Home /News /lifestyle /

ਇਸ ਵਾਰ ਸਰਦੀਆਂ 'ਚ ਬਣਾਓ ਅਲੱਗ-ਅਲੱਗ ਕਿਸਮ ਦੇ ਹਲਵੇ, ਬੱਚੇ ਵੀ ਕਰਨਗੇ ਪਸੰਦ

ਇਸ ਵਾਰ ਸਰਦੀਆਂ 'ਚ ਬਣਾਓ ਅਲੱਗ-ਅਲੱਗ ਕਿਸਮ ਦੇ ਹਲਵੇ, ਬੱਚੇ ਵੀ ਕਰਨਗੇ ਪਸੰਦ

ਇਸ ਵਾਰ ਸਰਦੀਆਂ 'ਚ ਬਣਾਓ ਅਲੱਗ-ਅਲੱਗ ਕਿਸਮ ਦੇ ਹਲਵੇ, ਬੱਚੇ ਵੀ ਕਰਨਗੇ ਪਸੰਦ

ਇਸ ਵਾਰ ਸਰਦੀਆਂ 'ਚ ਬਣਾਓ ਅਲੱਗ-ਅਲੱਗ ਕਿਸਮ ਦੇ ਹਲਵੇ, ਬੱਚੇ ਵੀ ਕਰਨਗੇ ਪਸੰਦ

ਸਰਦੀਆਂ ਆਉਂਦੇ ਹੀ ਬਜ਼ਾਰ ਵਿੱਚ ਗਰਮਾ ਗਰਮ ਗੁਲਾਬ ਜਾਮੁਨ ਤੇ ਗਾਜਰ ਦਾ ਹਲਵਾ ਵਿਕਣਾ ਸ਼ੁਰੂ ਹੋ ਜਾਂਦਾ ਹੈ। ਵੈਸੇ ਤਾਂ ਲੋਕ ਘਰ ਵਿੱਚ ਵੀ ਗਾਜਰ ਦਾ ਹਲਵਾ ਬਣਾਉਣਾ ਪਸੰਦ ਕਰਦੇ ਹਨ। ਵੈਸੇ ਤੁਸੀਂ ਚਾਹੋ ਤਾਂ ਘਰ ਵਿੱਚ ਗਾਜਰ ਤੋਂ ਇਲਾਵਾ ਵੀ ਕਈ ਤਰ੍ਹਾਂ ਦਾ ਹਲਵਾ ਤਿਆਰ ਕਰ ਸਕਦੇ ਹੋ ਜੋ ਸਰਦੀਆਂ ਵਿੱਚ ਬੱਚੇ ਤੇ ਬਜ਼ੁਰਗ ਬਹੁਚ ਚਾਅ ਨਾਲ ਖਾਣਗੇ।

ਹੋਰ ਪੜ੍ਹੋ ...
  • Share this:

ਸਰਦੀਆਂ ਆਉਂਦੇ ਹੀ ਬਜ਼ਾਰ ਵਿੱਚ ਗਰਮਾ ਗਰਮ ਗੁਲਾਬ ਜਾਮੁਨ ਤੇ ਗਾਜਰ ਦਾ ਹਲਵਾ ਵਿਕਣਾ ਸ਼ੁਰੂ ਹੋ ਜਾਂਦਾ ਹੈ। ਵੈਸੇ ਤਾਂ ਲੋਕ ਘਰ ਵਿੱਚ ਵੀ ਗਾਜਰ ਦਾ ਹਲਵਾ ਬਣਾਉਣਾ ਪਸੰਦ ਕਰਦੇ ਹਨ। ਵੈਸੇ ਤੁਸੀਂ ਚਾਹੋ ਤਾਂ ਘਰ ਵਿੱਚ ਗਾਜਰ ਤੋਂ ਇਲਾਵਾ ਵੀ ਕਈ ਤਰ੍ਹਾਂ ਦਾ ਹਲਵਾ ਤਿਆਰ ਕਰ ਸਕਦੇ ਹੋ ਜੋ ਸਰਦੀਆਂ ਵਿੱਚ ਬੱਚੇ ਤੇ ਬਜ਼ੁਰਗ ਬਹੁਚ ਚਾਅ ਨਾਲ ਖਾਣਗੇ। ਅੱਜ ਅਸੀਂ ਤੁਹਾਨੂੰ ਅਲੱਗ ਅਲੱਗ ਕਿਸਮ ਦੇ ਹਲਵਿਆਂ ਦੀ ਜਾਣਕਾਰੀ ਦਿਆਂਗੇ...

