Home /News /lifestyle /

Bengali Kachori Recipe: ਘਰੇ ਬਣਾਓ ਬੰਗਾਲੀ ਸਟਾਈਲ ਕਚੋਰੀ, ਜਾਣੋ ਆਸਾਨ ਵਿਧੀ

Bengali Kachori Recipe: ਘਰੇ ਬਣਾਓ ਬੰਗਾਲੀ ਸਟਾਈਲ ਕਚੋਰੀ, ਜਾਣੋ ਆਸਾਨ ਵਿਧੀ

Bengali Kachori Recipe: ਘਰੇ ਬਣਾਓ ਬੰਗਾਲੀ ਸਟਾਈਲ ਕਚੋਰੀ, ਜਾਣੋ ਆਸਾਨ ਵਿਧੀ

Bengali Kachori Recipe: ਘਰੇ ਬਣਾਓ ਬੰਗਾਲੀ ਸਟਾਈਲ ਕਚੋਰੀ, ਜਾਣੋ ਆਸਾਨ ਵਿਧੀ

Bengali Kachori Recipe: ਸੁਆਦੀ ਖਾਣਾ ਖਾਣ ਦੇ ਸ਼ੌਕੀਨ ਅਕਸਰ ਕੁਝ ਨਵਾਂ ਟ੍ਰਾਈ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਕਈ ਅਜਿਹੇ ਭੋਜਨ ਜਾਂ ਪਕਵਾਨ ਹਨ ਜੋ ਆਪੋ-ਆਪਣੇ ਥਾਵਾਂ 'ਤੇ ਕਾਫੀ ਮਸ਼ਹੂਰ ਹੁੰਦੇ ਹਨ। ਤਲਿਆ ਭੋਜਨ ਖਾਣ ਵਾਲਿਆਂ ਲਈ ਕਚੋਰੀ ਦਾ ਨਾਮ ਸੁਣਦੇ ਹੀ ਮੂੰਹ ਵਿੱਚ ਪਾਣੀ ਆਉਣ ਲੱਗ ਜਾਂਦਾ ਹੈ।

ਹੋਰ ਪੜ੍ਹੋ ...
  • Share this:
Bengali Kachori Recipe: ਸੁਆਦੀ ਖਾਣਾ ਖਾਣ ਦੇ ਸ਼ੌਕੀਨ ਅਕਸਰ ਕੁਝ ਨਵਾਂ ਟ੍ਰਾਈ ਕਰਨ ਦੀ ਕੋਸ਼ਿਸ਼ ਵਿੱਚ ਰਹਿੰਦੇ ਹਨ। ਕਈ ਅਜਿਹੇ ਭੋਜਨ ਜਾਂ ਪਕਵਾਨ ਹਨ ਜੋ ਆਪੋ-ਆਪਣੇ ਥਾਵਾਂ 'ਤੇ ਕਾਫੀ ਮਸ਼ਹੂਰ ਹੁੰਦੇ ਹਨ। ਤਲਿਆ ਭੋਜਨ ਖਾਣ ਵਾਲਿਆਂ ਲਈ ਕਚੋਰੀ ਦਾ ਨਾਮ ਸੁਣਦੇ ਹੀ ਮੂੰਹ ਵਿੱਚ ਪਾਣੀ ਆਉਣ ਲੱਗ ਜਾਂਦਾ ਹੈ। ਵੈਸੇ ਤਾਂ ਅਜੋਕੇ ਸਮੇਂ ਵਿੱਚ ਕਚੋਰੀਆਂ ਕਈ ਤਰੀਕਿਆਂ ਨਾਲ ਬਣਾਈਆਂ ਜਾਂਦੀਆਂ ਹਨ। ਜੋ ਖਾਣ ਵਿੱਚ ਵੀ ਵੱਖੋ-ਵੱਖ ਸੁਆਦ ਨਾਲ ਭਰਭੂਰ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਬੰਗਾਲੀ ਸਟਾਈਲ ਕਚੋਰੀ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਜਿਸ ਦਾ ਸੁਆਦ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ।

