Sooji Corn Balls Recipe: ਜੇ ਤੁਹਾਡਾ ਮਨ ਸਵਾਦਿਸ਼ਟ ਨਾਸ਼ਤੇ ਜਾਂ ਸਨੈਕ ਖਾਣ ਦਾ ਕਰ ਰਿਹਾ ਹੈ ਤਾਂ ਤੁਸੀਂ ਸੂਜੀ ਕੌਰਨ ਬਾਲਸ ਨੂੰ ਅਜ਼ਮਾ ਸਕਦੇ ਹੋ। ਕੁਝ ਸਾਧਾਰਣ ਸਮੱਗਰੀਆਂ ਨਾਲ ਬਣਾਈ ਗਈ, ਇਹ ਡਿਸ਼ ਖਾਣ ਵਿੱਚ ਸੁਆਦਿਸ਼ਟ ਹੁੰਦੀ ਹੈ। ਇਹ ਸੁਆਦਿਸ਼ਟ ਹੋਣ ਦੇ ਨਾਲ ਨਾਲ ਪੌਸ਼ਟਿਕ ਵੀ ਹੈ ਕਿਉਂਕਿ ਇਸ ਵਿੱਚ ਪੈਣ ਵਾਲੀ ਮੱਕੀ ਸ਼ੂਗਰ ਨੂੰ ਕੰਟਰੋਲ ਕਰਨ ਤੋਂ ਲੈਕੇ ਅੱਖਾਂ ਲਈ ਫਾਇਦੇਮੰਦ ਹੈ।
ਭਾਰ ਨਿਯੰਤਰਣ ਵਿੱਚ ਸਹਾਇਤਾ ਕਰਦੀ ਹੈ, ਆਇਰਨ ਦੀ ਕਮੀ ਨੂੰ ਪੂਰਾ ਕਰਦੀ ਹੈ, ਅਨੀਮੀਆ ਨੂੰ ਰੋਕਣ ਵਿੱਚ ਮਦਦ ਕਰਦੀ ਹੈ ਮੱਕੀ ਦਿਲ ਦੀ ਸਿਹਤ ਲਈ ਚੰਗੀ ਹੈ। ਮੱਕੀ ਦੇ ਸੇਵਨ ਨਾਲ ਪਾਚਨ ਕਿਰਿਆ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲਦੀ ਹੈ ਤੇ ਨਾਲ ਹੀ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਮੱਕੀ ਦੇ ਗੁਣਾਂ ਨਾਲ ਭਰਪੂਰ ਸੂਜੀ ਕੌਰਨ ਬਾਲਸ ਬਣਾਉਣ ਦੀ ਵਿਧੀ...
ਸੂਜੀ ਕੌਰਨ ਬਾਲਸ ਬਣਾਉਣ ਲਈ ਸਮੱਗਰੀ:
½ ਕੱਪ ਸੂਜੀ, ¼ ਕੱਪ ਉਬਾਲੇ ਹੋਏ ਮੱਕੀ ਦੇ ਦਾਣੇ, 1 ਬਾਰੀਕ ਕੱਟੀ ਹੋਈ ਹਰੀ ਮਿਰਚ, 1 ਛੋਟਾ ਟੁਕੜਾ ਅਦਰਕ, ½ ਚਮਚ ਚਿਲੀ ਫਲੇਕਸ, ½ ਚਮਚ ਚਾਟ ਮਸਾਲਾ, ਕਾਲੀ ਮਿਰਚ, ਧਨੀਆ ਪੱਤੇ, ਤੇਲ, ਪਾਣੀ ਤੇ ਸੁਆਦ ਲਈ ਲੂਣ
ਸੂਜੀ ਕੌਰਨ ਬਾਲਸ ਬਣਾਉਣ ਦੀ ਵਿਧੀ :
-ਇੱਕ ਪੈਨ ਵਿੱਚ, ਥੋੜ੍ਹਾ ਜਿਹਾ ਪਾਣੀ ਗਰਮ ਕਰੋ ਅਤੇ ਇਸ ਵਿੱਚ ਸੂਜੀ ਪਾਓ। ਚੰਗੀ ਤਰ੍ਹਾਂ ਮਿਲਾਓ ਅਤੇ ਪੈਨ ਨੂੰ ਕੁਝ ਮਿੰਟਾਂ ਲਈ ਢੱਕ ਦਿਓ ਤਾਂ ਕਿ ਸੂਜੀ ਫੁੱਲ ਜਾਵੇ।
-ਪੈਨ ਨੂੰ ਗੈਸ ਤੋਂ ਉਤਾਰ ਦਿਓ ਅਤੇ ਸੂਜੀ ਨੂੰ ਇੱਕ ਕਟੋਰੇ ਵਿੱਚ ਪਾ ਕੇ ਰੱਖੋ।
-ਫੂਡ ਪ੍ਰੋਸੈਸਰ ਜਾਂ ਮਿਕਸਰ ਵਿੱਚ ਉਬਲੇ ਹੋਏ ਮੱਕੀ ਦੇ ਦਾਣੇ, ਅਦਰਕ, ਕਾਲੀ ਮਿਰਚ ਅਤੇ ਹਰੀ ਮਿਰਚ ਨੂੰ ਮੋਟੇ ਤੌਰ 'ਤੇ ਪੀਸ ਲਓ।(ਧਿਆਨ ਰਹੇ ਕਿ ਇਹ ਪਤਲੀ ਪੇਸਟ ਨਾ ਬਣੇ)
-ਸੂਜੀ ਵਿਚ ਮੱਕੀ ਦਾ ਮਿਸ਼ਰਣ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
-ਸੂਜੀ ਦੇ ਮਿਸ਼ਰਣ ਵਿਚ ਧਨੀਆ ਪੱਤੇ, ਚਾਟ ਮਸਾਲਾ, ਚਿਲੀ ਫਲੇਕਸ, ਨਮਕ ਅਤੇ ਥੋੜ੍ਹਾ ਜਿਹਾ ਤੇਲ ਪਾਓ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
-ਆਪਣੇ ਹੱਥਾਂ 'ਤੇ ਥੋੜ੍ਹਾ ਜਿਹਾ ਤੇਲ ਲਗਾਓ ਅਤੇ ਮਿਸ਼ਰਣ ਤੋਂ ਛੋਟੇ-ਛੋਟੇ ਪੇੜੇ ਤਿਆਰ ਕਰ ਲਓ।
-ਇੱਕ ਪੈਨ ਵਿੱਚ ਤੇਲ ਗਰਮ ਕਰੋ ਅਤੇ ਗੋਲਡਨ ਬਰਾਊਨ ਅਤੇ ਕਰਿਸਪੀ ਹੋਣ ਤੱਕ ਇਨ੍ਹਾਂ ਪੇੜਿਆਂ ਨੂੰ ਡੀਪ ਫਰਾਈ ਕਰੋ।
-ਫਿਰ ਇਨ੍ਹਾਂ ਪੇੜਿਆਂ ਨੂੰ ਪੈਨ ਵਿੱਚੋਂ ਕੱਢ ਕੇ ਇੱਕ ਖਾਲੀ ਪਲੇਟ ਵਿੱਚ ਰੱਖੋ।
-ਤੁਹਾਡੇ ਗਰਮਾ ਗਰਮ ਸੂਜੀ ਕੌਰਨ ਬਾਲਸ ਤਿਆਰ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Instagram video, Lifestyle