ਆਟੇ ਦਾ ਹਲਵਾ : ਆਟੇ ਦਾ ਹਲਵਾ ਸਰਦੀਆਂ ਵਿੱਚ ਸਭ ਤੋਂ ਵੱਧ ਖਾਧਾ ਜਾਣ ਵਾਲਾ ਹਲਵਾ ਹੈ। ਇਹ ਆਟਾ, ਗੁੜ, ਨਾਰੀਅਲ ਅਤੇ ਸੁੱਕੇ ਮੇਵਿਆਂ ਨਾਲ ਬਣਾਇਆ ਜਾਂਦਾ ਹੈ। ਇਹ ਸਰਦੀਆਂ ਵਿੱਚ ਗਰਮੀ ਵੀ ਦਿੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ। ਕਈ ਥਾਵਾਂ 'ਤੇ ਇਸ ਨੂੰ ਲਾਪਸੀ ਵੀ ਕਿਹਾ ਜਾਂਦਾ ਹੈ। ਤੁਸੀਂ ਇਸ ਹਲਵੇ ਨੂੰ ਰੋਜ਼ਾਨਾ ਜਾਂ ਹਰ ਕੁੱਝ ਦਿਨਾਂ ਬਾਅਦ ਬਣਾ ਕੇ ਖਾ ਸਕਦੇ ਹੋ।

ਚੁਕੰਦਰ ਦਾ ਹਲਵਾ : ਤੁਸੀਂ ਚਾਹੋ ਤਾਂ ਇਸ ਸਰਦੀਆਂ ਵਿੱਚ ਗਾਜਰ ਦੀ ਬਜਾਏ ਚੁਕੰਦਰ ਦਾ ਹਲਵਾ ਬਣਾ ਸਕਦੇ ਹੋ। ਬੱਚੇ ਅਕਸਰ ਸਲਾਦ ਦੇ ਰੂਪ ਵਿੱਚ ਦਿੱਤਾ ਗਿਆ ਚੁਕੰਦਰ ਖਾਣ ਤੋਂ ਇਨਕਾਰ ਕਰਦੇ ਹਨ ਪਰ ਚੁਕੰਦਰ ਅਨੀਮੀਆ ਨੂੰ ਠੀਕ ਕਰਦਾ ਹੈ ਅਤੇ ਜੇਕਰ ਤੁਸੀਂ ਇਸ ਤੋਂ ਹਲਵਾ ਬਣਾ ਕੇ ਬੱਚਿਆਂ ਨੂੰ ਦਿਓ ਤਾਂ ਉਹ ਵੀ ਇਸ ਨੂੰ ਖਾਣ ਦਾ ਮਜ਼ਾ ਲੈਣਗੇ। ਇਹ ਸਵਾਦ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦਾ ਹੈ।

ਕੱਦੂ ਦਾ ਹਲਵਾ: ਹਾਲਾਂਕਿ ਤੁਸੀਂ ਕਈ ਤਰ੍ਹਾਂ ਦਾ ਹਲਵਾ ਜ਼ਰੂਰ ਖਾਧਾ ਹੋਵੇਗਾ ਪਰ ਇਸ ਸਰਦੀਆਂ 'ਚ ਤੁਹਾਨੂੰ ਕੱਦੂ ਦਾ ਹਲਵਾ ਜ਼ਰੂਰ ਟ੍ਰਾਈ ਕਰਨਾ ਚਾਹੀਦਾ ਹੈ। ਇਸ ਨੂੰ ਬਣਾਉਣਾ ਵੀ ਆਸਾਨ ਹੈ ਅਤੇ ਜੇਕਰ ਤੁਹਾਡੇ ਬੱਚੇ ਸਬਜ਼ੀ ਨਹੀਂ ਖਾਂਦੇ ਤਾਂ ਕੱਦੂ ਦਾ ਹਲਵਾ ਬਣਾ ਕੇ ਖਵਾਓ। ਬੱਚਿਆਂ ਨੂੰ ਸੁਆਦ ਵੀ ਮਿਲੇਗਾ ਅਤੇ ਉਨ੍ਹਾਂ ਨੂੰ ਪੋਸ਼ਣ ਵੀ ਮਿਲੇਗਾ।

ਖਜੂਰ ਦਾ ਹਲਵਾ : ਖਜੂਰ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ ਅਤੇ ਜੇਕਰ ਅਸੀਂ ਇਨ੍ਹਾਂ ਦੀ ਮਦਦ ਨਾਲ ਸਵਾਦਿਸ਼ਟ ਡਿਸ਼ ਤਿਆਰ ਕਰੀਏ ਤਾਂ ਖਾਣ ਦਾ ਮਜ਼ਾ ਹੋਰ ਵੀ ਵੱਧ ਜਾਂਦਾ ਹੈ। ਇਸ ਵਾਰ ਦੀਆਂ ਸਰਦੀਆਂ ਵਿੱਚ ਖਜੂਰ ਦਾ ਹਲਵਾ ਜ਼ਰੂਰ ਬਣਾਓ। ਇਸਦੇ ਲਈ ਤੁਹਾਨੂੰ ਖੰਡ ਦੀ ਵੀ ਲੋੜ ਨਹੀਂ ਹੈ। ਇਸ ਲਈ ਸਿਰਫ ਖਜੂਰ, ਦੁੱਧ ਅਤੇ ਨਾਰੀਅਲ ਦਾ ਬੂਰਾ ਚਾਹੀਦਾ ਹੁੰਦਾ ਹੈ। ਜੇਕਰ ਤੁਸੀਂ ਚਾਹੋ ਤਾਂ ਹੋਰ ਸੁੱਕੇ ਮੇਵੇ ਵੀ ਪਾ ਸਕਦੇ ਹੋ। ਇਸ ਲਈ ਸਰਦੀਆਂ ਵਿੱਚ ਇਸ ਸੁਆਦੀ ਹਲਵੇ ਨੂੰ ਜ਼ਰੂਰ ਟ੍ਰਾਈ ਕਰੋ।

Published by:Drishti Gupta
First published:

Tags: Food, Recipe, Winters