lifestyle /

ਘਰ ‘ਚ ਬਣਾਓ ਚੁਕੰਦਰ ਦਹੀਂ ਡਿੱਪ, ਸਨੈਕਸ ਦਾ ਸਵਾਦ ਹੋ ਜਾਵੇਗਾ ਦੁੱਗਣਾ, ਜਾਣੋ ਆਸਾਨ ਰੈਸਿਪੀ

ਘਰ ‘ਚ ਬਣਾਓ ਚੁਕੰਦਰ ਦਹੀਂ ਡਿੱਪ, ਸਨੈਕਸ ਦਾ ਸਵਾਦ ਹੋ ਜਾਵੇਗਾ ਦੁੱਗਣਾ, ਜਾਣੋ ਆਸਾਨ ਰੈਸਿਪੀ

ਘਰ ‘ਚ ਬਣਾਓ ਚੁਕੰਦਰ ਦਹੀਂ ਡਿੱਪ, ਸਨੈਕਸ ਦਾ ਸਵਾਦ ਹੋ ਜਾਵੇਗਾ ਦੁੱਗਣਾ, ਜਾਣੋ ਆਸਾਨ ਰੈਸਿਪੀ

ਘਰ ‘ਚ ਬਣਾਓ ਚੁਕੰਦਰ ਦਹੀਂ ਡਿੱਪ, ਸਨੈਕਸ ਦਾ ਸਵਾਦ ਹੋ ਜਾਵੇਗਾ ਦੁੱਗਣਾ, ਜਾਣੋ ਆਸਾਨ ਰੈਸਿਪੀ

ਅਸੀਂ ਅੱਜ ਤੁਹਾਡੇ ਲਈ ਹੈਲਦੀ ਡਿੱਪ ਦੀ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਪੀਜ਼ਾ ਜਾਂ ਕਿਸੇ ਵੀ ਤਰ੍ਹਾਂ ਦੇ ਸਨੈਕਸ ਨੂੰ ਇਸ ਹੈਲਦੀ ਡਿੱਪ ਨਾਲ ਖਾ ਸਕਦੇ ਹੋ। ਇਹ ਹੈਲਦੀ ਡਿੱਪ ਚੁਕੰਦਰ ਤੇ ਦਹੀਂ ਤੋਂ ਬਣਾਈ ਜਾਂਦੀ ਹੈ। ਇਸਨੂੰ ਘਰ ਵਿੱਚ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਚੁਕੰਦਰ ਦਹੀਂ ਡਿੱਪ (Beetroot Yogurt Dip) ਦੀ ਰੈਸਿਪੀ ਕੀ ਹੈ।

ਹੋਰ ਪੜ੍ਹੋ ...
  • Share this:

Beetroot Curd Dip Recipe: ਅੱਜ ਦੇ ਸਮੇਂ ਵਿੱਚ ਹਰ ਕੋਈ ਫਾਸਟ ਫੂਡ ਖਾਣਾ ਪਸੰਦ ਕਰਦਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਪੀਜ਼ਾ ਹਰ ਕਿਸੇ ਦੀ ਪਸੰਦ ਬਣ ਗਿਆ ਹੈ। ਤੁਸੀਂ ਜਾਣਦੇ ਹੀ ਹੋਵੋਗੇ ਕਿ ਪੀਜ਼ਾ ਜਾਂ ਹੋਰ ਸਨੈਕਸ ਦੇ ਨਾਲ ਇੱਕ ਸੌਸ ਦੀ ਡਿੱਪ ਦਿੱਤੀ ਜਾਂਦੀ ਹੈ। ਅਸੀਂ ਅੱਜ ਤੁਹਾਡੇ ਲਈ ਹੈਲਦੀ ਡਿੱਪ ਦੀ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਪੀਜ਼ਾ ਜਾਂ ਕਿਸੇ ਵੀ ਤਰ੍ਹਾਂ ਦੇ ਸਨੈਕਸ ਨੂੰ ਇਸ ਹੈਲਦੀ ਡਿੱਪ ਨਾਲ ਖਾ ਸਕਦੇ ਹੋ। ਇਹ ਹੈਲਦੀ ਡਿੱਪ ਚੁਕੰਦਰ ਤੇ ਦਹੀਂ ਤੋਂ ਬਣਾਈ ਜਾਂਦੀ ਹੈ। ਇਸਨੂੰ ਘਰ ਵਿੱਚ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਚੁਕੰਦਰ ਦਹੀਂ ਡਿੱਪ (Beetroot Yogurt Dip) ਦੀ ਰੈਸਿਪੀ ਕੀ ਹੈ।