ਬੰਗਾਲੀ ਕਚੋਰੀਆਂ ਨੂੰ ਮਾਨਸੂਨ ਸਨੈਕ ਵਜੋਂ ਵੀ ਖਾਧਾ ਜਾ ਸਕਦਾ ਹੈ। ਇਸ ਪਕਵਾਨ ਦਾ ਸੁਆਦ ਚਾਹ ਨਾਲ ਜ਼ਿਆਦਾ ਵਧੀਆ ਲੱਗਦਾ ਹੈ। ਬਰਸਾਤ ਦੇ ਮੌਸਮ ਵਿੱਚ, ਅਕਸਰ ਇੱਕ ਮਸਾਲੇਦਾਰ ਭੋਜਨ ਖਾਣ ਨੂੰ ਮਨ ਕਰਦਾ ਹੈ, ਅਜਿਹੀ ਸਥਿਤੀ ਵਿੱਚ, ਬੰਗਾਲੀ ਕਚੌਰੀ ਤੁਹਾਡੇ ਮੂੰਹ ਵਿੱਚ ਮਸਾਲੇਦਾਰ ਸੁਆਦ ਲਿਆਉਣ ਮਹਿਸੂਸ ਕਰਵਾਉਣਨ ਲਈ ਕਾਫ਼ੀ ਹੈ। ਮਟਰ ਸਮੇਤ ਹੋਰ ਮਸਾਲੇ ਬੰਗਾਲੀ ਕਚੋਰੀਆਂ ਬਣਾਉਣ ਲਈ ਵਰਤੇ ਜਾਂਦੇ ਹਨ। ਇਸ ਦੇ ਲਈ ਤੁਸੀਂ ਫਰੋਜ਼ਨ ਮਟਰ ਦੀ ਵਰਤੋਂ ਵੀ ਕਰ ਸਕਦੇ ਹੋ। ਵੈਸੇ ਤਾਂ ਬੰਗਾਲੀ ਕਚੋਰੀ ਬਣਾਉਣਾ ਜ਼ਿਆਦਾ ਮੁਸ਼ਕਲ ਨਹੀਂ ਹੈ। ਇਸ ਲਈ ਕੁਝ ਆਸਾਨ ਤਰੀਕਿਆਂ ਨੂੰ ਅਪਣਾ ਕੇ, ਤੁਸੀਂ ਬੰਗਾਲੀ ਕਚੋਰੀਆਂ ਦੇ ਸੁਆਦ ਦਾ ਆਨੰਦ ਲੈ ਸਕਦੇ ਹੋ।

ਬੰਗਾਲੀ ਕਚੋਰੀਆਂ ਲਈ ਸਮੱਗਰੀ
ਕਣਕ ਦਾ ਆਟਾ - 1 ਕੱਪ
ਹਰੇ ਮਟਰ - 1 ਕੱਪ
ਮੈਦਾ - 1 ਕੱਪ
ਅਦਰਕ-ਹਰੀ ਮਿਰਚ ਦਾ ਪੇਸਟ - 1 ਚਮਚ
ਖੰਡ - 1 ਚਮਚ
ਘਿਓ - 2 ਚਮਚ
ਲਾਲ ਮਿਰਚ ਪਾਊਡਰ - 1/2 ਚਮਚ
ਭੁੰਨਿਆ ਹੋਇਆ ਜੀਰਾ ਪਾਊਡਰ - 1/4 ਚਮਚ
ਧਨੀਆ ਪਾਊਡਰ - 1/4 ਚਮਚ
ਹਲਦੀ - 1/4 ਚਮਚ
ਜੀਰਾ - 1 ਚਮਚ
ਹਿੰਗ - 1 ਚੁਟਕੀ
ਤੇਲ - ਤਲ਼ਣ ਲਈ
ਲੂਣ - ਸੁਆਦ ਅਨੁਸਾਰ

ਆਓ ਜਾਣਦੇ ਹਾਂ ਬੰਗਾਲੀ ਕਚੋਰੀ ਕਿਵੇਂ ਬਣਾਉਣੀ ਹੈ
ਬੰਗਾਲੀ ਕਚੋਰੀ ਬਣਾਉਣ ਲਈ ਸਭ ਤੋਂ ਪਹਿਲਾਂ ਕਣਕ ਦਾ ਆਟਾ ਅਤੇ ਰਿਫਾਇੰਡ ਆਟਾ ਯਾਨੀ ਮੈਦਾ ਇੱਕ ਪਰਾਤ ਵਿੱਚ ਪਾਓ ਤੇ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਮਿਸ਼ਰਣ ਵਿੱਚ ਘਿਓ ਪਾਓ ਅਤੇ ਹਲਕਾ ਗਰਮ ਪਾਣੀ ਪਾ ਕੇ ਨਰਮ ਆਟਾ ਗੁਨ੍ਹ ਲਓ। ਇਸ ਤੋਂ ਬਾਅਦ ਆਟੇ ਨੂੰ ਸੂਤੀ ਕੱਪੜੇ ਨਾਲ ਢੱਕ ਕੇ ਇੱਕ ਪਾਸੇ ਰੱਖ ਦਿਓ। ਹੁਣ ਕਚੋਰੀਆਂ ਲਈ ਸਟਫਿੰਗ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਦੇ ਹਾਂ। ਇਸ ਦੇ ਲਈ ਸਭ ਤੋਂ ਪਹਿਲਾਂ ਮਟਰਾਂ ਨੂੰ ਉਬਾਲ ਲਓ। ਜੇਕਰ ਤਾਜ਼ੇ ਮਟਰ ਉਪਲਬਧ ਨਹੀਂ ਹਨ, ਤਾਂ ਤੁਸੀਂ ਫਰੋਜ਼ਨ ਮਟਰ ਦੀ ਵੀ ਵਰਤੋਂ ਕਰ ਸਕਦੇ ਹੋ।