ਚੁਕੰਦਰ ਦਹੀਂ ਡਿੱਪ ਬਣਾਉਣ ਲਈ ਲੋੜੀਂਦੀ ਸਮੱਗਰੀ

ਚੁਕੰਦਰ ਦਹੀਂ ਡਿੱਪ (Beetroot Yogurt Dip) ਬਣਾਉਣ ਲਈ ਤੁਹਾਨੂੰ ਅੱਧਾ ਕੱਪ ਦਹੀਂ, 2 ਚਮਚ ਚੁਕੰਦਰ ਪਿਊਰੀ, 2 ਚਮਚ ਰਾਈ, 2 ਚਮਚ ਹਰੇ ਪਿਆਜ਼, ਹਰੀਆਂ ਮਿਰਚਾਂ, ਕਾਲੀ ਮਿਰਚ ਪਾਊਡਰ, ਨਮਕ, ਹਿੰਗ, ਭੁੰਨਿਆ ਹੋਇਆ ਜੀਰਾ, ਉੜਦ ਦਾਲ, ਕੜੀ ਪੱਤੇ ਤੇ ਤੇਲ ਆਦਿ ਦੀ ਲੋੜ ਪਵੇਗੀ।

ਚੁਕੰਦਰ ਦਹੀਂ ਡਿੱਪ ਦੀ ਰੈਸਿਪੀ


  1. ਚੁਕੰਦਰ ਦਹੀਂ ਡਿੱਪ (Beetroot Yogurt Dip) ਬਣਾਉਣ ਲਈ ਸਭ ਤੋਂ ਪਹਿਲਾਂ ਅੱਧਾ ਕੱਪ ਦਹੀਂ ਲਈ ਅਤੇ ਇਸ ਵਿਚਲਾ ਪਾਣੀ ਕੱਢ ਦਿਓ। ਦਹੀਂ ਵਿੱਚੋਂ ਪਾਣੀ ਕੱਢਣ ਲਈ ਕਿਸੇ ਬਰਤਨ ਉੱਪਰ ਬਾਰੀਕ ਛਾਨਣੀ ਰੱਖੋ ਤੇ ਅੱਧੇ ਘੰਟੇ ਲਈ ਇਸ ਵਿੱਚ ਦਹੀਂ ਨੂੰ ਪਾ ਕੇ ਛੱਡ ਦਿਓ।

  2. ਇਸ ਤੋਂ ਬਾਅਦ ਦਹੀਂ ਨੂੰ ਛਾਣ ਕੇ ਕਿਸੇ ਕਟੋਰੀ ਵਿੱਚ ਪਾ ਲਓ। ਇਸ ਦਹੀਂ ਵਿਚ 2 ਚਮਚ ਚੁਕੰਦਰ ਦੀ ਪਿਊਰੀ, ਕਾਲਾ ਨਮਕ, ਭੁੰਨਿਆ ਹੋਇਆ ਜੀਰਾ, ਕਾਲੀ ਮਿਰਚ ਪਾਊਡਰ, ਥੋੜੀ ਜਿਹੀ ਹਰੀ ਮਿਰਚ ਅਤੇ ਹਰੇ ਪਿਆਜ਼ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।

  3. ਹੁਣ ਇੱਕ ਪੈਨ ਵਿੱਚ 2 ਚਮਚ ਤੇਲ ਪਾਓ ਤੇ ਇਸਨੂੰ ਗਰਮ ਕਰੋ। ਤੇਲ ਗਰਮ ਹੋਣ ਉਪਰੰਤ ਇਸ ਵਿੱਚ 2 ਚਮਚ ਰਾਈਂ, ਥੋੜੀ ਜਿਹੀ ਹਿੰਗ, ਕੜ੍ਹੀ ਪੱਤੇ ਤੇ ਉੜਦ ਦੀ ਦਾਲ ਪਾਓ।

  4. ਤੜਕਾ ਤਿਆਰ ਹੋ ਜਾਣ ਤੋਂ ਬਾਅਦ ਇਸ ਵਿੱਚ ਦਹੀਂ ਦਾ ਤਿਆਰ ਕੀਤਾ ਮਿਸ਼ਰਨ ਪਾਓ ਤੇ ਚੰਗੀ ਤਰ੍ਹਾਂ ਮਿਕਸ ਕਰੋ।

  5. ਇਸ ਤਰ੍ਹਾਂ ਤੁਹਾਡੀ ਚੁਕੰਦਰ ਦਹੀਂ ਡਿੱਪ ਤਿਆਰ ਹੈ। ਜੇਕਰ ਤੁਸੀਂ ਚਾਹੋ ਤਾਂ ਇਸਨੂੰ ਹਰੇ ਪਿਆਜ਼ਾਂ ਨਾਲ ਗਾਰਨਿਸ਼ ਕਰਕੇ ਸਰਵ ਕਰ ਸਕਦੇ ਹੋ।

Published by:Tanya Chaudhary
First published:

Tags: Food, Healthy Food, Healthy lifestyle, Recipe