ਮਟਰਾਂ ਨੂੰ ਉਬਾਲਣ ਤੋਂ ਬਾਅਦ, ਉਨ੍ਹਾਂ ਨੂੰ ਮੋਟਾ-ਮੋਟਾ ਪੀਸ ਲਓ।ਇਸ ਤੋਂ ਬਾਅਦ ਇੱਕ ਪੈਨ ਵਿੱਚ ਤੇਲ ਪਾ ਕੇ ਮੱਧਮ ਸੇਕ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ ਜੀਰਾ ਅਤੇ ਹਿੰਗ ਪਾ ਕੇ ਭੁੰਨ ਲਓ। ਜਦੋਂ ਜੀਰਾ ਤਿੜਕਣ ਲੱਗੇ ਤਾਂ ਅਦਰਕ-ਹਰੀ ਮਿਰਚ ਦਾ ਪੇਸਟ, ਪੀਸੇ ਹੋਏ ਮਟਰ, ਹਲਦੀ, ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਜੀਰਾ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਮਸਾਲੇ ਨੂੰ ਕੁਝ ਹੋਰ ਦੇਰ ਲਈ ਭੁੰਨ ਲਓ, ਤਾਂ ਕਿ ਮਸਾਲੇ ਦੀ ਨਮੀ ਪੂਰੀ ਤਰ੍ਹਾਂ ਦੂਰ ਹੋ ਜਾਵੇ। ਹੁਣ ਇਸ ਸਭ ਤੋਂ ਬਾਅਦ ਆਟੇ ਨੂੰ ਲੈ ਕੇ ਇੱਕ ਵਾਰ ਹੋਰ ਚੰਗੀ ਤਰ੍ਹਾਂ ਗੁਨ੍ਹ ਲਓ। ਇਸ ਤੋਂ ਬਾਅਦ ਆਟੇ ਨੂੰ ਇੱਕਠਾ ਕਰ ਲਓ ਅਤੇ ਇਸ ਦੇ ਛੋਟੇ-ਛੋਟੇ ਪੇੜੇ ਬਣਾ ਲਓ। ਇਨ੍ਹਾਂ ਪੇੜਿਆਂ ਨੂੰ ਪੂੜੀ ਬਣਾਉਣ ਦੇ ਆਕਾਰ ਵਿੱਚ ਵੇਲ ਲਓ।

ਹੁਣ ਚਮਚ ਜਾਂ ਹੱਥਾਂ ਨਾਲ ਇਸ ਵੇਲੇ ਹੋਏ ਪੇੜੇ ਦੇ ਵਿਚਕਾਰ ਸਟਫਿੰਗ ਰੱਖੋ, ਕਿਨਾਰਿਆਂ ਨੂੰ ਇਕੱਠਾ ਕਰੋ ਅਤੇ ਇਸ ਨੂੰ ਰੋਲ ਕਰ ਲਓ ਅਤੇ ਮੋਟੀ ਪੂੜੀ ਦੀ ਤਰ੍ਹਾਂ ਨੂੰ ਵੇਲ ਲਓ। ਇਸੇ ਤਰ੍ਹਾਂ ਮੋਟੀਆਂ ਪੂੜੀਆਂ ਦੀ ਤਰ੍ਹਾਂ ਗੋਲੇ ਬਣਾ ਕੇ ਰੋਲ ਬਣਾ ਲਓ। ਇਸ ਤੋਂ ਬਾਅਦ ਪੈਨ 'ਚ ਤੇਲ ਨੂੰ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਕਚੋਰੀਆਂ ਨੂੰ ਤਲ਼ਣ ਲਈ ਇੱਕ-ਇੱਕ ਕਰ ਕੇ ਪੈਨ ਵਿੱਚ ਪਾ ਦਿਓ। ਕਚੋਰੀਆਂ ਨੂੰ ਚੰਗੀ ਤਰ੍ਹਾਂ ਫ੍ਰਾਈ ਕਰਨ ਵਿੱਚ 8-10 ਮਿੰਟ ਲੱਗਣਗੇ। ਜਦੋਂ ਕਚੋਰੀਆਂ ਦੋਹਾਂ ਪਾਸਿਆਂ ਤੋਂ ਕੁਰਕੁਰੀਆਂ ਹੋ ਜਾਣ ਤਾਂ ਇਨ੍ਹਾਂ ਨੂੰ ਪਲੇਟ 'ਚ ਕੱਢ ਲਓ। ਇਸੇ ਤਰ੍ਹਾਂ ਸਾਰੀਆਂ ਕਚੋਰੀਆਂ ਨੂੰ ਫ੍ਰਾਈ ਕਰ ਲਓ। ਸਨੈਕਸ ਲਈ ਤੁਹਾਡੀਆਂ ਸੁਆਦੀ ਬੰਗਾਲੀ ਕਚੋਰੀਆਂ ਤਿਆਰ ਹਨ। ਇਨ੍ਹਾਂ ਨੂੰ ਚਟਨੀ ਜਾਂ ਟਮੈਟੋ ਕੈਚਅੱਪ ਨਾਲ ਗਰਮਾ-ਗਰਮ ਸਰਵ ਕਰੋ।
Published by:Drishti Gupta
First published:

Tags: Fast food, Food, Recipe

ਅਗਲੀ ਖਬਰ